ਆਪ' ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ, ਲੋਕਾਂ ਨੂੰ ਸਮਰਪਿਤ ਸਰਕਾਰ : ਵਿਧਾਇਕ ਕੁਲਵੰਤ ਸਿੰਘ

ਆਪ' ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ, ਲੋਕਾਂ ਨੂੰ ਸਮਰਪਿਤ ਸਰਕਾਰ : ਵਿਧਾਇਕ ਕੁਲਵੰਤ ਸਿੰਘ

ਹਲਕਾ ਮੋਹਾਲੀ ਦੇ 52 ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ ਅਤੇ 18 ਲਾਭ-ਪਾਤਰੀਆਂ ਕੱਚੇ ਘਰਾਂ ਦੀ ਮੁਰੰਮਤ ਲਈ ਪ੍ਰਤੀ ਘਰ 2 ਲੱਖ ਰੁਪਏ ਦੇ ਦਿੱਤੇ ਚੈੱਕ..

ਸਾਹਿਬਜਾਦਾ ਅਜੀਤ ਸਿੰਘ ਨਗਰ 3 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦਾ ਸਰਬਪੱਖੀ ਵਿਕਾਸ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅੱਜ ਤੀਸਰੀ ਕਿਸਤ ਵਜੋਂ ਵਿਧਾਨ ਸਭਾ ਹਲਕਾ ਮੋਹਾਲੀ ਦੀਆਂ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜ ਕਰੋੜ ਰੁਪਏ ਦੇ ਚੈੱਕ ਵਿਕਾਸ ਕਾਰਜਾਂ ਲਈ ਦਿੱਤੇ ਜਾ ਰਹੇ ਹਨ, ਜਦ ਕਿ ਜਦਕਿ ਇਸ ਦੇ ਨਾਲ ਹੀ 18 ਲਾਭਪਾਤਰੀਆਂ ਨੂੰ 2 ਲੱਖ ਰੁਪਏ ਪ੍ਰਤੀ ਘਰ ਚੈੱਕ ਵੰਡੇ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਲਸਿਲਾ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹੇਗਾ। ਇਸ ਦੇ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੋਹਾਲੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਨਾਲ ਸੰਬੰਧਿਤ ਵਿਕਾਸ ਕਾਰਜਾਂ ਨੂੰ ਦੇ ਲਈ ਗਰਾਂਟ ਮੁਹਈਆ ਕਰਵਾਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਇਹ ਚੈੱਕ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੰਡੇ ਜਾ ਰਹੇ ਹਨ। ਇਸ ਦੇ ਨਾਲ ਬਿਨਾਂ ਪਿੰਡਾਂ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਸੈਕਟਰ 79 ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕੇ ਦੇ ਵਿੱਚ 250 ਦੇ ਕਰੀਬ ਮਕਾਨ ਬਣਾ ਕੇ ਲੋਕਾਂ ਨੂੰ ਦੇ ਚੁੱਕੇ ਹਨ ਅਤੇ ਪੰਜਾਬ ਸਰਕਾਰ ਦੇ ਵੱਲੋਂ 300 ਤੋਂ ਵੀ ਵੱਧ ਕਰ ਬਣਾ ਕੇ ਲੋਕਾਂ ਨੂੰ ਮੁਹਈਆ ਕਰਵਾਏ ਗਏ। ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਵਿਕਾਸ ਕਾਰਜ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਕੱਚੇ ਘਰਾਂ ਨੂੰ ਵੀ ਪੈਸੇ ਮੁਹਈਆ ਕਰਵਾਏ ਹੋਣ। ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਨਿਕਾਸੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਬਾਰਿਸ਼ ਦੇ ਦਿਨਾਂ ਦੇ ਵਿੱਚ ਵੀ ਪਾਣੀ ਇਕ ਘੰਟੇ ਤੋਂ ਵੱਧ ਸਮਾਂ ਕਿਧਰੇ ਵੀ ਨਹੀਂ ਰੁਕਦਾ। ਉਹਨਾਂ ਕਿਹਾ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਬਣ ਰਿਹਾ ਡੰਬਲ ਚੌਂਕ ਆਪਣੇ ਆਪ ਵਿੱਚ ਇੰਜੀਨੀਅਰਿੰਗ ਦਾ ਇੱਕ ਅਦਭੁਤ ਨਮੂਨਾ ਹੈ। ਜਿਸ ਦਾ ਕਿ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਦੇ ਅਤੇ ਸ਼ਹਿਰ ਵਿੱਚ ਪੰਜ ਹੋਰ ਚੌਂਕ ਵੀ ਬਣਨੇ ਸ਼ੁਰੂ ਹੋ ਚੁੱਕੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਰੰਗਲਾ ਪੰਜਾਬ ਸਕੀਮ ਦੇ ਤਹਿਤ ਤੀਸਰੀ ਕਿਸਤ ਵਜੋਂ ਪਿੰਡ ਪੱਤੋ ਆਂਗਣਵਾੜੀ ਦੀ ਉਸਾਰੀ ਲਈ 9 ਲੱਖ ਰੁਪਏ, ਪਿੰਡ ਗਿੱਦੜਪੁਰਾ ਵਿਖੇ ਗਲੀਆਂ ਨਾਲੀਆਂ ਦੀ ਉਸਾਰੀ ਲਈ ਪ ਲੱਖ, ਪਿੰਡ ਸਫੀਪੁਰ ਪਾਣੀ ਦੇ ਟੈਂਕਰ ਅਤੇ ਝੂਲਿਆਂ ਲਈ 5 ਲੱਖ ਰੁਪਏ, ਪਿੰਡ ਢੇਲਪੁਰ- ਕਮਿਊਨਿਟੀ ਸੈਂਟਰ ਦੇ ਕੰਮ ਲਈ 4 ਲੱਖ ਰੁਪਏ ਅਤੇ ਗਲੀਆਂ ਨਾਲਿਆਂ ਦੀ ਉਸਾਲੇ ਉਸਾਰੀ ਲਈ 4 ਲੱਖ, ਪਿੰਡ ਸ਼ੇਖਨ ਮਾਜਰਾ- ਕਮਿਊਨਿਟੀ ਸੈਂਟਰਲ ਪ ਲੱਖ ਰੁਪਿਆ ਅਤੇ ਸਟਰੀਟ ਲਾਈਟਾਂ ਦੇ ਵਾਸਤੇ ਵੱਖਰੇ ਤੌਰ ਤੇ ਦੋ ਲੱਖ, ਪਿੰਡ ਰਾਏਪੁਰ ਗਲੀਆਂ ਨਾਲਿਆਂ ਦੀ ਉਸਾਰੀ ਲਈ 7 ਲੱਖ, ਚਾਚੂ ਮਾਜਰਾ ਵਿਖੇ ਫਿਰਨੀ ਦੀ ਉਸਾਰੀ ਲਈ ਲਈ 5 ਲੱਖ ਰੁਪਏ, ਪਿੰਡ ਚਾਚੂ ਮਾਜਰਾ ਵਿਖੇ ਹੀ ਧਰਮਸ਼ਾਲਾ ਦੇ ਲਈ ਵੱਖਰੇ ਤੌਰ ਤੇ ਪ ਲੱਖ, ਪਾਪੜੀ ਪਿੰਡ ਦੀ ਧਰਮਸ਼ਾਲਾ ਦੀ ਰਿਪੇਅਰ ਲਈ 5 ਲੱਖ ਰੁਪਏ, ਜੁਝਾਰ ਨਗਰ ਗਲੀਆਂ ਨਾਲੀਆਂ ਦੀ ਉਸਾਰੀ ਲਈ 20 ਲੱਖ ਰੁਪਏ, ਮਾਣਕਪੁਰ ਕਲਰ ਜੰਜ ਘਰ ਦੇ ਕੰਮ ਲਈ 6 ਲੱਖ ਰੁਪਏ, ਪਿੰਡ ਝਾਮਪੁਰ ਗਲੀਆਂ ਨਾਲੀਆਂ ਦੀ ਉਸਾਰੀ ਲਈ 10 ਲੱਖ ਰੁਪਏ, ਗੁਡਾਣਾ ਐਸ.ਸੀ ਧਰਮਸ਼ਾਲਾ ਦੀ ਲਈ 5 ਲੱਖ ਰੁਪਏ ਅਤੇ ਗੁਡਣਾ ਪਿੰਡ ਵਿਖੇ ਹੀ ਸਟਰੀਟ ਲਾਈਟਾਂ ਦੇ ਲਈ 3 ਲੱਖ ਰੁਪਏ ਕੰਡਾਲਾ ਗਲੀਆਂ- ਨਾਲਿਆਂ ਦੀ ਉਸਾਰੀ ਲਈ ਸੱਤ ਲੱਖ, ਨਗਾਰੀ ਪਿੰਡ ਦੀ ਸ਼ਮਸ਼ਾਨ ਘਾਟ ਲਈ ਪ ਲੱਖ ਰੁਪਏ, ਨਗਾਰੀ ਪਿੰਡ ਦੇ ਲਈ ਹੀ ਸਟਰੀਟ ਲਾਈਟਾਂ ਵਾਸਤੇ 3 ਲੱਖ ਰੁਪਏ, ਪਿੰਡ ਮੌਜਪੁਰ ਸਟਰੀਟ ਲਾਈਟਾਂ ਦੇ ਲਈ 4 ਲੱਖ ਜਦਕਿ ਸਕੂਲ ਤੱਕ ਪੇਵਰ ਪਾਉਣ ਦੇ ਲਈ 3 ਲੱਖ ਰੁਪਏ, ਪਿੰਡ ਗੋਬਿੰਦਗੜ੍ਹ ਜਰਨਲ ਧਰਮਸ਼ਾਲਾ ਵਿੱਚ ਕਮਰਿਆਂ ਲਈ 5 ਲੱਖ ਅਤੇ ਸਟ੍ਰੀਟ ਲਾਇਟਾਂ ਲਈ 3 ਲੱਖ ਰੁਪਏ, ਇਸੇ ਤਰ੍ਹਾਂ ਪਿੰਡ ਨਡਿਆਲੀ ਜਲਘਰ ਦੀ ਚਾਰਦੁਆਰੀ ਲਈ 6 ਲੱਖ ਰੁਪਏ, ਪਿੰਡ ਸੈਦਪੁਰ ਵਿਖੇ ਪਿੰਡ ਦੀ ਫਿਰਨੀ ਤੇ ਨਾਲੇ ਦੀ ਉਸਾਰੀ ਲਈ 20 ਲੱਖ, ਠਸਕਾ ਗੰਦੇ ਪਾਣੀ ਦੇ ਨਿਕਾਸ ਲਈ 8 ਲੱਖ ਰੁਪਏ, ਠਸਕਾ ਪਿੰਡ ਵਿਖੇ ਹੀ ਗੇਟ ਖੇਡ ਗਰਾਊਂਡ ਦੇ ਲਈ ਪ ਲੱਖ ਰੁਪਏ, ਚਾਊ ਮਾਜਰਾ ਵਿਖੇ ਖੇਡ ਮੈਦਾਨ ਦੇ ਵਾਸਤੇ 7 ਲੱਖ ਰੁਪਏ, ਪਿੰਡ ਸੈਣੀ ਮਾਜਰਾ ਸਟਰੀਟ ਲਾਈਟਾਂ ਦੇ ਲਈ 3 ਲੱਖ ਰੁਪਏ, ਬਾਕਰਪੁਰ ਵਿਖੇ ਟੋਭੇ ਦੇ ਨੂੰ ਪੱਕਾ ਕਰਨ ਲਈ 8 ਲੱਖ ਰੁਪਏ ,ਬੈਰੁਪਰ ਗਲੀਆਂ ਨਾਲੀਆਂ ਅਤੇ ਸਟੇਟ ਲਾਈਟਾਂ ਦੇ ਲਈ 7 ਲੱਖ, ਸ਼ਾਮਪਰ ਪਿੰਡ ਦੇ ਲਈ ਜਰਨਲ ਧਰਮਸ਼ਾਲਾ ਦੇ ਵਾਸਤੇ ਲੱਖ ,ਇਸੇ ਤਰ੍ਹਾਂ ਸਟਰੇਟ ਲਾਈਟਾਂ ਵਾਸਤੇ 3 ਲੱਖ, ਪਿੰਡ ਮਨਾਣਾ ਗਲੀਆਂ ਨਾਲਿਆਂ ਦੀ ਸਾਈਡ ਲਈ ਪ ਲੱਖ ਅਤੇ ਸਟਰੀਟ ਲਾਈਟਾਂ ਦੇ ਲਈ 3 ਲੱਖ ਰੁਪਏ, ਪਿੰਡ ਰਾਏਪੁਰ ਕਲਾਂ ਮੇਨ ਰੋਡ ਤੋਂ ਪਿੰਡ ਤੱਕ ਸੜਕ ਦੀ ਰਿਪੇਅਰ ਵਾਸਤੇ 10 ਲੱਖ ਰੁਪਏ, ਧੀਰਪੁਰ ਗਲੀਆਂ ਨਾਲਿਆਂ ਦੀ ਉਸਾਰੀ ਲਈ 8 ਲੱਖ ਰੁਪਏ, ਪਿੰਡ ਕੈਲੋ ਸਕੂਲ ਵਿੱਚ ਕਮਰੇ ਦੀ ਲਈ 7 ਲੱਖ ਅਤੇ ਬੀ.ਸੀ. ਧਰਮਸ਼ਾਲਾ ਲਈ 5 ਲੱਖ ਰੁਪਏ, ਪਿੰਡ ਸਿਆਊ ਨਾਲੀਆਂ ਅਤੇ ਸਟਰੀਟ ਲਾਈਟਾਂ ਦੇ ਲਈ 5 ਲੱਖ ਰੁਪਏ ਅਤੇ ਦਾਊ ਪਿੰਡ ਵਿਖੇ ਕਮਿਊਨਿਟੀ ਸੈਂਟਰ ਦੀ ਰਿਪੇਅਰ ਲਈ ਪ ਲੱਖ ਰੁਪਏ ਅਤੇ ਪ੍ਰਾਈਮਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਲਈ ਲਈ ਦੀ ਲਾਈਨ ਵਾਸਤੇ ਇਕ ਲੱਖ ਰੁਪਏ, ਸੁਖਗੜ ਜਨਰਲ ਧਰਮਸ਼ਾਲਾ ਲਈ 5 ਲੱਖ ਅਤੇ ਫਿਰਨੀ ਦੇ ਲਈ 4 ਲੱਖ ਰੁਪਏ, ਪਿੰਡ ਗੀਗੇ ਮਾਜਰਾ ਫਿਰਨੀ ਤੋਂ ਪੇਬਰ ਲਾਉਣ ਦੇ ਲਈ 6 ਲੱਖ ਰੁਪਏ, ਸਟਰੀਟ ਲਾਈਟਾਂ ਵਾਸਤੇ ਪ ਲੱਖ ਰੁਪਏ, ਗਲੀਆਂ ਨਾਲੀਆਂ ਦੇ ਵਾਸਤੇ 4 ਲੱਖ ਰੁਪਏ, ਇਸੇ ਤਰ੍ਹਾਂ ਪਿੰਡ ਮਾਣਕ ਮਾਜਰਾ ਵਿਖੇ ਜਨਰਲ ਧਰਮਸ਼ਾਲਾ ਦੀ ਰਿਪੇਅਰ ਲਈ 4 ਲੱਖ, ਹੁਸੈਨਪੁਰ ਸ਼ਮਸ਼ਾਨ ਘਾਟ ਦੇ ਕੰਮ ਲਈ 5 ਲੱਖ ਰੁਪਏ, ਬਠਲਾਣਾ ਐਸ.ਸੀ. ਸ਼ਮਸ਼ਾਨਘਾਟ ਦੇ ਲਈ 3 ਲੱਖ ਰੁਪਏ ਅਤੇ ਟੋਬੇ ਕਿਨਾਰੇ ਦੀਵਾਰ ਬਣਾਉਣ ਦੇ ਲਈ 2 ਲੱਖ ਰੁਪਏ, ਕੰਬਾਲਾ ਗਲੀ ਉੱਚੀ ਚੁੱਕ ਕੇ ਬਣਾਉਣ ਦੇ ਲਈ 5 ਲੱਖ ਰੁਪਏ, ਪਿੰਡ ਕੁਰੜੀ ਐਸ.ਸੀ. ਧਰਮਸ਼ਾਲਾ ਵਾਸਤੇ 5 ਲੱਖ ਰੁਪਏ, ਮਿਡੇ ਮਾਜਰਾ ਪਿੰਡ ਦੀ ਫਿਰਨੀ ਲਈ 10 ਲੱਖ ਅਤੇ ਪਿੰਡ ਮੋਟੇ ਮਾਜਰਾ ਵਿਖੇ ਸਟੇਟ ਟਾਈਟਾਂ ਦੇ ਲਈ 5 ਲੱਖ ਰੁਪਏ, ਬੜਮਾਜਰਾ ਪਿੰਡ ਦੇ ਟੋਬੇ ਲਈ 10 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਦੇ ਲਈ 20 ਲੱਖ ਰੁਪਏ, ਪਿੰਡ ਸਨੇਟਾ ਗਲੀਆਂ ਲਈ 10 ਲੱਖ ਰੁਪਏ , ਟੋਬੇ ਦੇ ਨਵੀਨੀਕਰਨ ਲਈ 5 ਲੱਖ ਰੁਪਏ, ਪਿੰਡ ਧਰਮਗੜ੍ਹ ਗਲੀਆਂ ਨਾਲੀਆਂ ਵਾਸਤੇ 10 ਲੱਖ ਰੁਪਏ, ਪਿੰਡ ਅਲੀਪੁਰ ਪਾਰਕ ਬਣਾਉਣ ਦੇ ਲਈ 3 ਲੱਖ ਰੁਪਏ, ਰਾਏਪੁਰ ਖੁਰਦ ਪੰਚਾਇਤ ਦੇ ਲਈ ਪ ਲੱਖ, ਰਾਇਪੁਰ ਖੁਰਦ ਦੇ ਵਿੱਚ ਹੀ ਆਂਗਣਵਾੜੀ ਸੈਂਟਰ ਦੇ ਲਈ 4 ਲੱਖ, ਪਿੰਡ ਤਸੌਲੀ ਗਲੀਆਂ ਨਾਲੀਆਂ ਦੇ ਵਾਸਤੇ 5 ਲੱਖ ਰੁਪਏ, ਪਿੰਡ ਤੰਗੋਰੀ ਸਟੇਡੀਅਮ ਦੀ ਚਾਰਦੀਵਾਰੀ ਲਈ 5 ਲੱਖ ਰੁਪਏ, ਪਿੰਡ ਝੀਊਰਹੇੜੀ ਸ਼ਮਸ਼ਾਨ ਘਾਟ ਦੇ ਲਈ 5 ਲੱਖ ਰੁਪਏ, ਮਨੌਲੀ ਗਲੀਆਂ- ਨਾਲਿਆਂ ਦੇ ਵਾਸਤੇ 9 ਲੱਖ, ਪਿੰਡ ਮਟਰਾਂ ਟੋਭੇ ਦੇ ਫੁੱਟਪਾਥ ਲਈ 5 ਲੱਖ ਰੁਪਏ, ਪਿੰਡ ਜਗਤਪੁਰਾ ਗਲੀਆਂ ਨਾਲਿਆਂ ਵਾਸਤੇ 5 ਲੱਖ ਰੁਪਏ, ਭਾਗੋ ਮਾਜਰਾ ਵਿਖੇ ਸ਼ਮਸ਼ਾਨ ਘਾਟ ਦੇ ਲਈ 3 ਲੱਖ ਰੁਪਏ, ਲਾਈਟਾਂ ਵਾਸਤੇ ਜਦਕਿ ਐਸ.ਸੀ. ਧਰਮਸ਼ਾਲਾ ਲਈ 4 ਲੱਖ ਅਤੇ ਮੁੱਖ ਸੜਕ ਤੋਂ ਗੁਰਦੁਆਰਾ ਜੀਵਨ ਸਿੰਘ ਵਾਲਾ ਤੱਕ ਸੜਕ ਬਣਾਉਣ ਵਾਸਤੇ ਪ ਲੱਖ ਰੁਪਏ, ਇਸੇ ਤਰ੍ਹਾਂ ਪਿੰਡ ਬੜੀ ਫਿਰਨੀ ਦਾ ਕੁਝ ਹਿੱਸਾ ਚੌੜਾ ਕਰਨ ਦੇ ਲਈ ਪ ਲੱਖ ਰੁਪਏ ਅਤੇ ਸੜਕ ਬਣਾਉਣ ਦੇ ਲਈ ਅੰਬ ਸਾਹਿਬ ਕਲੋਨੀ ਵਿਖੇ 20 ਲੱਖ ਰੁਪ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਵਿਧਾਇਕ ਕੁਲਵੰਤ ਸਿੰਘ ਹੋਰਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਭਾਗੋ ਮਾਜਰਾ ਦੇ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ, ਕਰਮਜੀਤ ਸਿੰਘ ਪੁੱਤਰ ਸ਼ੀਤਲ ਸਿੰਘ, ਪਿੰਡ ਮੋਟੇ ਮਾਜਰਾ ਦੇ- ਜਤਿੰਦਰ ਸਿੰਘ ਪੁੱਤਰ ਬਲਦੇਵ ਸਿੰਘ,ਪਿੰਡ ਦਾਊ- ਜਤਿੰਦਰ ਸਿੰਘ ਪੁੱਤਰ ਬਲਵੀਰ ਚੰਦ, ਮਨਜੀਤ ਸਿੰਘ ਪੁੱਤਰ ਕਾਕਾ ਪਿੰਡ ਮਟਰਾ, ਸਤਵਿੰਦਰ ਕੌਰ ਪਤਨੀ ਪਾਲ ਸਿੰਘ, ਪਿੰਡ ਮਨਾਣਾ ਦੇ ਗੁਰਮੇਲ ਸਿੰਘ ਪੁੱਤਰ ਤੇਜਾ ਸਿੰਘ, ਪਿੰਡ ਬਠਲਾਣਾ ਦੇ ਬਿਮਲਾ ਦੇਵੀ ਪਤਨੀ ਜਸਪਾਲ ਸਿੰਘ, ਪਿੰਡ ਗੋਬਿੰਦਗੜ੍ਹ ਦੇ ਅਵਤਾਰ ਸਿੰਘ ਪੁੱਤਰ ਕਰਮ ਚੰਦ, ਪਿੰਡ ਕੈਲੋ ਦੇ ਬਲਵਿੰਦਰ ਕੌਰ ਪਤਨੀ ਅਵਤਾਰ ਸਿੰਘ, ਪਿੰਡ ਰਾਏਪੁਰ ਕਲਾਂ ਤੋਂ ਕਿਰਨ ਕੌਰ ਪਤਨੀ ਗੁਰਮੀਤ ਸਿੰਘ, ਪਿੰਡ ਸੁਖਗੜ ਤੋਂ ਰਜਿੰਦਰ ਕੌਰ ਪਤਨੀ ਮਿਹਰ ਚੰਦ, ਪਿੰਡ ਬਾਕਰਪੁਰ ਤੋਂ ਹਰਪ੍ਰੀਤ ਸਿੰਘ ਪੁੱਤਰ ਭਾਤਾ ਸਿੰਘ, ਪਿੰਡ ਨਗਾਰੀ ਤੋਂ ਪਰਮਜੀਤ ਕੌਰ ਪਤਨੀ ਗੁਰਿੰਦਰ ਸਿੰਘ, ਪਿੰਡ ਨਗਾਰੀ ਤੋਂ ਹੀ ਰੱਜਤ ਸ਼ਰਮਾ ਪੁੱਤਰ ਹੰਸਰਾਜ, ਪਿੰਡ ਜੁਝਾਰ ਨਗਰ ਤੋਂ ਸਵਰਨਜੀਤ ਕੌਰ ਪਤਨੀ ਹਰਜੀਤ ਸਿੰਘ, 2 ਲੱਖ ਰੁਪਏ ਪ੍ਰਤੀ ਕਰਦੇ ਹਿਸਾਬ ਨਾਲ ਘਰ ਦੀ ਮੁਰੰਮਤ ਕਰਨ ਦੇ ਲਈ ਚੈੱਕ ਦਿੱਤੇ ਗਏ, ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਪੰਚ ਸਰਪੰਚ ਵੀ ਹਾਜ਼ਰ ਰਹੇ.

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.