ਨਾ ਇੰਡੀਆ ਦੇ ਭਗਤ ਬਣੋ, ਨਾ ਪਾਕਿਸਤਾਨ ਦੇ ਵੈਰੀ, ਆਪਣੀ ਕੌਮ ਦੇ ਹਿੱਤ ਵੇਖੋ

ਨਾ ਇੰਡੀਆ ਦੇ ਭਗਤ ਬਣੋ, ਨਾ ਪਾਕਿਸਤਾਨ ਦੇ ਵੈਰੀ, ਆਪਣੀ ਕੌਮ ਦੇ ਹਿੱਤ ਵੇਖੋ

ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਦੀ ਯੋਜਨਾਬੰਦੀ ਵਿਚ ਇਹ ਚਰਚਾ ਛਿੜੀ ਰਹੀ ਹੈ ਕਿ ਰਤਨਦੀਪ ਦਾ ਕਸੂਰ ਹੈ।ਜੇ ਵਾਕਿਆ ਹੀ ਸਿਸਟਿਮ ਨੇ ਰਤਨਦੀਪ ਨੂੰ ਵਰਤਿਆ ਸੀ ਤਾਂ ਓਹਦੀ ਜਿੰਦਗੀ ਨੂੰ ਸਾਂਭਣ ਦਾ ਵੀ ਫਰਜ ਬਣਦਾ ਸੀ।ਆਖਰੀ ਦਿਨਾਂ ਵਿਚ ਰਤਨਦੀਪ ਮੇਰੇ ਸਮੇਤ ਹਰੇਕ ਵਾਕਫ ਕੋਲੋਂ ਜਿਸ ਹਿਸਾਬ ਨਾਲ ਪੈਸੇ ਮੰਗ ਰਿਹਾ ਸੀ,ਜਿੰਨੀ ਹਾਲਤ ਮਾੜੀ ਸੀ ਸੋਚਕੇ ਅਜੀਬ ਲਗਦਾ ਕਿ ਜੇ ਓਹਨੇ ਸਿਸਟਿਮ ਦੀ ਐਨੀ ਮਦਦ ਕੀਤੀ ਹੈ ਫੇਰ ਆਹ ਕੀ ਹੋਈ ਜਾਂਦਾ।ਜਿਸ ਹਿਸਾਬ ਨਾਲ ਓਹਨੂੰ ਨਵਾਂਸ਼ਹਿਰ ਕੋਲ ਸੱਦਕੇ ਕਤਲ ਕੀਤਾ ਗਿਆ ਓਹ ਸਭ ਕੁਛ ਕੀ ਦਸਦਾ ਹੈ?ਮਤਲਬ ਰਤਨਦੀਪ ਨੂੰ ਮਰਨ ਲਈ ਛਡ ਦਿਤਾ ਗਿਆ।ਪਹਿਲਾਂ ਭਾਈ ਪੰਜਵੜ ,ਫੇਰ ਰਤਨਦੀਪ ਤੇ ਫੇਰ ਰਤਨਦੀਪ ਨੂੰ ਕਤਲ ਕਰਨ ਵਾਲੇ।ਸਭ ਕੌਣ ਸੀ?ਸਾਰੇ ਸਿਖ।
ਸੋ ਇੰਡੀਅਨ ਸਿਸਟਿਮ ਸਿਖਾਂ ਹਥੋ ਸਿਖ ਮਰਵਾ ਰਿਹਾ।
ਹੁਣ ਅਗਲੇ ਸੱਚ ਝੂਠ ਰਲਾਕੇ ਕਿਤਾਬਾਂ ਲਿਖਵਾ ਰਹੇ ਨੇ ਕਿ ਸਾਡੀ ਕੂਟਨੀਤੀ ਕਾਮਯਾਬ ਹੈ,ਅਸੀ ਆਪਦੇ ਹਿਤ ਸੁਰਖਿਅਤ ਕਰਨ ਲਈ ਕਤਲ ਕਰਵਾਕੇ ਵੀ ਸੁਰਖੁਰੂ।ਤੇ ਨੁਕਸਾਨ ਸਿਖਾਂ ਦਾ।
