ਰੁਖ ਹੈ ਤਾਂ ਮਨੁਖ ਹੈ ਨਹੀਂ ਤਾਂ ਹਸਪਤਾਲਾਂ ਦੀਆਂ ਬੀਮਾਰੀਆਂ ਤੇ ਸਰੀਰਕ ਦੁਖ ਹੈ

ਰੁਖ ਹੈ ਤਾਂ ਮਨੁਖ ਹੈ ਨਹੀਂ ਤਾਂ ਹਸਪਤਾਲਾਂ ਦੀਆਂ ਬੀਮਾਰੀਆਂ ਤੇ ਸਰੀਰਕ ਦੁਖ ਹੈ

ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਆਪਣੇ ਪਿੰਡ ਜਬੋਵਾਲ ਤੋਂ ਰੁਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਟਾਂਗਰਾ – ਸੁਰਜੀਤ ਸਿੰਘ ਖਾਲਸਾ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸਿਖਿਆ ਮੁਤਾਬਿਕ ਹਰ ਰੁਤ ਅਤੇ ਰੁਖਾਂ ਦੀ ਮਹੱਤਤਾ ਦਰਸਾਈ ਗਈ ਹੈ ਸਾਨੂੰ ਵੀ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਉਸੇ ਤਰਾਂ ਦੇ ਰੁਖ ਲਗਾਉਣੇ ਚਾਹੀਦੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਰਜਕਾਰੀ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗਜ ਨੇ ਆਪਣੇ ਪਿੰਡ ਜਬੋਵਾਲ ਤੋਂ ਰੁਖ ਲਗਾਉਣ ਦੀ ਮੁਹਿੰਮ ਦੀ ਸ਼ੁਰੂ ਕਰਦੇ ਸਮੇਂ ਬੋਲਦਿਆਂ ਕਿਹਾ ਕਿ ਰੁਖ ਤੋਂ ਬਿਨਾਂ ਮਨੁਖੀ ਜੀਵਨ ਨਹੀਂ ਹੈ।ਮੌਨਸੂਨ ਦੀ ਰੁਤ ਵੇਲੇ ਰੁਖ ਲਗਾਉਣ ਦਾ ਠੀਕ ਸਮਾਂ ਹੈ।ਸਾਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਰੁਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਪ੍ਰਸ਼ਾਸ਼ਨ ਨੂੰ ਵੀ ਕਿਹਾ ਸੜਕਾਂ ਦੇ ਕਿਨਾਰੇ ਲਗਾਏ ਗਏ ਰੁਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਜੋ ਪਸ਼ੂਆਂ ਦੇ ਝੂੰਡ ਲੈ ਕੇ ਰੁਖਾਂ ਦਾ ਉਜਾੜਾ ਕਰਦੇ ਹਨ ਉਹਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ।ਪਿੰਡ ਜਬੋਵਾਲ ਦੇ ਸ਼ਮਸ਼ਾਨ ਘਾਟ ਵਿਚ ਰੁਖ ਲਗਾਉਣ ਦੀ ਮੁਹਿੰਮ ਦੀ ਸ਼ੁਰੂ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਸਾਨੂੰ ਆਪਣੇ ਪੁਰਾਣੇ ਰਵਾਇਤੀ ਰੁਖ ਅਤੇ ਫਲਦਾਰ ਰੁਖ ਬੂਟੇ ਹੀ ਲਗਾਉਣੇ ਚਾਹੀਦੇ ਹਨ। ਜੋ ਜਮੀਨੀ ਪਾਣੀ ਦੀ ਜਿਆਦਾ ਖਪਤ ਕਰਦੇ ਹਨ ਉਹ ਰੁਖ ਨਹੀਂ ਲਗਾਉਣੇ ਚਾਹੀਦੇ।ਰੁਖ ਲਗਾਉਣ ਦੇ ਨਾਲ ਉਹਨਾਂ ਦੀ ਸੰਭਾਲ ਕਰਨੀ ਵੀ ਜਿਆਦਾ ਜਰੂਰੀ ਹੈ।ਪਿੰਡ ਜਬੋਵਾਲ ਦੀ ਪੰਚਾਇਤ ਵਲੋਂ ਲੋਕਾਂ ਨੂੰ ਹਰ ਤਰਾਂ ਦੇ ਰੁਖ ਫਲਦਾਰ ਬੂਟੇ ਮੁਫਤ ਦਿਤੇ ਜਾਣਗੇ।ਇਸ ਸਮੇਂ ਪ੍ਰਮੁਖ ਆਗੂ ਸਰਪੰਚ ਦਵਿੰਦਰ ਸਿੰਘ ਮੰਨੂ,ਅੰਗਰੇਜ ਸਿੰਘ ਮੈਂਬਰ,ਗੁਰਿੰਦਰ ਸਿੰਘ ਖਾਸਾ,ਜਥੇਦਾਰ ਪ੍ਰੀਤਮ ਸਿੰਘ,ਜਸਬੀਰ ਸਿੰਘ ਸੈਕਟਰੀ,ਦਿਲਬਾਗ ਸਿੰਘ,ਜਸਪਾਲ ਸਿਂਘ,ਗੁਰਭੇਜ ਸਿੰਘ,ਨਵਰਾਜ ਸਿੰਘ,ਫਰਿਆਦ ਸਿੰਘ,ਜੋਗਿੰਦਰ ਸਿੰਘ ਭਿੰਡਰ,ਗੁਰਮੇਜ ਸਿੰਘ ਔਜਲਾ,ਸਰਦੂਲ ਸਿੰਘ,ਬਬੂ ਪ੍ਰਧਾਨ ਆਦਿ ਹਾਜਰ ਸਨ।