ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਚੰਡੀਗੜ ਦੀ ਰੋਸ ਰੈਲੀ ਵਿਚ ਵੱਧ ਚੜ ਕੇ ਉਤਸ਼ਾਹ ਨਾਲ ਸ਼ਾਮਲ ਹੋਵੇਗੀ।-ਬਾਬਾ ਅਮਰਜੀਤ ਸਿੰਘ/ਰਣਜੀਤ ਸਿੰਘ ਤਲਵੰਡੀ

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਚੰਡੀਗੜ ਦੀ ਰੋਸ ਰੈਲੀ ਵਿਚ ਵੱਧ ਚੜ ਕੇ ਉਤਸ਼ਾਹ ਨਾਲ ਸ਼ਾਮਲ ਹੋਵੇਗੀ।-ਬਾਬਾ ਅਮਰਜੀਤ ਸਿੰਘ/ਰਣਜੀਤ ਸਿੰਘ ਤਲਵੰਡੀ

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ/ਟਰਾਂਸਕੋ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਦਿਹਾਤੀ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸੂਬਾ ਪ੍ਰਧਾਨ ਬਾਬਾ ਅਮਰਜੀਤ ਸਿੰਘ,ਕੈਸ਼ੀਅਰ ਸੁਖਦੇਵ ਸਿੰਘ ਅਤੇ ਜਥੇਬੰਦੀ ਦੇ ਪ੍ਰਮੁਖ ਸਰਗਰਮ ਮੈਂਬਰ ਅਹੁਦੇਦਾਰ ਸ਼ਾਮਲ ਹੋਏ।ਸੁਬਾਈ ਪ੍ਰਧਾਨ ਬਾਬਾ ਅਮਰਜੀਤ ਸਿੰਘ,ਰਣਜੀਤ ਸਿੰਘ ਤਲਵੰਡੀ,ਅਤੇ ਸੁਖਦੇਵ ਸਿੰਘ ਨੇ ਮੀਟਿੰਗ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਮੁਲਾਜਮਾਂ/ਪੈਨਸ਼ਨਰਾਂ ਦੇ ਹੱਕ ਵਿਚ ਦਿਤੇ ਗਏ ਫੈਸਲੇ ਦਾ ਜੋਰਦਾਰ ਸਵਾਗਤ ਕਰਦੇ ਹਾਂ।ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਤ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਪੇ ਕਮਿਸ਼ਨ ਦੇ ਸਕੇਲਾਂ ਦੀ ਗਲ ਕਰਦੇ ਹੋਏ ਪਹਿਲੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ।ਡੀ ਏ ਸਬੰਧੀ ਟਾਲਮਟੋਲ ਕਰਕੇ ਪਾਸਾ ਵਟ ਰਹੇ ਹਨ।ਜੇਕਰ ਪਿਛਲੀਆਂ ਸਰਕਾਰਾਂ ਦੋਸ਼ੀ ਸਨ ਤਾਂ ਹੀ ਮੁਲਾਜ਼ਮਾਂ/ਪੈਨਸ਼ਨਰਾਂ ਅਤੇ ਲੋਕਾਂ ਨੇ ਸਾਰਾ ਜੋਰ ਲਗਾ ਕੇ ਬਦਲ ਕੇ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਹੋਂਦ ਵਿਚ ਲਿਆਂਦਾ ਸੀ ਤੁਸੀ ਵੀ ਉਹੋ ਕੁਝ ਕਰ ਰਹੇ ਹੋ।ਅਸੀਂ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।ਮੁਲਾਜਮ/ਪੈਨਸ਼ਨਰਜ਼ ਜਥੇਬੰਦੀਆਂ ਆਪਣੇ ਹੱਕਾਂ ਦੀ ਲੜਾਈ ਨੂੰ ਮਾਣਯੋਗ ਅਦਾਲਤਾਂ ਅਤੇ ਸ਼ੰਘਰਸ਼ ਦੇ ਮੈਦਾਨ ਵਿਚ ਜੋਰਸ਼ੋਰ ਨਾਲ ਲੜ ਰਹੇ ਹਾਂ।ਇਸੇ ਲੜੀ ਤਹਿਤ ਪੰਜਾਬ ਭਰ ਦੇ ਮੁਲਾਜਮਾਂ/ਪੈਨਸ਼ਨਰਾਂ ਵੱਲੋ ਮਿਲ ਕੇ 7 ਅਗਸਤ ਨੂੰ ਚੰਡੀਗੜ ਵਿਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਵੱਧ ਚੜ ਕੇ ਹਿਸਾ ਲਿਆ ਜਾ ਰਿਹਾ ਹੈ।ਸਰਕਲ ਸਕੱਤਰ ਇਕਬਾਲ ਸਿੰਘ,ਡਵੀਜਨ ਪ੍ਰਧਾਨ ਪਵਿਤਰ ਸਿੰਘ ਅਤੇ ਰਣਜੀਤ ਸਿੰਘ ਭਿੰਡਰ ਤਰਸਿਕਾ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਾਣਯੋਗ ਅਦਾਲਤ ਦੇ ਹਕਮਾਂ ਮੁਤਾਬਿਕ ਡੀ ਏ ਨਾ ਦਿਤਾ ਮਸਲੇ ਨੂੰ ਹੋਰ ਲਮਕਾਉਣ ਦਾ ਯਤਨ ਕੀਤਾ ਗਿਆ ਤਾਂ ਇਸ ਦਾ ਖਮਿਆਜਾ 2027 ਦੀਆਂ ਚੋਣਾਂ ਵਿਚ ਭੁਗਤਣਾਂ ਪਵੇਗਾ।ਇਸ ਸਮੇਂ ਪ੍ਰਮੁਖ ਆਗੂ ਇੰਜੀ ਕੇਵਲ ਕ੍ਰਿਸ਼ਨ,ਇੰਜੀ ਰਘਬੀਰ ਸਿੰਘ, ਇੰਜੀ ਕੰਵਲਜੀਤ ਸਿੰਘ,ਬਲਵਿੰਦਰ ਸਿੰਘ ਢਪੱਈਆਂ,ਗੋਕਲ ਦੇਵ, ਜਸਪਾਲ ਸ਼ਰਮਾਂ,ਕਾਬਲ ਸਿੰਘ ਸੈਦੋਲੇਹਲ,ਦੇਵ ਰਾਜ,ਕਰਤਾਰ ਸਿੰਘ ,   ਅਮਰਜੀਤ ਸਿੰਘ,ਅਜੈਪਾਲ ਸਿੰਘ,ਜਸਵੰਤ ਸਿੰਘ , ਅਜੀਤ ਸਿੰਘ, ਤਲਵਿੰਦਰ ਸਿੰਘ,ਸੁਖਦੇਵਰਾਜ,ਬਾਵਾ ਸਿੰਘ ਆਦਿ ਆਗੂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.