ਸਰਬੱਤ ਖ਼ਾਲਸਾ’ ਮੋਬਾਈਲ ਐਪ ਜਾਰੀ, ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਦੀ ਸਹੂਲਤ

ਸਰਬੱਤ ਖ਼ਾਲਸਾ’ ਮੋਬਾਈਲ ਐਪ ਜਾਰੀ, ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਦੀ ਸਹੂਲਤ

ਅੰਮ੍ਰਿਤਸਰ ,ਨਜ਼ਰਾਨਾ ਟਾਈਮਜ਼: ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਸਿੱਖ ਸੰਗਤ ਲਈ ‘Sarbat Khalsa’ ਮੋਬਾਈਲ ਐਪ ਜਾਰੀ ਕੀਤੀ ਗਈ ਹੈ। ਜਥੇਬੰਦੀ ਅਨੁਸਾਰ ਐਪ ਵਿੱਚ ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਸਮੇਤ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਜਥੇਬੰਦੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਆਨਲਾਈਨ ਗੁਰਦੁਆਰਾ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ਼ਬਦ-ਵਿਚਾਰ ਨਾਲ ਸਬੰਧਤ ਉਪਰਾਲਿਆਂ ਨੂੰ ਇੱਕ ਗਲੋਬਲ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਗਿਆ ਹੈ।
ਐਪ ਵਿੱਚ ਸਿੱਖ ਮੁੱਦਿਆਂ ਨਾਲ ਸਬੰਧਤ ਵੈਬੀਨਾਰਾਂ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਰਾਹੀਂ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨਾਲ ਸਾਂਝ ਪਾਉਣ ਦਾ ਮੌਕਾ ਮਿਲੇਗਾ।
ਇਸੇ ਤਰ੍ਹਾਂ ਐਪ ਦੇ ਕਿਤਾਬਾਂ ਵਾਲੇ ਸੈਕਸ਼ਨ ਵਿੱਚ ਸਿੱਖੀ ਨਾਲ ਸਬੰਧਤ ਵਿਚਾਰਸ਼ੀਲ ਕਿਤਾਬਾਂ ਪੜ੍ਹਨ ਲਈ ਉਪਲੱਬਧ ਕਰਵਾਈਆਂ ਜਾਣਗੀਆਂ। ਹਾਲ ਹੀ ਵਿੱਚ ਜਾਰੀ ਕੀਤੀ ਗਈ ਕਿਤਾਬ “ਆਦਿ-ਮੰਗਲ ਦਾ ਸਰੂਪ ਸਥਾਨ ਅਤੇ ਪਾਠ-ਭੇਦ ਉਕਾਈਆਂ” ਦੀ ਪੀਡੀਐੱਫ਼ ਵੀ ਐਪ ਵਿੱਚ ਉਪਲੱਬਧ ਕਰਵਾ ਦਿੱਤੀ ਗਈ ਹੈ।
ਜਥੇਬੰਦੀ ਅਨੁਸਾਰ ‘Sarbat Khalsa’ ਐਪ ਨੂੰ Android ਅਤੇ iOS ਦੋਵਾਂ ਤਰ੍ਹਾਂ ਦੇ ਮੋਬਾਈਲ ਫੋਨਾਂ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਮੋਬਾਈਲ ’ਤੇ ਐਪ ਇੰਸਟਾਲ ਕਰਨ ਲਈ Android ਵਰਤੋਂਕਾਰ Google Play Store ਅਤੇ iPhone ਵਰਤੋਂਕਾਰ App Store ਵਿੱਚ ‘Sarbat Khalsa’ ਸਰਚ ਕਰ ਸਕਦੇ ਹਨ।
ਇਹ ਜਾਣਕਾਰੀ ਸਰਬੱਤ ਖ਼ਾਲਸਾ ਜਥੇਬੰਦੀ ਦੀ ਪੰਜ ਪ੍ਰਧਾਨੀ ਕੌਂਸਲ ਵੱਲੋਂ ਜਾਰੀ ਕੀਤੀ ਗਈ ਹੈ। ਕੌਂਸਲ ਵਿੱਚ ਸ. ਨਿਰਮਲ ਸਿੰਘ (ਵਿਕਟੋਰੀਆ, ਕੈਨੇਡਾ), ਸ. ਗੁਰਪ੍ਰੀਤ ਸਿੰਘ ਜੀਪੀ (ਬਹਿਰੀਨ), ਡਾ. ਖੁਸ਼ਹਾਲ ਸਿੰਘ (ਚੰਡੀਗੜ੍ਹ), ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ) ਅਤੇ ਸ. ਸਤਬੀਰ ਸਿੰਘ (ਦਿੱਲੀ) ਸ਼ਾਮਲ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.