ਰਿਟਾਇਰਡ ਥਾਣੇਦਾਰ ਬਲਬੀਰ ਸਿੰਘ ਸੰਧੂ ਨੂੰ ਸਦਮਾ,ਪੁੱਤਰ ਰਮਣੀਕ ਸਿੰਘ ਰੰਮੀ ਦਾ ਅਚਾਨਕ ਦੇਹਾਂਤ

ਰਿਟਾਇਰਡ ਥਾਣੇਦਾਰ ਬਲਬੀਰ ਸਿੰਘ ਸੰਧੂ ਨੂੰ ਸਦਮਾ,ਪੁੱਤਰ ਰਮਣੀਕ ਸਿੰਘ ਰੰਮੀ ਦਾ ਅਚਾਨਕ ਦੇਹਾਂਤ

ਰਿਟਾਇਰਡ ਥਾਣੇਦਾਰ ਬਲਬੀਰ ਸਿੰਘ ਸੰਧੂ ਨੂੰ ਸਦਮਾ,ਪੁੱਤਰ ਰਮਣੀਕ ਸਿੰਘ ਰੰਮੀ ਦਾ ਅਚਾਨਕ ਦੇਹਾਂਤ

ਵੱਖ-ਵੱਖ ਰਾਜਨੀਤਕ,ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਅਕਤੂਬਰ 

ਪੰਜਾਬ ਪੁਲਿਸ ਦੇ ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਸੰਧੂ ਚੋਹਲਾ ਸਾਹਿਬ, ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ,ਜਦੋਂ ਉਨ੍ਹਾਂ ਦੇ ਪੁੱਤਰ ਰਮਣੀਕ ਸਿੰਘ ਰੰਮੀ ਦਾ ਵੀਰਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ।ਮਰਹੂਮ ਰਮਣੀਕ ਸਿੰਘ ਰੰਮੀ ਸਾਬਕਾ ਡੀਆਰ ਤਰਲੋਚਨ ਸਿੰਘ ਸੰਧੂ ਦੇ ਭਤੀਜੇ ਸਨ।ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਸਨ।

ਰਮਣੀਕ ਸਿੰਘ ਰੰਮੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਕੀਤਾ ਗਿਆ।ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਚੋਹਲਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ,ਸਾਕ-ਸਬੰਧੀਆਂ ਅਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਦੁਖਦਾਈ ਮੌਕੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਦੇ ਮੁੱਖੀ ਬਾਬਾ ਸੁੱਖਾ ਸਿੰਘ ਜੀ,ਸੰਤ ਬਾਬਾ ਹਾਕਮ ਸਿੰਘ ਜੀ,ਗੁਰਦੁਆਰਾ ਬਾਬੇ ਸਹੀਦਾਂ ਦੇ ਮੁਖੀ ਬਾਬਾ ਜਗਤਾਰ ਸਿੰਘ ਜੀ,ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ,ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ,ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ,ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ,ਕਾਂਗਰਸੀ ਆਗੂ ਕਰਨ ਪੰਨੂ ਨੋਇਡਾ, ਥਾਣੇਦਾਰ ਮਨਮੋਹਨ ਸਿੰਘ ਪੱਪੂ,ਰਾਏ ਦਵਿੰਦਰ ਸਿੰਘ ਬਿੱਟੂ,ਸਰਪੰਚ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ,ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ,ਪੱਤਰਕਾਰ ਰਾਕੇਸ਼ ਨਈਅਰ,ਪੱਤਰਕਾਰ ਬਲਵਿੰਦਰ ਸਿੰਘ,ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਸਮਾਜਸੇਵੀ ਕੁਲਦੀਪ ਸਿੰਘ ਬਾਜਵਾ,ਚੇਅਰਮੈਨ ਡਾ.ਉਪਕਾਰ ਸਿੰਘ ਸੰਧੂ,ਵਿਨੋਦ ਕੁਮਾਰ ਕੈਨੇਡਾ,ਜੱਗੀ ਪਹਿਲਵਾਨ ਯੂਐਸਏ,ਸੁਖਚੈਨ ਸਿੰਘ ਭਿੱਖੀਕੇ,ਨਿਸ਼ਾਨ ਸਿੰਘ ਭਿੱਖੀਕੇ,ਕੁਲਵੰਤ ਸਿੰਘ ਘੀਟੋ ਪਹਿਲਵਾਨ,ਪਰਵੀਨ ਕੁਮਾਰ ਕੁੰਦਰਾ,ਜਗਤਾਰ ਸਿੰਘ ਜੱਗਾ ਏਐੱਸਆਈ,ਰਾਜਨ ਕੁੰਦਰਾ,ਹਰਪ੍ਰੀਤ ਸਿੰਘ ਹੈਪੀ ਅਤੇ ਸਰਬਜੀਤ ਸਿੰਘ ਰਾਜਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਰਮਣੀਕ ਸਿੰਘ ਰੰਮੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.