ਇੰਸਬਰੁੱਕ ਦੀ ਧਰਤੀ 'ਤੇ ਖਾਲਸਾ ਸਾਜਨਾ ਦਿਵਸ ਮਨਾਇਆ
- ਧਾਰਮਿਕ/ਰਾਜਨੀਤੀ
- 30 Mar, 2026 07:57 PM (Asia/Kolkata)
ਆਸਟਰੀਆ / ਅੰਮ੍ਰਿਤਸਰ, 30 ਮਾਰਚ , ਰਣਜੀਤ ਸਿੰਘ ਖਾਲਸਾ- ਯੂਰਪ ਦੇ ਛੋਟੇ ਜਿਹੇ ਦੇਸ਼ ਆਸਟਰੀਆ ਦੇ ਛੋਟੇ ਜਿਹੇ ਸ਼ਹਿਰ ਇੰਸਬਰੁੱਕ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਸਟਰੀਆ ਇਟਲੀ ਅਤੇ ਜਰਮਨੀ ਦੀਆਂ ਸੰਗਤਾਂ ਵਲੋਂ ਰਲ ਮਿਲ ਕੇ 28 ਮਾਰਚ ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਗੁਰਮਤਿ ਸਮਾਗਮ ਵਿੱਚ ਪਹਿਲਾਂ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਕੀਤਾ ਗਿਆ ਬਾਅਦ ਵਿੱਚ ਬਾਬਾ ਨਛੱਤਰ ਸਿੰਘ ਜੀ ਭੈਣੀ ਮੱਸਾ ਵਾਲਿਆਂ ਨੇ ਜੋ ਕਿ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ ਦੇ ਪ੍ਰਧਾਨ ਵੀ ਹਨ ਉੱਹਨਾ ਨੇ ਕਥਾ ਵਿਚਾਰਾਂ ਦੁਆਰਾ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਵਾਰੇ ਸੰਗਤਾਂ ਬਹੁਤ ਹੀ ਵਿਸਥਾਰਪੂਰਵਕ ਚਾਨਣਾ ਪਾਇਆ, ਬਾਅਦ ਵਿੱਚ ਬਹੁਤ ਹੀ ਸਤਿਕਾਰਯੋਗ ਵੀਰ ਸੁਖਜਿੰਦਰ ਸਿੰਘ ਸੁੱਖਾ ਸਾਲਜਬਰਗ ਸ਼ਹਿਰ ਵਾਲਿਆਂ ਨੇ ਦੋ ਕਵਿਤਾਵਾਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਪਰੰਤ ਕਵੀਸ਼ਰੀ ਜਥਾ ਭਾਈ ਸਾਹਿਬ ਜੀ ਸਰਬਜੀਤ ਸਿੰਘ ਮਾਣਕਪੁਰੀ ਰੋਮਾ ਸ਼ਹਿਰ ਵਾਲਿਆਂ ਭਾਈ ਹਰਪਾਲ ਸਿੰਘ ਜੀ ਹੀਰਾ ਵਿਆਨਾ ਵਾਲਿਆਂ ਨੇ ਕਵੀਸ਼ਰੀ ਵਾਰਾਂ ਰਾਹੀਂ ਗੁਰੂ ਕੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਸਰਬਜੀਤ ਸਿੰਘ ਜੀ ਮਾਣਕਪੁਰੀ ਨੇ ਸਭ ਸੰਗਤਾਂ ਨੂੰ ਖੰਡੇ ਬਾਟੇ ਕੀ ਪਾਹੁਲ ਛਕਣ ਅਤੇ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਅਤੇ ਨਾਮ ਸਿਮਰਨ ਅਭਿਆਸ ਕਰਨ ਲਈ ਵੀ ਪ੍ਰੇਰਿਤ ਕੀਤਾ । ਭਾਈ ਵਰਿੰਦਰ ਸਿੰਘ ਜੌਹਲ ਜਵੰਧਪੁਰ ਸਾਬਕਾ ਪ੍ਰਧਾਨ ਗਰਾਸ ਸ਼ਹਿਰ ਵਾਲਿਆਂ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ । ਇੰਸਬਰੁੱਕ ਸ਼ਹਿਰ ਵਿੱਚ ਸਿੱਖ ਸੰਗਤਾਂ ਘੱਟ ਹੋਣ ਕਰਕੇ ਹਾਲੇ ਏਥੇ ਗੁਰਦੁਆਰਾ ਸਾਹਿਬ ਜੀ ਨਹੀਂ ਬਣੇ ਹਨ ਪਰ ਫੇਰ ਵੀ ਸੰਗਤਾਂ ਵਲੋਂ ਰਲ ਮਿਲ ਕੇ ਇੱਕ ਹਾਲ ਕਿਰਾਏ ਉੱਤੇ ਲੈ ਕੇ ਹਰ ਸਾਲ ਦੇ ਸਮਾਗਮ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ । ਇਸ ਸਮਾਗਮ ਵਿੱਚ ਹਾਜ਼ਰੀ ਭਰੀ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਭਾਈ ਹਰਪ੍ਰੀਤ ਸਿੰਘ ਪੰਮਾ ਮੁੱਖ ਸੇਵਾਦਾਰ ਅਤੇ ਖਜ਼ਾਨਚੀ, ਭਾਈ ਪ੍ਰਸ਼ਨ ਸਿੰਘ ਜੀ ਸੰਧੂ ਵਾਈਸ ਪ੍ਰਧਾਨ , ਭਾਈ ਗੁਰਪ੍ਰੀਤ ਸਿੰਘ ਗੋਪੀ ਪਿੰਡ ਨਾਗੋਕੇ ਸੈਕਟਰੀ , ਭਾਈ ਰਜਿੰਦਰ ਸਿੰਘ ਜੀ ਵਾਈਸ ਸੈਕਟਰੀ , ਭਾਈ ਅਮਨਦੀਪ ਸਿੰਘ ਇਟਲੀ ਵਾਈਸ ਖਜ਼ਾਨਚੀ, ਭਾਈ ਤਰਨਜੀਤ ਸਿੰਘ ਜੀ ਜਰਮਨੀ ਵਾਈਸ ਖਜ਼ਾਨਚੀ, ਭਾਈ ਜਤਿੰਦਰ ਸਿੰਘ ਜੀ ਪਿੰਡ ਨੌਲੀ ਜਰਮਨੀ, ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਇਟਲੀ , ਭਾਈ ਜਗਜੀਤ ਸਿੰਘ ਜੱਗੀ ਇਟਲੀ , ਭਾਈ ਦਵਿੰਦਰ ਸਿੰਘ ਰੰਧਾਵਾ ਤੇ ਭਾਈ ਜਗਰੂਪ ਸਿੰਘ ਰੰਧਾਵਾ ਇਟਲੀ , ਭਾਈ ਗੁਰਮੁੱਖ ਸਿੰਘ ਬੰਗਾ, ਭਾਈ ਹਰਮੇਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਾਲਜਬਰਗ ਸ਼ਹਿਰ, ਭਾਈ ਬਲਬੀਰ ਸਿੰਘ ਸਾਲਜਬਰਗ , ਭਾਈ ਦਲੀਪ ਕੁਮਾਰ ਸਾਲਜਬਰਗ ਸ਼ਹਿਰ , ਭਾਈ ਲੁਭਾਇਆ ਸਿੰਘ ਸਾਲਜਬਰਗ ਸ਼ਹਿਰ, ਭਾਈ ਸੁਰਜੀਤ ਸਿੰਘ ਕਾਹਲੋਂ ਪ੍ਰਧਾਨ ਗੁਰਦੁਆਰਾ ਸਾਹਿਬ ਗਰਾਸ ਸ਼ਹਿਰ, ਭਾਈ ਬਲਕਾਰ ਸਿੰਘ ਜੀ ਇਟਲੀ , ਜਰਮਨੀ ਦੇ ਸ਼ਹਿਰ ਮਿਉਂਨਚਨ ਤੋਂ ਇੱਕ ਪੂਰੀ ਬੱਸ ਭਰ ਕੇ ਸੰਗਤਾਂ ਦੀ ਪਹੁਚੀ । ਏਸ ਤਰ੍ਹਾਂ ਹੀ ਵੀ ਬਹੁਤ ਸੰਗਤਾਂ ਸ਼ਹਿਰ ਨਿਵਾਸੀ ਹਿੰਦੂ ਅਤੇ ਮੁਸਲਮਾਨ ਸੰਗਤਾਂ ਨੇ ਵੀ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ ਅਤੇ ਲੰਗਰ ਵਰਤਾਉਣ ਦੀਆਂ ਸੇਵਾਵਾਂ ਕੀਤੀਆਂ । ਬੀਬੀਆਂ ਅਤੇ ਬੱਚਿਆਂ ਨੇ ਵੀ ਬਹੁਤ ਸੇਵਾਵਾਂ ਕੀਤੀਆਂ । ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਜਿਹਨਾਂ ਦੀ ਸਾਰੀ ਸੇਵਾ ਭਾਈ ਗੁਰਪ੍ਰੀਤ ਸਿੰਘ ਗੋਪੀ ਨਾਗੋਕੇ ਵਾਲਿਆਂ ਵਲੋਂ ਲਈ ਗਈ ਅਤੇ ਨਾਲ ਦੀ ਨਾਲ ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਵਲੋਂ ਗੁਰਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦਾ ਵੀ ਲੰਗਰ ਲਗਾਇਆ ਗਿਆ ।
Leave a Reply