ਨਹਿਰ ’ਤੇ ਨਹਾਉਣ ਗਏ ਦੋਸਤਾਂ ’ਤੇ ਤਾਬੜਤੋੜ ਫਾਇਰਿੰਗ, ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਬਚਾਈ ਜਾਨ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਕੇਸ

ਨਹਿਰ ’ਤੇ ਨਹਾਉਣ ਗਏ ਦੋਸਤਾਂ ’ਤੇ ਤਾਬੜਤੋੜ ਫਾਇਰਿੰਗ, ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਬਚਾਈ ਜਾਨ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਕੇਸ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੱਠਲ ਭਾਈਕੇ ’ਚ ਨਹਿਰ ਉੱਪਰ ਨਹਾਉਣ ਗਏ ਦੋ ਦੋਸਤਾਂ ਉੱਪਰ ਸਕਾਰਪਿਓ ਸਵਾਰਾਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਗੋਲੀਬਾਰੀ ਉਸ ਵੇਲੇ ਕੀਤੀ ਗਈ ਜਦੋਂ ਦੋਵੇਂ ਦੋਸਤ ਨਹਿਰ ਕੋਲ ਬਣੇ ਸ਼ਮਸ਼ਾਨਘਾਟ ਦੇ ਸ਼ੈੱਡ ਹੇਠ ਬੈਠਾਂ ਸਨ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਦੋਵਾਂ ਦੋਸਤਾਂ ਨੇ ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਜਾਨ ਬਚਾਈ।

ਰਾਕੇਸ਼ ਨਈਅਰ, ਪੰਜਾਬੀ ਜਾਗਰਣ, ਚੋਹਲਾ ਸਾਹਿਬ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੱਠਲ ਭਾਈਕੇ ’ਚ ਨਹਿਰ ਉੱਪਰ ਨਹਾਉਣ ਗਏ ਦੋ ਦੋਸਤਾਂ ਉੱਪਰ ਸਕਾਰਪਿਓ ਸਵਾਰਾਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਗੋਲੀਬਾਰੀ ਉਸ ਵੇਲੇ ਕੀਤੀ ਗਈ ਜਦੋਂ ਦੋਵੇਂ ਦੋਸਤ ਨਹਿਰ ਕੋਲ ਬਣੇ ਸ਼ਮਸ਼ਾਨਘਾਟ ਦੇ ਸ਼ੈੱਡ ਹੇਠ ਬੈਠਾਂ ਸਨ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਦੋਵਾਂ ਦੋਸਤਾਂ ਨੇ ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਉਕਤ ਗੋਲੀਬਾਰੀ ਪੰਜ ਸਾਲ ਪਹਿਲਾਂ ਹੋਏ ਝਗੜੇ ਦੀ ਰੰਜਿਸ਼ ਤਹਿਤ ਕੀਤੀ ਗਈ ਹੈ। ਦੂਜੇ ਪਾਸੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੌਕੇ ਤੋਂ ਵੱਖ-ਵੱਖ ਬੋਰ ਦੇ ਪੰਜ ਖੋਲ ਵੀ ਬਰਾਮਦ ਕੀਤੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ 27 ਸਾਲਾ ਗੁਰਸਾਹਿਬ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਭੱਠਲ ਭਾਈਕੇ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੰਨੀਦੀਪ ਸਿੰਘ ਪੁੱਤਰ ਮੰਗਲ ਸਿੰਘ ਨਾਲ ਪਿੰਡ ਦੇ ਸ਼ਮਸ਼ਾਨ ਘਾਟ ਨੇੜੇ ਲੱਗਦੀ ਨਹਿਰ ’ਤੇ ਨਹਾਉਣ ਜਾ ਰਿਹਾ ਸੀ। ਰਸਤੇ ’ਚ ਕਾਲੇ ਰੰਗ ਦੀ ਸਕਾਰਪੀਓ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕੀ, ਜਿਸ ’ਚੋਂ ਜਗਰੂਪ ਸਿੰਘ ਅਤੇ ਮਲਕੀਤ ਸਿੰਘ ਬਾਹਰ ਨਿਕਲੇ ਅਤੇ ਉਨ੍ਹਾਂ ਨਾਲ ਤਕਰਾਰ ਕਰਨ ਲੱਗ ਪਏ।
ਇਸ ਦੌਰਾਨ ਉਸਦੇ ਦੋਸਤ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ, ਜਿਸ ਤੋਂ ਬਾਅਦ ਉਹ ਉਥੋਂ ਚਲੇ ਗਏ। ਬਾਅਦ ’ਚ ਜਦੋਂ ਉਹ ਦੋਵੇਂ ਸ਼ਮਸ਼ਾਨ ਘਾਟ ’ਚ ਬਣੇ ਸ਼ੈੱਡ ਹੇਠ ਬੈਠੇ ਸਨ ਤਾਂ ਕਰੀਬ ਸਵਾ ਇਕ ਵਜੇ ਦੋ ਗੱਡੀਆਂ ਆਈਆਂ ਜਿਨ੍ਹਾਂ ’ਚ ਹਥਿਆਰਬੰਦ ਲੋਕ ਮੌਜੂਦ ਸਨ।
ਉਸਨੇ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਲਈ ਪਿੰਡ ਵੱਲ ਭੱਜੇ ਅਤੇ ਪਾਣੀ ਵਾਲੀ ਟੈਂਕੀ ਦੇ ਕਮਰੇ ਪਿੱਛੇ ਲੁਕ ਗਏ। ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਹਵਾਈ ਫਾਇਰ ਕਰਦੇ ਮੌਕੇ ਤੋਂ ਫਰਾਰ ਹੋ ਗਏ।
ਉਸਨੇ ਦੱਸਿਆ ਕਿ ਸਾਲ 2021 ਵਿਚ ਉਸਦਾ ਜਗਰੂਪ ਸਿੰਘ ਨਾਲ ਝਗੜਾ ਹੋਇਆ ਸੀ ਅਤੇ ਇਹ ਹਮਲਾ ਉਸੇ ਦੀ ਰੰਜਿਸ਼ ਕਰਕੇ ਕੀਤਾ ਗਿਆ ਹੈ। ਉੱਧਰ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਗੁਰਹਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਮੰਗਲ ਸਿੰਘ ਪੁੱਤਰ ਪ੍ਰੇਮ ਸਿੰਘ, ਜਗਰੂਪ ਸਿੰਘ ਪੁੱਤਰ ਮੰਗਲ ਸਿੰਘ, ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਨਵਰੂਪ ਸਿੰਘ ਪੁੱਤਰ ਮੰਗਲ ਸਿੰਘ, ਸੁਖਵਿੰਦਰ ਸਿੰਘ ਕਾਲੀ ਪੁੱਤਰ ਅਮਰ ਸਿੰਘ ਸਾਰੇ ਵਾਸੀ ਭੱਠਲ ਭਾਈਕੇ, ਗੁਰਲਾਲ ਸਿੰਘ ਵਾਸੀ ਸਰਹਾਲੀ ਕਲਾਂ ਅਤੇ ਬਿਕਰਮ ਸਿੰਘ ਬਿੱਕਾ ਵਾਸੀ ਜੱਲੇਵਾਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.