ਅਕਾਲੀ ਦਲ ਬਾਦਲ ਬਣਿਆ ਨਰੈਣੂ ਮਹੰਤ ਦਲ

ਅਕਾਲੀ ਦਲ ਬਾਦਲ ਬਣਿਆ ਨਰੈਣੂ ਮਹੰਤ ਦਲ

ਅਕਾਲ ਪੁਰਖ ਵਾਹਿਗੁਰੂ ਕਦੇ ਵੀ ਕਿਸੇ ਦੇ ਲੱਤ ਨਹੀਂ ਮਾਰਦਾ, ਜਦੋਂ ਵੀ ਮਾਰਦਾ ਹੈ ਮੱਤ ਹੀ ਮਾਰਦਾ ਹੈ, ਜਿਵੇਂ ਹੁਣ ਸਾਰੇ ਹੀ ਬਾਦਲ ਗਦਾਰ ਲਾਣੇ ਦੀ ਮੱਤ ਹੀ ਮਰ ਗਈ ਹੈ । ਜਦੋਂ ਕਿਸੇ ਦੇ ਵੀ ਦਿਨ ਚੰਗੇ ਚੱਲਦੇ ਹੋਣ ਤਾਂ ਮੱਤ ਵੀ ਸਿੱਧੀ ਸਿੱਧੀ ਚਲਦੀ ਰਹਿੰਦੀ ਹੈ ਅਤੇ ਸਹੀ ਦਿਸ਼ਾ ਵੱਲ ਨੂੰ ਜਾਣ ਦਾ ਸੰਕੇਤ ਦਿੰਦੀ ਰਹਿੰਦੀ ਹੈ । ਜਦੋਂ ਕੀਤੇ ਹੋਏ ਕੁਕਰਮਾਂ ਅਤੇ ਪਾਪਾਂ ਕਰਕੇ ਸਮਾਂ ਪੁੱਠਾ ਚੱਲ ਪੈਂਦਾ ਹੈ ਤਾਂ ਫੇਰ ਓਹੀ ਮੱਤ ਪੁੱਠੀ ਦਿਸ਼ਾ ਵੱਲ ਨੂੰ ਵੀ ਚੱਲ ਪੈਂਦੀ ਹੈ । 
ਸ਼ੁਰੂਆਤੀ ਸਮੇਂ ਵਿੱਚ ਗੁਰੂ ਸਾਹਿਬਾਨ ਜੀਆਂ ਨੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਮਸੰਦ ਥਾਪੇ ਸਨ । ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਓਹਨਾ ਦੇ ਕੋਲ ਹੀ ਹੁੰਦਾ ਸੀ । ਪੈਸਾ ਕਹਿੰਦੇ ਕਹਾਉਂਦਿਆਂ ਦੀ ਮੱਤ ਮਾਰ ਦਿੰਦਾ ਹੁੰਦਾ ਹੈ, ਏਸ ਮਾਇਆ ਨੂੰ ਪਚਾਉਣਾ ਹਰ ਬੰਦੇ ਦੇ ਬੱਸ ਦਾ ਰੋਗ ਨਹੀਂ ਹੈ । ਮਸੰਦ ਇੱਕ ਬਹੁਤ ਹੀ ਸਤਿਕਾਰਯੋਗ ਸ਼ਬਦ ਕਿਸੇ ਸਮੇਂ ਹੁੰਦਾ ਸੀ । ਫੇਰ ਓਹਨਾ ਦੀ ਵੀ ਬਾਦਲਾਂ ਧਾਮੀਆਂ ਅਤੇ ਚਾਵਲਿਆਂ ਵਾਂਗ ਏਹੋ ਜਿਹੀ ਮੱਤ ਵੱਜੀ ਕਿ ਓਹ ਮਸੰਦ ਵੀ ਗੁਰਦੁਆਰਿਆਂ ਦੇ ਵਿੱਚ ਹੀ ਦੁਸ਼ਕਰਮ ਕਰਨ ਲੱਗ ਪਏ ਸਨ ਅਤੇ ਅੰਤ ਵਿੱਚ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਸੰਦਾਂ ਨੂੰ ਜਿਊਂਦਿਆਂ ਨੂੰ ਗਰਮ ਗਰਮ ਤੇਲ ਦੇ ਕੜਾਹਿਆਂ ਵਿੱਚ ਸਾੜ ਦਿੱਤਾ ਸੀ । ਅੱਜ ਜਿਸ ਤਰ੍ਹਾਂ ਅਕਾਲੀਆਂ ਨੂੰ ਲੋਕ ਗਾਲ੍ਹਾਂ ਕੱਢ ਕੇ ਸੰਬੋਧਨ ਹੁੰਦੇ ਹਨ , ਏਸ ਤਰ੍ਹਾਂ ਹੀ ਮਸੰਦਾਂ ਨੂੰ ਵੀ ਮਾੜੇ ਅੱਖਰਾਂ ਨਾਲ ਹੀ ਸੰਬੋਧਨ ਹੁੰਦੇ ਹਨ 
