ਮੋਹਾਲੀ ਫੇਜ਼-8 'ਚ ਬਣ ਰਹੇ ਫਿਨਿਕਸ ਮਾਲ ਵਿੱਚ ਪੱਟੀ ਜਾ ਰਹੀ ਬੇਸਮੈਂਟ ਬਣੀ ਨਵੀਂ ਸੜਕ ਦੇ ਦਬਣ ਦਾ ਕਾਰਨ- ਬਲਵਿੰਦਰ ਸਿੰਘ ਕੁੰਬੜਾ

ਮੋਹਾਲੀ ਫੇਜ਼-8 'ਚ ਬਣ ਰਹੇ ਫਿਨਿਕਸ ਮਾਲ ਵਿੱਚ ਪੱਟੀ ਜਾ ਰਹੀ ਬੇਸਮੈਂਟ ਬਣੀ ਨਵੀਂ ਸੜਕ ਦੇ ਦਬਣ ਦਾ ਕਾਰਨ- ਬਲਵਿੰਦਰ ਸਿੰਘ ਕੁੰਬੜਾ

ਹਾਈਕੋਰਟ ਦੇ ਹੁਕਮਾਂ ਦੀ ਵੀ ਮਾਲ ਮਾਲਕ ਕਰਦੇ ਹਨ ਉਲੰਘਣਾ 

ਸੜਕ ਪਈਆਂ ਵੱਡੀਆਂ ਤਰੇੜਾਂ ਕਾਰਨ ਹੋ ਸਕਦਾ ਵੱਡਾ ਹਾਦਸਾ ਜਿੰਮੇਵਾਰ ਹੋਣਗੇ ਮਾਲਕ ਅਤੇ ਪ੍ਰਸ਼ਾਸਨ : ਐਸਸੀ/ ਬੀਸੀ ਮੋਰਚਾ

ਸਾਹਿਬਜਾਦਾ ਅਜੀਤ ਸਿੰਘ ਨਗਰ 17 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸ ਸੀ ਬੀਸੀ ਮੋਰਚੇ 'ਤੇ ਅੱਜ ਮੋਰਚੇ ਦੇ ਨਜਦੀਕ ਨਵੀਂ ਬਣੀ ਸੜਕ ਅਚਾਨਕ ਦਬ ਜਾਣ ਦੀ ਗੱਲ ਤੇ ਚਿੰਤਾ ਪ੍ਰਗਟ ਕਰਦਿਆਂ ਆਗੂਆਂ ਨੇ ਇਸਦੀ ਜਿੰਮੇਵਾਰੀ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਤੇ ਲਗਾਈ ਹੈ ਅਤੇ ਕਿਹਾ ਹੈ ਕਿ ਮਾਲ ਦੀ ਜਮੀਨ ਵਿੱਚ ਪੱਟੀ ਜਾ ਰਹੀ ਪਾਰਕਿੰਗ ਦੀ ਬੇਸਮੈਂਟ ਕਾਰਨ ਪਾਣੀ ਖੜਣ ਕਰਕੇ ਅਤੇ ਉਹ ਪਾਣੀ ਦਾ ਨਿਕਾਸ ਮੇਨ ਸੜਕ ਵੱਲ ਹੋਣ ਕਾਰਨ ਇਹ ਸੜਕ ਦਬ ਗਈ ਹੈ। 

ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਇਸ ਮਾਲ ਵਿੱਚ ਦਰਖਤਾਂ ਨੂੰ ਕੱਟਣ ਤੇ ਲੱਗੀ ਰੋਕ ਦੀ ਵੀ ਮਾਲ ਦੇ ਮਾਲਕ ਪਰਵਾਹ ਨਹੀਂ ਕਰ ਰਹੇ। ਪ੍ਰਸ਼ਾਸਨ ਵੀ ਉਹਨਾਂ ਦਾ ਸਾਥ ਦੇ ਰਿਹਾ ਤੇ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਨਵੀਆਂ ਬਣੀਆਂ ਸੜਕਾਂ ਦqਬਣੀਆਂ ਸ਼ੁਰੂ ਹੋ ਗਈਆਂ ਹਨ। ਤੇ ਜੇਕਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਮਾਲ ਦੇ ਮਾਲਕ ਅਤੇ ਮੋਹਾਲੀ ਪ੍ਰਸ਼ਾਸਨ ਹੋਵੇਗਾ। ਉਹਨਾਂ ਅਪੀਲ ਕੀਤੀ ਕਿ ਜੇਕਰ ਇਹਨਾਂ ਮਾਲ ਮਾਲਕਾਂ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਜਲਦ ਫੇਸ ਸੱਤ ਦੀਆਂ ਲਾਈਟਾਂ ਤੇ ਚੱਕਾ ਜਾਮ ਕੀਤਾ ਜਾਵੇਗਾ। 

ਇਸ ਮੌਕੇ ਮਾਸਟਰ ਬਨਵਾਰੀ ਲਾਲ, ਬਾਪੂ ਲਾਭ ਸਿੰਘ ਖਾਲਸਾ ਤੇ ਹਰਨੇਕ ਸਿੰਘ ਮਲੋਆ ਨੇ ਵੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਕਾਰ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਇਹ ਸਰਕਾਰ ਦੀਆਂ ਨਲਾਇਕੀਆਂ ਦਾ ਹੀ ਨਤੀਜਾ ਹੈ ਕਿ ਨਵੀਆਂ ਸੜਕਾਂ ਦਬਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਦਰਸ਼ਨ ਸਿੰਘ ਰਾਠੀ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਗਜਿੰਦਰ ਸਿੰਘ, ਪ੍ਰਧਾਨ ਦੌਲਤ ਰਾਮ, ਪਰਮਜੀਤ ਕੌਰ, ਕਰਮ ਸਿੰਘ ਕੁਰੜੀ, ਗੁਰਸ਼ਰਨ ਸਿੰਘ ਆਦਿ ਹਾਜ਼ਰ ਹੋਏ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.