ਸਿੱਖ ਨਸਲਕੁਸ਼ੀ ਨਵੰਬਰ 1984 : ਨਾ ਭੁੱਲਣਯੋਗ, ਨਾ ਬਖਸ਼ਣਯੋਗ
- ਅੰਤਰਰਾਸ਼ਟਰੀ
- (Asia/Kolkata)
ਬਾਬਰਕਿਆਂ ਅਤੇ ਬਾਬੇਕਿਆਂ ਦੀ ਜੰਗ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ । ਏਸ ਤੋਂ ਵੀ ਥੋੜਾ ਪਿੱਛੇ ਜੇਕਰ ਝਾਤ ਮਾਰੀਏ ਤਾਂ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਵਾਉਣ ਦੀ ਰਸਮ ਅਦਾ ਕੀਤੀ ਜਾਣੀ ਸੀ , ਓਸ ਸਮੇਂ ਪਿਛਿਓਂ ਹੀ ਚੱਲੀ ਆ ਰਹੀ ਪ੍ਰੰਪਰਾ ਦੇ ਮੁਤਾਬਕ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ , ਸਾਰੇ ਰਿਸ਼ਤੇਦਾਰਾਂ ਨੂੰ ਪਿੰਡ ਵਾਲਿਆਂ ਨੂੰ ਅਤੇ ਹੋਰ ਵੀ ਕਾਫੀ ਮੋਹਤਵਾਰ ਸੱਜਣਾਂ ਨੂੰ ਬੁਲਾਇਆ ਹੋਇਆ ਸੀ । ਪੂਰੀ ਤਿਆਰੀ ਕਰਕੇ ਜਦੋਂ ਨੌਂ ਕੁ ਸਾਲਾਂ ਦੇ ਕਈ ਇਤਿਹਾਸਕਾਰ ਗਿਆਰਾਂ ਸਾਲ ਦੀ ਉੱਮਰ ਵੀ ਓਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਦੇ ਹਨ , ਓਹਨਾ ਨੂੰ ਬੁਲਾਇਆ ਗਿਆ ਤਾਂ ਓਹਨਾ ਨੇ ਜਨੇਊ ਪਾਉਣ ਤੋਂ ਕੋਰੀ ਹੀ ਨਾਂਹ ਕਰ ਦਿੱਤੀ ਸੀ।
ਨਕਲੀ ਅਤੇ ਅਸਲੀ ਜਨੇਊ ਵਿੱਚ ਕੀ ਅੰਤਰ ਹੁੰਦਾ ਹੈ, ਗੁਰਬਾਣੀ ਉੱਚਾਰ ਕੇ ਓਸ ਵਾਰੇ ਦੱਸਿਆ, ਜੋ ਕਿ ਆਸਾ ਦੀ ਵਾਰ ਬਾਣੀ ਵਿੱਚ ਦਰਜ ਹੈ ਅਤੇ ਰੋਜ਼ਾਨਾ ਗੁਰਦੁਆਰਿਆਂ ਵਿੱਚ ਏਹ ਬਾਣੀ ਕੀਰਤਨ ਰੂਪ ਵਿੱਚ ਗਾਈ ਵੀ ਜਾਂਦੀ ਹੈ ਅਤੇ ਗੁਰਸਿੱਖ ਏਸ ਬਾਣੀ ਨੂੰ ਪੜ੍ਹਦੇ ਵੀ ਹਨ । ਪਰਿਵਾਰ, ਰਿਸ਼ਤੇਦਾਰਾਂ ਅਤੇ ਪੰਡਿਤ ਹਰਦਿਆਲ ਦੇ ਕਾਫ਼ੀ ਸਮਝਾਉਣ ਜਾਂ ਜੋਰ ਪਾਉਣ ਉੱਤੇ ਜਦੋਂ ਗੁਰੂ ਨਾਨਕ ਦੇਵ ਜੀ ਨਾ ਹੀ ਮੰਨੇ ਤਾਂ ਪੰਡਿਤ ਜੀ , ਬਰਾਹਮਣ ਜੀ ਤਿਲਮਿਲਾ ਉੱਠੇ ,ਅਤੇ ਸਹੀ ਮਾਅਨਿਆਂ ਦੇ ਵਿੱਚ ਸਿੱਖ ਧਰਮ ਅਤੇ ਬ੍ਰਾਹਮਣ ਧਰਮ ਜਾਂ ਹਿੰਦੂ ਧਰਮ ਕਹਿ ਲਓ , ਸਿੱਖਾਂ ਜਾਂ ਹਿੰਦੂਆਂ ਵਿੱਚ ਕਹਿ ਲਓ ਟਕਰਾਅ ਓਸ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ !
ਸਮੇਂ ਸਮੇਂ ਸਿਰ ਇਹ ਬ੍ਰਾਹਮਣ ਰੂਪੀ ਸੱਪ ਆਪਣਾ ਡੰਗ ਸਿੱਖਾਂ ਦੇ ਮਾਰਦਾ ਹੀ ਆਇਆ ਹੈ। ਸਾਰੀ ਕੌਮ ਕੋਈ ਵੀ ਅਤੇ ਕਦੇ ਵੀ ਗਲਤ ਅਤੇ ਮਾੜੀ ਨਹੀਂ ਹੋਇਆ ਕਰਦੀ । ਏਥੇ ਸਿਰਫ ਅਸੀਂ ਓਹਨਾਂ ਹੀ ਬ੍ਰਾਹਮਣਾਂ ਜਾਂ ਹਿੰਦੂਆਂ ਦਾ ਜਿਕਰ ਕਰਨਾ ਚਾਹੁੰਦੇ ਹਾਂ ਜਿਹਨਾਂ ਹਿੰਦੂਆਂ ਨੇ ਹੁਣ ਤੱਕ ਸਿੱਖ ਧਰਮ ਅਤੇ ਸਿੱਖਾਂ ਨਾਲ ਧ੍ਰੋਹ ਕਮਾਏ ਹਨ ।
ਕਦੇ ਚੰਦੂ , ਕਦੇ ਜੱਸਪਤ ਰਾਏ ਅਤੇ ਲੱਖਪਤ ਰਾਏ ਦੋਵੇਂ ਭਰਾ , ਕਦੇ ਗੰਗੂ ਅਤੇ ਕਦੇ ਸੁੱਚਾ ਨੰਦ ਦੇ ਰੂਪ ਵਿੱਚ ਇਹ ਵਰਤਾਰਾ ਚੱਲਦਾ ਚੱਲਦਾ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਹੁੰਦਾ ਹੋਇਆ ਓਸ ਦੀ ਧੀ ਪੰਡਿਤਾਣੀ ਇੰਦਰਾ ਗਾਂਧੀ ਤੱਕ ਪਹੁੰਚ ਗਿਆ ਸੀ । ਇੰਦਰਾ ਗਾਂਧੀ , ਉੱਸ ਦੇ ਪਿਓ ਪੰਡਿਤ ਜਵਾਹਰ ਲਾਲ ਨਹਿਰੂ ਦਾ ਖਾਨਦਾਨ ਕਹਿੰਦੇ ਹਨ ਪਿੱਛੇ ਜਾ ਕੇ ਗੰਗੂ ਬ੍ਰਾਹਮਣ ਨਾਲ ਜੁੜਦਾ ਹੈ। ਇਸ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ ਪਰ ਲੱਗਦਾ ਹੈ ਕਿ ਇਹ ਗੱਲ ਝੂਠੀ ਵੀ ਨਹੀਂ ਹੈ , ਕਿਉਂਕਿ ਨਾ ਹੀ ਗੰਗੂ ਬ੍ਰਾਹਮਣ ਨੂੰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਉੱਤੇ ਤਰਸ ਆਇਆ ਸੀ ਅਤੇ ਨਾ ਹੀ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਓਸ ਦੇ ਵੀ ਅੱਗੋਂ ਪੁੱਤਰ ਰਾਜੀਵ ਗਾਂਧੀ ਨੂੰ ਹੀ ਸਿੱਖਾਂ ਉੱਤੇ ਕੋਈ ਤਰਸ ਆਇਆ ਸੀ ।
ਸਿੱਖ ਕੌਮ ਨੇ ਜੂਨ 1984 ਅਤੇ ਨਵੰਬਰ 1984 ਤੋਂ ਪਹਿਲਾਂ ਵੀ ਦੋ ਵੱਡੇ ਘੱਲੂਘਾਰੇ ਹੰਢਾਏ ਸਨ। ਛੋਟੇ ਘੱਲੂਘਾਰੇ ਵਿੱਚ ਅੰਦਾਜ਼ਨ ਦਸ ਹਜ਼ਾਰ ਸਿੱਖ ਸ਼ਹੀਦ ਹੋਏ ਸਨ ਅਤੇ ਵੱਡੇ ਘੱਲੂਘਾਰੇ ਵਿੱਚ ਕਰੀਬ ਪੰਜਾਹ ਹਜ਼ਾਰ ਸਿੱਖ ਸ਼ਹੀਦ ਹੋਏ ਸਨ । ਸਭ ਕੁੱਝ ਹੀ ਇਤਿਹਾਸ ਵਿੱਚ ਦਰਜ ਹੈ।
