ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ 650 ਬੂਟੇ ਲਗਾਉਣ ਦੀ ਮੈਂਗੜ੍ਹਾ ਜਠੇਰਿਆਂ ਤੋਂ ਕੀਤੀ ਸ਼ੁਰੂਆਤ
- ਧਾਰਮਿਕ/ਰਾਜਨੀਤੀ
- 23 Aug, 2026 02:41 PM (Asia/Kolkata)
ਅੱਪਰਾ, 23 ਅਗਸਤ (ਤੀਰਥ ਸਿੰਘ ਮੈਂਗੜ੍ਹਾ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਸਮਰਪਿਤ 650 ਬੂਟੇ ਲਗਾਉਣ ਦੀ ਸ਼ੁਰੂਆਤ ਅੱਜ ਮੈਂਗੜ੍ਹਾ ਜਠੇਰੇ ਚੱਕ ਸਾਹਬੂ ਤੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਸਾਹਬੂ ਦੇ ਮੈਂਬਰਾਂ ਨੇ ਦੱਸਿਆ ਕੇ ਇਹ ਚੱਲ ਰਿਹਾ 2026 ਦਾ ਸਾਲ ਸਾਡੇ ਲਈ ਖਾਸ ਹੈ, ਖਾਸ ਇਸ ਕਰਕੇ ਹੈ ਕਿਉਂਕਿ ਇਸ ਵਰ੍ਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾ ਗੁਰਪੁਰਬ ਹੈ ਜੋ ਕਿ ਸਾਰਾ ਸਾਲ ਕਿਸੇ ਨਾ ਰੂਪ ਵਿੱਚ ਲਗਾਤਾਰ ਮਨਾਇਆ ਜਾ ਰਿਹਾ ਹੈ, ਇਸ ਵਕਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਪੂਰੀ ਦੁਨੀਆ ਚ, ਖਾਸ ਕਰ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਕਸਵਿਆਂ ਲਗਾਤਾਰ ਮਨਾਇਆ ਜਾ ਹੈ, ਸੋ ਅੱਜ ਮੈਂਗੜ੍ਹਾ ਜਠੇਰੇ ਕਮੇਟੀ ਦੇ ਨਾਲ ਮਿਲਕੇ ਅਸੀਂ 650 ਬੂਟੇ ਲਗਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕਰ ਰਹੇ ਹਾਂ ਅਤੇ ਇਸੇ ਸੰਦਰਭ ਵਿੱਚ ਹੋਰ ਵੀ ਪ੍ਰੋਗਰਾਮ ਆਰੰਭ ਕੀਤੇ ਗਏ ਹਨ, ਜਿਵੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਮਾਤਾ ਕਲਸਾਂ ਅਵਾਰਡ ਸ਼ੁਰੂ ਕੀਤਾ ਹੈ, ਗਰੀਬ ਲੜਕੀਆਂ ਦੇ ਵਿਆਹ ਲਈ ਗੁਰੂ ਰਵਿਦਾਸ ਅਸ਼ੀਰਵਾਦ ਸ਼ਗਨ ਸਕੀਮ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਪਰਾਲੇ, ਗੁਰੂ ਘਰ ਵਿਖ਼ੇ ਸਹਿਜ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ। ਇਸ ਮੌਕੇ ਮਾਸਟਰ ਪਿਆਰਾ ਲਾਲ, ਰੂਪ ਲਾਲ, ਸੋਨੀ ਮੈਂਗੜ੍ਹਾ, ਵਿੱਕੀ ਸੰਧੂ, ਬਲਵੀਰ (ਕੱਦੂ), ਸਨੀ ਚੇਲਾ, ਸੁਰਜੀਤ ਰਾਮ, ਸੌਰਭ, ਘੁੱਗ, ਵਿਜੈ ਕੁਮਾਰ, ਅਕਾਸ਼ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਿਰ ਸਨ।
Leave a Reply