ਉਸਾਰੀ ਕਿਰਤੀਆਂ ਮਜ਼ਦੂਰਾਂ ਲਈ ਭਲਾਈ ਸਕੀਮਾਂ ਅਤੇ ਜਾਗਰੂਕਤਾ ਕੈਂਪ 17 ਅਗਸਤ ਨੂੰ

ਉਸਾਰੀ ਕਿਰਤੀਆਂ ਮਜ਼ਦੂਰਾਂ ਲਈ ਭਲਾਈ ਸਕੀਮਾਂ ਅਤੇ ਜਾਗਰੂਕਤਾ ਕੈਂਪ 17 ਅਗਸਤ ਨੂੰ

ਅੱਪਰਾ, 14 ਅਗਸਤ (ਤੀਰਥ ਸਿੰਘ ਮੈਂਗੜ੍ਹਾ)ਅੱਪਰਾ ਵਿਖ਼ੇ ਉਸਾਰੀ ਮਜ਼ਦੂਰਾਂ ਕਿਰਤੀਆਂ ਵਿਸ਼ੇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਆਤਮਾ ਦਾਸ ਜੀ ਡੇਰਾ ਸੰਚਾਲਕ ਅਤੇ ਇਸ ਜਾਗਰੂਕਤਾ ਕੈੰਪ ਦੇ ਪ੍ਰਬੰਧਕ ਸ੍ਰੀ ਦੇਸ ਰਾਜ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ ਉਸਾਰੀ ਕਿਰਤੀਆਂ (ਮਜ਼ਦੂਰਾਂ) ਲਈ 17 ਅਗਸਤ 2026 ਨੂੰ ਕੈੰਪ ਲਗਾਇਆ ਜਾ ਰਿਹਾ ਹੈ। ਇਸ ਕੈੰਪ ਦੇ ਮੁੱਖ ਬੁਲਾਰੇ ਸ੍ਰੀ ਬਲਦੇਵ ਭਾਰਤੀ ਜੀ ਹੋਣਗੇ ਜਿਨ੍ਹਾਂ ਨੂੰ ਮਜ਼ਦੂਰਾਂ ਦੀ ਭਲਾਈ ਲਈ ਆਪਣਾ ਜੀਵਨ ਲਗਾਉਣ ਲਈ ਐਵਾਰਡ ਵੀ ਮਿਲ ਚੁੱਕਾ ਹੈ, ਇਹ ਕਿਰਤੀਆਂ ਮਜ਼ਦੂਰਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਤ ਕਰਨਗੇ। ਇਨ੍ਹਾਂ ਸਕੀਮਾਂ ਦਾ ਲਾਭ ਕੌਣ ਕੌਣ ਲੈ ਸਕਦਾ ਹੈ ਇਸ ਦਾ ਵੇਰਵਾ ਇਸ ਤਰਾਂ ਹੈ 

ਯੋਗਤਾ ਅਤੇ ਸ਼ਰਤਾਂ

ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ. ਮਿਸਤਰੀ/ਮਜ਼ਦੂਰ, ਪੱਥਰ ਅਤੇ ਭੱਠੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ, ਜਿਨ੍ਹਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ, ਉਹ ਲਾਭਪਾਤਰੀ ਬਣ ਸਕਦੇ ਹਨ। ਇਸ ਲਈ ਸੇਵਾ ਕੇਂਦਰ ਵਿੱਚ 25/- ਰੁਪਏ ਰਜਿਸਟ੍ਰੇਸ਼ਨ ਫੀਸ ਅਤੇ 10/- ਰੁਪਏ ਮਾਸਿਕ ਅੰਸ਼ਦਾਨ (ਘੱਟੋ-ਘੱਟ 3 ਸਾਲ ਲਈ 25+360=385/- ਰੁਪਏ) ਜਮ੍ਹਾਂ ਕਰਵਾ ਕੇ 'ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ' ਦੇ ਲਾਭਪਾਤਰੀ ਬਣ ਸਕਦੇ ਹਨ।

ਭਲਾਈ ਸਕੀਮਾਂ ਦੀ ਸੂਚੀ

ਵਜ਼ੀਫ਼ਾ ਸਕੀਮ: ਵੱਖ-ਵੱਖ ਕਲਾਸਾਂ/ਕੋਰਸਾਂ ਲਈ 3,000/- ਰੁਪਏ ਤੋਂ ਲੈ ਕੇ 70,000/- ਰੁਪਏ ਸਾਲਾਨਾ।

ਸ਼ਗਨ ਸਕੀਮ: ਲੜਕੀ ਦੇ ਵਿਆਹ ਲਈ 51,000/- ਰੁਪਏ (ਦੋ ਲੜਕੀਆਂ ਲਈ)।

ਬਾਲੜੀ ਤੋਹਫ਼ਾ ਸਕੀਮ: ਲੜਕੀ ਦੇ ਜਨਮ 'ਤੇ 75,000/- ਰੁਪਏ ਦੀ ਐੱਫ.ਡੀ. (ਦੋ ਲੜਕੀਆਂ ਲਈ)।

ਪ੍ਰਸੂਤਾ ਸਕੀਮ: ਇਸਤਰੀ ਲਾਭਪਾਤਰੀਆਂ ਦੇ ਨਵੇਂ ਜਨਮੇ ਬੱਚੇ ਲਈ ਪ੍ਰਸੂਤਾ ਸਕੀਮ 21,000/- ਰੁਪਏ।

ਐਨਕ, ਦੰਦ ਅਤੇ ਸੁਣਨ ਯੰਤਰ ਲਗਵਾਉਣ ਲਈ ਵਿੱਤੀ ਸਹਾਇਤਾ: ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ ਨਜ਼ਰ ਦੇ ਚਸ਼ਮੇ ਵਾਸਤੇ 800/- ਰੁਪਏ, ਦੰਦਾਂ ਵਾਸਤੇ 5,000/- ਰੁਪਏ ਅਤੇ ਸੁਣਨ ਯੰਤਰ ਲਗਵਾਉਣ ਲਈ 6,000/- ਰੁਪਏ।

