ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਵਲੋਂ ਕੀਤਾ ਗਿਆ ਖ਼ੂਨਦਾਨ
- ਸਮਾਜ ਸੇਵਾ
- 22 Aug, 2026 01:13 PM (Asia/Kolkata)
ਕਪੂਰਥਲਾ 22 ਅਗਸਤ ਗੌਰਵ ਮੜੀਆ
ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੇ ਜਨਮ ਦਿਨ ਦੇ ਮੌਕੇ ਤੇ, ਸ਼੍ਰੀ ਅਮਰਜੀਤ ਕੋਮਲ ਜ਼ਿਲ੍ਹਾ ਇੰਚਾਰਜ਼, ਸ.ਅਮਨਜੋਤ ਵਾਲੀਆ ਪੱਤਰਕਾਰ ਸ. ਅਮਰਜੀਤ ਸਿੰਘ ਸਡਾਨਾ ਅਤੇ ਸ਼੍ਰੀ ਤਿਲਕ ਰਾਜ ਸ਼ਰਮਾ ਦੀ ਅਗਵਾਈ ਵਿੱਚ ਲਾਇਲਪੁਰ ਖਾਲਸਾ ਕਾਲਜ ਪੁੱਡਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਸਮੇਤ 150 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਤੇ ਸ਼੍ਰੀ ਅਮਰਜੀਤ ਕੋਮਲ, ਸ. ਕੰਵਰ ਇਕਬਾਲ ਸਿੰਘ ਅਤੇ ਪ੍ਰਿੰਸੀਪਲ ਕੁਲਬੀਰ ਸਿੰਘ ਵਲੋਂ ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਅਤੇ ਰੋਜ਼ਾਨਾ ਅਜੀਤ ਵਲੋਂ ਜਾਰੀ ਕੀਤਾ ਗਿਆ ਯਾਦ ਚਿੰਨ੍ਹ ਦੇ ਕੇ, ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਪਿਛਲੇ ਲੰਬੇ ਅਰਸੇ ਤੋਂ ਸਮੁੱਚੇ ਸਮਾਜ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ ਜਿਸ ਦੇ ਸਿੱਟੇ ਵਜੋਂ ਪਿਛਲੇ ਦਿਨੀ 15 ਅਗਸਤ ਅਜ਼ਾਦੀ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਇਹਨਾਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਤੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੀ ਟੀਮ ਸ਼੍ਰੀ ਕਿਸ਼ੋਰ ਰਾਜਪੂਤ ਨੈਸ਼ਨਲ ਪ੍ਰਧਾਨ ਅਤੇ ਸ. ਨਵਜੀਤ ਸਿੰਘ ਰਾਜੂ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਸ. ਹਰਵੰਤ ਸਿੰਘ ਸਚਦੇਵਾ, ਸ਼੍ਰੀ ਸੁਨੀਲ ਭੱਟੀ, ਅਮਨਦੀਪ ਸਿੰਘ ਸਚਦੇਵਾ, ਮਨੀ ਪ੍ਰਧਾਨ ਹਾਜਰ ਹੋਏ, ਇਹਨਾਂ ਤੋਂ ਇਲਾਵਾ ਸ. ਪੁਸ਼ਪਿੰਦਰ ਸਿੰਘ, ਸ਼੍ਰੀ ਕਪਿਲ ਦੇਵ ਸੋਨੂ ਮੈਂਬਰ ਟਰੇਡ ਯੂਨੀਅਨ, ਅਤੇ ਸ. ਤੇਜਬੀਰ ਸਿੰਘ ਸਮੇਤ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਵੀ ਹਾਜਰੀ ਲਗਵਾਈ ਗਈ।
Leave a Reply