ਇਸ ਕਿਤਾਬ ਵਾਂਗ ਧੁਰੰਦਰ ਫਿਲਮ ਵਿਚ ਇਕ ਸਿਖ ਪਰਿਵਾਰ ਦੇ ਨੌਜਵਾਨ ਨੂੰ ਘਰੇਲੂ ਕਲੇਸ਼ ਵਿਚ ਫਾਂਸੀ ਹੋ ਚੁਕੀ ਹੁੰਦੀ ਹੈ ਤਾਂ ਇੰਡੀਅਨ ਸਿਸਟਿਮ ਹਿਰਾਸਤ ਵਿਚੋ ਛੁਡਵਾ ਲੈਂਦਾ ਹੈ ਤੇ ਪਾਕਿਸਤਾਨ ਜਾਕੇ ਕੰਮ ਕਰਨ ਲਈ ਤਿਆਰ ਕਰ ਲੈਂਦਾ ਹੈ।ਜਿਸ ਇੰਡੀਅਨ ਸਿਸਟਿਮ ਨੇ ਓਹਦੀ ਜਿੰਦਗੀ ਬਰਬਾਦ ਕੀਤੀ,ਇਨਸਾਫ ਨਹੀ ਦਿਤਾ,ਉਲਟਾ ਸਿਸਿਟਿਮ ਬਲਾਤਕਾਰੀ,ਕਾਤਲ ਤੇ ਲੁਟੇਰੇ ਵਿਧਾਇਕ ਦੀ ਹਮਾਇਤ ਵਿਚ ਭੁਗਤਿਆ ਫਿਲਮ ਦਾ ਨਾਇਕ ਓਸ ਸਿਸਟਿਮ ਲਈ ਆਪਦਾ ਸਭ ਕੁਛ ਦਾਅ ਉਤੇ ਲਾ ਦਿੰਦਾ ਹੈ ।ਜਿਵੇ ਬੇਸ਼ੱਕ 1947 ਤੋ ਇੰਡੀਅਨ ਨਿਜਾਮ ਨੇ ਸਿਖੀ ਅਤੇ ਸਿਖਾਂ ਦਾ ਖੁਰਾਖੋਜ ਮਿਟਾਉਣ ਵਿਚ ਕੈਈ ਕਸਰ ਨਹੀ ਛੱਡੀ ਪਰ ਫੇਰ ਵੀ ਲੰਡੂ ਸਿਖ ਇਸ ਸਿਸਟਮ ਲਈ ਲੜਦੇ ਮਰਦੇ ਫਿਰਦੇ ਨੇ।ਇਹ ਲੰਡੂ ਸਿਖ ਉਨਾ ਸਿਖਾਂ ਨੂੰ ਗੁੰਮਰਾਹ ਹੋਏ ਫਿਰਦੇ ਦਸਦੇ ਨੇ ਜਿਹੜੇ ਜੂਨ ਤੇ ਨਵੰਬਰ 1984 ਵਿਚ ਸਿਖਾਂ ਦੀ ਨਸਲਕੁਸ਼ੀ ਮਗਰੋ ਕੌਮ ਲਈ ਸਿਰਾਂ ਉਤੇ ਖਫਣ ਬੰਨਕੇ ਮੈਦਾਨ ਵਿਚ ਆਏ।ਕਿੰਨੇ ਘਟੀਆ ਨੇ ਇਹ ਸਿਖ ਜਿਹੜੇ ਕੌਮਪਰਸਤ ਸਿਖਾਂ ਨੂੰ ਗਲਤ ਦਸਦੇ ਨੇ ਪਰ ਕੇਪੀਐਸ ਗਿਲ,ਬੇਅੰਤ ਸਿੰਘ,ਵੈਦਿਆ,ਇੰਦਰਾ ਸਮੇਤ ਸਿਖਾਂ ਦੇ ਕਾਤਲਾਂ ਦੀ ਹਮਾਇਤ ਕਰਦੇ ਨੇ।ਕਿੰਨੇ ਨੀਚ ਨੇ ਇਹ ਸਿਖ ਜਿਹੜੇ ਗੁਰੂ ਗਰੰਥ ਸਾਹਿਬ ਦੇ ਦੁਸ਼ਮਣ ਡੇਰੇਦਾਰਾਂ ਸਾਧਾਂ ਆਰ ਐਸ ਐਸ ,ਸਰਸੇ,ਭਨਿਆਰੇ,ਨੂਰਮਹਿਲ,ਕੂਕੇ,ਨਰਕਧਾਰੀ,

ਬਿਆਸ, ਆਦਿਕ ਦੀ ਹਮਾਇਤ ਕਰਦੇ ਨੇ।
ਜਿਸ ਇੰਡੀਅਨ ਸਿਸਟਿਮ ਨੇ ਸਿਖ ਕੌਮ ਦਾ ਬੇੜਾ ਗਰਕ ਕਰਨ ਦਾ ਅਹਿਦ ਕੀਤਾ ਹੋਇਆ ਹੈ ਓਹਦਾ ਸਾਥ ਦੇਕੇ ਕੌਮਪਰਸਤ ਸਿਖਾਂ ਨੂੰ ਭੰਡਣ ਵਾਲੇ ਲੰਡੂ ਸਿਖਾਂ ਨੂੰ ਧੁਰੰਦਰ ਬਣਨਾ ਚੰਗਾ ਲਗੇਗਾ।
ਪਿਛਲੇ ਸਮੇ ਵਿਚ ਬਾਰਡਰ ਨਾਲ ਲਗਦੇ ਪੰਜਾਬ ਦੇ ਪਿੰਡਾਂ ਦੇ ਬੜੇ ਲੋਕਾਂ ਨੇ ਮੀਡੀਆ ਵਿਚ ਦਾਅਵਾ ਕੀਤਾ ਕਿ ਅਸੀ ਭਾਰਤੀ ਏਜੰਸੀਆਂ ਦੇ ਕਹਿਣ ਤੇ ਪਾਕਿਸਤਾਨ ਜਾਕੇ ਜਾਸੂਸੀ ਕੀਤੀ ਪਰ ਜਦ ਓਥੇ ਗਿਰਫਤਾਰ ਹੋ ਗਏ ਤਾਂ ਕਿਸੇ ਨੇ ਸਾਥ ਨਹੀ ਦਿਤਾ।ਜਦ ਓਹ ਕੈਦ ਕਟਕੇ ਪੰਜਾਬ ਆਏ ਤਾਂਵੀ ਏਜੰਸੀਆਂ ਨੇ ਬਾਤ ਨਹੀ ਪੁਛੀ।
ਇਕ ਪਾਸੇ ਪੰਜਾਬ ਦੇ ਇਹ ਲੰਡੂ ਸਿਖ ਪਾਕਿਸਤਾਨ ਵਿਚ ਇੰਡੀਆ ਲਈ ਅਤਿਆਚਾਰ ਝਲਦੇ ਹਨ ਦੂਜੇ ਪਾਸੇ ਭਾਰਤ ਵਿਚ ਹਰ ਰੋਜ ਹਿੰਦੂ ਇੰਡੀਨ ਪਾਕਿਸਤਾਨ ਲਈ ਜਾਸੂਸੀ ਕਰਦੇ ਫੜੇ ਜਾਂਦੇ ਨੇ।ਸਿਖ ਪਾਕਿਸਤਾਨ ਜੈਕੇ ਭਾਰਤ ਲਈ ਜਾਸੂਸੀ ਕਰਦੇ ਛਿਤਰ ਖਾ ਰਹੇ ਨੇ ਕਿ ਇੰਡੀਆ ਲਈ ਕੁਰਬਾਨੀ ਕਰਨੀ ਆ ਤੇ ਭਾਰਤ ਮਾਂ ਦੇ ਲਾਲ ਇਥੇ ਬਹਿਕੇ ਪਾਕਿਸਤਾਨ ਨੂੰ ਗੁਪਤ ਭੇਤ ਵੇਚਕੇ ਨੋਟ ਕਮਾ ਰਹੇ ਨੇ।ਐਨ ਐਸ ਏ ਦਾ ਮੁਖੀ ਅਜੀਤ ਡੋਭਾਲ ਸਮੇਤ ਹਰ ਕੋਈ ਮੰਨਦਾ ਹੈ ਕਿ ਪਾਕਿਸਤਾਨ ਦੀ ਆਈ ਐਸ ਆਈ ਨੇ ਭਾਰਤ ਵਿਚ ਮੁਸਲਮਾਨਾਂ ਨਾਲੋ ਹਿੰਦੂ ਜਿਆਦੇ ਭਰਤੀ ਕੀਤੇ ਹਨ ਦੂਜੇ ਪਾਸੇ ਕਦਮ ਕਦਮ ਉਤੇ ਸਿਖਾਂ ਨੂੰ ਦੈਸ਼ਭਗਤੀ ਸਾਬਤ ਕਰਨ ਲਈ ਅਗਨ ਪਰੀਖਿਆ ਦੇਣੀ ਪੈਂਦੀ ਹੈ।ਜੇ ਕਿਸੇ ਮੈਚ ਦੌਰਾਨ ਕੈਚ ਛੁਟ ਜਾਵੇ ਤਾਂ ਗਦਾਰ।ਕੋਈ ਕਲਾਕਾਰ ਪੰਥ ਤੇ ਪੰਜਾਬ ਨਾਲ ਆਪਦੀ ਭਾਵਨਾ ਦਿਖਾਵੇ ਤਾਂ ਗਦਾਰ। ਸਿਖ ਕਿਸੇ ਵੀ ਅਹੁਦੇ ਉਤੇ ਹੋਵੇ ਗਦਾਰੀ ਵਾਲਾ ਸਰਟੀਫਿਕੇਟ ਸਕਿੰਟ ਵਿਚ ਦੇ ਦਿੰਦੇ ਨੇ।