ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਬਕਾ ਥਾਣੇਦਾਰ ਜਗਮੀਤ ਸਿੰਘ ਘੜੂੰਆਂ ਨੂੰ ਕੀਤਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ : ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਬਕਾ ਥਾਣੇਦਾਰ ਜਗਮੀਤ ਸਿੰਘ ਘੜੂੰਆਂ ਨੂੰ ਕੀਤਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ : ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 01 ਅਗਸਤ (ਮੰਗਤ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰੋਫੈਸਰ ਬਲਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ। ਮੀਟਿੰਗ ਵਿੱਚ 'ਲੈਂਡ ਪੂਲਿੰਗ' ਪੋਲਿਸੀ ਬਾਹਰਲੇ ਦੇਸ਼ਾਂ ਨਾਲ 'ਕਰ ਮੁਕਤ ਸਮਝੌਤੇ', 'ਐਮਐਸਪੀ' ਗਰੰਟੀ ਕਾਨੂੰਨ, 'ਸਵਾਮੀ ਨਾਥਨ ਕਮਿਸ਼ਨ' ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਦੇ ਭਾਅ ਅਤੇ ਤਮਾਮ ਮੰਗਾ ਨੂੰ ਲੈ ਕੇ ਚਰਚਾ ਕੀਤੀ। ਐਸਕੇਐਮ ਗੈਰ-ਸਿਆਸੀ ਵੱਲੋਂ ਦਿੱਤੇ ਸੱਦੇ 'ਤੇ ਡੀਸੀ ਦਫਤਰਾਂ ਮੂਹਰੇ 5 ਅਗਸਤ ਨੂੰ ਧਰਨੇ ਮੁਜ਼ਾਰੇ ਕਰਕੇ ਮੰਗ ਪੱਤਰ ਦਿੱਤੇ ਜਾਣਗੇ।

ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਦਿਆ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ 15 ਅਗਸਤ ਨੂੰ ਆਰਪਾਰ ਦੀ ਕਾਲ 'ਤੇ ਗਵਰਨਰ ਦਾ ਘਰਾਓ ਕੀਤਾ ਜਾਵੇਗਾ। ਜਿਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਸਮੂਲੀਅਤ ਕੀਤੀ ਜਾਵੇ। ਉਸ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਸਰਬ ਸੰਮਤੀ ਨਾਲ ਸਾਬਕਾ ਥਾਣੇਦਾਰ ਜਗਬੀਰ ਸਿੰਘ ਘੜੂੰਆ ਨੂੰ ਜ਼ਿਲ੍ਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕੁਲਵੀਰ ਸਿੰਘ ਬਾਕਰਪੁਰ ਨੂੰ ਬਲਾਕ ਮੁਹਾਲੀ ਦਾ ਪ੍ਰਧਾਨ, ਤਲਵਿੰਦਰ ਸਿੰਘ ਕਾਲਾ ਮੁੰਧੋ ਨੂੰ ਬਲਾਕ ਮਾਜਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਹਾਜਰ ਆਗੂ ਸਾਹਿਬਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਮਲਕੀਤ ਸਿੰਘ ਸੇਖੋਂ ਜਿਲਾ ਪ੍ਰਧਾਨ ਰੋਪੜ, ਜਗਦੀਪ ਸਿੰਘ ਚੂਹੜ ਮਾਜਰਾ, ਜਗਮੀਤ ਸਿੰਘ ਮੁਗਲ ਮਾਜਰੀ, ਪਰਵਿੰਦਰ ਸਿੰਘ ਕਾਲਾ, ਬਲਜਿੰਦਰ ਸਿੰਘ ਖਾਲਸਾ, ਬਾਬਾ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਜੁਗਤਾਰ ਸਿੰਘ ਜੱਗਾ ਮੁੰਧੋ ਸੰਗਤੀਆਂ, ਸੁਖਪਾਲ ਸਿੰਘ ਨੰਗਲੀਆਂ, ਹਰਨੇਕ ਸਿੰਘ ਨਿਓਲਕਾ,ਬਲਜੀਤ ਸਿੰਘ ਰੁੜਕੀ ਪੁਖਤਾ, ਜਗਤਾਰ ਸਿੰਘ ਜੰਡਪੁਰ, ਗੁਰਵਿੰਦਰ ਸਿੰਘ ਧਨਾਸ, ਜਸਵੰਤ ