ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਸਾਡੇ ਅੰਦਰ - ਡਾ. ਬਾਵਾ

ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਸਾਡੇ ਅੰਦਰ - ਡਾ. ਬਾਵਾ

ਕਪੂਰਥਲਾ 21 ਜੂਨ ਗੌਰਵ ਮੜੀਆ 
ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਚੈਅਰਮੈਨ ਡਾ. ਐਚ. ਐਸ. ਬਾਵਾ, ਪ੍ਰਧਾਨ ਸੁਰਿੰਦਰ ਕੁਮਾਰ ਅਤੇ ਖਜਾਨਚੀ ਮੱਖਣ ਸਿੰਘ ਦੀ ਅਗਵਾਈ ਵਿੱਚ 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਪਾਰਕ ਅਜੀਤ ਨਗਰ ਕਪੂਰਥਲਾ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਯੋਗਾ ਟੀਚਰ ਸੁਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਨਾਲ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਠੀਕ ਹੋ ਸਕਦੇ ਹਨ ਅਤੇ ਇਸ ਨੂੰ ਰੋਜਾਨਾ ਕਰਨ ਨਾਲ ਸਾਡੀ ਸਿਹਤ ਠੀਕ ਬਣੀ ਰਹਿੰਦੀ ਹੈ ਸਾਨੂੰ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ । ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਘੱਟ ਤੋਂ ਘੱਟ ਇਕ ਘੰਟਾ ਰੋਜਾਨਾ ਯੋਗ ਕਰੀਏ ਜੇਕਰ ਅਸੀਂ ਯੋਗ ਨਾਲ ਤੰਦਰੁਸਤ ਰਹਾਂਗੇ ਤਾਂ ਸਾਡਾ ਪਰਿਵਾਰ ਤੰਦਰੁਸਤ ਰਹੇਗਾ ਸਾਡਾ ਸਮਾਜ ਤੰਦਰੁਸਤ ਰਹੇਗਾ ਅਤੇ ਸਾਡਾ ਦੇਸ਼ ਤੰਦਰੁਸਤ ਰਹੇਗਾ ਅੱਜ ਪਾਰਕ ਵਿੱਚ ਸਵੇਰੇ 5.30 ਤੋਂ 6.30 ਤੱਕ ਸੁਰਿੰਦਰ ਕੁਮਾਰ ਯੋਗਾ ਟੀਚਰ ਵੱਲੋਂ ਯੋਗ ਕਰਵਾਇਆ ਗਿਆ। ਇਸ ਮੌਕੇ ਤੇ ਮੱਖਣ ਸਿੰਘ ਵੱਲੋਂ ਸਾਰੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਇਸ ਪਾਰਕ ਵਿੱਚ ਸਵੇਰੇ ਰੋਜਾਨਾ 5.15 ਤੋਂ 6 ਵਜੇ ਤੱਕ ਨਿਸ਼ੁਲਕ ਯੋਗ ਕਰਵਾਇਆ ਜਾਂਦਾ ਹੈ ਸਭ ਲੋਕ ਇਸ ਦਾ ਫਾਇਦਾ ਲੈ ਸਕਦੇ ਹਨ ਉਹਨਾਂ ਵੱਲੋਂ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਗਿਆ ਇਸ ਉਪਰੰਤ ਡਾ.ਐਚ.ਐਸ. ਬਾਵਾ ਚੇਅਰਮੈਨ ਅਜੀਤ ਨਗਰ ਵੈਲਫੇਅਰ ਸੋਸਾਇਟੀ ਕਪੂਰਥਲਾ ਵੱਲੋਂ ਯੋਗ ਬਾਰੇ ਦੱਸਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੀ ਸਿਹਤ ਠੀਕ ਰੱਖਣ ਲਈ ਆਪਣਾ ਖਾਣ ਪੀਣ ਸਹੀ ਕਰਨਾ ਪਵੇਗਾ ਤਾਂ ਹੀ ਸਾਡੀ ਚੰਗੀ ਸਿਹਤ ਹੋ ਸਕਦੀ ਹੈ ਉਹਨਾਂ ਵੱਲੋਂ ਉਦਾਹਰਨ ਵਜੋਂ ਇਹ ਕਿਹਾ ਗਿਆ ਕਿ ਜੇਕਰ ਅਸੀਂ ਆਪਣੇ ਸਕੂਟਰ ਵਿੱਚ ਪੈਟਰੋਲ ਦੀ ਜਗ੍ਹਾ ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਦਈਏ ਤਾਂ ਉਹ ਖਰਾਬ ਹੋ ਜਾਵੇਗਾ ਅਤੇ ਚਲੇਗਾ ਨਹੀਂ ਇਸੇ ਤਰਾਂ ਅਸੀਂ ਆਪਣੇ ਸਰੀਰ ਵਿੱਚ ਸਹੀ ਖੁਰਾਕ ਨਹੀਂ ਪਾਉਂਦੇ ਅਤੇ ਬਾਰ ਬਾਰ ਬਿਮਾਰ ਹੋ ਜਾਂਦੇ ਹਾਂ ਜੇਕਰ ਅਸੀਂ ਘਰ ਵਿੱਚ ਬਣਾਇਆ ਹੋਇਆ ਭੋਜਨ ਅਤੇ ਫਲ ਸਬਜ਼ੀਆਂ ਖਾਵਾਂਗੇ ਤਾਂ ਸਾਡੀ ਸਿਹਤ ਚੰਗੀ ਬਣੀ ਰਹੇਗੀ ਯੋਗਾ ਕਰਨ ਦੇ ਨਾਲ ਸਿਹਤ ਹੋਰ ਵੀ ਠੀਕ ਰਹੇਗੀ। ਉਹਨਾਂ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਹਸਪਤਾਲ ਸਾਡੇ ਅੰਦਰ ਹੈ ਜਿਸ ਨੂੰ ਐਕਟੀਵੇਟ ਰੱਖਣ ਲਈ ਯੋਗਾ ਕਰਨਾ ਜਰੂਰੀ ਹੈ। ਇਸ ਯੋਗਾ ਸੈਸ਼ਨ ਵਿੱਚ ਡਾ.ਐਚ. ਐਸ. ਬਾਵਾ ਚੇਅਰਮੈਨ ,ਸੁਰਿੰਦਰ ਕੁਮਾਰ ਪ੍ਰਧਾਨ , ਮੱਖਣ ਸਿੰਘ ਖਜਾਨਚੀ, ਕੈਪਟਨ ਲਾਲ ਸਿੰਘ ,ਰਮਨ ਕੁਮਾਰ, ਕੁਲਦੀਪ ਕੁਮਾਰ, ਮਨੀਸ਼ ਕੁਮਾਰ ,ਅਵਤਾਰ ਸਿੰਘ ,ਕਪੂਰ ਜੀ , ਅਮਰ ਤੇਜ , ਮਾਸਟਰ ਪਰਮਜੀਤ , ਮੁਖਤਿਆਰ ਸਿੰਘ , ਸਰਤਾਜ , ਗੁਰਦਿੱਤ ਸਿੰਘ, ਮਨਸੀਰਤ ਕੌਰ, ਅਰਸ਼ਵਿੰਦਰ ਸਿੰਘ, ਹਰਜੋਤ ਸਿੰਘ, ਲਕਸ਼ਦੀਪ ਸਿੰਘ ਸਮੇਤ ਯੋਗਾ ਕਲਾਸ ਦੇ ਸਾਰੇ ਸਾਥੀਆ ਅਤੇ ਅਜੀਤ ਨਗਰ ਨਿਵਾਸੀਆਂ ਨੇ ਭਾਗ ਲਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.