ਜਨਰਲ ਸਰਜਰੀ ਅਤੇ ਵਿੱਤੀ ਸਹਾਇਤਾ: ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ 50,000/- ਰੁਪਏ।

ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਸਕੀਮ: ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ 1,000,000/- ਰੁਪਏ (10 ਲੱਖ)।

ਪੈਨਸ਼ਨ ਸਕੀਮ: ਕਿਰਤੀ ਦੀ ਉਮਰ 60 ਸਾਲ ਹੋਣ 'ਤੇ 3,000/- ਰੁਪਏ ਦੀ ਮਾਸਿਕ ਪੈਨਸ਼ਨ।

ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕਰਮ ਵਿੱਤੀ ਸਹਾਇਤਾ ਸਕੀਮ: ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰ ਦੀ ਮੌਤ 'ਤੇ ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕਰਮ ਦੇ ਲਈ 20,000/- ਰੁਪਏ।
ਮਾਨਸਿਕ ਰੋਗੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਿੱਤੀ ਸਹਾਇਤਾ ਸਕੀਮ: ਲਾਭਪਾਤਰੀਆਂ ਦੇ ਮਾਨਸਿਕ ਰੋਗੀ ਜਾਂ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000/- ਰੁਪਏ ਸਾਲਾਨਾ।

ਐੱਲ.ਟੀ.ਸੀ. ਸਕੀਮ: ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ ਲਈ ਹਰ ਦੋ ਸਾਲ ਉਪਰੰਤ 10,000/- ਰੁਪਏ ਦਾ ਯਾਤਰਾ ਭੱਤਾ।

ਐਕਸਗ੍ਰੇਸ਼ੀਆ ਗ੍ਰਾਂਟ ਸਕੀਮ: ਪੰਜੀਕ੍ਰਿਤ ਲਾਭਪਾਤਰੀ ਦੀ ਕੁਦਰਤੀ ਮੌਤ ਹੋਣ 'ਤੇ 2 ਲੱਖ ਰੁਪਏ; ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ 4 ਲੱਖ ਰੁਪਏ, ਪੂਰਨ ਅਪੰਗਤਾ (100%) ਹੋਣ ਤੇ 4 ਲੱਖ ਰੁਪਏ ਅਤੇ ਆਂਸ਼ਿਕ ਅਪੰਗਤਾ ਦੀ ਸੂਰਤ ਵਿੱਚ ਇੱਕ ਪ੍ਰਤੀਸ਼ਤ ਅਪੰਗਤਾ ਲਈ 4,000/- ਰੁਪਏ ਜੋ ਕਿ ਵੱਧ ਤੋਂ ਵੱਧ 4 ਲੱਖ ਰੁਪਏ ਤੱਕ ਹੈ।

ਲੋੜੀਂਦੇ ਦਸਤਾਵੇਜ਼

ਸਮੂਹ ਪਰਿਵਾਰਕ ਮੈਂਬਰਾਂ (ਖੁਦ, ਪਤਨੀ/ਪਤੀ, ਬੱਚੇ ਅਤੇ ਮਾਤਾ ਪਿਤਾ) ਦੇ ਆਧਾਰ ਕਾਰਡਾਂ ਦੀਆਂ ਕਾਪੀਆਂ।

ਖੁਦ ਦੇ ਬੈਂਕ ਖਾਤੇ ਅਤੇ ਪੈਨ ਕਾਰਡ/ਸਕੂਲ ਸਰਟੀਫਿਕੇਟ ਦੀਆਂ ਕਾਪੀਆਂ।

ਖੁਦ ਦੀਆਂ 2 ਫੋਟੋਆਂ ਅਤੇ ਪਤਨੀ ਜਾਂ ਵਾਰਸ ਦੀ ਇੱਕ ਫੋਟੋ।

ਘੱਟੋ-ਘੱਟ 5 ਸਾਲ ਮਾਲਕ ਜਾਂ ਠੇਕੇਦਾਰ ਜਿਨ੍ਹਾਂ ਪਾਸ ਪਿਛਲੇ ਸਾਲ ਦੌਰਾਨ ਕੰਮ ਕੀਤਾ ਹੋਵੇ, ਦਾ ਪੂਰਾ ਨਾਮ ਅਤੇ ਫੋਨ ਨੰਬਰ।

ਨਰੇਗਾ ਮਜ਼ਦੂਰ ਆਪਣਾ ਜੌਬ ਕਾਰਡ ਵੀ ਲੈ ਕੇ ਆਉਣ।

ਪਤਾ (ਕੈਂਪ ਦਾ ਸਥਾਨ): ਡੇਰਾ ਸੰਤ ਬਾਬਾ ਟਹਿਲ ਦਾਸ ਜੀ, ਸੰਤ ਸਤਿਨਾਮ ਚੌਂਕ ਅੱਪਰਾ, ਤਹਿ: ਫਿਲੌਰ (ਜ਼ਿਲ੍ਹਾ: ਜਲੰਧਰ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.