ਬੱਸ ਫਰਕ ਏਨਾ ਹੈ ਕਿ ਪਹਿਲੇ ਦੋ ਘੱਲੂਘਾਰੇ ਵਰਤਾਉਣ ਵਾਲੇ ਬੇਗਾਨੇ ਸਨ ਅਤੇ 1984 ਦੇ ਘੱਲੂਘਾਰੇ ਵਰਤਾਉਣ ਵਾਲੇ ਆਪਣੇ ਸਨ ਜਿਹਨਾਂ ਉੱਤੇ ਵਿਸ਼ਵਾਸ ਕਰਕੇ ਹੀ ਸਿੱਖ ਨੇਤਾਵਾਂ ਨੇ ਸੰਨ 1947 ਏਹਨਾਂ ਟੋਪੀਆਂ ਵਾਲਿਆਂ ਨਾਲ ਹਮੇਸ਼ਾ ਹਮੇਸ਼ਾ ਲਈ ਰਹਿਣ ਦਾ ਫੈਸਲਾ ਲਿਆ ਸੀ । ਮਾਸਟਰ ਤਾਰਾ ਸਿੰਘ ਜੀ ਅਤੇ ਸਰਦਾਰ ਬਲਦੇਵ ਸਿੰਘ ਮਾਨ ਜੀ ਨੇ । ਗੁੱਸੇ ਵਿੱਚ ਅਸੀਂ ਵੀ ਕਈ ਵਾਰੀ ਏਹਨਾਂ ਨੇਤਾਵਾਂ ਨੂੰ ਭੰਡਦੇ ਰਹਿੰਦੇ ਹਾਂ, ਲੇਕਿਨ ਵਿਸ਼ਵਾਸਘਾਤ ਤਾਂ ਪੰਡਿਤ ਜਵਾਹਰ ਲਾਲ ਨਹਿਰੂ , ਮਹਾਤਮਾ ਗਾਂਧੀ ਅਤੇ ਵੱਲਭ ਭਾਈ ਪਟੇਲ ਵਰਗਿਆਂ ਨੇ ਹੀ ਕੀਤਾ ਸੀ ।
ਸੰਨ 1947 ਵਿੱਚ ਹਿੰਦੋਸਤਾਨ ਆਜ਼ਾਦ ਹੋਇਆ, ਆਜ਼ਾਦ ਹੁੰਦਿਆਂ ਹੀ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਹੋਣ ਦਾ ਖ਼ਿਤਾਬ ਹਿੰਦੂ ਨੇਤਾਵਾਂ ਵੱਲੋਂ ਮਿਲਿਆ। ਕੀਤੇ ਗਏ ਵਾਅਦੇ ਛਿੱਕੇ ਟੰਗ ਦਿੱਤੇ ਗਏ । ਪੰਜਾਬ ਸੂਬਾ ਬਣਾਉਣ ਅਤੇ ਦੇਣ ਤੋਂ ਹੀ ਜਵਾਹਰ ਲਾਲ ਨਹਿਰੂ ਮੁੱਕਰ ਗਿਆ ਸੀ । ਮਾਸਟਰ ਤਾਰਾ ਸਿੰਘ ਜੀ ਹੋਰੀਂ ਮੋਰਚਾ ਲਗਾ ਕੇ ਮਸਾਂ ਹੀ ਅੱਜ ਵਾਲਾ ਪੰਜਾਬੀ ਸੂਬਾ ਲਿਆ ।
ਸੰਨ 1966 ਵਿੱਚ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ । ਮਸਾਂ ਬਾਰਾਂ ਕੁ ਸਾਲ ਹੀ ਸਿੱਖਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਸੰਨ 1978 ਵਿੱਚ ਇੰਦਰਾ ਗਾਂਧੀ ਨੇ ਨਿਰੰਕਾਰੀ ਮੁੱਖੀ ਗੁਰਬਚਨੇ ਨੂੰ ਪੰਜਾਬ ਭੇਜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਤੇਰਾਂ ਸਿੰਘ ਸ਼ਹੀਦ ਕਰਵਾ ਦਿੱਤੇ ਅਤੇ ਅੱਸੀ ਦੇ ਕਰੀਬ ਜਖਮੀ ਹੋ ਗਏ ਸਨ 1978 ਦੀ ਵਿਸਾਖੀ ਵਾਲੇ ਦਿਨ 13-04-1978 ਨੂੰ।