ਫੇਰ ਸਮਾਂ ਲੰਘਦਾ ਗਿਆ ਤੇ ਫੇਰ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਦਿੱਤਾ ਗਿਆ ਤੇ ਹੌਲੀ ਹੌਲੀ ਪੂਜਾ ਦੇ ਧਾਨ ਨੇ ਓਹਨਾ ਦੀ ਮੱਤ ਮਾਰ ਦਿੱਤੀ ਤੇ ਫੇਰ ਭਾਈ ਲਛਮਣ ਸਿੰਘ ਜੀ ਵਰਗਿਆਂ ਨੂੰ ਸ਼ਹੀਦੀਆਂ ਦੇ ਕੇ ਤੇ ਨਰੈਣੂ ਮਹੰਤ ਵਰਗਿਆਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਪਏ ਸਨ , ਇਤਿਹਾਸ ਆਪ ਜੀ ਜਾਣਦੇ ਹੀ ਹੋ । 
ਹੁਣ ਕਰੀਬ ਪੂਰੀ ਇੱਕ ਸਦੀ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਅਖੌਤੀ ਅਕਾਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ । ਕਰੀਬ ਅੱਧੀ ਸਦੀ ਤੋਂ ਵੀ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਉੱਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਚੱਲਦਾ ਆ ਰਿਹਾ ਹੈ ਤੇ ਓਹ ਹੈ ਬਾਦਲ ਪਰਿਵਾਰ । 
ਬਾਦਲ ਪਰਿਵਾਰ ਭਾਰਤ ਦੀ ਸੈਂਟਰ ਸਰਕਾਰ, ਭਾਰਤੀ ਏਜੰਸੀਆਂ, ਬੀਜੇਪੀ,ਆਰ ਐਸ ਐਸ ਅਤੇ ਹੋਰ ਵੀ ਸਾਰੀਆਂ ਹੀ ਸਿੱਖ ਵਿਰੋਧੀ ਸੰਸਥਾਵਾਂ ਦਾ ਬਹੁਤ ਹੀ ਚਹੇਤਾ ਪਰਿਵਾਰ ਹੈ ਕਿਉਂਕਿ ਏਸ ਗਦਾਰ ਪਰਿਵਾਰ ਨੇ ਹਮੇਸ਼ਾਂ ਹੀ ਸਿੱਖੀ ਦੇ , ਸਿੱਖਾਂ ਦੇ , ਖਾਲਸਾ ਪੰਥ ਦੇ ਅਤੇ ਪੰਜਾਬ ਦੇ ਉੱਲਟ ਹੀ ਭੁਗਤਣਾ ਹੁੰਦਾ ਹੈ । ਪੰਥ , ਪੰਜਾਬ ਅਤੇ ਸਿੱਖਾਂ ਦਾ ਨੁਕਸਾਨ ਕਰਵਾ ਕੇ ਸਿੱਖ ਸੰਸਥਾਵਾਂ ਦਾ ਘਾਣ ਕਰਕੇ ਬਾਦਲ ਪਰਿਵਾਰ ਅਤੇ ਬਾਦਲਾਂ ਦੇ ਸਾਰੇ ਹੀ ਲੁੰਗ ਲਾਣੇ ਨੂੰ ਇੱਕ ਬਹੁਤ ਹੀ ਅਜੀਬ ਜਿਹਾ ਸਕੂਨ ਮਿਲਦਾ ਹੈ । 
ਹੁਣ ਤਾਜੀ ਤਾਜੀ ਤੇ ਸੱਜਰੀ ਗਦਾਰੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਵਿੱਚ ਕਰਕੇ ਹਟੇ ਹੀ ਹਨ ਤੇ ਬੀਜੇਪੀ ਤੇ ਆਰ ਐਸ ਐਸ ਨੂੰ ਜਿੱਤ ਦਵਾ ਕੇ ਏਹਨਾਂ ਦੁਸ਼ਟਾਂ ਬਾਦਲਾਂ ਨੇ ਸਿੱਖਾਂ ਨੂੰ ਚਿੜਾਉਣ ਲਈ ਫੇਰ ਚਾਂਗਰਾਂ ਵੀ ਮਾਰੀਆਂ ਤੇ ਲਲਕਾਰੇ ਵੀ ਮਾਰੇ । ਬਾਕੀ ਏਹਨਾਂ ਦਾ ਹਿਸਾਬ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਾਲਸਾ ਪੰਥ ਜਰੂਰ ਕਰੇਗਾ । 
ਹੁਣ ਆਈਏ ਤਾਜ਼ਾ ਮਾਮਲੇ ਅਮਰਜੀਤ ਸਿੰਘ ਚਾਵਲਾ ਵਾਲੇ ਵੱਲ । ਬਿਲਕੁੱਲ ਮਸੰਦਾਂ ਅਤੇ ਮਹੰਤਾਂ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ । ਬਹਿਰੀਨ ਵਾਲੀ ਬੀਬੀ ਦੇ ਬਿਆਨਾਂ ਦੇ ਮੁਤਾਬਕ ਪਹਿਲਾਂ ਉੱਹ ਸ਼੍ਰੋਮਣੀ ਗਦਾਰ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਗਈ , ਫੇਰ ਉੱਹ ਸਰਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲ ਗਈ ਅਤੇ ਫੇਰ ਉੱਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕੋਲ ਗਈ , ਪਰ ਤਿੰਨਾਂ ਹੀ ਉੱਚ ਸੰਸਥਾਵਾਂ ਕੋਲੋਂ ਕੋਈ ਵੀ ਇਨਸਾਫ਼ ਨਾ ਮਿਲਿਆ ਤੇ ਫੇਰ ਉੱਹ ਸ੍ਰੀ ਅਨੰਦਪੁਰ ਸਾਹਿਬ ਜੀ ਸ਼ਹਿਰ ਦੇ ਪੁਲਿਸ ਸਟੇਸ਼ਨ ਗਈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਤੇ ਅਮਰਜੀਤ ਸਿੰਘ ਚਾਵਲਾ ਤੇ ਬਾਕੀਆਂ ਦੁਸ਼ਟਾਂ ਉੱਪਰ ਫਰਸਟ ਇਨਫੋਰਮੇਸ਼ਨ ਰਿਪੋਰਟ F I R ਦਰਜ ਕਰਵਾਈ ਤੇ ਇਨਸਾਫ਼ ਦੀ ਗੁਹਾਰ ਲਗਾਈ । 
