ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।

ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।

ਜਰਮਨੀ 18 ਮਾਰਚ , ਨਜ਼ਰਾਨਾ ਟਾਈਮਜ 
 ਜਰਮਨੀ ਦੀ ਹੈਸਨ ਸਟੇਟ ਵਿੱਚ ਪੈਂਦੇ ਸ਼ਹਿਰ ਕਿਲਕਹਾਈਮ ਵਿਚ ਪਈਆਂ 15 ਮਾਰਚ ਨੂੰ ਵੋਟਾਂ ਦੌਰਾਨ ਇਕੋ ਪਰਿਵਾਰ ਦੀਆਂ ਦੋ ਭੈਣਾਂ ਨੇ ਜਿੱਤ ਹਾਸਲ ਕੀਤੀ, ਇਸ ਦੌਰਾਨ ਜਿੱਥੇ ਹਰਪ੍ਰੀਤ ਕੌਰ ਨੇ ਦੂਜੀ ਵਾਰ ਵਿਦੇਸ਼ੀ ਸਿਟੀ ਕੌਂਸਲ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਉਥੇ ਉਹਨਾਂ ਵੱਲੋਂ ਸਿਟੀ ਕੌਂਸਲ ਦੀ ਸੀਟ ਵੀ ਹਾਸਲ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਭੈਣ ਕੋਮਲਪ੍ਰੀਤ ਕੋਰ ਨੇ ਵੀ ਵੋਟਾਂ ਦੇ ਵਿੱਚ ਵਿਦੇਸ਼ੀ ਸਿਟੀ ਕੌਂਸਲ ਦੀ ਸੀਟ ਨੂੰ ਜਿੱਤ ਕੇ ਸਿਆਸਤ ਵਿੱਚ ਪਹਿਲੀ ਵਾਰ ਪੈਰ ਧਰਿਆ ਹੈ ਇਸ ਦੌਰਾਨ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਪੰਜਾਬੀ ਭਾਈਚਾਰੇ ਅਤੇ ਸਹਿਯੋਗੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸ ਦੌਰਾਨ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਹੋਰਾਂ ਨੇ ਵੀ ਸਮੂਹ ਸਹਿਯੋਗ ਦੇਣ ਵਾਲੇ ਅਤੇ ਪੰਜਾਬੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.