ਇੰਦਰਾ ਗਾਂਧੀ ਵਲੋਂ ਇਹ ਲਗਾਈ ਗਈ ਅੱਗ ਜੂਨ 1984 ਤੱਕ ਪਹੁੰਚ ਕੇ ਇੱਕ ਬਹੁਤ ਵੱਡਾ ਭਾਂਬੜ ਬਣ ਗਈ ਸੀ । ਇਹ ਲੜਾਈ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿੱਖ ਕੌਮ ਵਲੋਂ ਅਤੇ ਵਰਸਿਜ ਇੰਦਰਾ ਗਾਂਧੀ ਬਤੌਰ ਪ੍ਰਧਾਨ ਮੰਤਰੀ ਇੰਡੀਆ ਹਿੰਦੂਆਂ ਵਲੋਂ ਵੀ ਬਣ ਗਈ ਸੀ ।
ਆਖਰਕਾਰ 1 ਜੂਨ 1984 ਨੂੰ ਇੰਦਰਾ ਗਾਂਧੀ ਦੇ ਹੁਕਮਾਂ ਉੱਤੇ ਭਾਰਤੀ ਫੌਜਾਂ ਨੇ ਸਿੱਖਾਂ ਉੱਤੇ ਤੀਜਾ ਘੱਲੂਘਾਰਾ ਵਰਤਾ ਹੀ ਦਿੱਤਾ ਸੀ । ਸ੍ਰੀ ਅਕਾਲ ਤਖਤ ਸਾਹਿਬ ਜੀ ਤੋਪਾਂ ਟੈਂਕਾਂ ਦੇ ਗੋਲੇ ਮਾਰ ਮਾਰ ਕੇ ਖੰਡਰ ਬਣਾ ਦਿੱਤਾ ਗਿਆ ਸੀ, ਸ੍ਰੀ ਦਰਬਾਰ ਸਾਹਿਬ ਜੀ ਨੂੰ ਤਿੰਨ ਸੌ ਤੋਂ ਵੀ ਵੱਧ ਗੋਲੀਆਂ ਮਾਰੀਆਂ ਗਈਆਂ ਸਨ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਸਮੇਤ ਅਣਗਿਣਤ ਸਿੱਖ ਬੱਚੇ ਬੱਚੀਆਂ ਜਵਾਨਾਂ ਔਰਤਾਂ ਅਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ ਗਿਆ ਸੀ । ਸਿਖ ਰਾਇਫਰੈਂਸ ਲਾਇਬਰੇਰੀ ਨੂੰ ਲੱਟ ਕੇ ਬਾਅਦ ਵਿੱਚ ਅੱਗ ਲਗਾ ਦਿੱਤੀ ਗਈ ਸੀ ਅਤੇ ਹੋਰ ਵੀ ਅਣਗਿਣਤ ਹੀ ਗੁਰਦੁਆਰਿਆਂ ਵਿੱਚ ਵੀ ਏਹੀ ਕੁੱਝ ਕੀਤਾ ਗਿਆ।
31 ਅਕਤੂਬਰ 1984 ਨੂੰ ਸਿੱਖ ਯੋਧਿਆਂ ਭਾਈ ਬੇਅੰਤ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਜੀ ਨੇ ਪਾਪਣ ਇੰਦਰਾ ਗਾਂਧੀ ਨੂੰ ਓਸ ਦੇ ਕੀਤੇ ਦਾ ਫਲ ਦਿੱਲੀ ਵਿੱਚ ਹੀ ਓਸ ਦੀ ਰਿਹਾਇਸ਼ ਵਿੱਚ ਸੋਧਾ ਲਗਾ ਕੇ ਤੀਹ ਤੋਂ ਵੀ ਵੱਧ ਗੋਲੀਆਂ ਮਾਰ ਕੇ ਭਗਤਾ ਦਿੱਤਾ ਸੀ । ਰਾਤੋ ਰਾਤ ਹੀ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੂੰ ਇੰਡੀਆ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ । ਓਸ ਨੇ ਇੱਕ ਨਵੰਬਰ 1984 ਨੂੰ ਹੀ ਹੁਕਮ ਚਾਹੜ ਦਿੱਤੇ ਸਨ ਕਿ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਇੱਕ ਵੀ ਸਿੱਖ ਜਿਊਂਦਾ ਨਹੀਂ ਬਚਣਾ ਚਾਹੀਦਾ।
ਬੱਸ ਫੇਰ ਕੀ ਸੀ ? ਫੇਰ ਤਾਂ ਪੰਡਿਤ ਹਰਦਿਆਲ , ਚੰਦੂ , ਗੰਗੂ , ਸੁੱਚਾ ਨੰਦ , ਜੱਸਪਤ ਰਾਏ ਅਤੇ ਲੱਖਪਤ ਰਾਏ ਦੇ ਵਾਰਸਾਂ ਨੇ ਦਿੱਲੀ ਸਮੇਤ ਪੰਜਾਹ ਹੋਰ ਮੇਨ ਸ਼ਹਿਰਾਂ ਵਿੱਚ ਕਰੀਬ ਪੰਜਾਹ ਹਜ਼ਾਰ ਸਿੱਖ ਜਿਊਂਦਿਆਂ ਹੀ ਮਾਰ ਮੁਕਾਇਆ ਸੀ । ਮੇਨ ਸ਼ਹਿਰ ਦਿੱਲੀ, ਕਾਨ੍ਹਪੁਰ ਅਤੇ ਬੋਕਾਰੋ ਵਰਗੇ ਸ਼ਹਿਰ ਸਨ ਜਿੱਥੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਜਿਊਂਦਿਆਂ ਨੂੰ ਸਾੜ ਦਿੱਤਾ ਗਿਆ ਸੀ । ਘਰ ਦੁਕਾਨਾਂ ਸਕੂਟਰ ਮੋਟਰਸਾਈਕਲ ਕਾਰਾਂ ਟਰੱਕ ਸਿੱਖਾਂ ਦੀਆਂ ਫੈਕਟਰੀਆਂ ਤੱਕ ਵੀ ਸਾੜ ਦਿੱਤੇ ਗਏ ਸਨ। ਗੁਰਦੁਆਰਿਆਂ ਨੂੰ ਵੀ ਅੱਗਾਂ ਲਗਾ ਦਿੱਤੀਆਂ ਗਈਆਂ ਸਨ । ਹਿੰਦੂ ਭੀੜਾਂ ਨੂੰ ਜਿੱਥੇ ਵੀ ਕਿਤੇ ਸਿੱਖ ਦਿਖਾਈ ਦਿੰਦਾ ਸੀ , ਉੱਹ ਓਸ ਨੂੰ ਮਾਰ ਕੇ ਹੀ ਸਾਹ ਲੈਂਦੇ ਸਨ । ਧੀਆਂ ਭੈਣਾਂ ਅਤੇ ਬਿਰਧ ਸਿੱਖ ਮਾਤਾਵਾਂ ਤੱਕ ਦੇ ਨੀ ਗੈਂਗ ਰੇਪ ਕੀਤੇ ਗਏ ਸਨ। ਏਸ ਕਰਕੇ ਨਾ ਹੀ ਭੁੱਲਣਯੋਗ ਅਤੇ ਨਾ ਹੀ ਬਖਸ਼ਣਯੋਗ ਹਨ ਜੂਨ ਅਤੇ ਨਵੰਬਰ 1984 । ਇਹ ਦਾਸਤਾਨ ਮਰਨ ਤੋਂ ਪਹਿਲਾਂ ਪਹਿਲਾਂ ਹਰ ਸਿੱਖ ਆਪਣੇ ਆਪਣੇ ਬੱਚਿਆਂ ਨੂੰ ਵੀ ਜਰੂਰ ਦੱਸ ਕੇ ਜਾਵੇ ਜੀ , ਬਹੁਤ ਜ਼ਰੂਰੀ ਬੇਨਤੀ ਹੈ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply