ਪੁਲਿਸ ਦੇ ਜਬਰ ਦਾ ਸ਼ਿਕਾਰ ਮੇਰਾ ਬੇਟਾ ਬੇਕਸੂਰ- ਨਿਹੰਗ ਬਾਬਾ ਨਿਸ਼ਾਨ ਸਿੰਘ

ਪੁਲਿਸ ਦੇ ਜਬਰ ਦਾ ਸ਼ਿਕਾਰ ਮੇਰਾ ਬੇਟਾ ਬੇਕਸੂਰ- ਨਿਹੰਗ ਬਾਬਾ ਨਿਸ਼ਾਨ ਸਿੰਘ

ਭਾਰਤੀ ਆਮ ਜਨਤਾ ਪਾਰਟੀ ਦੇ ਝੰਡੇ ਹੇਠ ਸੈਂਕੜੇ ਪਾਰਟੀ ਵਰਕਰਾਂ ਨਾਲ 27 ਅਗਸਤ ਦਿਨ ਵੀਰਵਾਰ ਨੂੰ ਸਵੇਰੇ 11ਵਜੇ ਤਲਵੰਡੀ ਚੌਧਰੀਆਂ ਪੁੱਲ ਤੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ

ਕਪੂਰਥਲਾ 13 ਅਗਸਤ ਗੌਰਵ ਮੜੀਆ 

ਨਿਹੰਗ ਸਿੰਘ ਬਾਬਾ ਨਿਸ਼ਾਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਓਹਨਾ ਦੇ ਕਰੀਬ 22 ਸਾਲਾਂ ਲੜਕੇ ਤੇ ਸੁਲਤਾਨਪੁਰ ਲੋਧੀ ਪੁਲਿਸ ਵਲੋ ਹੋਏ ਲੁੱਟ ਖੋਹ ਦੇ ਪਰਚੇ ਚ ਬੇਕਸੂਰ ਦੱਸਿਆ ਅਤੇ ਕਿਹਾ ਕਿ ਪੁਲਿਸ ਨੇ ਧੱਕਾ ਕਰਕੇ ਉਸ ਦੇ ਬੇਟੇ ਦੀ ਜ਼ਿੰਦਗੀ ਖਰਾਬ ਕੀਤੀ ਹੈ ਮੇਰਾ ਬੇਟਾ ਬੇਕਸੂਰ ਹੈ ਉਸਦਾ ਕੋਈ ਵੀ ਕ੍ਰਿਮਿਨਲ ਰਿਕਾਰਡ ਨਹੀਂ ਹੈ ਇਸ ਬਾਬਤ ਓਹਨਾ ਵਲੋ ਐੱਸ ਐੱਸ ਪੀ ਕਪੂਰਥਲਾ ਨੂੰ ਇਨਕੁਆਰੀ ਵੀ ਲਗਵਾ ਦਿੱਤੀ ਗਈ ਹੈ ਐੱਸ ਐੱਸ ਪੀ ਸਾਹਿਬ ਕਿਸੇ ਉੱਚ ਅਧਿਕਾਰੀ ਜੋਕਿ ਸੁਲਤਾਨਪੁਰ ਲੋਧੀ ਚ ਤੈਨਾਤ ਨਾ ਹੋਵੇ ਉਸ ਕੋਲੋ ਇਨਕੁਆਰੀ ਕਰਵਾਉਣ ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਇਸ ਬਾਬਤ ਜੇਕਰ ਸਾਡੀ ਮੰਗ ਨਾ ਮੰਨੀ ਗਈ ਤੇ ਭਾਰਤੀ ਆਮ ਜਨਤਾ ਪਾਰਟੀ ਦੇ ਝੰਡੇ ਹੇਠ ਸੈਂਕੜੇ ਪਾਰਟੀ ਵਰਕਰਾਂ ਨਾਲ 27 ਅਗਸਤ ਦਿਨ ਵੀਰਵਾਰ ਨੂੰ ਸਵੇਰੇ 11ਵਜੇ ਤਲਵੰਡੀ ਚੌਧਰੀਆਂ ਪੁੱਲ ਤੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਪ੍ਰਸਾਸ਼ਨ ਹੋਵੇਗਾ ਇਸ ਮੌਕੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਨਿਹੰਗ ਸਿੰਘ ਬਾਬਾ ਨਿਸ਼ਾਨ ਸਿੰਘ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਸਾਡੀ ਸਾਰੀ ਪਾਰਟੀ ਬਾਬਾ ਜੀ ਨਾਲ ਹੈ ਤੇ ਅਸੀਂ ਗਜ ਵਜਕੇ 27 ਅਗਸਤ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਤਲਵੰਡੀ ਚੌਧਰੀਆਂ ਪੁੱਲ ਤੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.