ਮੋਦੀ ਸਰਕਾਰ ਦੀ ਪੀਐੱਮ ਸਵਨਿਧੀ ਯੋਜਨਾ ਛੋਟੇ ਕਾਰੋਬਾਰੀਆਂ ਲਈ ਵੱਡਾ ਸਹਾਰਾ-ਮਹਿੰਦਰ ਸਿੰਘ ਬਲੇਰ

ਮੋਦੀ ਸਰਕਾਰ ਦੀ ਪੀਐੱਮ ਸਵਨਿਧੀ ਯੋਜਨਾ ਛੋਟੇ ਕਾਰੋਬਾਰੀਆਂ ਲਈ ਵੱਡਾ ਸਹਾਰਾ-ਮਹਿੰਦਰ ਸਿੰਘ ਬਲੇਰ

ਭਾਜਪਾ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਹੋਏ ਸ਼ਾਮਲ 

ਕਪੂਰਥਲਾ 16 ਸਿਤੰਬਰ ਗੌਰਵ ਮੜੀਆ 

ਭਾਰਤੀ ਜਨਤਾ ਪਾਰਟੀ ਨੂੰ ਹਲਕਾ ਕਪੂਰਥਲਾ ਵਿਚ ਉਸ ਸ਼ਮੇ ਭਾਰੀ ਬਲ ਮਿਲਿਆ ਜਦੋ ਭਾਜਪਾ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਨੌਜਵਾਨ ਆਗੂ ਸੰਦੀਪ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਚ ਸ਼ਾਮਲ ਹੋਏ।ਇਸ ਮੌਕੇ ਤੇ ਭਾਜਪਾ ਚ ਸ਼ਾਮਲ ਹੋਣ ਵਾਲ਼ੀਆਂ ਦਾ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੋ ਰਹੇ ਵਿਕਾਸ ਕਾਰਜਾਂ ਅਤੇ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੁੜ ਰਹੇ ਹਨ।ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਇਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਦੇਸ਼ ਦੀ ਤਰੱਕੀ ਅਤੇ ਲੋਕ ਸੇਵਾ ਲਈ ਸਮਰਪਿਤ ਇਕ ਮਜ਼ਬੂਤ ਵਿਚਾਰਧਾਰਾ ਹੈ।ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਬਲੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਛੋਟੇ ਕਾਰੋਬਾਰੀਆਂ,ਰੇਹੜੀ-ਫੜ੍ਹੀ ਲਾਉਣ ਵਾਲੇ ਦੁਕਾਨਦਾਰਾਂ ਅਤੇ ਸਵੈ-ਰੋਜ਼ਗਾਰ ਨਾਲ ਜੁੜੇ ਮਿਹਨਤੀ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਲੋਕ ਭਲਾਈ ਦੀਆਂ ਯੋਜਨਾਵਾਂ ਚਲਾ ਰਹੀ ਹੈ,ਇਨ੍ਹਾਂ ਯੋਜਨਾਵਾਂ ਵਿਚ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਛੋਟੇ ਵਪਾਰੀਆਂ ਲਈ ਵੱਡੀ ਰਾਹਤ ਅਤੇ ਸਹਾਰਾ ਸਾਬਤ ਹੋ ਰਹੀ ਹੈ।ਬਲੇਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਪੜਾਵਾਂ ਵਿਚ 15 ਹਜ਼ਾਰ ਰੁਪਏ, 25 ਹਜ਼ਾਰ ਰੁਪਏ ਅਤੇ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ,ਇਹ ਯੋਜਨਾ ਵਿਸ਼ੇਸ਼ ਤੌਰ ਤੇ ਫਲ ਅਤੇ ਸਬਜ਼ੀ ਵਿਕਰੇਤਾਵਾਂ,ਚਾਹ ਅਤੇ ਜੂਸ ਦੇ ਖੋਖਾ ਸੰਚਾਲਕਾਂ,ਕਰਿਆਨਾ ਦੁਕਾਨਦਾਰਾਂ, ਮਨਿਆਰੀ ਵਪਾਰੀਆਂ,ਮੋਚੀ,ਨਾਈ,ਇਲੈਕਟ੍ਰੀਸ਼ੀਅਨ, ਪਲੰਬਰ,ਏਸੀ ਮਕੈਨਿਕ,ਬੁਟੀਕ ਸੰਚਾਲਕਾਂ, ਬਿਊਟੀ ਪਾਰਲਰ,ਟੇਲਰ ਅਤੇ ਹੋਰ ਛੋਟੇ ਸਵੈ-ਰੋਜ਼ਗਾਰ ਕਰਨ ਵਾਲੇ ਲੋਕਾਂ ਲਈ ਲਾਭਦਾਇਕ ਹੈ।ਬਲੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਦੇਸ਼ ਦਾ ਹਰ ਮਿਹਨਤੀ ਵਿਅਕਤੀ ਆਪਣੇ ਪੈਰਾਂ ਤੇ ਮਜ਼ਬੂਤੀ ਨਾਲ ਖੜ੍ਹਾ ਹੋਵੇ ਅਤੇ ਬਿਨਾਂ ਕਿਸੇ ਆਰਥਿਕ ਪਰੇਸ਼ਾਨੀ ਦੇ ਆਪਣਾ ਰੋਜ਼ਗਾਰ ਅੱਗੇ ਵਧਾ ਸਕੇ।ਪੀਐੱਮ ਸਵਨਿਧੀ ਯੋਜਨਾ ਇਸੇ ਸੋਚ ਦੀ ਮਜ਼ਬੂਤ ਉਦਾਹਰਨ ਹੈ,ਜਿਸ ਰਾਹੀਂ ਹਜ਼ਾਰਾਂ ਛੋਟੇ ਕਾਰੋਬਾਰੀਆਂ ਨੂੰ ਬਿਨਾਂ ਕਿਸੇ ਵੱਡੇ ਵਿੱਤੀ ਬੋਝ ਦੇ ਆਪਣਾ ਕੰਮ ਵਧਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਪੂਰਥਲਾ ਦੇ ਸਾਰੇ ਯੋਗ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਯੋਗ ਲਾਭਪਾਤਰੀ ਇਸ ਲੋਕ ਹਿਤੈਸ਼ੀ ਯੋਜਨਾ ਨਾਲ ਜੁੜ ਕੇ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਮਜ਼ਬੂਤ ਕਰਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.