ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਆਗੂਆਂ ਦੀ ਸੰਗਠਨਾਤਮਿਕ ਬੈਠਕ ਆਯੋਜਿਤ
- ਰਾਜਨੀਤੀ
- 27 Jun, 2025 06:38 PM (Asia/Kolkata)
ਪ੍ਰਦੇਸ਼ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਅਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ,ਸਾਬਕਾ ਡੀਸੀ ਰਣਬੀਰ ਸਿੰਘ ਮੂਧਲ ਨੇ ਕੀਤੀ ਵਿਸ਼ੇਸ਼ ਤੌਰ 'ਤੇ ਸ਼ਿਰਕਤ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,27
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਚੋਹਲਾ ਸਾਹਿਬ,ਖਡੂਰ ਸਾਹਿਬ,ਗੋਇੰਦਵਾਲ ਸਾਹਿਬ,ਨੌਰੰਗਾਬਾਦ, ਜੀਓਬਾਲਾ ਸਰਕਲਾਂ ਦੇ ਪ੍ਰਧਾਨਾਂ,ਜਨਰਲ ਸਕੱਤਰਾਂ ਅਤੇ ਸੈਂਕੜੇ ਪ੍ਰਮੁੱਖ ਆਗੂਆਂ ਨਾਲ ਕੇਂਦਰ ਦੀ ਭਾਜਪਾ ਵਾਲੀ ਮੋਦੀ ਸਰਕਾਰ ਦੀਆਂ ਸਹੂਲਤਾਂ ਸੰਬੰਧੀ ਵਿਸ਼ਾਲ ਬੈਠਕ ਪਾਰਟੀ ਆਗੂ ਦਲਜੀਤ ਸਿੰਘ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਦੇਸ਼ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ,ਪ੍ਰਦੇਸ਼ ਪ੍ਰਵਕਤ ਸ੍ਰੀ ਨਰੇਸ਼ ਸ਼ਰਮਾ,ਸਾਬਕਾ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ,ਜਿੰਨਾਂ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਧ ਸੰਧੂ ਵੱਲੋਂ ਸਮੁੱਚੀ ਲੀਡਰਸ਼ਿਪ ਨਾਲ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਨਿਰਵਿਘਨ ਸਹੂਲਤਾਂ ਦੇ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਜੋ ਸਫਲਤਾ ਹਾਸਲ ਕੀਤੀ ਹੈ ਉਸ ਨੂੰ ਪੂਰੀ ਦੁਨੀਆ ਮੰਨਦੀ ਹੈ। ਇਸੇ ਤਰਾਂ ਪੰਜਾਬ ਸੂਬੇ ਵਿੱਚ ਵੀ ਮੋਦੀ ਸਰਕਾਰ ਦੀਆਂ ਸਿੱਧੀਆਂ ਸਹੂਲਤਾਂ ਨੂੰ ਘਰ-ਘਰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਜੋ ਬੀੜਾ ਚੁੱਕਿਆ ਗਿਆ ਹੈ,ਇਸੇ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ ਵੀ ਲੋਕ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਿੱਧੀਆਂ ਸਹੂਲਤਾਂ ਦਾ ਲਾਭ ਲੈ ਰਹੇ ਹਨ ਜਿਸ ਦਾ ਸਬੂਤ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਸਮੁੱਚੀ ਟੀਮ ਦੀ ਮਿਹਨਤ ਨਾਲ ਕਰੀਬ 7 ਹਜਾਰ ਲੋਕ ਇਨਾਂ ਸਹੂਲਤਾਂ ਦਾ ਲਾਭ ਲੈ ਵੀ ਚੁੱਕੇ ਹਨ।