ਹਰ ਘਰ ਤਿਰੰਗਾ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ-ਚੇਤਨ ਸੂਰੀ

ਹਰ ਘਰ ਤਿਰੰਗਾ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ-ਚੇਤਨ ਸੂਰੀ

ਭਗਵਾ,ਚਿੱਟਾ ਅਤੇ ਹਰਾ ਰੰਗ ਹਰ ਭਾਰਤੀ ਦੇ ਦਿਲ ਵਿੱਚ ਹੋਣੇ ਚਾਹੀਦੇ ਹਨ-ਸੰਨੀ ਬੈਂਸ

ਵਿਰਾਸਤੀ ਸ਼ਹਿਰ ਦੇਸ਼ ਭਗਤੀ ਦੇ ਗੀਤਾਂ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ;ਸੈਂਕੜੇ ਲੋਕਾਂ ਨੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਚ ਲਿਆ ਹਿੱਸਾ 

ਕਪੂਰਥਲਾ 13 ਅਗਸਤ ਗੌਰਵ ਮੜੀਆ

ਵਿਰਾਸਤੀ ਸ਼ਹਿਰ ਵਿੱਚ 9 ਤੋਂ 17 ਅਗਸਤ ਤੱਕ ਹਰ ਘਰ ਤਿਰੰਗਾ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਤਹਿਤ ਸ਼ਹਿਰ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵੀ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ।ਵੀਰਵਾਰ ਨੂੰ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਲਾਕੇ ਭਾਰਤ ਮਾਤਾ ਦੀ ਜੈ ਦੇ ਜੈ ਦੇ ਜੈਕਾਰਿਆਂ ਨਾਲ ਗੂੰਜ ਉੱਠੇ।ਇਸ ਦੌਰਾਨ ਵਿਰਾਸਤੀ ਸ਼ਹਿਰ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਹੇਠ ਅੰਮ੍ਰਿਤਸਰ ਰੋਡ ਤੋਂ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ।ਯਾਤਰਾ ਦੌਰਾਨ ਪੂਰਾ ਸ਼ਹਿਰ ਭਾਰਤ ਮਾਤਾ ਦੀ ਜੈ,ਵੰਦੇ ਮਾਤਰਮ,ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰੋ ਵਰਗੇ ਨਾਅਰਿਆਂ ਨਾਲ ਗੂੰਜ ਉੱਠਿਆ।ਇਹ ਤਿਰੰਗਾ ਯਾਤਰਾ ਅੰਮ੍ਰਿਤਸਰ ਰੋਡ ਤੋਂ ਸ਼ੁਰੂ ਹੋ ਕੇ ਸ਼ਾਲੀਮਾਰ ਬਾਗ,ਜਲੋਖਾਨਾ ਚੌਕ, ਮੱਛੀ ਚੌਕ ਅਤੇ ਸਦਰ ਬਾਜ਼ਾਰ ਵਿੱਚੋਂ ਲੰਘਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਈ।ਇਸ ਤਿਰੰਗਾ ਯਾਤਰਾ ਵਿਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂ ਅੰਬਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਅਤੇ ਹੋਰ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।ਚੇਤਨ ਸੂਰੀ ਨੇ ਕਿਹਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਅਨੁਸਾਰ ਅਸੀਂ ਹਰ ਘਰ ਤਿਰੰਗਾ ਅਭਿਆਨ ਤਹਿਤ ਰਾਜ ਅਤੇ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਸਾਡੇ ਸ਼ਹੀਦਾਂ ਦੇ ਵਲੋਂ ਆਜ਼ਾਦੀ ਸੰਗਰਾਮ ਦੌਰਾਨ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਣਾ ਅਤੇ ਹਰ ਨਾਗਰਿਕ ਨੂੰ ਦੇਸ਼ ਤੇ ਮਾਣ ਕਰਨ ਲਈ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ 2047 ਤੱਕ ਇੱਕ ਵਿਕਸਤ ਭਾਰਤ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਇੱਕੋ ਮਾਂ ਦੇ ਬੱਚਿਆਂ ਵਾਂਗ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਲਈ ਦੇਸ਼ ਭਗਤੀ ਦੀ ਭਾਵਨਾ ਨੂੰ ਅਪਣਾਉਣਾ ਚਾਹੀਦਾ ਹੈ।ਨੌਜਵਾਨਾਂ ਨੂੰ ਭਾਰਤ ਦੀ ਅੰਮ੍ਰਿਤ ਪੀੜ੍ਹੀ ਦੱਸਦਿਆਂ ਚੇਤਨ ਸੂਰੀ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਊਰਜਾ,ਕਲਪਨਾ ਅਤੇ ਪ੍ਰਤਿਭਾ ਦੇਸ਼ ਨੂੰ 2047 ਦੇ ਵਿਕਾਸ ਟੀਚਿਆਂ ਵੱਲ ਲਿਜਾਣ ਲਈ ਬਹੁਤ ਮਹੱਤਵਪੂਰਨ ਹਨ।ਨਸ਼ਾ ਮੁਕਤ ਨੌਜਵਾਨ ਵਿਕਸਤ ਭਾਰਤ ਸੰਕਲਪ ਅਭਿਆਨ ਦੇ ਮੂਲ ਉਦੇਸ਼ ਨੂੰ ਰੇਖਾਂਕਿਤ ਕਰਦੇ ਹੋਏ ਚੇਤਨ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਿਕਸਤ ਭਾਰਤ ਪ੍ਰਾਪਤ ਕਰਨ ਲਈ ਸਰੀਰਕ ਤੌਰ ਤੇ ਸਿਹਤਮੰਦ, ਮਾਨਸਿਕ ਤੌਰ ਤੇ ਮਜ਼ਬੂਤ ​​ਅਤੇ ਸਾਨੂੰ ਇੱਕ ਬਹੁਤ ਹੀ ਆਤਮਵਿਸ਼ਵਾਸੀ ਨੌਜਵਾਨ ਪੀੜ੍ਹੀ ਦੀ ਲੋੜ ਹੈ,ਜੋ ਸਵੈ-ਵਿਨਾਸ਼ਕਾਰੀ ਆਦਤਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ।ਇਸ ਮੌਕੇ ਤੇ ਭਾਜਪਾ ਲੋਕਲ ਬਾਡੀ ਸੈੱਲ ਦੇ ਸੂਬਾ ਕਨਵੀਨਰ ਪਰਸ਼ੋਤਮ ਪਾਸੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦੇ ਜਵਾਬ ਵਿੱਚ, ਨਾਗਰਿਕਾਂ ਨੂੰ ਹਰ ਘਰ ਤਿਰੰਗਾ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਜੋਸ਼ ਅਤੇ ਉਤਸ਼ਾਹ ਨਾਲ ਹਰ ਘਰ ਤਿਰੰਗਾ ਅਭਿਆਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਆਓ ਆਪਾਂ ਸਾਰੇ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਕੰਮ ਕਰੀਏ।ਇਸ ਮੌਕੇ ਤੇ ਤਿਰੰਗਾ ਯਾਤਰਾ ਦੇ ਜ਼ਿਲ੍ਹਾ ਪ੍ਰਭਾਰੀ ਮਨੂੰ ਧੀਰ ਨੇ ਕਿਹਾ ਕਿ ਤਿਰੰਗੇ ਤੋਂ ਬਿਨਾਂ ਦੇਸ਼ ਦੀ ਹੋਂਦ ਨਹੀਂ ਹੈ,ਤਿਰੰਗਾ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ।ਤਿਰੰਗੇ ਦੇ ਮਾਨ ਸਨਮਾਨ ਨੂੰ ਲੈ ਕੇ ਹਰੇਕ ਨਾਗਰਿਕ ਕੁਰਬਾਨੀ ਦੇਣ ਲਈ ਤਿਆਰ ਹੈ।ਇਹ ਤਿਰੰਗਾ ਯਾਤਰਾ ਦੇਸ਼ ਦੇ ਹਰ ਨਾਗਰਿਕ ਨੂੰ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਓਤ-ਪ੍ਰੋਤ ਕਰੇਗੀ।ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਲੱਖਾਂ ਵੀਰਾਂ ਦੀ ਸ਼ਹਾਦਤ ਤੋਂ ਬਾਅਦ ਮਿਲੀ ਹੈ।ਇਸ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਦੇਸ਼ ਦਾ ਜਵਾਨ ਤਿਰੰਗੇ ਦੀ ਆਨ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੰਦਾ ਹੈ।ਦੇਸ਼ ਦੀ ਆਜ਼ਾਦੀ ਲਈ ਸਾਡੇ ਅਸੰਖੀਅਕ ਵੀਰ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ।ਉਨ੍ਹਾਂ ਦੀ ਸ਼ਹਾਦਤ ਨੂੰ ਦੇਸ਼ ਦਾ ਹਰ ਨਾਗਰਿਕ ਹਮੇਸ਼ਾ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਬਲਿਦਾਨ ਤੋਂ ਪ੍ਰੇਰਣਾ ਲਵੇਗਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਮੁਹਿੰਮ ਪੂਰੇ ਦੇਸ਼ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।