ਕਹਿੰਦੇ ਹੁੰਦੇ ਹਨ ਕਿ ਚੋਰ ਨੂੰ ਪਾਲਾ ਭਾਵ ਕਿ ਡਰ ਹੁੰਦਾ ਹੀ ਹੁੰਦਾ ਹੈ । ਖਬਰਾਂ ਸ਼ੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦਿਆਂ ਹੀ ਚੋਰ ਅਮਰਜੀਤ ਚਾਵਲਾ ਹੋਰਾਂ ਨੇ ਕਨੇਡਾ ਨੂੰ ਉੱਡਾਰੀ ਮਾਰ ਦਿੱਤੀ , ਧਾਮੀ ਸਾਹਬ ਹਾਲੇ ਚੁੱਪ ਹਨ ਅਤੇ ਸਭ ਤੋਂ ਉੱਤਮ ਆਹੁਦੇ ਉੱਤੇ ਬੈਠੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਝੂਠ ਬੋਲ ਕੇ ਆਪਣਾ ਬਚਾਅ ਕਰ ਰਹੇ ਹਨ । ਸੁਖਬੀਰ ਬਾਦਲ ਵੀ ਚੁੱਪ ਹੈ । 
ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿੱਛਲੇ ਛੇ ਮਹੀਨਿਆਂ ਦੇ ਵਿੱਚ ਗੁਰਦੁਆਰਿਆਂ ਦੀ ਸਰਾਵਾਂ ਦੇ ਵਿੱਚ ਕੀ ਕੀ ਗੰਦ ਘੋਲਿਆ ਗਿਆ ਹੋਵੇਗਾ । ਕੀ ਇਹ ਇਕੱਲਾ ਹੀ ਕੇਸ ਹੈ ਜਾਂ ਏਸ ਤਰ੍ਹਾਂ ਦੀ ਗੰਦੀਆਂ ਕਰਤੂਤਾਂ ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਆਮ ਹੀ ਚੱਲਦੀਆਂ ਹਨ । 
ਖਾਲਸਾ ਜੀ ਹਾਲੇ ਵੀ ਜਾਗ ਜਾਓ । ਪੰਥਕ ਜਥੇਬੰਦੀਆਂ ਵਾਲਿਓ ਹਾਲੇ ਵੀ ਜਾਗ ਜਾਓ ਅਤੇ ਇਕੱਠੇ ਹੋ ਕੇ ਹੀ 2027 ਦੀਆਂ ਚੋਣਾਂ ਵੀ ਲੜੋ ਅਤੇ ਜਿੱਤੋ ਵੀ ਤੇ ਫੇਰ ਏਹਨਾਂ ਗਦਾਰਾਂ ਬਾਦਲਾਂ ਅਤੇ ਧਾਮੀਆਂ ਨੂੰ ਵੀ ਭਜਾਓ ਅਤੇ ਤਖਤਾਂ ਦਾ ਵੀ ਤੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਸੁਹਿਰਦ ਹੱਥਾਂ ਵਿੱਚ ਦਿਓ । ਬਾਕੀ ਜਿਹੜੇ ਅੱਜ ਵੀ ਦੁਸ਼ਟਾਂ ਬਾਦਲਾਂ ਦੇ ਚਮਚੇ ਬਣੇ ਹੋਏ ਹਨ, ਹਾਲੇ ਵੀ ਏਹਨਾਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਆ ਜਾਓ ਤੇ ਬਚ ਜਾਓਗੇ । ਏਹਨਾਂ ਦੇ ਵਿੱਚ ਦੁਸ਼ਟ ਨਰੈਣੂ ਮਹੰਤ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ , ਬਚ ਜਾਓ ਬਚ ਜਾਓ ਤੇ ਬਚ ਜਾਓ ਬਾਦਲ ਦੁਸ਼ਟ ਗਦਾਰ ਲਾਣੇ ਕੋਲੋਂ ਜੀ ਸਿੱਖੋ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.