ਕਰੀਬ 96 ਦੇਸ਼ਾਂ ਦੇ ਲੋਕਾਂ ਵੱਲੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵਿਖੇ ਮਨਾਇਆ ਪੰਜਾਬੀ ਭਾਸ਼ਾ ਹਫ਼ਤਾ...
- ਅੰਤਰਰਾਸ਼ਟਰੀ
- (Asia/Kolkata)
ਇੰਡੀਅਨ ਸਟੇਟ ਠੇਕੇਦਾਰਾਂ ਵੱਲੋਂ ਰਾਸ਼ਟਰੀ ਭਾਸ਼ਾ ਸਮਝੀ ਜਾਂਦੀ ਹਿੰਦੀ ਨੂੰ ਬੋਲ ਦੇ ਕੇਵਲ ਇੰਡੀਅਨ ਦੇ ਤਿੰਨ-ਚਾਰ ਸਟੇਟਾਂ ਦੇ ਲੋਕਾਂ…
ਚੰਡੀਗੜ੍ਹ/ਔਕਲੈਂਡ, 14 ਨਵੰਬਰ (ਮੰਗਤ ਸਿੰਘ ਸੈਦਪੁਰ) : ਪੂਰੀ ਦੁਨੀਆਂ ਵਿੱਚ ਪੰਜਾਬੀ ਫੈਲੇ ਹੋਏ ਹਨ ਜਿਨਾਂ ਨੇ ਆਪਣੇ ਦੇਸ਼ ਦੇ ਕੋਣੇ-ਕੋਣੇ ਵਿੱਚ ਗੁਰੂ ਘਰ ਸਥਾਪਿਤ ਕੀਤੇ ਹੋਏ ਹਨ ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਲਈ ਵੀ ਵੱਡੇ ਪੱਧਰ ਤੇ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ। ਇੰਗਲਿਸ਼ ਸਟੇਟ ਵਿੱਚ ਜਿੱਥੇ ਕਿਤੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਸਰਕਾਰੀ ਪ੍ਰਸ਼ਾਸਨ ਪ੍ਰਬੰਧਾਂ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਦੁਨੀਆਂ ਦੇ ਕੋਣੇ ਕੋਣੇ ਵਿੱਚ ਵਸਦੇ ਵਿਦੇਸ਼ਾਂ ਦੇ ਲੋਕ ਪੰਜਾਬੀ ਬੋਲਣ ਨੂੰ ਆਪਣਾ ਮਾਣ ਸਮਝਦੇ ਹਨ। ਇਸੇ ਸੰਬੰਧ ਵਿੱਚਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਂ-ਬੋਲੀ, ਅਮੀਰ ਵਿਰਸੇ ਅਤੇ ਸੱਭਿਆਚਾਰਕ ਪਛਾਣ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵਿਖੇ 7ਵਾਂ ਪੰਜਾਬੀ ਭਾਸ਼ਾ ਹਫ਼ਤਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਮਾਂ-ਬੋਲੀ ਨਾਲ ਸਾਂਝ ਹੋਰ ਪੀਢੀ ਕਰਨ ਦਾ ਇੱਕ ਸੁੰਦਰ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਅਤੇ ਪ੍ਰਬੰਧਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਸਿਰਫ਼ ਸੰਚਾਰ ਦੀ ਬੋਲੀ ਨਹੀਂ ਹੈ, ਸਗੋਂ ਇਹ ਸਾਡੀਆਂ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਨ ਵਾਲਾ ਇੱਕ ਮਜ਼ਬੂਤ ਰਾਹ ਹੈ, ਜੋ ਸਾਡੀਆਂ ਇਤਿਹਾਸਕ ਕਹਾਣੀਆਂ, ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਅੱਜ ਵੀ ਜਿਊਂਦਾ ਰੱਖਦੀ ਹੈ। ਇਸ ਮੌਕੇ ਸਮੂਹ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਆਓ, ਅਸੀਂ ਆਪਣੇ ਘਰਾਂ ਵਿੱਚ ਠੇਠ ਪੰਜਾਬੀ ਬੋਲੀਏ, ਨਵੀਂ ਪੀੜ੍ਹੀ ਅਤੇ ਬੱਚਿਆਂ ਨੂੰ ਪੰਜਾਬੀ ਪੜ੍ਹਨ-ਲਿਖਣ ਲਈ ਉਤਸ਼ਾਹਿਤ ਕਰੀਏ ਅਤੇ ਆਪਣੀ ਮਾਂ-ਬੋਲੀ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਈਏ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਅਤੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਹਰ ਇੱਕ ਸੱਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Leave a Reply