16 ਅਪ੍ਰੈਲ 1989 ਵਾਲੇ ਦਿਨ, ਭਾਈ ਪਿੱਪਲ ਸਿੰਘ ਤੂਫਾਨ ਅਤੇ ਭਾਈ ਸੁਖਦੇਵ ਸਿੰਘ ਵਲਟੋਹਾ ਨੇ ਜੂਝ ਕੇ ਸ਼ਹਾਦਤ ਪਾਈ:

16 ਅਪ੍ਰੈਲ 1989 ਵਾਲੇ ਦਿਨ, ਭਾਈ ਪਿੱਪਲ ਸਿੰਘ ਤੂਫਾਨ ਅਤੇ ਭਾਈ ਸੁਖਦੇਵ ਸਿੰਘ ਵਲਟੋਹਾ ਨੇ ਜੂਝ ਕੇ ਸ਼ਹਾਦਤ ਪਾਈ:

16 ਅਪ੍ਰੈਲ 1989 ਵਾਲੇ ਦਿਨ, ਭਾਈ ਪਿੱਪਲ ਸਿੰਘ ਤੂਫਾਨ ਅਤੇ ਭਾਈ ਸੁਖਦੇਵ ਸਿੰਘ ਵਲਟੋਹਾ ਨੇ ਜੂਝ ਕੇ ਸ਼ਹਾਦਤ ਪਾਈ:

ਗੁਰਦੀਪ ਸਿੰਘ ਜਗਬੀਰ( ਡਾ.)

ਭਾਈ ਪਿੱਪਲ ਸਿੰਘ ਤੂਫਾਨ ਦਾ ਜਨਮ ਪਿਤਾ ਸਰਦਾਰ ਗੁਰਚਰਨ ਸਿੰਘ ਅਤੇ ਮਾਤਾ ਬੀਬੀ ਜੋਗਿੰਦਰ ਕੌਰ ਦੇ ਗ੍ਰਹਿ, ਸਾਲ 1971 ਦੇ ਦੌਰਾਨ, ਪਿੰਡ ਕਾਲੀਆ ਸਕੱਤਰਾ , ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਹੋਇਆ।

ਬਚਪਨ ਤੋਂ ਹੀ ਭਾਈ ਪਿੱਪਲ ਸਿੰਘ ਤੂਫਾਨ ਆਪਣੇ ਤਾਇਆ ਜੀ ਦੀ ਸ਼ਖਸ਼ੀਅਤ ਤੋਂ ਬੜੀ ਪ੍ਰਭਾਵਿਤ ਸਨ। ਉਹਨਾਂ ਦੇ ਤਾਇਆ ਜੀ ਦਾ ਪੁੱਤਰ ਸਰਦਾਰ ਅਨਾਰ ਸਿੰਘ ਜਿੱਥੇ ਇੱਕ ਪਾਸੇ ਜੁਝਾਰੂ ਬਿਰਤੀ ਦਾ ਮਾਲਕ ਸੀ, ਉਥੇ ਦੂਜੇ ਪਾਸੇ ਉਹ ਪੂਰੀ ਤਰ੍ਹਾਂ ਦੇ ਨਾਲ ਗੁਰਸਿੱਖੀ ਭਾਵਨਾ ਨੂੰ ਸਮਰਪਿਤ ਸੀ। ਭਾਈ ਪਿੱਪਲ ਸਿੰਘ ਜੀ ਦੇ ਦੋ ਭਰਾ ਹਨ, ਭਾਈ ਪ੍ਰਗਟ ਸਿੰਘ, ਭਾਈ ਬੋਹੜ ਸਿੰਘ, ਇਹਨਾਂ ਤਿੰਨਾਂ ਦਾ ਆਪਣੇ ਤਾਏ ਦੇ ਪੁੱਤ ਭਰਾ ਭਾਈ ਅਨਾਰ ਸਿੰਘ ਦੇ ਨਾਲ ਕਾਫੀ ਪਿਆਰ ਸੀ।

ਭਾਈ ਪਿੱਪਲ ਸਿੰਘ ਤੂਫਾਨ ਨੇ ਜਦੋਂ ਆਪਣੀ ਜਵਾਨੀ ਦੀ ਦਹਲੀਜ ਉੱਪਰ ਕਦਮ ਧਰਿਆ ਤਾਂ ਉਸ ਵਕਤ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਕਾਰਨ ਜੁਝਾਰੂ ਲਹਿਰ ਸ਼ੁਰੂ ਹੋ ਚੁੱਕੀ ਸੀ। ਸਿੱਖ ਨੌਜਵਾਨ ਪਨੀਰੀ ਨੂੰ ਉਸ ਵਕਤ ਤੱਕ ਇਸ ਗੱਲ ਦੀ ਸਮਝ ਲੱਗ ਚੁੱਕੀ ਸੀ ਕਿ ਆਪਣਾ ਆਜ਼ਾਦ ਵਤਨ ਬਣਾਏ ਬਣਾ ਨਾ ਸਿੱਖਾਂ ਦਾ ਗੁਜ਼ਾਰਾ ਹੋ ਸਕਦਾ ਹੈ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ ਮਿਲ ਸਕਦਾ ਹੈ।

ਰਿਸ਼ਤੇ ਵਜੋਂ ਭਾਈ ਪਿੱਪਲ ਸਿੰਘ ਜੀ ਦਾ ਭਰਾ, ਭਾਈ ਅਨਾਰ ਸਿੰਘ ਖੁਦ ਇੱਕ ਜੁਝਾਰੂ ਬਿਰਤੀ ਦਾ ਮਾਲਕ ਸੀ ਅਤੇ ਉਹ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਗਰੁੱਪ ਦਾ ਇੱਕ ਸਰਗਰ ਮੈਂਬਰ ਵੀ ਸੀ।

ਭਾਈ ਅਨਾਰ ਸਿੰਘ ਦੀ ਪ੍ਰੇਰਣਾ ਸਦਕਾ ਭਾਈ ਪਿੱਪਲ ਸਿੰਘ ਤੂਫਾਨ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਸ਼ਾਮਲ ਹੋ ਗਏ ਅਤੇ ਖਾੜਕੂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

ਖੇਮਕਰਨ ਦੀ ਪੁਲਿਸ ਪਹਿਲਾਂ ਹੀ ਭਾਈ ਅਨਾਰ ਸਿੰਘ ਹੁਣਾਂ ਉੱਪਰ ਆਪਣੀ ਨਜ਼ਰ ਰੱਖੀ ਬੈਠੀ ਸੀ ਅਤੇ ਜਦੋਂ ਹੁਣ ਪੁਲਿਸ ਨੂੰ ਇਹ ਪਤਾ ਲੱਗਾ ਕਿ ਭਾਈ ਅਨਾਰ ਸਿੰਘ ਦੇ ਕਹਿਣ'ਤੇ ਭਾਈ ਪਿੱਪਲ ਸਿੰਘ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ,ਤਾਂ ਪੁਲਿਸ ਭਾਈ ਪਿੱਪਲ ਸਿੰਘ ਤੂਫਾਨ ਹੁਣਾਂ ਦੇ ਹੱਥ ਧੋ ਕੇ ਮਗਰ ਪੈ ਗਈ।

ਖੇਮਕਰਨ ਪੁਲਿਸ ਦਾ ਥਾਣੇਦਾਰ ਜਦੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਨਾ ਕਰ ਸਕਿਆ ਤਾਂ ਉਹ ਮਾਤਾ ਜੋਗਿੰਦਰ ਕੌਰ ਅਤੇ ਭਾਈ ਪਿੱਪਲ ਸਿੰਘ ਦੇ ਭਰਾ ਭਾਈ ਬੋਹੜ ਸਿੰਘ ਨੂੰ ਬਗੈਰ ਕਿਸੇ ਵਾਰੰਟ ਦੇ ਗ੍ਰਿਫ਼ਤਾਰ ਕਰ ਲਿਆ। ਖੇਮਕਰਨ ਪੁਲਿਸ ਦੇ ਇਸ ਥਾਣੇਦਾਰ ਨੇ ਜਿੱਥੇ ਭਾਈ ਬੋਹੜ ਸਿੰਘ ਹੁਣਾਂ ਉੱਪਰ ਜੁਲਮਾਂ ਦੀ ਹੱਦ ਕਰ ਦਿੱਤੀ ਉਥੇ ਭਾਈ ਸਾਹਿਬ ਜੀ ਦੇ ਮਾਤਾ ਬੀਬੀ ਜੋਗਿੰਦਰ ਕੌਰ ਜੀ ਨੂੰ ਵੀ ਰੱਜ ਕੇ ਤੰਗ ਅਤੇ ਪਰੇਸ਼ਾਨ ਕੀਤਾ। ਪੁਲਿਸ ਇਹਨਾਂ ਨੂੰ ਤਸੀਹੇ ਦੇ ਕੇ ਇਹ ਜਾਣਨਾ ਚਾਹੁੰਦੀ ਸੀ ਕਿ ਭਾਈ ਪਿੱਪਲ ਸਿੰਘ ਕਿੱਥੇ ਹੈ ਅਤੇ ਉਸ ਨੂੰ ਥਾਣੇ ਦੇ ਵਿੱਚ ਪੇਸ਼ ਕੀਤਾ ਜਾਵੇ। ਜਦੋਂ ਕਿ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੀ ਪਤਾ ਕਿ ਭਾਈ ਸਿੰਘ ਕਿੱਥੇ ਹਨ।

ਭਾਈ ਪਿੱਪਲ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਭਰਾ ਦੇ ਉੱਤੇ ਪੁਲਿਸ ਇਸ ਕਰਕੇ ਤਸ਼ੱਦਦ ਕਰ ਰਹੀ ਹੈ ਕਿਉਂਕਿ ਉਹ ਜਾਣਨਾ ਚਾਹੁੰਦੀ ਹੈ ਕਿ ਮੈਂ (ਪਿੱਪਲ ਸਿੰਘ) ਕਿੱਥੇ ਹਾਂ।

ਇਸ ਗੱਲ ਨੂੰ ਲੈ ਕੇ ਜਦੋਂ ਸਿੰਘਾ ਨੇ ਥਾਣੇਦਾਰ ਕੋਲ ਸੁਨੇਹਾ ਭੇਜਿਆ ਤਾਂ ਉਹ ਡਰ ਗਿਆ ਅਤੇ ਉਸਨੇ ਭਾਈ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਅਤੇ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ।

ਸਥਾਨਕ ਲੋਕ ਭਾਈ ਪਿੱਪਲ ਸਿੰਘ ਹੁਣਾਂ ਦਾ ਪੂਰਾ ਸਤਿਕਾਰ ਇਸ ਕਰਕੇ ਕਰਦੇ ਸਨ ਕਿਉਂਕਿ ਭਾਈ ਸਾਹਿਬ ਬੇਗੁਨਾਹੀਆ ਉਪਰ ਜੁਲਮ ਢਾਉਣ ਦੇ ਸਖਤ ਖਿਲਾਫ ਸਨ। ਉਹਨਾਂ ਨੇ ਸਥਾਨਕ ਲੋਕਾਂ ਨੂੰ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਆਪਣੇ ਵੱਲੋਂ ਇਸ ਗੱਲ ਦੀ ਗਰੰਟੀ ਦਿੱਤੀ ਸੀ ਕਿ ਉਹਨਾਂ ਦੀ ਲੜਾਈ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਲਈ ਹੈ ਇਸ ਕਰਕੇ ਜਿਸ ਦਾ ਕੋਈ ਕਸੂਰ ਨਹੀਂ ਉਸ ਨੂੰ ਘਬਰਾਉਣ ਦੀ ਵੀ ਕੋਈ ਲੋੜ ਨਹੀਂ। ਐਸਾ ਵੀ ਕਿਹਾ ਜਾਂਦਾ ਕਿ ਭਾਈ ਸਾਹਿਬ ਕਿਸੇ ਵੀ ਐਕਸ਼ਨ ਤੋਂ ਪਹਿਲਾਂ ਇਸ ਗੱਲ ਦੀ ਪੂਰੀ ਤਸੱਲੀ ਕਰ ਲੈਂਦੇ ਸਨ ਕਿ ਇਹ ਐਕਸ਼ਨ ਸਹੀ ਹੈ ਅਤੇ ਇਸ ਦੇ ਵਿੱਚ ਕਿਸੇ ਬੇਗੁਨਾਹ ਉੱਪਰ ਕੋਈ ਆਂਚ ਤਾਂ ਨਹੀਂ ਆ ਰਹੀ।

ਉਹਨਾਂ ਦੇ ਬਾਰੇ ਸਥਾਨਕ ਲੋਕ ਹੀ ਦੱਸਦੇ ਹਨ ਕਿ ਭਾਈ ਸਾਹਿਬ ਨੇ ਇੱਕ ਵਾਰੀ ਭੂਰੇ ਪਿੰਡ ਵਿੱਚ, ਸੀਆਰਪੀਐੱਫ ਦੀਆਂ ਗੱਡੀਆਂ ਨੂੰ ਇਸ ਕਰਕੇ ਉਡਾ ਦਿੱਤਾ ਕਿ ਉਹ ਖਾੜਕੂ ਸਿੰਘਾਂ ਦੀ ਆੜ ਦੇ ਵਿੱਚ ਬੇਗੁਨਾਹਿਆਂ ਨੂੰ ਨਜਾਇਜ਼ ਤੰਗ ਕਰਦੇ ਸਨ।

ਇਸੇ ਹੀ ਤਰ੍ਹਾਂ ਕਲੀਆਂ ਸਕਤਰਾਨ ਪਿੰਡ ਦੇ ਬਾਹਰ, ਸੀਆਰਪੀ ਅਤੇ ਬੀਐਸਐਫ ਦੇ ਵਾਹਨਾਂ ਨੂੰ ਉਡਾ ਦਿੱਤਾ ਗਿਆ ਸੀ। ਇਕ ਐਕਸ਼ਨ ਦੇ ਦੌਰਾਨ ਜਦੋਂ ਪੁਲਿਸ ਅਤੇ ਸੀਆਰਪੀਐੱਫ ਨੇ ਉਨ੍ਹਾਂ ਨੂੰ ਸਾਂਝੀ ਕਾਰਵਾਈ ਦੇ ਵਿੱਚ ਘੇਰ ਲਿਆ ਸੀ, ਤਾਂ ਭਾਈ ਸਾਹਿਬ ਅਤੇ ਸਾਥੀ ਸਿੰਘ ਪੁਲਿਸ ਦਾ ਘੇਰਾ ਤੋੜ ਕੇ ਮਨ੍ਹੇਵਾਲਾ ਪਿੰਡ ਵੱਲ ਭੱਜਣ ਵਿੱਚ ਸਫਲ ਹੋ ਗਏ ਸਨ।

ਐਸਾ ਕਿਹਾ ਜਾਂਦਾ ਹੈ ਕਿ ਇਕ ਵਾਰੀ ਭਾਈ ਸਾਹਿਬ ਹਥਿਆਰ ਲਿਆਉਣ ਦੇ ਲਈ ਸਰਹੱਦ ਪਾਰ ਕਰ ਰਹੇ ਸਨ ਕਿ ਉਹਨਾਂ ਦਾ ਬੀਐਸਐਫ ਦੇ ਨਾਲ ਮੁਕਾਬਲਾ ਹੋ ਗਿਆ ਜਿਸ ਦੇ ਵਿੱਚ ਭਾਈ ਬੋਹੜ ਸਿੰਘ ਵਲਟੋਹਾ ਸ਼ਹੀਦ ਹੋ ਗਏ ਪਰ ਆਪ ਨੇ ਆਪਣੇ ਕੁਝ ਸਾਥੀਆਂ ਨੂੰ ਸਰਹੱਦ ਪਾਰ ਕਰਵਾ ਦਿੱਤੀ। ਉਹਨਾਂ ਦੀ ਇਸ ਫੁਰਤੀਲੀ ਨੂੰ ਦੇਖਦਿਆਂ ਹੋਇਆ ਉਹਨਾਂ ਦੇ ਸਾਥੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਤਾਂ ਹਰ ਜਗ੍ਹਾ ਝੱਖੜ ਅਤੇ ਤੂਫਾਨ ਲੈ ਕੇ ਆਉਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਤੂਫਾਨ ਕਹਿ ਕੇ ਪੁਕਾਰਿਆ ਜਾਣ ਲੱਗ ਪਿਆ।

