ਸਾਲਾਨਾ ਜੋੜ ਮੇਲੇ ਸਬੰਧੀ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ

ਸਾਲਾਨਾ ਜੋੜ ਮੇਲੇ ਸਬੰਧੀ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ

ਕਪੂਰਥਲਾ 17 ਜੂਨ ਗੌਰਵ ਮੜੀਆ

ਭਗਤਪੁਰ ਕਲੋਨੀ ਜ਼ਿਲ੍ਹਾ ਕਪੂਰਥਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਦਨ ਸ਼ਾਹ ਜੀ ਮੁੱਖ ਸੇਵਾਦਾਰ ਅਤੇ ਪ੍ਰਮਜੀਤ ਸਨੀ ਯੂ ਕੇ ਦੀ ਦੇਖ ਰੇਖ ਹੇਠ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਦਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਮੁੱਖ ਸ਼ਖਸ਼ੀਅਤਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ, ਅਮਨਦੀਪ ਨਾਹਰ ਐਸ ਐਚ ਓ ਸਿਟੀ, ਹਰਦੀਪ ਸਿੰਘ ਐਸ ਐਚ ਓ ਕੋਤਵਾਲੀ, ਬੀਬੀ ਸੱਬੋ ਸਰਕਾਰ ਮੁੱਖ ਸੇਵਾਦਾਰ ਪੰਜ ਪੀਰ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ ਬਰਿੰਦਰ ਚਾਨਾ ਮੁੱਖ ਸੰਪਾਦਕ ਕਪੂਰਥਲਾ ਨਿਊਜ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਨੂੰ ਸੱਦਾ ਪੱਤਰ ਦਿੱਤਾ ਗਿਆ । ਮੇਲੇ ਵਿੱਚ ਵਿਸ਼ੇਸ਼ ਤੌਰ ਪੰਜਾਬ ਦੇ ਪ੍ਰਸਿੱਧ ਗਾਇਕ ਸੋਹਣ ਸਕੰਦਰ , ਜੈਮਿਨ ਸਿੰਘ ਚਮਕੀਲਾ, ਰੀਆ ਸੰਧੂ ,ਕੇ ਐਸ ਕਰਨ ਯੂ ਕੇ ਅਕਬਰ ਆਲਿਮ, ਰਮਨ ਢਿੱਲੋ ,ਸ਼ੰਮੀ ਖਾਨ, ਕਿਰਨ ਰੰਧਾਵਾ, ਐਮ ਕੇ ਬੋਬੀ ਯੂ ਕੇ ਆਦਿ ਪਹੁੰਚ ਰਹੇ ਹਨ । ਇਸ ਸਮੇਂ ਹੋਰਨਾਂ ਤੋਂ ਵਿਲਾਵਾਂ ਬਾਬਾ ਮਦਨ ਸ਼ਾਹ ਮੁਖ ਸੇਵਾਦਾਰ ਰੱਤੜੇ ਵਾਲੀ ਸਰਕਾਰ, ਬਾਬਾ ਵਿਜੇ ਕੁਮਾਰ ਜੀ ਮੁੱਖ ਸੇਵਾਦਾਰ ਪੀਰ ਬਾਬਾ ਕਾਹਨੇ ਸ਼ਾਹ ਜੀ , ਪ੍ਰਸਿੱਧ ਕਲਾਕਾਰ ਕੇ ਐਸ ਕਰਨ ਆਦਿ ਸ਼ਾਮਿਲ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.