ਬਾਪੂ ਤਰਸੇਮ ਸਿੰਘ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ, ਪੰਥਕ ਸਿਆਸੀ ਤਾਕਤ ਨੂੰ ਦਿੱਤੀ ਨਵੀਂ ਸੇਧ

ਬਾਪੂ ਤਰਸੇਮ ਸਿੰਘ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ, ਪੰਥਕ ਸਿਆਸੀ ਤਾਕਤ ਨੂੰ ਦਿੱਤੀ ਨਵੀਂ ਸੇਧ

ਪੰਜਾਬ 'ਚ ਕਾਂਗਰਸ ਅਤੇ ਬਾਦਲ ਪਰਿਵਾਰ ਵੱਲੋਂ ਕੇਪੀਐਸ ਗਿੱਲ ਨਾਲ ਮਿਲ ਕੇ ਪੰਜਾਬ ਦੀ ਨੌਜਵਾਨੀ ਨੂੰ ਸੁਰੱਖਿਆ ਫੋਰਸ ਰਾਹੀਂ ਕੇਂਦਰ ਸਰਕਾਰ ਦੀ ਸ਼ਹਿ 'ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਕੀਤਾ ਖਤਮ : ਸਰਪਰਸਤ ਬਾਪੂ ਤਰਸੇਮ ਸਿੰਘ 
ਚੰਡੀਗੜ੍ਹ 20 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ 'ਚ ਵਿਧਾਨ ਸਭਾ-2027 ਦੀਆਂ ਚੋਣਾਂ ਦੋਰਾਨ ਵੱਡੇ ਪੱਧਰ 'ਤੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਪੱਧਰ ਤੇ ਬਦਲਾ ਆਉਣਾ ਬਿਲਕੁਲ ਸੰਭਵ ਜਾਪਦਾ ਹੈ। 2027 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਉਹ ਕੁਝ ਸਾਹਮਣੇ ਆਵੇਗਾ ਜਿਸ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਪਿਛਲੇ 70 ਸਾਲਾਂ ਤੋਂ ਆਉਣ ਦੀ ਸੰਭਾਵਨਾ ਸੀ। ਪਰੰਤੂ ਖਾਲਸਾ ਪੰਥ ਸਿੱਖ ਕੌਮ ਦੇ ਗਦਾਰਾਂ ਅਤੇ ਆਰਐਸਐਸ/ਬੀਜੇਪੀ, ਕਾਂਗਰਸ ਕੇਂਦਰ ਦੀਆਂ ਪੰਜਾਬ ਦੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਪਰਿਵਾਰ ਨੇ ਸਰਕਾਰਾਂ ਨਾਲ ਮਿਲ ਕੇ ਜਿਵੇਂ ਪੰਜਾਬ ਨੂੰ ਲੁੱਟਿਆ, ਕੁੱਟਿਆ ਪੰਥਕ ਹਮਦਰਦੀ ਪਰਿਵਾਰਾਂ ਨੂੰ ਪੰਜਾਬ ਪੁਲਿਸ ਰਾਹੀਂ ਖਤਮ ਕੀਤਾ ਅਤੇ ਹਰ ਪੱਖੋਂ ਜਲੀਲ ਕਰਦਿਆਂ ਸ਼ਰਮਿੰਦਾ ਕੀਤਾ। ਉਸ ਦੀ ਕਹਾਣੀ ਇੱਕ ਵੱਖਰੇ ਤੌਰ ਤੇ 'ਸਤਲੁਜ' ਫਿਲਮ ਵਿੱਚ ਬਿਆਨੀ ਗਈ ਸਚਾਈ ਦਾ ਸਮਰਥਨ ਸੱਚੇ-ਸੁੱਚੇ ਪੰਜਾਬੀ ਸਿੱਖ, ਹਿੰਦੂ ਪਰਿਵਾਰਾਂ ਅਤੇ ਮੁਸਲਿਮ ਪੰਜਾਬੀ ਪਰਿਵਾਰਾਂ ਤੋਂ ਇਲਾਵਾ ਆਰਐਸਐਸ/ਬੀਜੇਪੀ, ਕਾਂਗਰਸ ਅਤੇ ਬਾਦਲ ਪਰਿਵਾਰ ਵੱਲੋਂ ਤਸ਼ੱਦਦ ਵਿਰੁੱਧ ਪੰਜਾਬ ਨੂੰ ਗੁਲਾਮ ਕਰਨ ਵਿਰੁੱਧ ਇਨਸਾਨੀਅਤ ਇਨਸਾਫ ਦੁਆਉਣ ਲਈ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਨੇ ਵੀ ਸਮਰਥਨ ਦਿੱਤਾ। ਇੱਕ ਦੋ ਟਾਈਮ ਕਾਂਗਰਸ ਅਤੇ ਇੱਕ ਦੋ ਟਰਮ ਅਕਾਲੀ ਦਲ ਬਾਦਲ ਪਰਿਵਾਰ ਦਲ ਵਸ ਇਹੀ ਖੇਡ ਚਲਦੀ ਰਹੀ 70 ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਕਰਕੇ ਗੰਦੀ ਸਿਆਸਤ ਨੂੰ ਇਦਾਂ ਅੰਜਾਮ ਦਿੱਤਾ ਜਾਂਦਾ ਰਿਹਾ। ਪਰੰਤੂ ਹੁਣ ਖਾਸ ਕਰਕੇ ਪੰਜਾਬ ਦੇ ਨੌਜਵਾਨ ਇਹ ਜਾਣ ਚੁੱਕੇ ਹਨ ਕਿ ਪੰਜਾਬ 'ਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਪਰਿਵਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਸੁਰੱਖਿਆ ਫੋਰਸ ਰਾਹੀਂ ਕੇਂਦਰ ਸਰਕਾਰ ਦੀ ਸ਼ਹਿ ਤੇ ਕਿਵੇਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਅਤੇ ਕਿਵੇਂ ਇਨ੍ਹਾਂ ਉਤੇ ਐਨਐਸਏ ਵਰਗੀਆ ਝੂਠੀਆਂ ਧਰਾਵਾਂ ਲਾ ਕੇ ਸਿੱਖ ਜੁਝਾਰੂ ਨੌਜਵਾਨਾਂ ਨੂੰ ਜੇਲਾਂ ਵਿੱਚ ਡੱਕਿਆ ਹੋਇਆ ਹੈ ਖਾਸ ਗੱਲ ਇਹ ਹੈ ਕਿ ਜਿਹੜੇ ਸਿਆਸੀ ਜੁਝਾਰੂ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰਾਂ ਦੀਆਂ ਮਿਲੀ ਭੁਗਤਾਂ ਨਾਲ ਜਿਲਾਂ ਵਿੱਚ ਡੱਕਿਆ ਹੋਇਆ ਹੈ ਜਦੋਂ ਕਿ 30-30 ਸਾਲਾਂ ਤੋਂ ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿਆਸੀ ਬੰਦੀ ਸਿੰਘ ਆਪਣੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਉਤੋਂ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਅਤੇ ਨਾ ਹੀ ਪੈਰੋਲ ਵਗੈਰਾ ਦੇਣ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਕਾਂਗਰਸ ਅਕਾਲੀ ਦਲ ਬਾਦਲ ਵੱਲੋਂ ਆਰਐਸਐਸ ਕੇਂਦਰ ਸਰਕਾਰਾਂ ਨਾਲ ਮਿਲ ਕੇ ਜਿਵੇਂ ਪੰਜਾਬ ਦੀ ਨੌਜਵਾਨੀ, ਬੱਚੇ, ਬੁੱਢੇ, ਮਾਵਾਂ, ਭੈਣਾਂ ਅਤੇ ਰਿਸ਼ਤੇਦਾਰਾਂ ਦੀਆਂ ਇੱਜਤਾਂ ਨੂੰ ਥਾਣਿਆਂ ਵਿੱਚ ਇੰਜ ਰੋਲ ਆ ਜਿਵੇਂ ਅਸੀਂ ਅਫਗਾਨਸਥਾਨੀ, ਪਾਕਿਸਤਾਨੀ ਜਾਂ ਇੰਡੀਅਨ ਸਟੇਟ ਦੇ ਦੁਸ਼ਮਣ ਹੋਣ। ਖਾਲਸਾ ਪੰਥ ਗੁਰੂ ਸਾਹਿਬਾਨਾਂ ਨੇ ਹਿੰਦੂ ਧਰਮ ਨੂੰ ਆਪਣੇ ਪਿਓ ਮਾਤਾਵਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਤੇ ਲੱਖਾਂ ਸਿੰਘਾਂ ਦੀਆਂ ਕੁਰਬਾਨੀਆਂ ਦੇ ਕੇ ਬਚਾਇਆ ਪਰ ਅੱਜ ਹਿੰਦੂ ਇੰਨੇ ਬੇਸ਼ਰਮ ਹੋ ਚੁੱਕੇ ਹਨ ਕਿ ਖਾਲਸਾ ਪੰਥ ਸਰਦਾਰਾਂ ਨੂੰ ਇੰਜ ਵੇਖਦੇ ਹਨ ਜਿਵੇਂ ਅੱਤਵਾਦੀ ਵੱਖਵਾਦੀ ਜਾਂ ਦੇਸ਼ ਧਰੋਈ ਹੋਣ। ਸਿੱਖਾਂ ਨੇ ਕਦੇ ਵੀ ਆਪਣੇ ਦੇਸ਼ ਨਾਲ ਕਦੇ ਧੋਖਾ ਨਹੀਂ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਹੀ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਕੌਮ ਖਾਲਸਾ ਰਾਜ ਪੈਦਾ ਕਰ ਸਕਦੀ ਹੈ ਪਰ ਹਿੰਦੂ ਮੁਸਲਿਮ ਨੇ ਹੋਰ ਇਸਾਈ ਧਰਮਾਂ ਨਾਲ ਸੰਬੰਧਿਤ ਕਿਸੇ ਵੀ ਕੌਮ ਨਾਲ ਧੋਖਾ ਨਹੀਂ ਕਰ ਸਕਦੀ। ਉਹ ਸਭ ਕੁਝ ਸਤਲੁਜ ਫਿਲਮ ਨੇ ਇੰਟਰਨੈਸ਼ਨਲ ਪੱਧਰ 'ਤੇ ਦੇਸ਼ ਵਿਦੇਸ਼ਾਂ ਵਿੱਚ ਫਸਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਲਿਆ ਦਿੱਤਾ ਹੈ ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾ ਭਵਿੱਖ ਵਿੱਚ ਆਉਣਾ ਸੰਭਵ ਹੈ। ਇਹ ਵੀ ਇੱਕ ਪੰਜਾਬ ਦੀ ਸਿਆਸਤ ਵਿੱਚ ਹਰਾਮ ਕਰਨ ਵਾਲੀ ਵਿਲੱਖਣ ਸਿਆਸਤ ਦੀ ਤਸਵੀਰ ਸਾਹਮਣੇ ਆਵੇਗੀ ਜਦੋਂ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਚੋਣਾਂ ਦੇ ਲੜਨ ਦੀ ਖਬਰ ਸ਼੍ਰੋਮਣੀ ਅਕਾਲੀ ਦਲ ਬਾਰ ਚ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਵੱਡਾ ਮੋੜ ਆਉਂਦਾ ਨਜ਼ਰ ਆ ਰਿਹਾ ਹੈ। 'ਵਾਰਿਸ ਪੰਜਾਬ ਦੇ' ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਕਿਸ ਹਲਕੇ ਤੋਂ ਚੋਣ ਲੜਣਗੇ, ਇਸ ਬਾਰੇ ਅੰਤਿਮ ਫ਼ੈਸਲਾ ਪਾਰਟੀ ਵੱਲੋਂ ਕੀਤਾ ਜਾਵੇਗਾ। ਇਯਾਲੀ ਨੇ ਕਿਹਾ ਕਿ ਪਾਰਟੀ ਇਸ ਮਾਮਲੇ 'ਤੇ ਯੋਜਨਾਬੱਧ ਢੰਗ ਨਾਲ ਅੱਗੇ ਵੱਧ ਰਹੀ ਹੈ ਅਤੇ ਉਮੀਦਵਾਰਾਂ ਸਬੰਧੀ ਹਰ ਫ਼ੈਸਲਾ ਸੰਗਠਨਕ ਪੱਧਰ 'ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲਿਆ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਮਨਪ੍ਰੀਤ ਇਯਾਲੀ ਨੇ ਅੰਮ੍ਰਿਤਪਾਲ ਸਿੰਘ 'ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣ ਅਤੇ ਸੰਸਦੀ ਕਾਰਵਾਈ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੌਰਾਨ ਨਵੇਂ ਸਿਆਸੀ ਸਮੀਕਰਨ ਬਣ ਸਕਦੇ ਹਨ। ਹਾਲਾਂਕਿ ਉਨ੍ਹਾਂ ਕਿਸੇ ਵੀ ਆਗੂ ਦਾ ਨਾਮ ਜਨਤਕ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਬਿਹਤਰੀ ਅਤੇ ਪੰਥਕ ਏਕਤਾ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਆਉਣ ਦੀ ਲੋੜ ਹੈ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਜੋ ਵੀ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ, ਪਾਰਟੀ ਉਸ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਦੌਰਾਨ ਮਨਪ੍ਰੀਤ ਇਯਾਲੀ ਨੇ ਅੰਮ੍ਰਿਤਪਾਲ ਸਿੰਘ 'ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਸੰਸਦ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣ। ਖਾਲਸਾ ਪੰਥ ਨੇ ਰਾਜ ਕੀਤਾ ਹੈ ਅਤੇ ਅੱਜ ਗੁਲਾਮ ਹੋਣ ਦੇ ਬਾਵਜੂਦ ਆਜ਼ਾਦੀ ਲਈ ਸੰਘਰਸ਼ ਜਾਰੀ ਹੈ। ਖਾਲਸਾ ਰਾਜ ਕਾਇਮ ਕਰਨ ਤੱਕ ਅਤੇ ਖਾਲਸਾ ਰਾਜ ਦੀ ਆਜ਼ਾਦੀ ਲਈ ਆਖਰੀ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਖਾਲਸਾ ਰਾਜ ਕਾਇਮ ਕਰਨਾ ਹਰ ਇੱਕ ਪੰਜਾਬੀ ਨੌਜਵਾਨ, ਮਾਵਾਂ, ਭੈਣਾਂ, ਬੱਚਿਆਂ, ਬੁੱਢਿਆਂ ਦਾ ਮੁਢਲਾ ਫਰਜ਼ ਹੈ ਜੋ ਮਹਾਰਾਜਾ ਰਜੀਤ ਸਿੰਘ ਦੇ ਰਾਜ ਵੇਲੇ ਸੀ ਅੱਜ ਉਹ ਰਾਜ ਕਾਇਮ ਕਰਨ ਲਈ ਸੰਘਰਸ਼ ਜਾਰੀ ਹੈ। ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਪੰਜਾਬ ਦੀ ਆਜ਼ਾਦੀ ਅਤੇ ਬੰਦੀ ਸਿੰਘਾਂ ਤੇ ਰਿਹਾਈ ਲਈ ਆਰੰਭੇ ਸੰਘਰਸ਼ ਵਿੱਚ ਵੱਡੇ ਪੱਧਰ 'ਤੇ ਬਣਦਾ ਯੋਗਦਾਨ ਪਾਉਣਾ ਜਰੂਰੀ ਬਣਦਾ ਹੈ। ਕਿਉਂਕਿ ਪੰਜਾਬ ਨੇ ਇੰਡੀਅਨ ਸਟੇਟ ਦੀਆਂ ਧੀਆ, ਭੈਣਾਂ ਮਾਵਾਂ ਦੀਆਂ ਇੱਜਤਾਂ ਬਚਾਈਆਂ ਅਤੇ ਇੰਡੀਅਨ ਸਟੇਟ ਨੂੰ ਮੁਗਲਾਂ, ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਉਣ ਵਾਲਾ ਕੇਵਲ ਤੇ ਕੇਵਲ ਸਾਹਿਬ ਸ਼੍ਰੀ ਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਪੰਜਾਬ ਦੇ ਹੀ ਸਿੱਖ ਯੋਧੇ ਸੂਰਮੇ ਹਨ। ਇੰਨਾ ਆਰਐਸਐਸ ਦੇ ਦੱਲਿਆਂ ਨੂੰ ਇਹ ਸਮਝ ਨਹੀਂ ਕਿ ਪੰਜਾਬ ਇਹ ਇੱਕ ਤੁਹਾਡੇ ਸੁਰੱਖਿਆ ਲਈ ਫੋਰਸ ਹੈ ਜੇਕਰ ਪੰਜਾਬ ਇੰਟਰਨੈਸ਼ਨਲ ਸਟੇਟ ਦਾ ਮੁਕਤ ਹੁੰਦਾ ਹੈ ਤਾਂ ਕੋਈ ਵੀ ਕੰਟਰੀ ਤੁਹਾਡੇ ਉੱਤੇ ਹਮਲਾ ਕਰਕੇ ਤੁਹਾਨੂੰ ਗੁਲਾਮ ਬਣਾ ਸਕਦਾ ਹੈ ਲੇਕਿਨ ਪੰਜਾਬ ਹਮੇਸ਼ਾ ਹੀ ਆਜ਼ਾਦ ਰਹੇਗਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.