ਅਕਾਲ ਤਖ਼ਤ ਸਾਹਿਬ ਤੋਂ ਹੋਵੇ ਸਮਾਜਿਕ ਬਾਈਕਾਟ ਦਾ ਐਲਾਨ-
- ਧਾਰਮਿਕ/ਰਾਜਨੀਤੀ
- 03 Jan, 2026 09:25 AM (Asia/Kolkata)
ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ
ਮੰਨੂਵਾਦੀਆਂ, ਕਾਰਪੋਰੇਟ ਘਰਾਣਿਆਂ (ਮਲਕ ਭਾਗੋਆਂ), ਬੰਦੀ ਸਿੱਖਾਂ ਦੀ ਰਿਹਾਈ ਦੇ ਦੋਖੀਆਂ, ਫੌਜੀ ਹਮਲੇ, ਝੂਠੇ ਮੁਕਾਬਲਿਆਂ, ਬੇਅਦਬੀਆਂ ਨਸ਼ਿਆਂ ਦੇ ਦੋਸ਼ੀਆਂ ਨੇ ਜਿਨ੍ਹਾਂ ਪੰਜਾਬ ਨੂੰ ਸ਼ਮਸ਼ਾਨ ਵਿੱਚ ਬਦਲਿਆ – ਖਾਲੜਾ ਮਿਸ਼ਨ ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ 2026 ਦੇ ਚੜੇ ਸਾਲ ਦੌਰਾਨ ਚਾਹੀਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਨੂਵਾਦੀ ਧਿਰਾਂ, ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਕੈਟਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਹੋਵੇ, ਜਿੰਨ੍ਹਾਂ (ਕਾਂਗਰਸ, ਭਾਜਪਾ, ਆਰ.ਐਸ.ਐਸ. , ਬਾਦਲਕਿਆਂ, ਕੇਜਰੀਵਾਲਕਿਆਂ) ਰਲ ਮਿਲ ਕੇ ਸਿੱਖੀ ਨਾਲ ਵੈਰ ਕਮਾਇਆ ਹੈ। ਜੋ ਦੋਖੀ ਹਨ ਬੰਦੀ ਸਿੱਖਾਂ ਦੀ ਰਿਹਾਈ ਦੇ, ਜੋ ਫਾਂਸੀਆਂ, ਯੂ.ਏ.ਪੀ.ਏ. / ਐਨ.ਐਸ.ਏ. ਲਾ ਕੇ ਜ਼ੁਲਮ ਕਮਾਉਂਦੇ ਹਨ, ਜੋ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸੱਚ ਛੁਪਾਉਂਦੇ ਹਨ, ਜੋ ਨਵੰਬਰ-84 ਕਤਲੇਆਮ ਕਰਾਉਂਦੇ ਹਨ ਤੇ ਕਾਤਲਾਂ ਨੂੰ ਭਾਰਤ ਰਤਨ ਦਿਵਉਂਦੇ ਹਨ, ਜੋ ਨਸ਼ਿਆਂ ਰਾਹੀਂ ਪੰਜਾਬ ਨੂੰ ਸ਼ਮਸ਼ਾਨ ਬਣਾਉਂਦੇ ਹਨ, ਬੇਅਦਬੀਆਂ ਕਰਾਉਂਦੇ ਹਨ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੀਆਂ ਗੱਲਾਂ ਮੰਦੇ ਆਚਰਣ ਵਾਲੇ ਰਾਜ ਭਾਗ ਦੇ ਮਾਲਕ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਵੀਰ ਬਾਲ ਦਿਵਣ ਮਨਾਉਂਦੇ ਹਨ। ਸਿੱਖੀ ਦੇ ਸਰਬੱਤ ਦੇ ਭਲੇ, ਗਰੀਬ ਦੀ ਬਾਂਹ ਫੜਨ, ਜ਼ੁਲਮ ਵਿਰੁੱਧ ਡੱਟਣ ਦਾ, ਹਲੇਮੀ ਰਾਜ ਦਾ ਸੰਦੇਸ਼ ਮੰਨੂਵਾਦੀ ਤਾਕਤਾਂ ਦੇ ਢਿੱਡੀ ਪੀੜ ਸਿੱਖਾਂ ਦੇ ਜਨਮ ਤੋਂ ਹੀ ਪਾਉਂਦਾ ਆਇਆ ਹੈ। ਜਥੇਬੰਦੀਆਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਗਰੀਬੀ ਹਟਾਓ, ਸਭਕਾ ਸਾਥ ਸਭ ਕਾ ਵਿਕਾਸ, ਰਾਜ ਨਹੀਂ ਸੇਵਾ ਵਰਗੇ ਨਾਅਰਿਆਂ ਵਾਂਗ ਨਿਕਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ, ਭਾਜਪਾਈ, ਕੇਜਰੀਵਾਲਕੇ, ਬਾਦਲਕੇ ਸਭ ਮਰਗਮੱਛ ਦੇ ਹੰਝੂ ਵਹਾਉਂਦੇ ਹਨ, ਸਿੱਖਾਂ ਦੀ ਕੁਲਨਾਸ਼ 'ਤੇ ਪਰਦਾ ਪਾਉਂਦੇ ਹਨ, ਪੰਜਾਬ ਦਾ ਪਾਣੀ, ਬਿਜਲੀ ਲੁਟਾਉਂਦੇ ਹਨ।
