ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟਰੇਸ਼ਨ 'ਤੇ ਰੋਕ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ
- ਰਾਜਨੀਤੀ
- (Asia/Kolkata)
ਭਾਰਤੀ ਚੋਣ ਕਮਿਸ਼ਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਏਸ ਦੇ ਨਾਲ ਕੌਮੀ ਸੁਰੱਖਿਆ , ਰਾਸ਼ਟਰੀ ਸੁਰੱਖਿਆ ਭਾਵ ਕਿ ਹਿੰਦੋਸਤਾਨ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ । ਪਹਿਲਾਂ ਹੀ ਇੰਡੀਅਨ ਸਟੇਟ ਸਿੱਖ ਕੌਮ ਨੂੰ ਪੂਰੇ ਅੱਸੀ ਸਾਲਾਂ ਤੋਂ ਪੈਰ ਪੈਰ ਉੱਤੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਆ ਰਹੀ ਹੈ । ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੱਖਾਂ ਨੂੰ ਨਾ ਛੱਡ ਕੇ , ਬੇਅਦਬੀਆਂ ਦਾ ਇਨਸਾਫ਼ ਨਾ ਦੇ ਇੰਡੀਅਨ ਸਟੇਟ ਸਿੱਖਾਂ ਨੂੰ ਇਹ ਦਰਸਾ ਰਹੀ ਕਿ ਤੁਸੀਂ ਜੋ ਮਰਜ਼ੀ ਕਰ ਲਵੇ ਤੇ ਅਸੀਂ ਤੁਹਾਨੂੰ ਕੁੱਝ ਵੀ ਨਹੀਂ ਸਮਝਦੇ ।
ਲਗਾਈ ਜਾਓ ਧਰਨੇ ਤੇ ਮੋਰਚੇ , ਕੱਢੀ ਜਾਓ ਰੋਸ ਰੈਲੀਆਂ ਤੇ ਰੋਸ ਮਾਰਚ ਸਾਨੂੰ ਕੀ ਫਰਕ ਪੈਂਦਾ ਹੈ । ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲਹਿਰ ਪੂਰੇ ਪੰਜਾਬ, ਭਾਰਤ ਅਤੇ ਪੂਰੀ ਦੁਨੀਆਂ ਵਿੱਚ ਛਾਈ ਪਈ ਹੈ । ਲੋਕ ਧੜਾਧੜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਜੁੜ ਰਹੇ ਹਨ । ਸਭ ਨੂੰ ਆਸ ਵੀ ਹੈ ਕਿ ਪੰਜਾਬ ਦੀ ਖੇਤਰੀ ਧਿਰ ਅਤੇ ਅਸਲੀ ਪੰਥਕ ਧਿਰ ਦੇ ਸੰਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਨਾਲ ਪੰਜਾਬ ਦੇ ਦਿਨ ਜਰੂਰ ਬਦਲ ਜਾਣਗੇ, ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਵਰਗਾ ਰਾਜ ਪੰਜਾਬ ਨੂੰ ਮਿਲ ਜਾਵੇ ।
ਭਾਰਤ ਉੱਤੇ ਕਾਬਜ਼ ਕੱਟੜਪੰਥੀ ਹਿੰਦੂਤਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਸਾਰੇ ਹੀ ਗਦਾਰ ਲਾਣੇ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਤੇ ਜੇਹਲ ਵਿੱਚ ਹੀ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਾਈ ਵੇਖ ਕੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ । ਸਾਰੇ ਹੀ ਵਿਰੋਧੀ ਨੇਤਾ ਕੀ ਸੁਖਬੀਰ ਬਾਦਲ ਕੀ ਭਗਵੰਤ ਮਾਨ ਕੀ ਕਾਂਗਰਸੀ ਨੇਤਾ ਤੇ ਕੀ ਭਾਜਪਾਈ ਤੇ ਹੋਰ ਨੇਤਾ ਭਾਈ ਅੰਮ੍ਰਿਤਪਾਲ ਸਿੰਘ ਤੇ ਉੱਨ੍ਹਾ ਦੇ ਪਰਿਵਾਰ ਨੂੰ ਹੀ ਭੰਡਣ ਤੇ ਲੱਗੇ ਹੋਏ ਹਨ ।
ਇਹ ਗੱਲਾਂ ਇਹ ਵਿਰੋਧਤਾ ਸੰਕੇਤ ਦਿੰਦੀ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਸਾਰਾ ਹੀ ਵਿਰੋਧੀ ਲਾਣਾ ਪੂਰੀ ਤਰ੍ਹਾਂ ਡਰਿਆ ਪਿਆ ਹੈ ਤੇ ਘਬਰਾਇਆ ਹੋਇਆ ਹੈ । ਜੇਕਰ ਭਾਰਤੀ ਚੋਣ ਕਮਿਸ਼ਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਬਿਲਕੁਲ ਹੀ ਮਾਨਤਾ ਨਾ ਦਿੱਤੀ ਤਾਂ ਕੋਈ ਹੋਰ ਰਸਤਾ ਲੱਭ ਲਿਆ ਜਾਵੇਗਾ । ਏਸ ਨਾਲ ਸਿੱਖ ਕੌਮ ਅੰਦਰ ਹਿੰਦੋਸਤਾਨ ਖਿਲਾਫ ਰੋਸ ਹੋਰ ਵੀ ਵਧ ਜਾਵੇਗਾ । ਬਾਕੀ ਸਮਾਂ ਬੜਾ ਹੀ ਬਲਵਾਨ ਹੁੰਦਾ ਹੈ, ਇੰਤਜ਼ਾਰ ਤਾਂ ਕਰਨਾ ਹੀ ਪਵੇਗਾ ।
ਸਿਆਣੇ ਕਹਿੰਦੇ ਹੁੰਦੇ ਹਨ ਕਿ ਅਗਰ ਇੱਕ ਰਸਤਾ ਬੰਦ ਹੁੰਦਾ ਹੈ ਦਸ ਰਸਤੇ ਹੋਰ ਖੁੱਲ੍ਹ ਜਾਇਆ ਕਰਦੇ ਹਨ । ਜਿਹਨਾਂ ਨੇ ਸੁੱਥਣਾ ਸੁਆਈਆਂ ਹੋਣ ਓਹਨਾ ਨੇ ਰਸਤੇ ਵੀ ਰੱਖੇ ਹੁੰਦੇ ਹਨ । ਬਾਕੀ ਸੰਤੁਸ਼ਟ ਗੁਲਾਮ ਸਿੱਖਾਂ ਅਤੇ ਪੰਜਾਬ ਦੇ ਗੁਲਾਮ ਅਤੇ ਦਿੱਲੀ ਦੀਆਂ ਚੱਪਲਾਂ ਚੱਟਣ ਵਾਲੇ ਸਿੱਖਾਂ ਨੂੰ ਅਸੀਂ ਹੁਣ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤਾਂ ਅਸੀਂ ਕੋਈ ਬੰਦੂਕਾਂ ਨਹੀਂ ਬੀੜੀਆਂ ਹੋਈਆਂ, ਹੁਣ ਤਾਂ ਅਸੀਂ ਲੋਕਤੰਤਰਿਕ ਢੰਗ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਾਬਤੇ ਵਿੱਚ ਰਹਿ ਕੇ ਭਾਰਤੀ ਸੰਵਿਧਾਨ ਦੇ ਥੱਲੇ ਲੜਾਈ ਵੋਟਾਂ ਵਾਲੀ ਹੀ ਲੜ ਰਹੇ ਹਾਂ ਤੇ ਹੁਣ ਏਹ ਧੱਕਾ ਸਾਡੇ ਨਾਲ ਕਿਉਂ ਹੋ ਰਿਹਾ ਹੈ ਸਾਨੂੰ ਰਜਿਸਟਰੇਸ਼ਨ ਨਾ ਦੇ ਕੇ ।
ਏਹਨਾਂ ਨੇ ਤਾਂ ਪਹਿਲਾਂ ਖੁਦ ਹੀ ਸੰਵਿਧਾਨ ਦਾ ਘਾਣ ਕੀਤਾ ਹੋਇਆ ਹੈ । ਭਾਈ ਅੰਮ੍ਰਿਤਪਾਲ ਸਿੰਘ ਨੂੰ ਐਨ ਐਸ ਏ ਖਤਮ ਹੋਣ ਦੇ ਬਾਵਜੂਦ ਵੀ ਸੰਵਿਧਾਨ ਦੀ ਉਲੰਘਣਾਂ ਕਰਕੇ ਬਦਮਾਸ਼ੀ ਨਾਲ ਅੰਦਰ ਡੱਕਿਆ ਹੋਇਆ ਹੈ ਬਾਕੀ ਦੇ ਬੰਦੀ ਸਿੰਘਾਂ ਦੀ ਤਰ੍ਹਾਂ । ਫੇਰ ਉੱਹ ਲੱਖਾਂ ਵੋਟਾਂ ਨਾਲ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਵੀ ਹੈ, ਕਿਸੇ ਵੀ ਪਾਰਲੀਮੈਂਟ ਸ਼ੈਸ਼ਨ ਵਿੱਚ ਭਾਈ ਸਾਹਿਬ ਨੂੰ ਹਿੱਸਾ ਨਹੀਂ ਲੈਣ ਦਿੱਤਾ ਗਿਆ ਬੋਲਣ ਨਹੀਂ ਦਿੱਤਾ ਗਿਆ, ਇਹ ਵੀ ਸਰਾਸਰ ਧੱਕਾ ਹੀ ਹੈ ਕਿਉਂਕਿ ਉੱਹ ਸਿੱਖਾਂ ਦਾ ਮੁੰਡਾ ਹੈ ਤੇ ਸਿੱਖ ਹਿੰਦੋਸਤਾਨ ਵਿੱਚ ਨਿਸ਼ਚੇਵਾਚਕ ਹੀ ਗੁਲਾਮ ਹਨ । ਭਾਈ ਸਾਹਿਬ ਜੀ ਦੇ ਹਲਕੇ ਖਡੂਰ ਸਾਹਿਬ ਦੇ ਸਾਰੇ ਹੀ ਕੰਮ ਰੁਕੇ ਪਏ ਹਨ ਫੰਡ ਵੀ ਰੁਕੇ ਪਏ ਹਨ । ਇਹ ਮੋਦੀ ਅਮਿੱਤ ਸ਼ਾਹ ਰਵਨੀਤ ਬਿੱਟੂ ਤੇ ਭਗਵੰਤ ਮਾਨ ਵਰਗਿਆਂ ਦੀ ਸ਼ਰੇਆਮ ਬਦਮਾਸ਼ੀ ਹੀ ਕਹੀ ਜਾ ਸਕਦੀ ਹੈ ।
ਸਮਾਂ ਸਦਾ ਇੱਕ ਜਿਹਾ ਤਾਂ ਰਹਿੰਦਾ ਨਹੀਂ ਹੁੰਦਾ । ਹਰ ਕਾਲੀ ਬੋਲੀ ਰਾਤ ਤੋਂ ਬਾਅਦ ਦਿਨ ਤਾਂ ਚੜ੍ਹਦਾ ਹੀ ਹੁੰਦਾ ਹੈ । ਕਦੇ ਮੁਗਲਾਂ ਦਾ ਸਮਾਂ ਹੁੰਦਾ ਸੀ ਫੇਰ ਅੰਗਰੇਜ਼ਾਂ ਦਾ ਸਮਾਂ ਆ ਗਿਆ ਅੱਜ ਹਿੰਦੂਆਂ ਦਾ ਹੈ ਅਤੇ ਹੁਣ ਅੱਗੇ ਸਿੱਖਾਂ ਦੀ ਹੀ ਵਾਰੀ ਆਉਣੀ ਹੈ । ਫੇਰ ਕੀ ਭਾਅ ਵਿਕੇਗੀ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ । ਜਿੰਨਾ ਜਿਆਦਾ ਦਬਾਇਆ ਜਾਵੇਗਾ ਓਨਾ ਹੀ ਜਿਆਦਾ ਉੱਭਰਾਂਗੇ ।
ਗੁਲਾਮੀ ਗੁਲਾਮੀ ਅਤੇ ਗੁਲਾਮੀ । ਕਦੇ ਟੋਪੀ ਨੂੰ ਆਜ਼ਾਦ ਕਰਵਾਇਆ ਸੀ ਤੇ ਹੁਣ ਪੱਗਾਂ ਆਜ਼ਾਦ ਕਰਵਾਉਣ ਦਾ ਸਮਾਂ ਆ ਪਹੁੰਚਿਆ ਹੈ । ਨਾ ਅਸੀਂ ਹਥਿਆਰਬੰਦ ਸੰਘਰਸ਼ ਲੜ ਸਕੀਏ ਤੇ ਹੀ ਚੋਣਾਂ ਲੜ ਸਕੀਏ । ਫੇਰ ਸਿੱਖੋ ਜਾਂ ਤਾਂ ਵੰਗਾਂ ਪਾ ਲਓ ਤੇ ਚੁੰਨੀਆਂ ਲੈ ਲਓ ਸਿਰਾਂ ਤੇ ਅਤੇ ਜਾਂ ਫੇਰ ਖਾਲਸਾਈ ਸਿਧਾਂਤਾਂ ਤੇ ਪਹਿਰਾ ਦੇਣਾ ਪਵੇਗਾ ਜੀ । ਬਾਕੀ ਅੱਤ ਖੁਦਾ ਦਾ ਵੇਰ ਜਰੂਰ ਹੁੰਦਾ ਹੈ । ਜਾਗੋ ਅਤੇ ਗਫਲਤ ਦੀ ਨੀਂਦ ਤਿਆਗੋ ਜੀ ਸਿੱਖੋ ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply