80ਵੇਂ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ਨਗਰ-ਨਿਗਮ ਦੇ ਵਾਰਡ ਨੰ. 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਵੱਖ-ਵੱਖ ਅਜ਼ਾਦੀ ਸਮਾਗਮਾਂ 'ਚ ਲਹਿਰਾਇਆ ਝੰਡਾ...
- ਰਾਜਨੀਤੀ
- 15 Aug, 2026 05:50 PM (Asia/Kolkata)
ਚੰਡੀਗੜ੍ਹ 15 ਅਗਸਤ (ਮੰਗਤ ਸਿੰਘ ਸੈਦਪੁਰ) : 80ਵੇਂ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ਨਗਰ-ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਸੈਕਟਰ 41-ਏ ਦੇ ਮਕਾਨ ਨੰਬਰ 315, 261, 362, 224 ਦੇ ਸਾਹਮਣੇ ਵਾਲੇ ਪਾਰਕ ਵਿੱਚ ਇੱਕ ਵਾਰਡ-ਪੱਧਰੀ ਵੱਡਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕੌਂਸਲਰ ਬੁਟੇਰਲਾ ਨੇ ਨਿਭਾਈ ਅਤੇ ਸਮਾਗਮ ਵਿੱਚ ਸ਼ਾਮਿਲ ਲੋਕਾਂ ਨੇ ਇਕ ਦੂਜੇ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਸੈਕਟਰ 41-ਏ ਵਿੱਚ ਮਕਾਨ ਨੰਬਰ 43 ਤੋਂ 64 ਵਾਲੇ ਬਲਾਕ ਵਿੱਚ ਵੀ ਭਾਰਤੀ ਅਤੇ ਆਂਚਲ ਦੀ ਅਗਵਾਈ ਹੇਠ ਅਜ਼ਾਦੀ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਵੀ ਹਰਦੀਪ ਸਿੰਘ ਬੁਟੇਰਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ। ਇਸ ਤੋਂ ਇਲਾਵਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਮਲੋਆ ਕਾਲੋਨੀ ਵਿੱਚ ਪ੍ਰਧਾਨ ਗੁਰਦੇਵ ਯਾਦਵ ਦੀ ਅਗਵਾਈ ਹੇਠ ਅਤੇ ਵਾਰਡ ਨੰਬਰ 29 (ਸੈਕਟਰ 56) ਵਿਚ ਆਮ ਆਦਮੀ ਪਾਰਟੀ ਦੇ ਆਗੂ ਰੋਹਿਤ ਬਿਰਲਾ ਦੀ ਅਗਵਾਈ ਹੇਠ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਅਤੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੰਜੀਵ ਕੁਮਾਰ, ਇੰਸਪੈਕਟਰ ਰਵਿੰਦਰ, ਨਵੀਨ ਚਾਵਲਾ ਸਮੇਤ ਜਤਿੰਦਰ ਗੌਤਮ, ਰਾਮ ਬਿਲਾਸ ਗਰਗ, ਰਾਜ ਕੁਮਾਰ, ਦਰਸ਼ਨ, ਅਜੀਤ ਸਿੰਘ, ਗੁਰਬਖਸ਼ ਸਿੰਘ, ਅਸ਼ੋਕ ਚਾਵਲਾ, ਰਘੁਵੀਰ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ ਢਿੱਲੋਂ, ਮਮਤਾ, ਨੀਲਮ, ਰਜਨੀ, ਲਕਸ਼ਮੀ, ਆਰਤੀ ਆਦਿ ਵੀ ਹਾਜ਼ਰ ਸਨ।
Leave a Reply