ਜਿਸ ਤਹਿਤ ਹੁਣ ਹਲਕਾ ਖਡੂਰ ਸਾਹਿਬ ਵਿੱਚ ਵੀ ਕੈਂਪਾ ਸੰਬੰਧੀ ਆਪਾਂ ਸਾਰੇ ਮਿਲ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੀਏ।ਇਸ ਮੌਕੇ 'ਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਵੋਟਾਂ ਵੇਲੇ ਲੋਕਾਂ ਵਿੱਚ ਨਹੀਂ ਆਉਂਦੀ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਦੀ ਭਾਈਵਾਲ ਹੈ।ਇਸੇ ਲਈ ਲੋਕ ਭਾਜਪਾ ਨੂੰ ਆਪਣੀ ਪਹਿਲੀ ਪਸੰਦ ਮੰਨ ਕੇ ਬਾਰ ਬਾਰ ਸੂਬਿਆਂ ਦੀ ਸੱਤਾ ਤੇ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਲਗਾਤਾਰ ਤਿੰਨ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਨਣ ਦਾ ਵੀ ਇਹੋ ਕਾਰਨ ਹੈ ਕਿ ਉਹ ਰਾਤ ਦਿਨ ਦੇਸ਼ ਦੇ ਵਿਕਾਸ,ਤਰੱਕੀ ਅਤੇ ਸੁਰੱਖਿਆ ਲਈ ਕੰਮ ਕਰਦੇ ਹਨ।ਸਾਬਕਾ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਜੋ ਜ਼ਿਲ੍ਹਾ ਤਰਨਤਾਰਨ ਦੇ ਕੈਂਪ ਇੰਚਾਰਜ ਵੀ ਹਨ,ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਆਉਂਦੀ ਇੱਕ ਇੱਕ ਸਹੂਲਤ ਦੀ ਜਾਣਕਾਰੀ ਹੋਣੀ ਜਰੂਰੀ ਹੈ।ਕੁਝ ਯੋਗ ਲਾਭਪਾਤਰੀ ਜਾਣਕਾਰੀ ਨਾ ਹੋਣ ਕਰਕੇ ਸਹੂਲਤ ਦਾ ਲਾਭ ਨਹੀਂ ਲੈ ਪਾਉਂਦੇ।ਉਨਾਂ ਨੇ ਇੱਕ ਇੱਕ ਸਹੂਲਤ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਗਰ ਸਹੂਲਤ ਲੈਣ ਵਿੱਚ ਕੋਈ ਅਧਿਕਾਰੀ ਜਾਂ ਪਿੰਡ ਪੱਧਰ 'ਤੇ ਕੋਈ ਪਾਰਟੀਬਾਜੀ ਗੁੱਟਬੰਦੀ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਇਸ ਦਾ ਸਖਤ ਨੋਟਿਸ ਲਿਆ ਜਾਵੇਗਾ,ਕਿਉਂਕਿ ਲੋਕਾਂ ਨੂੰ ਇਹ ਸਹੂਲਤ ਮੋਦੀ ਸਰਕਾਰ ਦੇ ਰਹੀ ਹੈ।ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ।ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਪ੍ਰਦੇਸ਼ ਦੇ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਸਮੁੱਚੇ ਆਗੂਆਂ ਅਤੇ ਸਰਕਲ ਪ੍ਰਧਾਨਾਂ ਤੇ ਉਨਾਂ ਦੀਆਂ ਟੀਮਾਂ ਨੂੰ ਕੈਂਪਾ ਦੀ ਰੂਪ ਰੇਖਾ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵੱਖ-ਵੱਖ ਡਿਊਟੀਆਂ ਲਗਾਈਆਂ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਉੱਨਤੀ ਲਈ ਕੀਤੇ ਜਾ ਰਹੇ ਕੰਮ ਹੀ ਭਾਰਤੀ ਜਨਤਾ ਪਾਰਟੀ ਦੀ ਕਾਮਯਾਬੀ ਦਾ ਕਾਰਨ ਹਨ।ਇਸ ਕਰਕੇ ਸੰਗਠਨ ਤਹਿਤ ਸਾਰੇ ਹੀ ਆਗੂ ਅਤੇ ਵਰਕਰ ਸਾਹਿਬਾਨ ਆਪਣੀ ਆਪਣੀ ਡਿਊਟੀ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤਾਂ ਜੋ ਪੰਜਾਬ ਵਿੱਚ ਵੀ ਹਰੀ ਕ੍ਰਾਂਤੀ ਆ ਸਕੇ।
ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਬ੍ਰਹਮਪੁਰਾ,ਜ਼ਿਲ੍ਹਾ ਸਕੱਤਰ ਹਰਮਨਜੀਤ ਸਿੰਘ ਕੱਲਾ, ਸੀਨੀਅਰ ਆਗੂ ਪਵਨ ਦੇਵਗਨ,ਵਿਧਾਨ ਸਭਾ ਖਡੂਰ ਸਾਹਿਬ ਦੇ ਪੰਜ ਸਰਕਲਾਂ ਦੇ ਪ੍ਰਧਾਨ ਮੇਹਰ ਸਿੰਘ ਬਾਣੀਆ,ਸੁਖਵਿੰਦਰ ਸਿੰਘ ਜੀਓਬਾਲਾ,ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ,ਕੁਲਦੀਪ ਸਿੰਘ ਮੱਲਮੋਹਰੀ,ਨਰਿੰਦਰ ਸਿੰਘ ਕੱਲਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ, ਸੀਨੀਅਰ ਆਗੂ ਸੁਭਾਸ਼ ਬਾਠ,ਕਿਸਾਨ ਮੋਰਚਾ ਸਰਕਲ ਪ੍ਰਧਾਨ ਲਖਵਿੰਦਰ ਸਿੰਘ,ਸਤਨਾਮ ਸਿੰਘ ਚੋਹਲਾ ਖੁਰਦ,ਉੱਤਮ ਸਿੰਘ ਚੋਹਲਾ ਖੁਰਦ,ਰਣਜੀਤ ਸਿੰਘ ਚੋਹਲਾ ਖੁਰਦ,ਸਾਬਕਾ ਸਰਪੰਚ ਗੁਰਪਾਲ ਸਿੰਘ,ਸਾਬਕਾ ਸਰਪੰਚ ਕਰਮ ਸਿੰਘ ਭੱਠਲ ਸਹਿਜਾ ਸਿੰਘ,ਸਾਬਕਾ ਸਰਪੰਚ ਮੋਹਨ ਸਿੰਘ ਕੰਬੋਅ ਢਾਏ ਵਾਲਾ,ਪੰਚਾਇਤ ਮੈੰਬਰ ਇਕਬਾਲ ਸਿੰਘ,ਪੰਚਾਇਤ ਮੈਂਬਰ ਸਵਰਨ ਸਿੰਘ, ਬਲਜਿੰਦਰ ਸਿੰਘ ਬ੍ਰਹਮਪੁਰਾ,ਡਾ. ਪ੍ਰਗਟ ਸਿੰਘ, ਪਰਮਜੀਤ ਸਿੰਘ ਮਾਨ,ਰਣਜੀਤ ਸਿੰਘ ਗਿੱਲ ਵੜੈਚ,ਲੱਖਾ ਸਿੰਘ ਚੋਹਲਾ ਸਾਹਿਬ,ਗੁਰਲਾਲ ਸਿੰਘ ਚੰਬਾ, ਸੁਖਵਿੰਦਰ ਸਿੰਘ ਚੰਬਾ ਹਵੇਲੀਆਂ, ਮਹਿੰਦਰ ਸਿੰਘ ਖਡੂਰ ਸਾਹਿਬ,ਸੁਖਬੀਰ ਸਿੰਘ ਪੱਖੋਪੁਰ, ਜਸਬੀਰ ਸਿੰਘ ਮੁਗਲਚੱਕ,ਬਚਿੱਤਰ ਸਿੰਘ ਅਲਾਵਲਪੁਰ, ਬਲਵਿੰਦਰ ਸਿੰਘ ਸੰਘਾ,ਹਰਦੀਪ ਸਿੰਘ ਹੰਸਾਂਵਾਲਾ,ਸਾਹਿਬ ਸਿੰਘ ਜੀਓਬਾਲਾ, ਰਾਮ ਸਿੰਘ ਚੋਹਲਾ ਸਾਹਿਬ,ਨਿਸ਼ਾਨ ਸਿੰਘ ਬ੍ਰਹਮਪੁਰਾ, ਅੰਮ੍ਰਿਤਪਾਲ ਸਿੰਘ ਰਾਹਲ ਚਾਹਲ,ਗੁਰਮੇਲ ਸਿੰਘ ਭੈਲ,ਜਸਵੰਤ ਸਿੰਘ ਮੋਹਨਪੁਰ,ਬਾਬਾ ਮਨਜਿੰਦਰ ਸਿੰਘ ਵਰਿਆਂਹ,
ਅਮਨਪ੍ਰੀਤ ਸਿੰਘ ਦਿਲਾਵਰਪੁਰ, ਗੁਰਪਾਲ ਸਿੰਘ ਵਰਿਆਹ, ਪ੍ਰਗਟ ਸਿੰਘ ਬਾਠ,ਚਾਨਣ ਸਿੰਘ,ਹਰਦਿਆਲ ਸਿੰਘ,ਨਿਸ਼ਾਨ ਸਿੰਘ,ਰੇਸ਼ਮ ਸਿੰਘ,ਖਜਾਨ ਸਿੰਘ ਰਾਣੀਵਲਾਹ,ਬਹਾਲ ਸਿੰਘ ਲੁਹਾਰ,ਗੁਰਦੇਵ ਸਿੰਘ ਫੈਲੋਕੇ,ਜਸਵੰਤ ਸਿੰਘ ਮੋਹਨਪੁਰ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸੈਂਕੜੇ ਪ੍ਰਮੁੱਖ ਆਗੂ ਸਾਹਿਬਾਨ ਮੌਜੂਦ ਸਨ।
Leave a Reply