ਜਲੰਧਰ ਦੇ ਮਾਨ ਸਿੰਘ ਦੀ ਇਟਲੀ ਵਿੱਚ ਹੋਈ ਮੌਤ ,ਪਰਿਵਾਰ ਸਦਮੇ ਵਿੱਚ

ਜਲੰਧਰ ਦੇ ਮਾਨ ਸਿੰਘ ਦੀ ਇਟਲੀ ਵਿੱਚ ਹੋਈ ਮੌਤ ,ਪਰਿਵਾਰ ਸਦਮੇ ਵਿੱਚ

ਇਟਲੀ , ਨਜ਼ਰਾਨਾ ਟਾਈਮਜ਼ / ਸੂਬਾ ਲਾਸੀਓ ਦੇ ਖੇਤੀਬਾੜੀ ਖੇਤਰ ਵਜੋਂ ਜਾਣੇ ਜਾਂਦੇ ਕਸਬਾ ਪੁਨਤੀਨੀਆ (ਲਾਤੀਨਾ) ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ 36 ਸਾਲਾ ਮਾਨ ਸਿੰਘ (ਜਲੰਧਰ) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਨ ਸਿੰਘ ਖੇਤੀਬਾੜੀ ਮਜ਼ਦੂਰ ਵਜੋਂ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਮਾਨ ਸਿੰਘ ਸਵੇਰੇ-ਸਵੇਰੇ ਕੰਮ ਕਰਨ ਲਈ ਸਾਈਕਲ 'ਤੇ ਜਾ ਰਿਹਾ ਸੀ ਤਾਂ ਉਸਨੂੰ ਪਿੱਛੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਨ ਸਿੰਘ ਦੀ ਘਟਨਾ ਸਥਲ 'ਤੇ ਹੀ ਮੌਤ ਹੋ ਗਈ। 
ਪੀੜਤ ਆਪਣੀ ਈ-ਬਾਈਕ 'ਤੇ ਵਿਆ ਡੇਲਾ ਸਟ੍ਰਿਸੀਆ ਜਾ ਰਿਹਾ ਸੀ, ਜਦੋਂ ਉਸਨੂੰ ਸਥਾਨਕ ਇਟਾਲੀਅਨ ਫੋਰਡ ਫੇਸਟਾ ਕਾਰ ਨੇ ਟੱਕਰ ਮਾਰ ਦਿੱਤੀ, ਜੋ ਕੰਮ 'ਤੇ ਜਾਣ ਲਈ ਜਲਦੀ ਘਰੋਂ ਵੀ ਨਿਕਲਿਆ ਸੀ। ਇਹ ਹਾਦਸਾ ਸਵੇਰੇ 5:00 ਵਜੇ ਤੋਂ ਬਾਅਦ ਵਾਪਰਿਆ। ਬਚਾਅ ਕਰਮਚਾਰੀਆਂ ਨੇ ਮਾਨ ਸਿੰਘ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਅਫਸੋਸ ਸਭ ਬੇਫਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਭਾਰਤੀ ਵਿਅਕਤੀ ਨੂੰ ਕਈ ਮੀਟਰ ਦੂਰ ਸੁੱਟ ਦਿੱਤਾ ਗਿਆ, ਜਦੋਂ ਕਿ ਉਸਦੀ ਸਾਈਕਲ ਇੱਕ ਖਾਈ ਵਿੱਚ ਜਾ ਡਿੱਗੀ।


ਪੁਨਤੀਨੀਆ ਸਟੇਸ਼ਨ ਕਮਾਂਡ ਅਤੇ ਲਾਤੀਨਾ ਮੋਬਾਈਲ ਰੇਡੀਓ ਯੂਨਿਟ ਦੇ ਪੁਲਸ ਅਧਿਕਾਰੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਾਰਤੀ ਵਿਅਕਤੀ ਨੇ ਨਾ ਤਾਂ ਰਿਫਲੈਕਟਰ ਵਾਲੀ ਸੈਫਟੀ ਜੈਕਟ ਪਾਈ ਹੋਈ ਸੀ ਨਾਂ ਹੀ ਸਾਇਕਲ 'ਤੇ ਲਾਇਟ ਲਗਵਾਈ ਹੋਈ ਸੀ। ਦੂਜੇ ਪਾਸੇ ਹਨੇਰਾ ਜ਼ਿਆਦਾ ਹੋਣ ਕਾਰਨ ਗੱਡੀ ਵਾਲੇ ਡਰਾਈਵਰ ਵੱਲੋਂ ਅੱਗੇ ਚੰਗੀ ਤਰ੍ਹਾਂ ਸਾਫ ਨਾ ਦਿਸਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਮ੍ਰਿਤਕ ਮਾਨ ਸਿੰਘ ਆਪਣੇ ਪਿੱਛੇ ਬੁੱਢੇ ਮਾਪੇ ,ਵਿਧਵਾ ਪਤਨੀ ਤੇ 1 ਮਾਸੂਮ ਨੂੰ ਰੋਦੇ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਗਲਤੀ ਭਾਵੇਂ ਕਿਸੇ ਦੀ ਹੋਵੇ ਪਰ ਜੋ ਇਨਸਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਉਹ ਕਦੇ ਵੀ ਵਾਪਸ ਨਹੀਂ ਆਵੇਗਾ। ਇਹ ਖ਼ਬਰ ਨਸੀਹਤ ਦਿੰਦੀ ਹੈ ਕਿ ਜਿਹੜੇ ਭਾਰਤੀ ਸਾਇਕਲ 'ਤੇ ਸਵਾਰ ਹੋ ਕੇ ਕੰਮਾਂ 'ਤੇ ਜਾਂਦੇ ਹਨ, ਉਹ ਕਿਰਪਾ ਕਰਕੇ ਸਾਇਕਲ ਤੇ ਲਾਇਟ ਜ਼ਰੂਰ ਲਗਾਉਣ ਤੇ ਸੈਫਟੀ ਵਾਲੀ ਰਿਫਲੈਂਕਟਰ ਜੈਕਟ ਜ਼ਰੂਰ ਪਾਉਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.