ਇੰਡੀਅਨ ਸਟੇਟ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਜੱਗੀ ਜੌਹਲ ਵਾਲਾ ਵਰਤਾਓ ਕਰ ਰਹੀ
- ਅੰਤਰਰਾਸ਼ਟਰੀ
- (Asia/Kolkata)
ਇੰਡੀਅਨ ਸਟੇਟ ਆਜ਼ਾਦੀ ਪਸੰਦ ਸਿੱਖਾਂ ਨੂੰ ਤਾਂ ਆਪਣੇ ਦੁਸ਼ਮਣ ਮੰਨ ਕੇ ਚੱਲ ਰਹੀ ਹੈ ਅਤੇ ਇੰਡੀਅਨ ਸਟੇਟ ਦੀਆਂ ਜੁੱਤੀਆਂ ਚੱਟਣ ਵਾਲੇ , ਚੱਪਲਾਂ ਝਾੜਨ ਵਾਲੇ , ਜੀ ਹਜੂਰੀ ਕਰਨ ਵਾਲੇ ਅਤੇ ਸਿੱਖਾਂ ਸਿੱਖੀ ਅਤੇ ਪੰਜਾਬ ਦੇ ਖਿਲਾਫ ਭੁਗਤਣ ਵਾਲੇ ਸਿੱਖਾਂ ਨੂੰ ਆਪਣੇ ਮਿੱਤਰ ਸਮਝਦੀ ਹੈ। ਸਿਆਣਿਆਂ ਅਤੇ ਵੱਡੇ ਵਡੇਰਿਆਂ ਕੋਲੋਂ ਸੁਣਨ ਵਿੱਚ ਆਇਆ ਸੀ ਕੀ ਅੱਜ ਤੱਕ ਜਿਸ ਜਿਸ ਨੇ ਵੀ ਬ੍ਰਾਹਮਣਵਾਦ ਨੂੰ ਲਲਕਾਰਿਆ ਹੈ, ਚੈਲੇਂਜ ਕੀਤਾ ਹੈ ਅਤੇ ਅੱਖਾਂ ਵਿਖਾਈਆਂ ਹਨ ਬ੍ਰਾਹਮਣਵਾਦ ਨੇ ਉੱਸਦਾ ਬਹੁਤ ਹੀ ਬੁਰਾ ਹਾਲ ਕੀਤਾ ਹੈ। ਉੱਹ ਚਾਹੇ ਬੁੱਧ ਧਰਮ , ਜੈਨ ਧਰਮ ਜਾਂ ਕੋਈ ਹੋਰ ਸੀ ।
ਤਾਜ਼ਾ ਉਦਾਹਰਨ ਸਾਡੇ ਕੋਲ ਦਮਦਮੀ ਟਕਸਾਲ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਮੌਜੂਦ ਹੈ। ਏਸੇ ਤਰ੍ਹਾਂ ਹੀ ਜੂਨ 1984 ਦੇ ਵਰਤਾਰੇ ਤੋਂ ਬਾਅਦ ਇੰਡੀਅਨ ਸਟੇਟ ਨੇ ਆਪਣੀ ਪੂਰੀ ਦੀ ਪੂਰੀ ਤਾਕਤ ਝੋਕ ਕੇ ਐਡੀ ਵੱਡੀ ਖਾੜਕੂ ਲਹਿਰ ਨੂੰ ਅਤੇ ਸਾਰੀ ਦੀ ਸਾਰੀ ਸਿੱਖ ਲੀਡਰਸ਼ਿਪ ਨੂੰ ਮਾਰ ਕੇ ਸ਼ਹੀਦ ਕਰਕੇ ਹੀ ਸਾਹ ਲਿਆ ਸੀ ਅਤੇ ਨਾਲ ਹੀ ਸਾਥ ਦਿੱਤਾ ਸੀ ਸਾਡੇ ਹੀ ਸਿੱਖਾਂ ਦੇ ਘਰਾਂ ਵਿੱਚ ਜਨਮੇ ਪੁਲੀਸ ਵਾਲਿਆਂ ਅਤੇ ਟਾਊਟਾਂ, ਕੈਂਟਾਂ ਅਤੇ ਗਦਾਰਾਂ ਨੇ ।
ਫੇਰ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਸਮਾਂ ਆ ਗਿਆ ਸੀ ਕਿਸਾਨੀ ਅੰਦੋਲਨ ਦਾ ਜਿਸ ਵਿੱਚ ਦੋ ਨੌਜਵਾਨ ਤੇ ਵੱਡੇ ਚਿਹਰੇ ਉੱਭਰ ਕੇ ਸਾਹਮਣੇ ਆਏ ਸਨ ਲੱਖਾ ਸਿਧਾਣਾ ਅਤੇ ਦੀਪ ਸਿੱਧੂ, ਜਿਨ੍ਹਾਂ ਵਿੱਚੋਂ ਦੀਪ ਸਿੱਧੂ ਨੂੰ ਇੰਡੀਅਨ ਸਟੇਟ ਨੇ ਜਿਆਦਾ ਖਤਰਨਾਕ ਮੰਨਿਆ ਕਿਉਂਕਿ ਉੱਹ ਚੋਟੀ ਦਾ ਵਕੀਲ ਸੀ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਖਾਲਿਸਤਾਨ ਦੀ ਜੋਰਦਾਰ ਅਤੇ ਬੁਲੰਦ ਆਵਾਜ਼ ਵਿੱਚ ਗੱਲ ਕਰਦਾ ਸੀ , ਓਸ ਨੂੰ ਇੰਡੀਅਨ ਸਟੇਟ ਨੇ ਮਾਰ ਮੁਕਾਇਆ, ਅਤੇ ਉੱਸਦੇ ਕਤਲ ਦਾ ਅੱਜ ਤੱਕ ਕਿਸੇ ਵੀ ਆਦਾਲਤ ਵਿੱਚ ਕੋਈ ਵੀ ਕੇਸ ਵੀ ਨਹੀਂ ਚੱਲਿਆ ਕਿ ਕਿਸ ਨੇ ਉੱਸ ਨੂੰ ਸ਼ਹੀਦ ਕੀਤਾ, ਉੱਸ ਦੇ ਕਤਲ ਦਾ ਮਾਸਟਰਮਾਈਂਡ ਕੌਣ ਸੀ ਵਗੈਰਾ ਵਗੈਰਾ।
ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀ ਪੰਜਾਬ ਵੱਲ ਕੁਦਰਤੀ ਹੀ ਜਿਆਦਾ ਖਿੱਚ ਰਹਿੰਦੀ ਹੈ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਹੁੰਦੇ ਹਨ ਕਿ ਦੂਰ ਦੂਰ ਰਹਿ ਕੇ ਪਿਆਰ ਵੱਧ ਜਾਂਦਾ ਹੁੰਦਾ ਹੈ, ਸ਼ਾਇਦ ਏਸ ਕਰਕੇ ਵੀ ਹੋ ਸਕਦਾ ਹੈ।
ਖਾੜਕੂ ਲਹਿਰ ਸਮੇਂ ਵੀ ਵਿਦੇਸ਼ਾਂ ਦੀ ਧਰਤੀ ਤੋਂ ਜਾ ਕੇ ਅਨੇਕਾਂ ਹੀ ਯੋਧਿਆਂ ਨੇ ਇੰਡੀਅਨ ਸਟੇਟ ਨਾਲ ਟੱਕਰ ਲਈ ਅਤੇ ਸ਼ਹਾਦਤ ਦਾ ਜਾਮ ਪੀਤਾ ਜਿਵੇਂ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੇ ਦਾ ਜਾਂ ਸ਼ਾਇਦ ਭੂਆ ਦਾ ਪੁੱਤਰ ਭਰਾ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ , ਸ਼ਹੀਦ ਭਾਈ ਤਲਵਿੰਦਰ ਸਿੰਘ ਪਰਮਾਰ, ਸ਼ਹੀਦ ਬਾਬਾ ਦਵਿੰਦਰ ਸਿੰਘ ਸਿੰਘਪੁਰੀਆ ਅਤੇ ਹੋਰ ਵੀ ਅਨੇਕਾਂ ਹੀ ਸੂਰਬੀਰ ਯੋਧਿਆਂ ਨੇ ਵਿਦੇਸ਼ਾਂ ਦੀ ਧਰਤੀ ਤੋਂ ਜਾ ਕੇ ਜਾਮ ਏ ਸ਼ਹਾਦਤ ਪੀਤਾ ਸੀ । ਏਸੇ ਤਰ੍ਹਾਂ ਭਾਈ ਜਗਤਾਰ ਸਿੰਘ ਉਰਫ਼ ਭਾਈ ਜੱਗੀ ਜੌਹਲ ਜੀ ਨੇ 1984 ਦੀ ਸਾਰਾ ਵਰਤਾਰਾ ਫੋਟੋਆਂ ਵੀਡੀਓ ਇਕੱਤਰ ਕਰਕੇ ਨੈਟ ਉੱਤੇ ਚਾਹੜ ਦਿੱਤੀਆਂ ਤਾਂ ਇੰਡੀਅਨ ਸਟੇਟ ਨੇ ਭਾਈ ਜੱਗੀ ਜੌਹਲ ਨੂੰ ਵੀ ਉਨ੍ਹਾਂ ਦੇ ਵਿਆਹ ਤੋਂ ਤੀਜੇ ਦਿਨ ਬਾਅਦ ਹੀ ਚੁੱਕ ਕੇ ਤੇ ਵੱਡੀ ਸਜ਼ਾ ਦਿੱਤੀ ਕਰੀਬ ਨੌਂ ਸਾਲ ਜੇਲ੍ਹ ਵਿੱਚ ਰੱਖਿਆ ਤੇ ਹਾਲੇ ਵੀ ਜਮਾਨਤ ਤੇ ਹੀ ਬਾਹਰ ਆਏ ਹਨ, ਅਗਰ ਕਿਸੇ ਵੀ ਕੇਸ ਵਿੱਚ ਸਜ਼ਾ ਹੋ ਗਈ ਤੇ ਫੇਰ ਜੇਲ੍ਹ ਜਾਣਾ ਪੈ ਸਕਦਾ ਹੈ।
ਏਸੇ ਤਰ੍ਹਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਦੁਬਈ ਵਿੱਚ ਬੈਠਿਆਂ ਦੀ ਹੀ ਅਣਖ ਨੇ ਉੱਬਾਲਾ ਖਾਧਾ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਂਗ ਹੀ ਧਰਮ ਪ੍ਰਚਾਰ ਦੀ ਲਹਿਰ, ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣ ਦੀ ਲਹਿਰ ਆਰੰਭ ਕੀਤੀ ਤਾਂ ਇੰਡੀਅਨ ਸਟੇਟ ਕੋਲੋਂ ਉੱਹ ਵੀ ਨਹੀਂ ਜਰੀ ਗਈ ਤੇ ਆਖਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਉਨ੍ਹਾਂ ਦੇ ਵਿਆਹ ਤੋਂ ਕੁੱਝ ਕੁ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਅੰਦਰ ਹੀ ਡੱਕਿਆ ਹੋਇਆ ਹੈ। ਇੱਕ ਐਨ ਐਸ ਏ ਲਾਈ , ਦੂਜੀ ਲਾਈ , ਤੀਜੀ ਲਾਈ , ਚੌਥੀ ਕੋਰਟ ਨੇ ਲਗਾਉਣ ਹੀ ਨਹੀਂ ਦਿੱਤੀ , ਹਲਕਾ ਸ੍ਰੀ ਖਡੂਰ ਸਾਹਿਬ ਤੋਂ ਲੱਖਾਂ ਵੋਟਾਂ ਨਾਲ ਆਜ਼ਾਦ ਜਿੱਤ ਕੇ ਮੈਂਬਰ ਆਫ ਪਾਰਲੀਮੈਂਟ ਆਫ ਇੰਡੀਆ ਵੀ ਬਣ ਗਏ , ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤੇ ਗਏ ਹਨ, ਪਰ ਫੇਰ ਕਿੱਡਾ ਵੱਡਾ ਧੱਕਾ ਹੈ , ਬਦਮਾਸ਼ੀ ਹੈ , ਬੇਇਨਸਾਫ਼ੀ ਹੈ, ਜ਼ੁਲਮ ਹੈ ਇੰਡੀਅਨ ਸਟੇਟ ਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਛੱਡਿਆ ਹੀ ਨਹੀਂ ਜਾ ਰਿਹਾ ਹੈ, ਕਿਉਂਕਿ ਉੱਹ ਸਿੱਖਾਂ ਦਾ ਮੁੰਡਾ ਹੈ, ਤੇ ਸਿੱਖ ਹਿੰਦੋਸਤਾਨ ਅਤੇ ਹਿੰਦੂਆਂ ਦੇ ਸੰਨ 1947 ਤੋਂ ਹੀ ਗੁਲਾਮ ਬਣੇ ਹੋਏ ਹਨ।
ਏਸ ਕਰਕੇ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਏਸ ਗੱਲ ਨੂੰ ਸਮਝੇ ਅਤੇ ਇਕਜੁੱਟ ਅਤੇ ਲਾਮਬੰਦ ਹੋਵੇ ਕਿ ਇਹ ਗੁਲਾਮੀ ਅਸੀਂ ਹਰ ਹੀਲੇ ਹੀ ਕੌਮ ਦੇ ਗਲੋਂ ਲਾਹੁਣੀ ਹੈ ਅਤੇ ਬਾਰਾਂ ਮਿਸਲਾਂ ਨੂੰ ਇਕੱਠਿਆਂ ਕਰਕੇ ਜਿਸ ਤਰ੍ਹਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਸਿਰਜਿਆ ਸੀ ਓਸ ਤਰ੍ਹਾਂ ਦਾ ਰਾਜ ਪੰਜਾਬ ਦੀ ਧਰਤੀ ਉੱਤੇ ਜਰੂਰ ਸਿਰਜਣਾ ਹੈ ਤੇ ਏਸ ਲਈ ਛੋਟੇ ਛੋਟੇ ਧੜਿਆਂ ਵਿੱਚ ਵੰਡੀ ਕੌਮ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ, ਇੱਕ ਨੇਤਾ ਥੱਲੇ ਤੇ ਪਾਰਟੀ ਦੇ ਥੱਲੇ ਇਕੱਠਿਆਂ ਹੋਣਾ ਅਤੀ ਜਰੂਰੀ ਹੈ ਜੀ ਭਾਈ ਸਿੱਖੋ !
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply