ਗੁਰਦੁਆਰਾ ਨਾਨਕਸਰ ਠਾਠ ਮੈਨੂਰੇਵਾ ਵਿਖੇ ਵਿਆਹ ਪੁਰਬ ਸਮਾਗਮ ਕਰਵਾਇਆ
- ਅੰਤਰਰਾਸ਼ਟਰੀ
- (Asia/Kolkata)
ਭਾਈ ਬਚਿਤਰ ਸਿੰਘ ਅਨਮੋਲ ਨੇ ਲਾਵਾਂ ਦੇ ਕੀਰਤਨ ਨਾਲ ਸੰਗਤਾਂ ਨੂੰ ਕੀਤਾ ਨਿਹਾਲ
ਨਿਊਜ਼ੀਲੈਂਡ, ਆਕਲੈਂਡ ,(ਤਰਨਜੋਤ ਸਿੰਘ) ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਨਾਨਕਸਰ ਠਾਠ ਮੈਨੂਰੇਵਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਆਰੰਭਤਾ ਸੰਗਤਾਂ ਵੱਲੋਂ ਸਾਂਝੇ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਕਰਕੇ ਕੀਤੀ ਗਈ ।

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਨੇ ਦਸਿਆ ਕਿ ਵਿਆਹ ਪੁਰਬ ਸੰਬੰਧੀ ਸਜਾਏ ਕੀਰਤਨ ਦਰਬਾਰ ਦੀ ਆਰੰਭਤਾ ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਥੇ ਨੇ ਕੀਤੀ ਅਤੇ ਭਾਈ ਚੰਨਪ੍ਰੀਤ ਸਿੰਘ ਨੇ ਕਥਾ ਰਾਹੀਂ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ। ਉਹਨਾਂ ਦੱਸਿਆ ਕਿ ਰਾਗ ਨਾਦ ਸੰਗੀਤ ਅਕੈਡਮੀ ਤੋਂ ਵਿਸ਼ੇਸ਼ ਤੋਰ ਤੇ ਪੁੱਜੇ ਬੱਚਿਆਂ ਮਨਰੀਤ ਕੌਰ,ਤਵਲੀਨ ਕੌਰ,ਨਿਮਰਤ ਕੌਰ,ਸੀਰਤ ਕੌਰ,ਇਤਬਾਰ ਕੌਰ,ਗੁਰਸਹਿਜ ਸਿੰਘ,ਜਾਚਕ ਸਿੰਘ,ਸਰਗੁਨ ਕੌਰ,ਮਹਿਰੂਪ ਜੋਰ,ਮਹਿਰੀਨ ਕੌਰ,ਰਮਿਤ ਕੌਰ,ਸਹਿਜ ਕੌਰ,ਮੰਨਤ ਕੌਰ,ਜਨੰਤ ਕੌਰ ਨੇ ਸ਼ਬਦ ਗਾਇਨ ਕੀਤੇ।
ਭਾਈ ਬਚਿੱਤਰ ਸਿੰਘ ਅਨਮੋਲ ਦੇ ਜੱਥੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਮੁੱਖ ਰਖਦਿਆਂ ਪੁਰਾਤਨ ਰਵਾਇਤ ਅਨੁਸਾਰ ਲਾਵਾਂ ਦੇ ਸੰਪੂਰਨ ਪਾਠ ਦਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਸਰਬਜੀਤ ਸਿੰਘ ਸਿੱਧੂ ਅਤੇ ਭਾਈ ਪ੍ਰਿਤਪਾਲ ਸਿੰਘ ਪਾਪਾਕੁਰਾ ਨੇ ਦਸਿਆ ਕਿ ਹਫਤਾਵਾਰੀ ਗੁਰਮਤਿ ਸਮਾਗਮ ਉਲੀਕਣ ਦਾ ਮੁੱਖ ਮਕਸਦ ਪੰਜਾਬ ਤੋਂ ਦੂਰ ਬੈਠੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜੀ ਰੱਖਣਾ ਹੈ ।
Leave a Reply