ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਦੇ ਸੱਦੇ ਤੇ ਪੰਜਾਬ ਦੇ 18ਜਿਲਾ ਹੈਡ ਕੁਆਰਟਰਾਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ
- ਰਾਜਨੀਤੀ
- 29 Dec, 2025 02:48 PM (Asia/Kolkata)
ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ
ਜਿਲਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ,ਜਲੰਧਰ,ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ,ਮੋਹਾਲੀ ਮਲੇਰਕੋਟਲਾ, ਪਟਿਆਲਾ, ਸੰਗਰੂਰ, ਮਾਨਸਾ, ਮੁਕਤਸਰ,ਨਵਾਂਸ਼ਹਿਰ ਆਦਿ ਥਾਵਾਂ ਤੇ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਰੁਜ਼ਗਾਰ ਦਾ ਵਸੀਲਾ ਮਨਰੇਗਾ ਕਾਨੂੰਨ ਵਿੱਚ ਸੋਧ ਕਰਕੇ ਨਵਾਂ ਕਾਨੂੰਨ vb ਜੀਰਾਮ ਜੀ ਕਾਨੂੰਨ ਲਿਆਂਦਾ ਜਿਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਹੀ ਨਹੀਂ ਖੁੱਸਣਾ ਸਗੋਂ ਮਜ਼ਦੂਰਾਂ ਦੇ ਅਧਿਕਾਰਾਂ ਤੇ ਵੀ ਡਾਕਾ ਵੱਜਦਾ ਹੈ ਜਿਵੇਂ ਕਿ ਪਹਿਲਾਂ ਮਨਰੇਗਾ ਮਜ਼ਦੂਰ ਪਿੰਡ ਦੀ ਪੰਚਾਇਤ ਤੇ ਬੀਡੀਪੀਓ ਪਾਸੋਂ ਮਨਰੇਗਾ ਰਾਹੀਂ ਕੰਮ ਮੰਨਣ ਦਾ ਅਧਿਕਾਰ ਰੱਖਦੇ ਸੀ ਇਸ ਨਵੇਂ ਕਾਨੂੰਨ ਵਿੱਚ ਇਹ ਹੱਕ ਖਤਮ ਕਰ ਦਿੱਤੇ ਗਏ ਪਿੰਡ ਦੀ ਪੰਚਾਇਤ ਕਿਹੜਾ ਕੰਮ ਕਰਾਉਣਾ ਉਸ ਦਾ ਅਧਿਕਾਰ ਸੀ ਨਵੇਂ ਕਾਨੂੰਨ ਇਹ ਅਧਿਕਾਰ ਖੋਹ ਲਏ ਗਏ ਮੰਗ ਕੀਤੀ ਕਿ ਪੁਰਾਣਾ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਕੇਂਦਰ ਵੱਲੋਂ 40% ਫੰਡਾਂ ਦੀ ਕਟੌਤੀ ਵਾਪਸ ਲੈਣ ਦੀ ਮੰਗ ਕੀਤੀ
100% ਫੰਡ ਕੇਂਦਰ ਮੁਹਈਆ ਕਰਵਾਵੇ ਮਨਰੇਗਾ ਮਜ਼ਦੂਰਾਂ ਦਾ ਅਧਿਕਾਰ ਉਹ ਕੰਮ ਦੀ ਮੰਗ ਕਰ ਸਕਣ ਤੇ ਪੰਚਾਇਤਾਂ ਕਿੱਥੇ ਕੰਮ ਕਰਾਉਣਾ ਹੈ ਉਸ ਦਾ ਅਧਿਕਾਰ ਬਹਾਲ ਕੀਤਾ ਜਾਵੇ ਮੋਦੀ ਸਰਕਾਰ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖੋਣ ਦੀ ਨੀਤੀ ਵਾਪਸ ਲਵੇ ਬੁਲਾਰਿਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਨਾਲ ਸੰਬੰਧਿਤ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਤੇ ਸਰਮਾਏਦਾਰਾਂ ਦੇ ਹੱਕ ਵਿੱਚ ਚਾਰ ਕੋਡ ਲਾਗੂ ਕਰਨ ਨੂੰ ਵਾਪਸ ਲਿਆ ਜਾਵੇ ਮਜ਼ਦੂਰਾਂ ਨੂੰ ਕਰਜ ਮੁਕਤ ਕੀਤਾ ਜਾਵੇ ਅੱਜ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਅੰਦਰ ਮਨਰੇਗਾ ਮਜ਼ਦੂਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਵੱਡੇ ਤੇ ਵਿਆਪਕ ਪੱਧਰ ਤੇ ਅੱਜ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਗਿਆ ਮੋਰਚੇ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਕੱਲ ਦੇ ਵਿਧਾਨ ਸਭਾ ਇਜਲਾਸ ਦੇ ਵਿੱਚ ਕੇਂਦਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ vb ਜੀ ਰਾਮ ਜੀ ਨੂੰ ਵਾਪਸ ਲੈਣ ਦੀ ਮੰਗ ਕਰੇਗੀ ਇਸ ਦੇ ਨਾਲ ਪੰਜਾਬ ਸਰਕਾਰ ਕੋਲੋਂ ਮੋਰਚਾ ਮੰਗ ਕਰਦਾ ਹੈ ਕਿ ਕੇਂਦਰ ਵੱਲੋਂ ਲਿਆਂਦਾ ਬਿਜਲੀ ਸੋਧ ਬਿਲ 2025, ਬੀਜ ਐਕਟ 2025 ਤੇ ਸੂਬਿਆਂ ਦੇ ਅਧਿਕਾਰਾਂ ਦਾ ਕੇਂਦਰੀਕਰਨ ਕਰਨ ਦੇ ਵਿਰੋਧ ਵੀ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਮੋਰਚੇ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਅਹਿਦ ਕਰਨ ਨਹੀਂ ਤਾਂ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਤੇਜ ਕਰਦਿਆਂ ਹੋਇਆਂ ਦੁਕਾਨਦਾਰਾਂ ਦਾ ਉਜਾੜਾ ਕਰਨ ਲਈ ਆਨਲਾਈਨ ਵਪਾਰ ਮੁਲਾਜ਼ਮਾਂ ਦਾ ਉਜਾੜਾ ਕਰਨ ਲਈ ਹਰੇਕ ਅਦਾਰੇ ਦਾ ਪ੍ਰਾਈਮਡੇਸ਼ਨ ਤੇ ਸਿੱਖਿਆ ਦਾ ਨਿੱਜੀਕਰਨ ਵੀ ਜ਼ੋਰਾਂ ਨਾਲ ਕਰ ਰਹੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅੱਜ ਦੇ ਪ੍ਰੋਗਰਾਮਾਂ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਕੀ ਉਨ ਨਾਵ ਘਟਨਾ ਦੀ ਪੀੜਤਾ ਨੂੰ ਇਨਸਾਫ ਦਿੱਤਾ ਜਾਵੇ ਦੋਸ਼ੀ ਕੁਲਦੀਪ ਸਿੰਗਰ ਦੀ ਜਮਾਨਤ ਰੱਦ ਕਰਕੇ ਬਣਨ ਦੀ ਸਜ਼ਾ ਦਿੱਤੀ ਜਾਵੇ ਅਰਾਵਲੀ ਪਰਬਤ ਸ਼ੰਖਲਾ ਦਾ ਖਨਨ ਪੱਕੇ ਰੂਪ ਵਿੱਚ ਬੰਦ ਕੀਤਾ ਜਾਵੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਦੇ ਨਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਬਹਿਰਾਮ ਕੇ, ਬੀਕੇਯੂ ਆਜ਼ਾਦ, ਭਾਰਤੀਏ ਕਿਸਾਨ ਮਜ਼ਦੂਰ ਯੂਨੀਅਨ, ਬੀਕੇਯੂ ਭਨੇੜੀ, ਪ੍ਰੋਗਰੈਸਿਵ ਫਾਰਮਰ ਫਰੰਟ,ਹਿਤਕਾਰੀ ਕਿਸਾਨ ਮਜ਼ਦੂਰ ਯੂਨੀਅਨ, ਬੀਕੇਯੂ ਸ਼ਹੀਦ ਭਗਤ ਸਿੰਘ,ਬੀਕੇਯੂ ਦੁਆਬਾ ,ਬੀਕੇਯੂ ਕ੍ਰਾਂਤੀਕਾਰੀ ਆਦਿ ਜਥੇਬੰਦੀ ਨੇ ਹਿੱਸਾ ਲਿਆ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਨੇਵੀ ਵੱਡੇ ਰੋਸ ਮੁਜਾਰੇ ਕੀਤੇ
Leave a Reply