ਜਾਇਦਾਦਾਂ ਦੇ ਅੰਬਾਰ ਲਾਉਣ ਲਈ ਤੇ ਜਾਇਦਾਦਾਂ ਬਚਾਉਣ ਲਈ ਨਾਗਪੁਰ ਦੇ ਗੁਣ ਗਾਉਂਦੇ ਹਨ। ਉਨ੍ਹਾ ਕਿਹਾ ਕਿ ਦਿੱਲੀ ਤੇ ਨਾਗਪੁਰ ਵਾਲਿਆਂ ਔਰੰਗਜ਼ੇਬ ਤੇ ਪਹਾੜੀ ਰਾਜਿਆਂ ਦਾ ਏਜੰਡਾ ਅਪਣਾਇਆ ਹੈ ਪੈਰ-ਪੈਰ ਤੇ ਸਿੱਖਾਂ, ਘੱਟ ਗਿਣਤੀਆਂ, ਕਿਸਾਨਾਂ ਗਰੀਬਾਂ ਨਾਲ ਨਫਰਤਾਂ ਕਮਾਉਂਦੇ ਹਨ, ਤੇ ਉਨ੍ਹਾਂ ਦੇ ਝੂਠੇ ਮੁਕਾਬਲੇ ਬਣਾ ਕੇ ਪਾਪ ਕਮਾ ਰਹੇ ਹਨ। ਇੰਨ੍ਹਾਂ ਝੂਠੇ ਧਰਮੀਆਂ ਨੇ ਰੱਬ ਨੂੰ ਭੁਲਾ ਦਿੱਤਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਬਾਦਲਕਿਆਂ ਦੀ ਕੰਪਨੀ 328 ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਗੁਰਧਾਮਾਂ ਅੰਦਰ ਪੁਲੀਸ ਤੇ ਸਰਕਾਰੀ ਦਖਲ ਦਾ ਕਿਹੜੇ ਮੂੰਹ ਨਾਲ ਵਿਰੋਧ ਕਰ ਰਹੀ ਹੈ ਜਦੋਂ ਕਿ ਬਾਦਲਕਿਆਂ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਸਮੇਂ ਕਾਂਗਰਸ, ਭਾਜਪਾ, ਆਰ.ਐਸ.ਐਸ. ਨਾਲ ਗਠਜੋੜ ਕਰਕੇ ਫੌਜ ਰਾਂਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ। ਕਾਂਗਰਸ,
ਭਾਜਪਾ, ਆਰ.ਐਸ.ਐਸ. ਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਾਇਆ।
ਪਾਪੀਆਂ ਨੇ ਸੈਣੀ ਵਰਗੇ ਡੀ.ਜੀ.ਪੀ. ਲਾਏ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਵਰਗੇ ਸਿੱਖ ਸ਼ਹੀਦ ਕਰਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫਕਰੇ ਕੌਮ ਦੇ ਸਨਮਾਨ ਪ੍ਰਾਪਤ ਕੀਤੇ ਤੇ ਹੁਣ ਅਖੇ ਸਾਨੂੰ ਪੰਜਾਬ ਪੁਲੀਸ ਚੰਗੀ ਨਹੀਂ ਲੱਗਦੀ, ਕਦੀ ਸਰਕਾਰ ਚੰਗੀ ਨਹੀਂ ਲੱਗਦੀ। ਉਨ੍ਹਾ ਕਿਹਾ ਕਿ ਪੰਥ ਦੇ ਭਲੇ ਲਈ ਸਭ ਤੋਂ ਪਹਿਲਾਂ ਨਾਗਪੁਰੀ ਸਿੱਖਾਂ ਅਤੇ 84 ਵਾਲੇ ਸਿੱਖਾਂ ਦੀ ਘਰ ਵਾਪਸੀ
ਹੋਣੀ ਚਾਹੀਦੀ ਹੈ, ਜਿੰਨ੍ਹਾਂ ਨੇ ਸਿੱਖੀ ਨਾਲ ਦਿੱਲੀ ਨਾਗਪੁਰ ਦੇ ਕੁਹਾੜੇ ਦੇ ਦਸਤੇ ਬਣਕੇ ਧ੍ਰੋਹ ਕਮਾਇਆ ਹੈ ਅਤੇ ਅਜੇ ਵੀ ਆਪਣੇ ਆਪ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਸਿੱਖ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ ਅੱਤਵਾਦੀ ਹਮਲਾ ਐਲਾਨੇ ਅਤੇ ਫੌਜੀ ਹਮਲੇ ਨਾਲ ਸਬੰਧਿਤ ਸਭ ਫਾਈਲਾਂ ਜਨਤਕ ਹੋਣ ਤਾਂ ਕਿ ਪਾਪੀਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਸਕੇ।ਉਪਰੋਕਤ ਵੀਚਾਰ ਇੱਕ ਪ੍ਰੈਸ ਨੋਟ ਰਾਹੀਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਵਿਰਸਾ ਸਿੰਘ ਬਹਿਲਾ ਬਾਬਾ ਦਰਸ਼ਨ ਸਿੰਘ ਸੁਖਵਿੰਦਰ ਸਿੰਘ ਤਰਨ ਤਾਰਨ ਸੁਖਵਿੰਦਰ ਸਿੰਘ ਪਲਾਸੌਰ ਹਰਮਨਦੀਪ ਸਿੰਘ ਸਰਹਾਲੀ ਆਦਿ ਨੇ ਪ੍ਰਗਟ ਕੀਤੇ ।
Leave a Reply