ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27 ਅਪਡੇਟ! ਦੇਖੋ ਲਿਸਟ

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27 ਅਪਡੇਟ! ਦੇਖੋ ਲਿਸਟ

ਗੈਜੇਟ ਡੈਸਕ- ਆਈਫੋਨ ਯੂਜ਼ਰਜ਼ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਕੰਪਨੀ ਜਲਦ ਹੀ ਆਪਣਾ ਨਵਾਂ ਆਪਰੇਟਿੰਗ ਸਿਸਟਮ iOS 27 ਪੇਸ਼ ਕਰਨ ਜਾ ਰਹੀ ਹੈ ਪਰ ਇੱਕ ਤਾਜ਼ਾ ਰਿਪੋਰਟ ਅਨੁਸਾਰ ਕੁਝ ਪੁਰਾਣੇ ਆਈਫੋਨ ਮਾਡਲਾਂ ਨੂੰ ਇਹ ਨਵਾਂ ਅਪਡੇਟ ਨਹੀਂ ਮਿਲੇਗਾ।
WWDC 2026 'ਚ ਹੋਵੇਗਾ ਐਲਾਨ
ਉਮੀਦ ਜਤਾਈ ਜਾ ਰਹੀ ਹੈ ਕਿ ਐਪਲ ਆਪਣੇ ਸਾਲਾਨਾ 'ਵਰਲਡਵਾਈਡ ਡਿਵੈਲਪਰਸ ਕਾਨਫਰੰਸ' (WWDC 2026) ਦੇ ਦੌਰਾਨ 8 ਜੂਨ ਨੂੰ ਅਗਲੀ ਪੀੜ੍ਹੀ ਦੇ ਆਈਫੋਨ ਆਪਰੇਟਿੰਗ ਸਿਸਟਮ ਤੋਂ ਪਰਦਾ ਚੁੱਕ ਸਕਦੀ ਹੈ। ਇਸ ਇਵੈਂਟ ਦੌਰਾਨ iOS 27 ਦੇ ਨਾਲ-ਨਾਲ iPadOS 27, watchOS 27 ਅਤੇ macOS 27 ਅਪਡੇਟ ਵੀ ਪੇਸ਼ ਕੀਤੇ ਜਾ ਸਕਦੇ ਹਨ।
ਇਨ੍ਹਾਂ ਮਾਡਲਾਂ ਲਈ ਸਪੋਰਟ ਹੋ ਸਕਦੀ ਹੈ ਬੰਦ
ਲੀਕ ਹੋਈ ਜਾਣਕਾਰੀ ਅਨੁਸਾਰ, iOS 27 ਸਿਰਫ਼ ਆਈਫੋਨ 12 ਸੀਰੀਜ਼ ਅਤੇ ਉਸ ਤੋਂ ਬਾਅਦ ਵਾਲੇ ਨਵੇਂ ਮਾਡਲਾਂ ਨੂੰ ਹੀ ਸਪੋਰਟ ਕਰੇਗਾ। ਜੇਕਰ ਇਹ ਜਾਣਕਾਰੀ ਸਹੀ ਸਾਬਤ ਹੁੰਦੀ ਹੈ, ਤਾਂ ਹੇਠ ਲਿਖੇ ਮਾਡਲਾਂ ਲਈ ਨਵਾਂ ਓਐਸ ਅਪਡੇਟ ਨਹੀਂ ਮਿਲੇਗਾ:
iPhone 11
iPhone 11 Pro
iPhone 11 Pro Max
Second generation iPhone SE
ਇਹ ਡਿਵਾਈਸਿਜ਼ 2019 ਅਤੇ 2020 ਦੇ ਵਿਚਕਾਰ ਲਾਂਚ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਪਹਿਲਾਂ ਹੀ ਕਈ ਸਾਲਾਂ ਤੱਕ ਵੱਡੇ iOS ਅਪਡੇਟ ਮਿਲ ਚੁੱਕੇ ਹਨ।
ਕਿਹੜੇ ਮਾਡਲਾਂ ਨੂੰ ਮਿਲੇਗਾ ਸਪੋਰਟ?
ਰਿਪੋਰਟਾਂ ਅਨੁਸਾਰ, iPhone 12, 13, 14, 15, 16 ਸੀਰੀਜ਼ ਦੇ ਨਾਲ-ਨਾਲ ਐਪਲ ਦੀ ਨਵੀਨਤਮ iPhone 17 ਸੀਰੀਜ਼ ਅਤੇ ਥਰਡ ਜਨਰੇਸ਼ਨ iPhone SE ਨੂੰ ਨਵੇਂ ਓਐਸ ਦਾ ਸਪੋਰਟ ਮਿਲਣਾ ਜਾਰੀ ਰਹੇਗਾ। ਉਮੀਦ ਹੈ ਕਿ ਜਲਦ ਹੀ ਕੰਪਨੀ ਵੱਲੋਂ ਅਧਿਕਾਰਤ ਸੂਚੀ ਜਾਰੀ ਕੀਤੀ ਜਾਵੇਗੀ।
ਆਈਪੈਡ ਅਤੇ ਮੈਕ 'ਤੇ ਵੀ ਅਸਰ
ਸਿਰਫ਼ ਆਈਫੋਨ ਹੀ ਨਹੀਂ, ਸਗੋਂ ਕੁਝ ਪੁਰਾਣੇ ਆਈਪੈਡ ਮਾਡਲ ਵੀ iPadOS 27 ਦੇ ਨਾਲ ਆਪਣਾ ਸਪੋਰਟ ਗੁਆ ਸਕਦੇ ਹਨ। ਇਸ ਤੋਂ ਇਲਾਵਾ, macOS 27 ਦੇ ਨਾਲ ਇੰਟੈੱਲ ਪਾਵਰਡ ਮੈਕ ਲਈ ਵੀ ਸਪੋਰਟ ਖਤਮ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਐਪਲ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਕੰਪੈਟਿਬਿਲਟੀ ਲਿਸਟ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਹ ਜਾਣਕਾਰੀ ਲੀਕ 'ਤੇ ਅਧਾਰਤ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.