ਖਿਲਚੀਆਂ ਪੁਲਿਸ ਦੀ ਵੱਡੀ ਸਫਲਤਾ ,ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖ਼ਮੀ, ਪੁਲਿਸ ਨੇ ਦਬੋਚੇ
- ਅਪਰਾਧ
- 23 Jun, 2026 12:39 PM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਪੁਲੀਸ ਦਿਹਾਤੀ ਅੰਮ੍ਰਿਤਸਰ ਥਾਣਾਂ ਖਿਲਚੀਆਂ ਵੱਲੋਂ ਵਿਦੇਸ਼ਾਂ ਵਿਚ ਬੈਠੇ ਗੈਂਗਸ਼ਟਰ ਗਿਰੋਹ ਦੇ ਦੋ ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਮੁਕਾਬਲੇ ਵਿਚ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਸਾਹਿਬ ਕੰਵਰਪਾਲ ਸਿੰਘ ਦਿਹਾਤੀ ਪੁਲੀਸ ਅੰਮ੍ਰਿਤਸਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਇਤਲਾਹ ਮਿਲਣ ਤੇ ਪੁਲੀਸ ਥਾਣਾਂ ਖਿਲਚੀਆਂ ਐਸ ਐਚ ਓ ਸ੍ਰ ਮੁਖਤਾਰ ਸਿੰਘ ਅਤੇ ਏ ਐਸ ਆਈ ਸ੍ਰ ਹਰਜਿੰਦਰ ਸਿੰਘ ਦੇ ਅਧਾਰਿਤ ਪੁਲੀਸ ਪਾਰਟੀ ਨੇ ਪਿੰਡ ਤਿੰਮੋਵਾਲ ਨੂੰ ਜਾਣ ਵਾਲੇ ਨਹਿਰੀ ਸੂਏ ਦੇ ਪੁਲ ਤੇ ਨਾਕਾ ਲਗਾਇਆ ਹੋਇਆ ਸੀ ਮੋਟਰਸਾਈਕਲ ਤੇ ਸਵਾਰ ਦੋ ਸ਼ਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਹੀਰਾ ਸਿੰਘ ਪੁਤਰ ਕਸ਼ਮੀਰ ਸਿੰਘ ਨੇ 30 ਬੋਰ ਪਿਸਟਲ ਨਾਲ ਅਗਿਉਂ ਪੁਲੀਸ ਪਾਰਟੀ ਤੇ ਗੋਲੀ ਚਲਾ ਦਿਤੀ। ਅਤੇ 9 ਐਮ ਐਮ ਪਿਸਟਲ ਵੀ ਇਸ ਦੇ ਕੋਲ ਸੀ।ਚਾਰ ਫਾਇਰ ਕੀਤੇ।ਪੁਲੀਸ ਦੇ ਜਵਾਬੀ ਗੋਲੀ ਚਲਾਉਣ ਤੇ ਇਕ ਗੈਂਗਸ਼ਟਰ ਸ਼ੂਟਰ ਦੀ ਲੱਤ ਤੇ ਗੋਲੀ ਲਗੀ।ਮੋਟਰਸਾਈਕਲ ਤੋਂ ਥਲੇ ਡਿਗ ਪਏ।ਜਿਹਨਾਂ ਨੂੰ ਪੁਲੀਸ ਨੇ ਤੁਰੰਤ ਕਾਬੂ ਕਰ ਲਿਆ ਗਿਆ। ਇੰਨਾਂ ਦੋਹਾਂ ਦੀ ਪਛਾਣ ਹੀਰਾ ਸਿੰਘ ਪੁਤਰ ਕਸ਼ਮੀਰ ਸਿੰਘ,ਲਵਪ੍ਰੀਤ ਸਿੰਘ ਪੁਤਰ ਸਤਨਾਮ ਸਿੰਘ ਵਾਸੀ ਪਿੰਡ ਧਰਦੇਉ ਥਾਣਾ ਮਹਿਤਾ ਦੇ ਤੌਰ ਤੇ ਹੋਈ ਹੈ। ਹੀਰਾ ਸਿੰਘ ਨੂੰ ਜਖਮੀ ਹੋਣ ਤੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਸ ਗਿਰੋਹ ਦਾ ਮੁਖ ਸਰਗਣਾ ਯੂਰਪ ਦੇ ਦੇਸ਼ਾ ਵਿਚ ਬੈਠ ਕੇ ਅਮਨ ਸਿੰਘ ਅਮਨਾਂ ਚਲਾ ਰਿਹਾ ਹੈ।ਇਸ ਦੇ ਵਿਰੁਧ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।ਕਈ ਲੁਟਾਂ ਖੋਹਾਂ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਰਹੇ ਹਨ। ਇੰਨਾਂ ਤੋਂ ਹੋਰ ਪੁਛ ਪੜਤਾਲ ਹੋਣ ਤੇ ਹੋਰ ਵੀ ਕਈ ਖੁਲਾਸੇ ਹੋਣਗੇ।ਇਸ ਸਮੇਂ ਡੀ ਐਸ ਪੀ ਸ੍ਰ ਬਲਜੀਤ ਸਿੰਘ,ਐਸ ਐਚ ਓ ਮੁਖਤਾਰ ਸਿੰਘ,ਏ ਐਸ ਆਈ ਸ੍ਰ ਹਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ
Leave a Reply