ਚੰਡੀਗੜ੍ਹ ਗਰੁਪ ਕਾਲਜ ਲਾਂਡਰਾਂ ਕੰਪਲੈਕਸ 'ਚ 4 ਤੇ 5 ਨਵੰਬਰ ਨੂੰ ਹੋਣ ਵਾਲੇ 'ਪਰਿਵਰਤਨ 2ਕੇ26' ਸਾਲਾਨਾ ਫੈਸਟ ਦਾ ਪੋਸਟਰ ਹੋਇਆ ਰਿਲੀਜ ਹੋਵੇਗਾ ਪੂਰਾ ਰੌਣਕ ਮੇਲਾ...
- ਰਾਸ਼ਟਰੀ
- (Asia/Kolkata)
ਮੁੱਖ ਆਕਰਸ਼ਣ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਅਤੇ ਮਸ਼ਹੂਰ ਗਾਇਕ ਕਿੰਗ ਦੀਆਂ ਹੋਣਗੀਆਂ ਲਾਈਵ ਪੇਸ਼ਕਾਰੀਆਂ.…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : 'ਹੈਰੀਟੇਜ ਟੂ ਹੋਰਾਈਜ਼ਨ’ ਵਿਸ਼ੇ ’ਤੇ ਆਧਾਰਿਤ ਇਹ ਦੋ ਰੋਜ਼ਾ ਫੈਸਟ ਤਕਨੀਕੀ, ਗੈਰ-ਤਕਨੀਕੀ ਅਤੇ ਸੱਭਿਆਚਾਰਕ ਗਤੀਵਿਧੀਆਂ ਤੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ, ਰਚਨਾਤਮਕਤਾ ਅਤੇ ਨਵੀਨਤਮ ਵਿਚਾਰਾਂ ਦਾ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਦੇ ਸਾਲਾਨਾ ਟੈਕਨੋ-ਕਲਚਰਲ ਫੈਸਟ ‘ਪਰਿਵਰਤਨ 2ਕੇ26’ ਦਾ ਆਯੋਜਨ 4 ਅਤੇ 5 ਨਵੰਬਰ, 2026 ਨੂੰ ਕੀਤਾ ਜਾਵੇਗਾ। ਇਸ ਫੈਸਟ ਦਾ ਪੋਸਟਰ ਸੀਜੀਸੀ ਲਾਂਡਰਾਂ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਅਤੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਡਾਇਰੈਕਟਰ ਸਟੂਡੈਂਟ ਵੈਲਫੇਅਰ ਐਂਡ ਐਲੂਮਨਾਈ ਅਫੇਅਰਜ਼ ਡਾ. ਗਗਨਦੀਪ ਭੁੱਲਰ ਸਮੇਤ ਹੋਰ ਅਧਿਕਾਰੀ, ਵਿਭਾਗ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ। ਫੈਸਟ ਦਾ ਮੁੱਖ ਆਕਰਸ਼ਣ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਅਤੇ ਮਸ਼ਹੂਰ ਗਾਇਕ ਕਿੰਗ ਦੀਆਂ ਲਾਈਵ ਪੇਸ਼ਕਾਰੀਆਂ ਹੋਣਗੀਆਂ। ਇਹ ਸਮਾਗਮ ਤਕਨਾਲੋਜੀ, ਸੱਭਿਆਚਾਰ, ਸੰਗੀਤ ਅਤੇ ਨੌਜਵਾਨਾਂ ਦੇ ਜੋਸ਼ ਦਾ ਯਾਦਗਾਰ ਜਸ਼ਨ ਬਣਨ ਦੀ ਉਮੀਦ ਹੈ। ਫੈਸਟ ਦੀਆਂ ਤਿਆਰੀਆਂ ਤਹਿਤ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਟ੍ਰਾਈਸਿਟੀ ਦੇ ਵੱਖ-ਵੱਖ ਖੇਤਰਾਂ ਵਿੱਚ ਭਾਈਚਾਰਿਆਂ ਅਤੇ ਸਕੂਲਾਂ ਨਾਲ ਜੁੜ ਕੇ ਕਈ ਗਤੀਵਿਧੀਆਂ ਕਰ ਰਹੇ ਹਨ। ਇਹ ਪਹਿਲ ਸਮਾਵੇਸ਼ਤਾ, ਹਮਦਰਦੀ ਅਤੇ ਸਮਾਜਿਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਨਾਲ ਸੰਸਥਾ ਦੀ 2001 ਤੋਂ ਹੁਣ ਤੱਕ ਦੀ ਸ਼ਾਨਦਾਰ ਯਾਤਰਾ ਨੂੰ ਵੀ ਦਰਸਾਉਂਦੀ ਹੈ। ‘ਹੈਰੀਟੇਜ ਟੂ ਹੋਰਾਈਜ਼ਨ’ ਦਾ ਉਦੇਸ਼ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨਾਲ ਜੁੜੇ ਰਹਿੰਦਿਆਂ ਨਵੀਆਂ ਸੰਭਾਵਨਾਵਾਂ ਅਪਣਾਉਣ ਅਤੇ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ।
Leave a Reply