ਪਿਛੇ ਜਿਹੇ ਪੱਛਮੀ ਬੰਗਾਲ ਵਿਚ ਇਕ ਸੀਨੀਅਰ ਸਿਖ ਪੁਲਿਸ ਅਧਿਕਾਰੀ ਨੂੰ ਧਰਨੇ ਮੌਕੇ ਭਾਜਪਾ ਲੀਡਰਸ਼ਿਪ ਗਦਾਰ ਦਸ ਰਹੀ ਸੀ।ਗਦਾਰੀ ਦੇ ਸਰਟੀਫਿਕੇਟ ਤੋ ਲੁਕਦੇ,ਭਜਦੇ,ਦੜਦੇ ਸਿਖਾਂ ਉਤੇ ਤਰਸ ਆ ਰਿਹਾ ਕਿ ਸ਼ੇਰਾਂ ਦੀ ਕੌਮ ਚੂਹਿਆਂ ਮੂਹਰੇ ਬੇਵਸ ਆ।ਇਹ ਲੰਡੂ ਸਿਖ ਜਿਹੜੇ ਹਿੰਦੂ ਇੰਡੀਆ ਨੂੰ ਠੋਕ ਵਜਾਕੇ ਜਵਾਬ ਦੇਣ ਜੋਗੇ ਵੀ ਨਹੀ ਆਪਦੇ ਆਪ ਨੂੰ ਬੜੇ ਮਹਾਨ ਸਮਝਦੇ ਨੇ ਕਿ ਪੰਥ ਪਰਸਤ ਸਿਖਾਂ ਨੂੰ ਅਕਲ ਨਹੀ।
ਪੰਜਾਬ ਦੇ ਪਾਕਿਸਤਾਨ ਬਾਰਡਰ ਨਾਲ ਲਗਦੇ ਪਿੰਡਾਂ ਵਿਚੋ ਪਾਕਿਸਤਾਨ ਜਾਕੇ ਵਾਰਦਾਤਾਂ ਕਰਨ ਕਰਾੳਣ ਵਾਲਿਆਂ ਵਿਚੋ ਸਭ ਤੋ ਵਧ ਚਰਚਾ ਸਰਬਜੀਤ ਨਾਮੀ ਨੌਜਵਾਨ ਦੀ ਹੋਈ ਜਿਸ ਉਤੇ ਫਿਲਮ ਵੀ ਬਣੀ।ਓਹ ਪਾਕਿਸਤਾਨ ਵਿਚ ਮਰ ਗਿਆ ।ਓਹਦੇ ਪਰਿਵਾਰ ਨੂੰ ਜਿਵੇ ਇੰਡੀਅਨ ਸਿਸਟਿਮ ਨਾਲ ਲੜਨਾ ਪਿਆ ਕਿ "ਸਰਬਜੀਤ ਦੀ ਦੇਸ਼ਭਗਤੀ ਦਾ ਮੁਲ ਪਾਓ"ਓਵੇ ਕਦੇ ਕਿਸੇ ਹਿੰਦੂ ਦਾ ਰੌਲਾ ਸੁਣਿਆ?ਸਾਫ ਗਲ ਹੈ ਕਿ ਜਾਂ ਤਾਂ ਹਿੰਦੂ ਦੇਸ਼ਭਗਤੀ ਦਿਖਾੳਣ ਪਾਕਿਸਤਾਨ ਜਾਂਦੇ ਹੀ ਨਹੀ ,ਜਾਂ ਐਨੇ ਸ਼ਾਤਰ ਨੇ ਕਿ ਫੜੇ ਈ ਨਹੀ ਜਾਂਦੇ ਜਾਂ ਫੜੇ ਤੇ ਮਰੇ ਜਾਣ ਮਗਰੋ ਓਹਦੇ ਘਰਦਿਆਂ ਨੂੰ ਇੰਡੀਅਨ ਸਿਸਟਿਮ ਮਾਲੋਮਾਲ ਕਰ ਦਿੰਦਾ ਹੋਵੇਗਾ ਤੇ ਉਨਾ ਦੇ ਪਰਿਵਾਰਾਂ ਨੂੰ ਸਰਬਜੀਤ ਦੇ ਪਰਿਵਾਰ ਵਾਂਗ ਰੌਲਾ ਪਾਉਣ ਦੀ ਲੋੜ ਈ ਨਹੀ ਰਹਿੰਦੀ।
ਪਰ ਸਿਖਾਂ ਦੇ ਮਾਮਲੇ ਵਿਚ ਸਭ ਉਲਟ ਪੁਲਟ ਹੈ।
ਇਸ ਧੁਰੰਧਰ ਫਿਲਮ ਵਿਚ ਨਾਇਕ ਦੇ ਘਰਦਿਆਂ ਨੂੰ ਤੀਹ ਹਜਾਰ ਮਹੀਨਾ ਮਿਲਦਾ ਹੈ।ਕਿਡੀ ਵਡੀ ਰਕਮ ਹੈ ਨਾ?
"ਪੰਜਾਬ ਦਾ ਸ਼ੇਰ ਪੁਤ"ਭੁਲ ਜਾਂਦਾ ਹੈ ਕਿ ਇਸ ਸਿਸਟਿਮ ਨੇ ਓਹਦਾ ਘਰਬਾਰ ਬਰਬਾਦ ਕੀਤਾ ਹੈ।ਪਾਕਿਸਤਾਨ ਜਾਕੇ ਓਹ ਦੇਸ਼ਭਗਤੀ ਕਰਦਾ ਹੈ।ਓਹਦੀ ਜੁਰਅਤ ਤੇ ਜੁਗਤ ਸਾਹਮਣੇ ਪਾਕਿਸਤਾਨ ਦੀ ਸਾਰੀ ਤਾਕਤ ਸਿਫਰ ਹੁੰਦੀ ਦਿਖਾਈ ਜਾਂਦੀ ਹੈ।ਫੇਰ ਓਹ ਬੜੀ ਮੌਜ ਨਾਲ ਇੰਡੀਆ ਆ ਜਾਂਦਾ ਹੈ।ਫਿਲਮ ਦੇਖਣ ਵਾਲੇ ਓਹਦੀ ਦੇਸ਼ਭਗਤੀ ਦੇ ਕਾਇਲ ਹੋਕੇ ਕਹਿੰਦੇ ਨੇਕਿ ਮੋਦੀ ਤੇ ਡੋਭਾਲ ਨੇ ਪਾਕਿਸਤਾਨ ਦੀ ਢਿੰਬਰੀ ਟੈਟ ਕਰਤੀ।ਫਿਲਮ ਵਿਚ ਵਾਰ ਵਾਰ ਮਹੌਲ ਸਿਰਜਕੇ ਮੋਦੀ ਦੀ ਮਹਾਨਤਾ ਚੇਤੇ ਕਰਵਾਈ ਜਾਂਦੀ ਹੈ।ਦੋ ਦਿਨ ਮਗਰੋ ਫਿਲਮ ਦੇਖਣ ਵਾਲਾ ਸਿਖ ਸੋਚਦਾ ਹੈ ਕਿ ਇਹਦੇ ਵਿਚੋ ਪੰਥ ਤੇ ਪੰਜਾਬ ਦਾ ਕੀ ਫਾਇਦਾ ਹੋਇਆ?ਗੈਰ ਸਿਖ ਖਾਸ ਕਰਕੇ ਹਿੰਦੂ ਆਪਦੇ ਘਰ ਜਾਕੇ ਸੋਚਦਾ ਹੈ ਕਿ ਜਦ ਤਕ ਸਿਖਾਂ ਵਿਚਲੇ ਲੰਡੂ ਹੈਗੇ,ਸਾਨੂੰ ਫਿਕਰ ਕਰਨ ਦੀ ਲੋੜ ਨਹੀ।
ਧੁਰੰਦਰ ਦੇ ਅਰਥ ਬਿਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਵਾਲੀ ਗਲ ਹੈ।ਜਨਾਨੀ ਰਾਮ ਚੰਦਰ ਦੀ,ਚੁਕਕੇ ਰਾਵਣ ਲੈ ਗਿਆ,ਛੁਡਵਾਕੇ ਲੈ ਵੀ ਆਉਂਦੇ ਤਾਂ ਸੀਤਾ ਮਾਤਾ ਰਾਜਮਹਿਲ ਵਿਚ ਸੁਖ ਭੋਗਦੀ,ਫੇਰ ਹਨੂਮਾਨ ਕਿਓ ਪੂਛ ਨੂੰ ਅਗ ਲਾਈ ਫਿਰਦਾ ਸੀ?ਇੰਡੀਆ ਤੇ ਪਾਕਿਸਤਾਨ ਦੀ ਲੜਾਈ ਆ।ਪਾਕਿਸਤਾਨ ਦੇ ਦੋ ਟੁਕੜੇ ਇੰਡੀਆ ਨੇ ਕੀਤੇ ਨੇ,ਪਾਕਿਸਤਾਨ ਡਰਦਾ ਹੈ ਕਿ ਇੰਡੀਆ ਕਿਤੇ ਹੋਰ ਵਧ ਟੁਕੜੇ ਨਾ ਕਰ ਦੇਵੇ।ਇਸ ਕਰਕੇ ਪਾਕਿਸਤਾਨ ਅਮਰੀਕਾ ਦੇ ਚਰਨ ਫੜੀ ਰਖਦਾ ਕਿ ਇੰਡੀਆ ਤੋ ਬਚਾਕੇ ਰਖਿਓ।ਅਮਰੀਕਾ ਆਪਦੇ ਸੇਵਕ ਪਾਕਿਸਤਾਨ ਦਾ ਨੁਕਸਾਨ ਕਰਨ ਵਾਲਿਆਂ ਨੂੰ ਕਦੇ ਬਖਸ਼ੇਗਾ?ਸੋ ਇੰਡੀਆ ਇਹੀ ਚਾਹੁੰਦਾ ਹੈ ਕਿ ਅਮਰੀਕਾ ਸਮਝ ਲਵੇ ਕਿ ਪਾਕਿਸਤਾਨ ਵਿਚ ਪੰਜਾਬ ਦੇ ਦੇਸ਼ਭਗਤ ਭਾਰਤੀ ਸਿਖ/ਲੰਡੂ ਬੰਦੇ ਹੀ ਕਰਦੇ ਨੇ,ਬਾਕੀ ਸਾਰਾ ਭਾਰਤ ਤਾਂ ਕੁਛ ਨਹੀ ਕਹਿੰਦਾ।
ਬੰਬੇ,ਦਿਲੀ ਜਾਂ ਭਾਰਤ ਵਿਚ ਕਿਤੇ ਕੋਈ ਵਾਰਦਾਤ ਹੋ ਜਾਵੇ ਭਾਰਤ ਮਾਤਾ ਦੇ ਲਾਲ ਪਾਕਿਸਤਾਨ ਨੂੰ ਦੋਸ਼ੀ ਗਰਦਾਨਕੇ ਮੌਜ ਨਾਲ ਸੌਂ ਜਾਂਦੇ ਨੇ ਕਿ ਆਪੇ ਏਜੰਸੀਆਂ ਕਿਸੇ ਸਿਖ ਨੂੰ ਬਲੀ ਦਾ ਬਕਰਾ ਬਣਾਕੇ ਬਦਲਾ ਲੈ ਲੈਣਗੀਆਂ।ਜਦ ਕਾਰਗਿਲ ਜਾਂ ਕਿਤੇ ਵੀ ਹਮਲਾ ਹੋਵੇ ਤਾਂ ਸਿਖ ਮੂਹਰੇ,ਲੜਾਈ ਹੋਵੇ ਤਾਂ ਸਭ ਤੋ ਵਧ ਲੋਥਾਂ ਪੰਜਾਬ ਨੂੰ ਆਉਂਦੀਆਂ ਨੇ ਪਰ ਜਦ ਚੌਧਰ ਜਾਂ ਇਨਾਮ ਮਿਲਣੇ ਹੋਣ ਫੇਰ ਲਾਲੇ ਮੂਹਰੇ।ਪਿਛੇ ਜਿਹੇ ਪਾਰਲੀਮੈਂਟ ਵਿਚ ਰੌਲਾ ਪੈਂਦਾ ਸੀ ਕਿ ਭਾਰਤ ਵਿਚ ਸਭ ਤੋਂ ਵਧ ਜੰਗੀ ਵਿਧਵਾਵਾਂ ਪੰਜਾਬ ਵਿਚ ਨੇ।
ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਮੌਕੇ ਇਕ ਨੰਬਰ ਤੇ ਰਹਿਣ ਵਾਲੇ ਪੰਜਾਬ ਨੇ ਜਦ ਸੁਣਿਆ ਕਿ ਭਾਰਤ ਨੂੰ ਸੋਨੇ ਦੀ ਲੋੜ ਹੈ ਤਾਂ ਅੰਬਾਰ ਲਾ ਦਿਤਾ।ਸਾਰੇ ਭਾਰਤ ਨਾਲੋ ਸੋਨਾ ਵਧ ਸੀ ਪੰਜਾਬ ਦਾ।ਜੇ ਅੰਨ ਭੰਡਾਰ ਭਰਨੇ ਸੀ ਤਾਂ ਪੰਜਾਬ ਨੇ ਕਣਕ ਤੇ ਝੋਨੇ ਦੇ ਢੇਰ ਲਾ ਦਿਤੇ।
ਇੰਨਾਂ ਅਹਿਸਾਨਾਂ ਦੇ ਬਦਲੇ ਵਿਚ ਪੰਜਾਬ ਨੂੰ ਮਿਲਿਆ ਕੀ? ਛੁਣਛੁਣਾ।
ਅਖੇ ਜੀ ਸਿਖ ਪਾਕਿਸਤਾਨ ਨਾਲ ਰਲਗੇ,ਹਥਿਆਰਬੰਦ ਹੋਕੇ ਲੜੇ,ਖਾਲਿਸਤਾਨ ਦੇ ਰਾਹ ਪੈ ਗਏ।ਪਾਕਿਸਤਾਨ ਦੇ ਏਜੰਟ ਬਣਗੇ।
ਕੀ ਦਰਬਾਰ ਸਾਹਿਬ ਉਤੇ ਹਮਲਾ ਪਾਕਿਸਤਾਨ ਨੇ ਕੀਤਾ?ਕੀ ਨਵੰਬਰ 1984 ਵਿਚ ਸਾਰੇ ਮੁਲਕ ਵਿਚ ਸਿਖਾਂ ਦੇ ਇਕਤਰਫਾ ਕਤਲੇਆਮ ਪਾਕਿਸਤਾਨ ਨੇ ਕੀਤਾ?ਕੀ ਹਜਾਰਾਂ ਬੇਦੋਸ਼ੇ ਸਿਖ ਕਤਲ ਕਰਕੇ ਲਾਵਾਰਿਸ ਲਾਸ਼ਾਂ ਕਹਿਕੇ ਪਾਕਿਸਤਾਨ ਨੇ ਗਾਇਬ ਕੀਤੇ?
ਜਦ 1984 ਮੌਕੇ ਸਿਖਾਂ ਉਤੇ ਜਬਰ ਸੁਣਕੇ ਲਾਲੇ ਲੱਡੂ ਵੰਡ ਰਹੇ ਸੀ,ਗੁਰਦਵਾਰਿਆਂ ਨੂੰ ਸਾੜਨ ਦੇ ਇੰਤਜਾਮ ਕਰ ਰਹੇ ਸੀ,ਆਪਦੀਆਂ ਧੀਆਂ ਦਰਬਾਰ ਸਾਹਿਬ ਉਤੇ ਹਮਲਾ ਕਰਨ ਆਈ ਫੌਜ ਕੋਲ ਪੂਰੀਆਂ ਛੋਲੇ ਬਣਾਕੇ ਭੇਜ ਰਹੇ ਸੀ,ਜਦ ਚੱਪੇ ਚੱਪੇ ਉਤੇ ਖਾਕੀ ਵਰਦੀ ਵਿਚ ਦੈਂਤ ਸਿਖਾਂ ਦੇ ਘਾਣ ਲਈ ਆਦਮ ਬੋ,ਆਦਮ ਬੋ ਕਰਦੇ ਫਿਰਦੇ ਸੀ ਓਸ ਮੌਕੇ ਸਿਖਾਂ ਕੋਲ ਇਕੋ ਰਾਹ ਬਚਿਆ ਸੀ ਕਿ ਪਾਕਿਸਤਾਨ ਦੀ ਸਰਹੱਦ ਪਾਰ ਕਰੀਏ।
ਜੇ ਧਰਮੀ ਫੌਜੀ ਬਗਾਵਤ ਨਾ ਕਰਦੇ ਤਾਂ 35 ਸਾਲ ਤਕ ਦੇ ਸਾਰੇ ਸਿਖ ਮਾਰਨੇ ਸੀ।ਫੌਜ ਦੀ ਬਗਾਵਤ ਨਾਲ ਸਕੀਮ ਖਰਾਬ ਹੋ ਗਈ।ਜੇ ਬਗਾਵਤ ਨਾ ਹੁੰਦੀ ਤਾਂ ਪੰਜਾਬ ਵਿਚ ਨਾਦਰ ਸ਼ਾਹ ਤੇ ਅਬਦਾਲੀ ਵਾਂਗ ਘਾਣ ਹੁੰਦਾ ਤੇ ਹੋਰ ਲੱਖਾਂ ਸਿਖ ਪਾਕਿਸਤਾਨ ਵਲ ਭਜਦੇ।
ਸ਼ੁਕਰ ਹੈ ਕਿ ਪਾਕਿਸਤਾਨ ਨੇ ਬਾਂਹ ਫੜੀ।
ਓਥੇ ਬਾਰਡਰ ਕਰਾਸਿੰਗ ਵਿਚ ਛੇ ਛੇ ਮਹੀਨੇ ਕੈਦ ਹੋਈ।ਫੇਰ ਜੁਗਾੜ ਕਰਕੇ ਹਥਿਆਰ ਲੈਕੇ ਓਹ ਮੁੜੇ ਤਾਂ ਓਨਾ ਦਾ ਮਕਸਦ ਸੀ ਕੌਮ ਦੀ ਬੇਇਜਤੀ ਦਾ ਬਦਲਾ।
ਸੋ ਜੇ ਧੁਰੰਦਰ ਫਿਲਮ ਰਾਹੀ ਹਿੰਦੂ ਇੰਡੀਆ ਦਰਸਾ ਰਹਾ ਹੈ ਕਿ ਅਸੀ ਬਦਲੇ ਲਏ ਨੇ ਤਾਂ ਸਿਖਾਂ ਨੂੰ ਵੀ ਵਖਰ ਹੈ ਕਿ ਲੇਖਾ ਜੋਖਾ ਕੀਤਾ ਹੈ।
