ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਵਿੱਚ ਐਡਵੋਕੇਟ ਭੁੱਖ ਹੜਤਾਲ ਤੇ ਬੈਠੇ

ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਵਿੱਚ ਐਡਵੋਕੇਟ ਭੁੱਖ ਹੜਤਾਲ ਤੇ ਬੈਠੇ

ਕਪੂਰਥਲਾ 20 ਜੁਲਾਈ ਗੌਰਵ ਮੜੀਆ 
ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਪ੍ਰਭਾਵਸ਼ਾਲੀ ਬਣਾਉਂਦਿਆਂ ਅੱਜ ਹੇਠ ਲਿਖੇ ਐਡਵੋਕੇਟ ਸਾਹਿਬਾਨ ਨੇ ਭੁੱਖ ਹੜਤਾਲ ’ਤੇ ਬੈਠਣ ਦਾ ਫੈਸਲਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹੋਰ ਐਡਵੋਕੇਟ ਸਾਹਿਬਾਨ ਵੀ ਮੌਜੂਦ ਰਹੇ। ਭੁੱਖ ਹੜਤਾਲ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ, ਜੋ ਐਡਵੋਕੇਟ ਐੱਸ. ਐੱਸ. ਮਲ੍ਹੀ ਵੱਲੋਂ ਕੀਤੀ ਗਈ। ਪ੍ਰਧਾਨ ਐਡਵੋਕੇਟ ਐੱਸ. ਐੱਸ. ਮਲ੍ਹੀ ਨੇ ਸਪਸ਼ਟ ਕੀਤਾ ਕਿ ਇਹ ਸੰਘਰਸ਼ ਪੂਰੀ ਦ੍ਰਿੜਤਾ ਨਾਲ ਜਾਰੀ ਰਹੇਗਾ ਅਤੇ ਜਦ ਤੱਕ LADC ਪ੍ਰਣਾਲੀ ਵਾਪਸ ਨਹੀਂ ਲਈ ਜਾਂਦੀ, ਭੁੱਖ ਹੜਤਾਲ ਅਣਥੱਕ ਤੌਰ ’ਤੇ ਜਾਰੀ ਰਹੇਗੀ।


ਭੁੱਖ ਹੜਤਾਲ ’ਤੇ ਬੈਠਣ ਵਾਲੇ ਮੈਂਬਰ:
1. ਐਡਵੋਕੇਟ ਐੱਸ. ਐੱਸ. ਮਲ੍ਹੀ – ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ
2. ਐਡਵੋਕੇਟ ਅਮਨਦੀਪ ਸਿੰਘ – ਸਕੱਤਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ
3. ਐਡਵੋਕੇਟ ਟੀ. ਐੱਸ. ਢਿੱਲੋਂ – ਸਾਬਕਾ ਪ੍ਰੈੱਸ ਸਕੱਤਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ
4. ਐਡਵੋਕੇਟ ਰਣਬੀਰ ਰਾਵਤ – ਮੈਂਬਰ
5. ਐਡਵੋਕੇਟ ਹਮੀਸ਼ ਕੁਮਾਰ – ਸਾਬਕਾ ਸਕੱਤਰ
6. ਐਡਵੋਕੇਟ ਸੰਦੀਪ ਸਿੰਘ – ਸਾਬਕਾ ਸਕੱਤਰ
7. ਐਡਵੋਕੇਟ ਨਵੀਨ ਕਪੂਰ – ਮੈਂਬਰ
8. ਐਡਵੋਕੇਟ ਸੁਰਿੰਦਰ ਕੁਮਾਰ – ਮੈਂਬਰ
ਇਸ ਮੌਕੇ ਹਾਜ਼ਰ ਰਹੇ ਹੋਰ ਐਡਵੋਕੇਟ ਸਾਹਿਬਾਨ:
1. ਐਡਵੋਕੇਟ ਹੈਰੀ ਸ਼ਰਮਾ
2. ਐਡਵੋਕੇਟ ਜੇ. ਜੇ. ਐਸ. ਅਰੋੜਾ
3. ਐਡਵੋਕੇਟ ਰਾਜਬੀਰ ਬਾਵਾ
4. ਸੰਦੀਪ ਸਿੰਘ ਵਾਲੀਆਂ
5. ਐਡਵੋਕੇਟ ਮਿਸਟਰ ਕਾਲੀਆ
6. ਐਡਵੋਕੇਟ ਐੱਨ. ਐੱਸ. ਨੂਰ
7. ਐਡਵੋਕੇਟ ਪਰਮਜੀਤ ਸਿੰਘ ਲਿਧੜ
8. ਐਡਵੋਕੇਟ ਐੱਸ. ਪੀ. ਐੱਸ. ਖਿੰਡਾ
9. ਐਡਵੋਕੇਟ ਮਾਧਵ ਪ੍ਰਾਸ਼ਰ
10. ਐਡਵੋਕੇਟ ਦਰਸ਼ਨ ਸਿੰਘ
11. ਅਤੇ ਹੋਰ ਸਾਥੀ ਐਡਵੋਕੇਟ ਸਾਹਿਬਾਨ


ਜਿਕਰਯੋਗ ਹੈ ਇਸ ਵਿਰੋਧ ਦੇ ਚਲਦਿਆਂ ਕਈ ਸਾਲਾਂ ਤੋਂ ਲੀਗਲ ਏਡ ਕਾਉਂਸਿਲ ਲਈ ਕੰਮ ਕਰਦੇ 
ਜ਼ਿਲ੍ਹਾ ਬਾਰ ਐਸੋਸੀਏਸ਼ਨ,ਕਪੂਰਥਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰੇਸ਼ ਕਾਲੀਆ ਨੇ ਅਸਤੀਫਾ ਦਿੱਤਾ ਅਤੇ ਹੜਤਾਲ ਦਾ ਸਮਰਥਨ ਕੀਤਾ 
ਇਹ ਭੁੱਖ ਹੜਤਾਲ ਲੀਗਲ ਏਡ ਡਿਫੈਂਸ ਕਾਊਂਸਲ LADC ਪ੍ਰਣਾਲੀ ਦੇ ਵਿਰੋਧ ਅਤੇ ਵਕੀਲ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ, ਕਪੂਰਥਲਾ ਸਮੂਹ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ਿਟਲ ਮੀਡੀਆ ਨੂੰ ਬੇਨਤੀ ਕਰਦੀ ਹੈ ਕਿ ਇਸ ਲੋਕਤੰਤਰੀ, ਸ਼ਾਂਤਮਈ ਅਤੇ ਨਿਆਂਸੰਗਤ ਸੰਘਰਸ਼ ਨੂੰ ਯੋਗ ਕਵਰੇਜ ਦੇ ਕੇ ਵਕੀਲ ਭਾਈਚਾਰੇ ਦੀ ਆਵਾਜ਼ ਨੂੰ ਜਨਤਾ ਤੱਕ ਪਹੁੰਚਾਇਆ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.