ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਵੱਲੋਂ NRI ਵੀਰਾਂ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ 20 ਜੁਲਾਈ ਨੂੰ ਪਿੰਡ ਭੰਗਵਾਂ ਵਿਖੇ ਤੀਸਰਾ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ
- ਸਮਾਜ ਸੇਵਾ
- 29 Jun, 2026 09:40 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਜਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਵੱਲੋਂ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਭੰਗਵਾਂ ਵਿਖੇ ਤੀਸਰਾ ਫਲਦਾਰ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਦੇ ਨੌਜਵਾਨ ਆਗੂ ਲਵਪ੍ਰੀਤ ਸਿੰਘ ਤਾਰਾਗੜ੍ਹ ਵੱਲੋਂ ਅੱਜ ਪਿੰਡ ਵਿੱਚ ਇਕੱਠੇ ਹੋ ਕੇ 20 ਜੁਲਾਈ ਨੂੰ ਬੂਟਿਆਂ ਦੇ ਲੰਗਰ ਲਗਾਉਣ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਨੌਜਵਾਨਾਂ ਕਿਹਾ ਕਿ ਧੰਨ ਧੰਨ ਬਾਬਾ ਜਵੰਦ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਭੰਗਵਾਂ ਵਿੱਚ ਤੀਸਰਾ ਫਲ ਦਾਰ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ। ਨੌਜਵਾਨਾਂ ਨੇ ਕਿਹਾ ਕਿ ਓਹਨਾਂ ਵੱਲੋਂ ਪਹਿਲਾਂ ਵੀ ਕਈ ਜਗ੍ਹਾ ਤੇ ਬੂਟੇ ਲਗਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹ ਰੁੱਖ ਲਗਾਉਂਦੇ ਰਹਿਣਗੇ। ਓਹਨਾਂ ਕਿਹਾ ਕਿ ਜਿਵੇਂ ਕਿ ਆਪ ਸਭ ਦੇਖ ਸਕਦੇ ਹੋ ਕਿ ਮੌਸਮ ਹਰ ਰੋਜ਼ ਕਿਵੇਂ ਬਦਲ ਰਿਹਾ ਹੈ, ਕਿਤੇ ਸੋਕੇ ਦੀ ਮਾਰ ਵੱਜ ਰਹੀ ਹੈ ਅਤੇ ਕਈ ਜਗ੍ਹਾ ਜਿਆਦਾ ਬਰਸਾਤਾਂ ਕਾਰਨ ਹੜ੍ਹ ਆਉਣ ਦੀ ਨੌਬਤ ਆ ਚੁੱਕੀ ਹੈ, ਇਸਦਾ ਕਾਰਨ ਲਗਾਤਾਰ ਦਰੱਖਤਾਂ ਦੀ ਕਟਾਈ ਹੈ। ਨੌਜਵਾਨਾਂ ਕਿਹਾ ਕਿ ਇੱਕ ਦਰੱਖਤ ਤਿਆਰ ਹੋਣ ਨੂੰ ਕਿੰਨੇ ਸਾਲ ਲੱਗ ਜਾਂਦੇ ਹਨ। ਪਰ ਅਸੀਂ ਤਰੱਕੀ ਦੇ ਨਾਮ ਨੇ ਓਸ ਰੁੱਖ ਕਟਣ ਲਗੇ ਮਿੰਟ ਨਹੀਂ ਸੋਚਦੇ। ਵਾਤਾਵਰਣ ਬਚਾਓ ਕਮੇਟੀ ਦੇ ਨੌਜਵਾਨਾਂ ਕਿਹਾ ਕਿ ਜੇਕਰ ਹਰ ਇਨਸਾਨ ਰੁੱਖ ਲਗਾਏ ਅਤੇ ਉਸਦੀ ਸਾਂਭ ਸੰਭਾਲ ਕਰੇ ਤਾਂ ਆਉਣ ਵਾਲੇ ਸਮੇਂ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ। ਓਹਨਾਂ ਸੱਭ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਭ ਪੰਜਾਬ ਵਾਸੀ ਇਕੱਠੇ ਹੋਕੇ ਪੰਜਾਬ ਨੂੰ ਬਚਾਉਣ ਲਈ ਉਪਰਾਲਾ ਕਰੀਏ। ਇਸ ਮੌਕੇ ਲਵਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਅਨਮੋਲਪ੍ਰੀਤ ਸਿੰਘ, ਜਸਕਰਨ ਸਿੰਘ, ਅੰਮ੍ਰਿਤਪਾਲ ਸਿੰਘ ਜੇ ਈ, ਹਰਪ੍ਰੀਤ ਸਿੰਘ ਹੀਰਾ, ਗੁਰਮੇਲ ਸਿੰਘ, ਗੁਰਮਾਨਕ ਸਿੰਘ, ਅੰਮ੍ਰਿਤਪਾਲ ਸਿੰਘ ਫੌਜੀ ਸਾਬ, ਸੁਖਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਰਾਹੁਲਪ੍ਰੀਤ ਸਿੰਘ, ਗੁਰਨੀਰਤ ਸਿੰਘ, ਸਾਹਿਲ ਸਿੰਘ ਹਾਜਰ ਰਹੇ
Leave a Reply