ਕ੍ਰਿਸ਼ਨ ਕੁਮਾਰ ਟੰਡਨ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਅਕਾਲੀ ਦਲ ਕਪੂਰਥਲਾ ਦਾ ਮੀਡੀਆ ਇੰਚਾਰਜ ਥਾਪਿਆ
- ਰਾਜਨੀਤੀ
- (Asia/Kolkata)
ਕਪੂਰਥਲਾ :13 ਅਕਤੂਬਰ ਗੌਰਵ ਮੜੀਆ
ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਟਕਸਾਲੀ ਅਕਾਲੀ ਆਗੂਆਂ ਨੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਟਕਸਾਲੀ ਅਕਾਲੀ ਆਗੂਆਂ ਦੀ ਹੋਈ ਇੱਕ ਪ੍ਰਭਾਵਸ਼ਾਲੀ ਵਿਚਾਰ ਬਟਾਂਦਰਾ ਮੀਟਿੰਗ ਦੌਰਾਨ ਕ੍ਰਿਸ਼ਨ ਕੁਮਾਰ ਟੰਡਨ ਨੂੰ ਅਕਾਲੀ ਦਲ ਕਪੂਰਥਲਾ ਦਾ ਮੀਡੀਆ ਇੰਚਾਰਜ ਥਾਪਿਆ ਹੈ ਟਕਸਾਲੀ ਅਕਾਲੀ ਆਗੂਆਂ ਨੇ ਜੀ.ਪੀ.ਸੀ ਮੈਂਬਰ ਜਥੇਦਾਰ ਜਨਰਲ ਸਿੰਘ ਡੋਗਰਾਵਾਲਾ, ਸਾਬਕਾ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਦਵਿੰਦਰਬੀਰ ਸਿੰਘ ਚਾਹਲ, ਜੱਥੇ ਦਵਿੰਦਰ ਸਿੰਘ ਟਪਾਈ , ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਜਥੇਦਾਰ ਹਰਜੀਤ ਸਿੰਘ ਵਾਲੀਆ, ਅਮਰਵੀਰ ਸਿੰਘ ਲਾਲੀ ਢੀਨਸਾ, ਨੰਬਰਦਾਰ ਜਰਨੈਲ ਸਿੰਘ ਬਾਜਪਾ ਇੱਛਾ ਸਿੰਘ ਢੋਟ,ਕੁਲਵਿੰਦਰ ਸਿੰਘ ਠੇਕੇਦਾਰ,ਮਹਿੰਦਰ ਸਿੰਘ ਮਾਰਕਫੈਡ, ਸਤਨਾਮ ਸਿੰਘ ਜਲੋਵਾਲ, ਅਤੇ ਸਾਬਕਾ ਯੂਥ ਅਕਾਲੀ ਦਲ ਮਨਵੀਰ ਸਿੰਘ ਬਡਾਲਾ ਆਦਿ ਨੇ ਸਾਂਝੇ ਤੌਰ ਉੱਤੇ ਸੀਨੀਅਰ ਅਕਾਲੀ ਆਗੂ ਕਿਸ਼ਨ ਕੁਮਾਰ ਟੰਡਨ ਨੂੰ ਅਕਾਲੀ ਦਲ ਦਾ ਮੀਡੀਆ ਇੰਚਾਰਜ ਥਾਪਿਆ |
ਅਕਾਲੀ ਦਲ ਕਪੂਰਥਲਾ ਦੇ ਨਿਯੁਕਤ ਮੀਡੀਆ ਇੰਚਾਰਜ ਕ੍ਰਿਸ਼ਨ ਕੁਮਾਰ ਟੰਡਨ ਨੇ ਆਖਿਆ ਕਿ ਪਾਰਟੀ ਆਗੂਆਂ ਵੱਲੋਂ ਮੈਨੂੰ ਜੋ ਡਿਊਟੀ ਸੌਂਪੀ ਗਈ ਹੈ ਨੂੰ ਮੈਂ ਤਨ ਦੇਹੀ ਨਾਲ ਨਿਭਾਉਣ ਲਈ ਵਚਨਵੱਧ ਹੋਵਾਂਗਾ |
Leave a Reply