ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਇਤਿਹਾਸਕ ਕਟੌਤੀ ਮੋਦੀ ਸਰਕਾਰ ਦਾ ਲੋਕ-ਪੱਖੀ ਫ਼ੈਸਲਾ-ਰਾਕੇਸ਼ ਨੀਟੂ

ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਇਤਿਹਾਸਕ ਕਟੌਤੀ ਮੋਦੀ ਸਰਕਾਰ ਦਾ ਲੋਕ-ਪੱਖੀ ਫ਼ੈਸਲਾ-ਰਾਕੇਸ਼ ਨੀਟੂ

1,364 ਦਵਾਈਆਂ ਦੀਆਂ ਕੀਮਤਾਂ ਵਿੱਚ ਕਮੀ ਨਾਲ ਮਰੀਜ਼ਾਂ ਨੂੰ ਸਾਲਾਨਾ 3,540.38 ਕਰੋੜ ਰੁਪਏ ਦੀ ਮਿਲੇਗੀ ਰਾਹਤ-ਭਾਜਪਾ 

ਸੁਲਤਾਨਪੁਰ ਲੋਧੀ 13 ਨਵੰਬਰ ਗੌਰਵ ਮੜੀਆ 

ਕੇਂਦਰ ਸਰਕਾਰ ਵੱਲੋਂ ਕੈਂਸਰ ਦੀਆਂ 1,364 ਦਵਾਈਆਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ ਦਾ ਸਵਾਗਤ ਕਰਦਿਆਂ ਭਾਜਪਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਰਾਕੇਸ਼ ਨੀਟੂ ਨੇ ਇਸ ਨੂੰ ਕੈਂਸਰ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਆਰਥਿਕ ਰਾਹਤ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ।ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ (ਐੱਨਪੀਪੀਏ) ਵੱਲੋਂ 137 ਕੈਂਸਰ-ਰੋਧੀ ਦਵਾਈਆਂ ਨਾਲ ਸਬੰਧਤ 1,364 ਫਾਰਮੂਲੇਸ਼ਨਾਂ ਦੀਆਂ ਕੀਮਤਾਂ ਵਿੱਚ ਕਟੌਤੀ ਲਾਗੂ ਕੀਤੀ ਗਈ ਹੈ।ਰਾਕੇਸ਼ ਨੀਟੂ ਨੇ ਕਿਹਾ ਕਿ 679 ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੋਂ ਵੱਧ ਕਮੀ ਕੀਤੀ ਗਈ ਹੈ,ਜਦਕਿ ਸਭ ਤੋਂ ਵੱਧ ਕਟੌਤੀ 96.45 ਫ਼ੀਸਦੀ ਦਰਜ ਕੀਤੀ ਗਈ ਹੈ।ਇਸ ਫ਼ੈਸਲੇ ਨਾਲ ਦੇਸ਼ ਦੇ ਖਪਤਕਾਰਾਂ ਨੂੰ ਸਾਲਾਨਾ ਲਗਭਗ 3,540.38 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ।ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਪਰਿਵਾਰਾਂ ਲਈ ਵੱਡੀ ਆਰਥਿਕ ਚੁਣੌਤੀ ਹੁੰਦਾ ਹੈ।ਦਵਾਈਆਂ ਸਸਤੀਆਂ ਹੋਣ ਨਾਲ ਮਰੀਜ਼ਾਂ ਨੂੰ ਇਲਾਜ ਜਾਰੀ ਰੱਖਣ ਵਿੱਚ ਮਦਦ ਮਿਲੇਗੀ।ਇਹ ਫ਼ੈਸਲਾ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਲਈ ਨਾਗਰਿਕਾਂ ਦੀ ਸਿਹਤ, ਸਹੂਲਤ ਅਤੇ ਆਰਥਿਕ ਰਾਹਤ ਸਭ ਤੋਂ ਮਹੱਤਵਪੂਰਨ ਹਨ।ਰਾਕੇਸ਼ ਨੀਟੂ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਦਵਾਈਆਂ ਤੇ ਵਸੂਲੇ ਜਾਂਦੇ ਬਹੁਤ ਜ਼ਿਆਦਾ ਮੁਨਾਫੇ ਨੂੰ ਰੋਕਣਾ ਅਤੇ ਕੈਂਸਰ ਦੇ ਇਲਾਜ ਨੂੰ ਆਮ ਲੋਕਾਂ ਲਈ ਵਧੇਰੇ ਕਿਫਾਇਤੀ ਬਣਾਉਣਾ ਹੈ।ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ,ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਆਰ ਪੀ ਜੀ ਲਾਈਫ ਸਾਇੰਸਿਜ਼ ਦੀ ਅਨਾਰਜ਼ੋਲ ਸ਼ਾਮਲ ਹੈ।ਇਸ ਦੀਆਂ 10 ਗੋਲੀਆਂ ਦੇ ਪੈਕ ਦੀ ਕੀਮਤ 695.76 ਰੁਪਏ ਤੋਂ ਘਟਾ ਕੇ ਹੁਣ ਮਹਿਜ਼ 73 ਰੁਪਏ ਕਰ ਦਿੱਤੀ ਗਈ ਹੈ।ਇਸੇ ਤਰ੍ਹਾਂ ਡਾ.ਰੈੱਡੀਜ਼ ਲੈਬਾਰਟਰੀਜ਼ ਦੇ ਅਜ਼ੈਸੀਟਿਨ ਇੰਜੈਕਸ਼ਨ ਦੀ ਕੀਮਤ 6,337 ਰੁਪਏ ਤੋਂ ਘਟਾ ਕੇ 1,495.04 ਰੁਪਏ ਰਹਿ ਗਈ ਹੈ।ਐਬਟ ਹੈਲਥਕੇਅਰ ਦੇ ਬੇਵਾਸੀਜ਼ੈਬ ਇੰਜੈਕਸ਼ਨ ਦੀ 4 ਮਿਲੀਲੀਟਰ ਸ਼ੀਸ਼ੀ ਦੀ ਕੀਮਤ ਪਹਿਲਾਂ ਵਾਲੇ 21,767.70 ਰੁਪਏ ਦੇ ਮੁਕਾਬਲੇ ਹੁਣ 5,930.13 ਰੁਪਏ ਹੋਵੇਗੀ,ਜਦਕਿ ਆਰ ਪੀ ਜੀ ਲਾਈਫ ਸਾਇੰਸਿਜ਼ ਦੇ ਡੇਬਰੂਮੈਬ ਇੰਜੈਕਸ਼ਨ (1 ਮਿਲੀਲੀਟਰ ਪ੍ਰੀ-ਫਿਲਡ ਸਰਿੰਜ) ਦੀ ਕੀਮਤ 22,031.25 ਰੁਪਏ ਤੋਂ ਘਟ ਕੇ 5,941 ਰੁਪਏ ਹੋ ਗਈ ਹੈ।ਰਾਕੇਸ਼ ਨੀਟੂ ਨੇ ਕਿਹਾ ਕਿ ਇਸ ਤੋਂ ਇਲਾਵਾ ਆਰ ਪੀ ਜੀ ਲਾਈਫ ਸਾਇੰਸਿਜ਼ ਦੇ ਐਨੂਟਾ ਕੈਪਸੂਲ (28 ਕੈਪਸੂਲਾਂ ਦਾ ਪੈਕ) ਦੀ ਨਵੀਂ ਕੀਮਤ 2,232 ਰੁਪਏ ਹੋਵੇਗੀ,ਜੋ ਪਹਿਲਾਂ 6,578.20 ਰੁਪਏ ਸੀ। ਨੈਟਕੋ ਫਾਰਮਾ ਦੀਆਂ ਡਾਸਾਨੈਟ 20 ਦੀਆਂ 60 ਗੋਲੀਆਂ ਦੀ ਕੀਮਤ 2,812.50 ਰੁਪਏ ਤੋਂ ਘਟ ਕੇ 1,085.93 ਰੁਪਏ ਅਤੇ ਨਿਓਨ ਲੈਬਾਰਟਰੀਜ਼ ਦੀਆਂ ਅਰਲਿਬ ਦੀਆਂ 30 ਗੋਲੀਆਂ ਵਾਲੀ ਬੋਤਲ ਦੀ ਕੀਮਤ 4,637.45 ਰੁਪਏ ਤੋਂ ਘਟਾ ਕੇ 2,008 ਰੁਪਏ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਮੁਨਾਫੇ ਨੂੰ ਤਰਕਸੰਗਤ ਬਣਾਉਣ ਦੀ ਇਸ ਪ੍ਰਕਿਰਿਆ ਤਹਿਤ ਸ਼ਾਮਲ ਕੀਤੀਆਂ ਗਈਆਂ 137 ਦਵਾਈਆਂ ਵਿੱਚ 20 ਤੋਂ ਵੱਧ ਕਿਸਮਾਂ ਦੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਇਮਯੂਨੋਥੈਰੇਪੀ ਦਵਾਈਆਂ ਸ਼ਾਮਲ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.