ਨਿਰਦੋਸ਼ ਸਿੱਖਾਂ ਨੂੰ ਮਾਰਨ ਵਾਲੇ ਫ਼ਿਰਕਾਪ੍ਰਸਤ ਹੁਣ ਚੀਨ ਖ਼ਿਲਾਫ਼ ਚੁੱਪ ਕਿਉਂ ਹਨ: ਭਾਈ ਗੁਰਪ੍ਰੀਤ ਸਿੰਘ

ਨਿਰਦੋਸ਼ ਸਿੱਖਾਂ ਨੂੰ ਮਾਰਨ ਵਾਲੇ ਫ਼ਿਰਕਾਪ੍ਰਸਤ ਹੁਣ ਚੀਨ ਖ਼ਿਲਾਫ਼ ਚੁੱਪ ਕਿਉਂ ਹਨ: ਭਾਈ ਗੁਰਪ੍ਰੀਤ ਸਿੰਘ

ਚੰਡੀਗੜ੍ਹ, 25 ਅਕਤੂਬਰ , ਰਣਜੀਤ ਸਿੰਘ ਖਾਲਸਾ - ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਆਖਿਆ ਕਿ ਨਿਰਦੋਸ਼ ਸਿੱਖਾਂ ਨਾਲ ਬੇਵਜ੍ਹਾ ਧੱਕੇਸ਼ਾਹੀਆਂ, ਜ਼ੁਲਮ, ਵਿਤਕਰਾ ਅਤੇ ਅਨਿਆਂ ਕਿਉਂ ਕੀਤਾ ਜਾਂਦਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਨੂੰ ਪੰਜਾਬ, ਭਾਰਤ ਦੇ ਹੋਰਨਾਂ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਹੈ, ਪਰ ਚੀਨ ਦੀ ਫ਼ੌਜ ਵੱਲੋਂ ਭਾਰਤੀ ਇਲਾਕੇ ਉੱਤੇ ਕਬਜ਼ਾ ਕੀਤੇ ਜਾਣ ਦੇ ਮਾਮਲੇ ਵਿੱਚ ਫ਼ਿਰਕੂ ਹਿੰਦੂਤਵੀਏ ਚੁੱਪ ਹਨ। ਉਨ੍ਹਾਂ ਕਿਹਾ ਕਿ ਹੁਣ ਚੀਨ ਦੀ ਫ਼ੌਜ ਦਾ ਸਾਹਮਣਾ ਕਰਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਿਉਂ ਨਹੀਂ ਕੀਤਾ ਜਾਂਦਾ?

ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਉੱਤੇ ਕੋਈ ਭੀੜ ਪੈਂਦੀ ਹੈ ਤਾਂ ਸਰਹੱਦਾਂ ਉੱਤੇ ਸਿੱਖ ਫ਼ੌਜੀਆਂ ਨੂੰ ਮੋਹਰੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਜਾਂਦਾ ਹੈ। ਸਿੱਖ ਫ਼ੌਜੀਆਂ ਨੇ ਚੀਨ ਅਤੇ ਪਾਕਿਸਤਾਨ ਨਾਲ 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਬੇਮਿਸਾਲ ਬਹਾਦਰੀ ਵਿਖਾਈ, ਪਰ ਹਾਕਮਾਂ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ।

ਭਾਈ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵੇਲੇ ਤਾਂ ਹਿੰਦੂਤਵੀ ਆਗੂ ‘ਘਰ ਵਿੱਚ ਵੜ ਕੇ ਮਾਰਾਂਗੇ’ ਵਰਗੇ ਦਾਅਵੇ ਕਰਦੇ ਹਨ, ਪਰ ਚੀਨ ਦਾ ਸਾਹਮਣਾ ਕਰਨ ਵੇਲੇ ਮੁਕਾਬਲਾ ਨਾ ਕਰ ਸਕਣ ਦੀਆਂ ਗੱਲਾਂ ਕਰਦੇ ਹਨ।

ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤ ਦੀ ਹੋਂਦ ਬਚਾਉਣ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਬੁਨਿਆਦੀ ਭੂਮਿਕਾ ਹੈ। ਉਨ੍ਹਾਂ ਆਖਿਆ, “ਜੇਕਰ ਦਸਮੇਸ਼ ਪਿਤਾ ਨਾ ਹੁੰਦੇ ਤਾਂ ਇਸ ਦੇਸ਼ ਦਾ ਇਤਿਹਾਸ ਅਤੇ ਸਰੂਪ ਵੀ ਅੱਜ ਵਾਲਾ ਨਾ ਹੁੰਦਾ।”

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.