ਮੱਖੂ ਪਿੰਡ ਦੇ ਲਾਗੇ, ਗੋਗੇਵਾਲ ਪਿੰਡ ਹੈ, ਇਥੇ ਭਾਈ ਪਿੱਪਲ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਕ ਨੀਮ ਫੌਜੀ ਰੇਲ ਗੱਡੀ ਨੂੰ ਉਡਾ ਦਿੱਤਾ ਜਿਸ ਕਾਰਨ ਹੁਣ ਪੁਲਿਸ ਅਤੇ ਨੀਮ ਫੌਜੀ ਦਸਤੇ ਹੱਥ ਧੋ ਕੇ ਉਹਨਾਂ ਦੇ ਮਗਰ ਪੈ ਗਏ।

16 ਅਪ੍ਰੈਲ 1989 ਵਾਲੇ ਦਿਨ, ਭਾਈ ਸਾਹਿਬ, ਆਪਣੇ ਇੱਕ ਸਾਥੀ ਸਿੰਘ, ਭਾਈ ਸੁਖਦੇਵ ਸਿੰਘ ਵਲਟੋਹਾ ਦੇ ਨਾਲ, ਅਹਿਮਦਪੁਰ ਪਿੰਡ ਵਿੱਚ ਘੜੇ ਬਣਾਉਣ ਵਾਲਿਆਂ ਦੇ ਘਰ ਠਹਿਰੇ ਹੋਏ ਸਨ, ਜਿੱਥੇ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਇਥੇ ਮੁਕਾਬਲੇ ਦੇ ਵਿੱਚ ਉਹਨਾਂ ਦਾ ਸਾਥੀ ਭਾਈ ਸੁਖਦੇਵ ਸਿੰਘ ਵਲਟੋਹਾ ਸ਼ਹੀਦ ਹੋ ਗਿਆ ਜਦੋਂ ਕਿ ਭਾਈ ਸਾਹਿਬ ਉਥੋਂ ਵੀ ਨਿਕਲਣ ਦੇ ਵਿੱਚ ਸਫਲ ਹੋ ਗਏ ਪਰ ਦੋ ਕੂ ਕਿਲੋਮੀਟਰ ਅੱਗੇ ਜਾ ਕੇ ਉਹਨਾਂ ਨੂੰ ਸੀਆਰਪੀਐੱਫ ਵੱਲੋਂ ਘੇਰ ਲਿਆ ਗਿਆ ਬੇਸ਼ਕ ਭਾਈ ਸਾਹਿਬ ਨੇ ਕਾਫੀ ਦੇਰ ਤੱਕ ਮੁਕਾਬਲਾ ਕੀਤਾ ਪਰ ਆਖਰ ਜੂਝ ਕੇ ਸ਼ਹੀਦ ਹੋ ਗਏ।

ਦੋਨਾਂ ਸਿੰਘਾਂ ਦੀਆਂ ਮਿਰਤਕ ਦੇਹੀਆਂ, ਪੱਟੀ ਪੁਲਿਸ ਸਟੇਸ਼ਨ ਲਿਆਂਦੀਆਂ ਗਈਆਂ ਜਿੱਥੇ ਸਥਾਨਕ ਵਸਨੀਕਾਂ ਦੇ ਜੋਰ ਪਾਉਣ ਤੇ ਮਿਰਤਕ ਦੇਹੀਆਂ, ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।

ਦੂਸਰੇ ਦਿਨ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਕਾਲੀਆ ਸਕੱਤਰਾ ਅਤੇ ਵਲਟੋਹਾ ਦੇ ਸਥਾਨਕ ਲੋਕਾਂ ਨੇ ਮਿਲ ਕੇ ਪੱਟੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਮ੍ਰਿਤਕ ਦੇਹੀਆਂ ਦਾ ਸਸਕਾਰ ਕਰ ਦਿੱਤਾ।

ਭੁੱਲਣ ਦੀ ਖਿਮਾ:

ਗੁਰਦੀਪ ਸਿੰਘ ਜਗਬੀਰ (ਡਾ.)

ਮੇਰੀ ਛਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.