ਹਰ ਘਰ ਤਿਰੰਗਾ ਮੁਹਿੰਮ ਵਿੱਚ ਸ਼ਾਮਲ ਲੋਕਾਂ ਦਾ ਜੋਸ਼ ਅਤੇ ਜਨੂੰਨ ਹਰ ਜਵਾਨ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਿਹਾ ਹੈ।ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵਿਰੋਧੀ ਅਤੇ ਅੱਤਵਾਦੀ ਤਾਕਤਾਂ ਦੇਸ਼ ਵਿਰੁੱਧ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਉਨ੍ਹਾਂ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਇਆ ਜਾਵੇ।ਸਾਨੂੰ ਅਜਿਹਾ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ ਕਿ ਇੱਕ ਵੀ ਵਿਅਕਤੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਨਾ ਰਹੇ।ਹਰ ਘਰ ਤਿਰੰਗਾ ਅਭਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਤਿਰੰਗਾ ਹਰ ਘਰ ਤੱਕ ਪਹੁੰਚਣਾ ਚਾਹੀਦਾ ਹੈ।ਭਗਵਾ,ਚਿੱਟਾ ਅਤੇ ਹਰਾ ਰੰਗ ਹਰ ਭਾਰਤੀ ਦੇ ਦਿਲ ਵਿੱਚ ਮੌਜੂਦ ਹੋਣਾ ਚਾਹੀਦਾ ਹੈ।ਭਾਜਪਾ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।ਆਓ ਆਪਾਂ ਸਾਰੇ ਪ੍ਰਧਾਨ ਮੰਤਰੀ ਨਾਲ ਹੱਥ ਮਿਲਾਈਏ।ਨਰਿੰਦਰ ਮੋਦੀ ਦੀ ਅਪੀਲ ਤੇ ਚੱਲੀਏ।ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਭਾਰਤ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਹੀ ਹੈ।ਸੰਨੀ ਬੈਂਸ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਨਾਲ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਵਿੱਚ ਮਦਦ ਮਿਲੀ ਹੈ।ਇਸ ਮੌਕੇ ਤੇ ਯਸ਼ ਮਹਾਜਨ,ਮਨੂੰ ਧੀਰ,ਓਮਪ੍ਰਕਾਸ਼ ਬਹਿਲ ,ਡਾ.ਰਣਵੀਰ ਕੌਸ਼ਲ,ਵਿੱਕੀ ਗੁਜਰਾਲ,ਮਧੂ ਸੂਦ,ਨਿਰਮਲ ਸਿੰਘ ਨਾਹਰ,ਪ੍ਰਦੀਪ ਠਾਕੁਰ,ਲੱਕੀ ਸਰਪੰਚ,ਕਮਲ ਪ੍ਰਭਾਕਰ,ਮੱਸਾ ਸਿੰਘ, ਸਰਬਜੀਤ ਸਿੰਘ ਦਿਓਲ, ਈਸ਼ਾ ਮਹਾਜਨ,ਕੁਸਮ ਪਸਰੀਚਾ, ਕਰਨੈਲ ਸਿੰਘ,ਬਾਊ ਰਾਮ,ਜਿੱਮੀ,ਧਰਮਵੀਰ ਕੰਡਾ,ਹੈਪੀ ਸ਼ਰਮਾ, ਸੁਨੀਲ ਅਰੋੜਾ,ਪੁਸ਼ਪ ਪਾਸੀ, ਗੁਸਾਹਿਬ ਸਿੰਘ ਧਾਲੀਵਾਲ, ਬਲਜਿੰਦਰ ਸਾਬਰ,ਸੁਮੀਤ ਨਈਅਰ, ਸਤਬੀਰ ਸੰਨੀ,ਅਸ਼ੋਕ ਮਾਹਲਾ,ਜਗਦੀਸ਼ ਸ਼ਰਮਾ, ਐਡਵੋਕੇਟ ਅਨੁਜ ਆਨੰਦ,ਸਾਹਿਲ ਵਾਲੀਆ, ਰਮਣੀਕ ਸਾਬ,ਕਾਕੂ, ਦੀਪਕ, ਵਿਨੈ ਸ਼ਰਮਾ,ਰਾਜਨ ਚੌਹਾਨ, ਸਰਬਜੀਤ ਬੰਟੀ,ਭਾਰਤ ਗੁਪਤਾ,ਅਭੀ, ਅਰਸ਼, ਚਾਹਤ ਨਾਹਰ, ਸੁਖਵਿੰਦਰ ਗੋਗਨਾ, ਗੁਰਮੀਤ ਲੁੱਗਾ, ਰਘਬੀਰ ਰਘੂ, ਰੋਸ਼ਨ ਲਾਲ ਸੱਭਰਵਾਲ,ਅਨੀਸ਼ ਅਗਰਵਾਲ, ਮਹਿੰਦਰ ਸਿੰਘ ਬਲੇਰ,ਅਮਨ ਭਵਾਨੀਪੁਰ, ਸ਼ਿਵਮ ਰਾਜਪੂਤ,ਲਕਸ਼ ਚੌਹਾਨ,ਰਮਨ ਬੇਗੋਵਾਲ, ਕ੍ਰਿਸ਼ਨਾ, ਅਸ਼ਵਨੀ ਤੁਲੀ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.