ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ

ਤਰਨਤਾਰਨ, 2 ਸਤੰਬਰ 2026 , ਰਾਕੇਸ਼ ਨਈਅਰ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਗੁਰਦੁਆਰਾ ਜਨਮ ਅਸਥਾਨ ਭਗਤ ਸੈਣ ਜੀ, ਪਿੰਡ ਸੋਹਲ, ਜ਼ਿਲ੍ਹਾ ਤਰਨਤਾਰਨ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੂੰ ਗੁਰਮਤਿ ਸਿੱਖਿਆ, ਸਿੱਖ ਸਾਹਿਤ ਅਤੇ ਪੰਥਕ ਪ੍ਰਚਾਰ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ “ਉਜਲ ਦੀਦਾਰ – ਨਿਰਮਲ ਬੁੱਧ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।


ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਲੰਮੇ ਸਮੇਂ ਤੋਂ ਗੁਰਬਾਣੀ, ਸਿੱਖ ਇਤਿਹਾਸ, ਗੁਰਮਤਿ ਸਿਧਾਂਤ ਅਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਸਿੱਖਿਆ ਅਤੇ ਸਾਹਿਤਕ ਪ੍ਰੋਜੈਕਟਾਂ ਰਾਹੀਂ ਸੇਵਾਵਾਂ ਨਿਭਾ ਰਿਹਾ ਹੈ। ਕਾਲਜ ਦੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਰੈਗੂਲਰ ਸਿੱਖ ਮਿਸ਼ਨਰੀ ਕਾਲਜ, ਦੋ ਸਾਲਾ ਪੱਤਰ-ਵਿਹਾਰ ਕੋਰਸ, ਧਾਰਮਿਕ ਪ੍ਰੀਖਿਆ, ਹਫ਼ਤਾਵਾਰੀ ਗੁਰਮਤਿ ਕਲਾਸਾਂ ਅਤੇ ਸਟੱਡੀ ਸਰਕਲ, ਸਿੱਖ ਮਿਸ਼ਨਰੀ ਹਾਈ ਸਕੂਲ, ‘ਸਿੱਖ ਫੁਲਵਾੜੀ’ ਮਾਸਿਕ ਪੱਤਰ, ਗੁਰਮਤਿ ਸਾਹਿਤ ਦਾ ਪ੍ਰਕਾਸ਼ਨ ਅਤੇ ਮੁਫ਼ਤ ਗੁਰਮਤਿ ਸਾਹਿਤ ਦੀ ਵੰਡ ਆਦਿ ਸ਼ਾਮਲ ਹਨ।
ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਮੁੱਖ ਦਫ਼ਤਰ ਵੱਲੋਂ ਸੁਪਰੀਮ ਕੌਂਸਲ ਮੈਂਬਰ ਸ. ਜਸਵੰਤ ਸਿੰਘ, ਬੀਬੀ ਸਤਿੰਦਰ ਕੌਰ, ਸ. ਇੰਦਰਜੀਤ ਸਿੰਘ ਬਾਬਾ ਬਕਾਲਾ ਅਤੇ ਕਾਲਜ ਦੇ ਤਕਨੀਕੀ ਵਿਭਾਗ ਦੇ ਇੰਚਾਰਜ ਸ. ਗੁਰਜੀਤ ਸਿੰਘ ਅਜ਼ਾਦ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਤਰਨਤਾਰਨ ਜ਼ੋਨ ਦੇ ਮੈਂਬਰਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।


ਕਾਲਜ ਦੇ ਨੁਮਾਇੰਦਿਆਂ ਨੇ ਇਸ ਸਨਮਾਨ ਲਈ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਸਮੂਹ ਪ੍ਰਚਾਰਕਾਂ, ਅਧਿਆਪਕਾਂ, ਲੇਖਕਾਂ, ਵਿਦਿਆਰਥੀਆਂ, ਸੇਵਾਦਾਰਾਂ, ਸਟੱਡੀ ਸਰਕਲਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਨਿਭਾਈ ਜਾ ਰਹੀ ਸਾਂਝੀ ਪੰਥਕ ਸੇਵਾ ਦਾ ਮਾਣ ਹੈ।
ਇਸ ਮੌਕੇ ਕਾਲਜ ਵੱਲੋਂ ਭਵਿੱਖ ਵਿੱਚ ਵੀ ਗੁਰਮਤਿ ਸਿੱਖਿਆ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ, ਸਿੱਖ ਸਾਹਿਤ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਨਿਰੰਤਰ ਯਤਨ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।

ਇਸ ਮੌਕੇ ਭਾਈ ਤਾਰੂ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸੇਵਾਦਾਰਾਂ ਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਮਾਸਟਰ ਅਵਤਾਰ ਸਿੰਘ ਸੋਹਲ, ਭਗਵਾਨ ਸਿੰਘ, ਦੀਦਾਰ ਸਿੰਘ ਚਬਾਲ ਸਰਕਲ ਇੰਚਾਰਜ ਤੇ ਤੁੜ ਸਰਕਲ ਇੰਚਾਰਜ ਤੇ ਬੀੜ ਸਾਹਿਬ ਸਰਕਲ ਦੇ ਸਮੂਹ ਮੈਬਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ 

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.