ਇਸ ਮਹੌਲ ਵਿਚ ਜਿਹੜਾ ਸਿਖ ਓਸ ਇੰਡੀਆ ਵਲ ਹੈ ਜੀਹਨੇ ਸਿਖ ਕੌਮ ਨੂੰ ਨੇਸਤੋਨਾਬੂਦ ਕਰਨ ਦਾ ਅਹਿਦ ਕੀਤਾ ਹੋਇਆ ਹੈ ਓਹਦੀਆਂ ਸਿਫਤਾਂ ਸਾਰਾ ਮੁਲਕ ਕਰੇਗਾ ।ਸੋ ਲੰਡੂ ਸਿਖ ਬਣੋ,ਮੁਲਕ ਤੋ ਜੈ ਜੈਕਾਰ ਕਰਵਾਓ।ਨਹੀ ਅਗਲੇ ਤੁਹਾਨੂੰ ਗਦਾਰ ਕਹਿਣਗੇ।ਸੋ ਚਾਹੇ ਭਾਰਤ ਵਿਚ ਸਿਖਾਂ ਦੇ ਸ਼ਰੇਬਜਾਰ ਛਿਤਰ ਪੈਣ ਪਰ ਜੇ ਚੂੰ ਕੀਤੀ ਤਾਂ ਗਦਾਰ ਕਹਿਣਗੇ,ਪਾਕਿਸਤਾਨ ਦਾ ਏਜੰਟ ਕਹਿਣਗੇ।ਸੋ ਚੁਪ ਕਰਕੇ ਭਾਰਤ ਮਾਤਾ ਕੀ ਜੈ ਕਹੀ ਚਲੋ।ਨਾਲੇ ਪੰਥ ਦਰਦੀਆਂ ਨੂੰ ਭੰਡੀ ਚਲੋ।
ਪਰ ਜੇ ਅਣਖ ਗੈਰਤ ਹੈ ਤਾਂ ਬੋਲੋ,ਚਰਚਾ ਕਰੋ,ਜਿਥੇ ਇੰਡੀਆੜਗਲਤ ਹੈ,ਗਲਤ ਕਹੋ,ਜਿਥੇ ਸਹੀ ਹੈ,ਸਹੀ ਕਹੀ ਕਹੋ।ਜਿਥੇ ਪਾਕਿਸਤਾਨ ਗਲਤ ਹੈ ਗਲਤ ਕਹੋ,ਜਿਥੇ ਸਹੀ ਹੈ,ਸਹੀ ਕਹੋ।ਪਰ ਹਰ ਮੌਕੇ ਸਿਖਾਂ ਨੂੰ ਸਿਖ ਨਜਰੀਏ ਅਨੁਸਾਰ ਦੇਖਣ ਪਰਖਣ ਦੀ ਲੋੜ ਹੈ।ਨਾ ਇੰਡੀਆ ਦੇ ਭਗਤ ਬਣੋ, ਨਾ ਪਾਕਿਸਤਾਨ ਦੇ ਵੈਰੀ। ਆਪਦੀ ਕੌਮ ਦੇ ਹਿੱਤ ਦੇਖੋ।
ਇਹ ਨਾ ਸੋਚੋ ਕਿ ਇੰਡੀਆ ਤੇ ਹਿੰਦੂ ਜੀਹਨੂੰ ਚੰਗਾ ਕਹਿਣਗੇ,ਆਪਾਂ ਵੀ ਭੇਡ ਵਾਂਗ ਚੰਗਾ ਕਹਿ ਦੇਣਾ ਹੈ।
ਰਤਨਦੀਪ ਜਾਂ ਹੋਰ ਬਥੇਰੇ ਨੇ,ਜਿਨਾ ਨੂੰ ਇਹ ਸਿਸਟਿਮ ਨੈਪਕਿਨ ਪੇਪਰ ਸਮਝਦਾ ਹੈ।ਸੋ ਕੌਮਪਰਸਤ ਬਣੋ। ਅਕਲ ਦਾ ਇਲਾਜ ਕਰੋ।
ਸਰਬਜੀਤ ਸਿੰਘ ਘੁਮਾਣ
ਮੋ: 8360643731.

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.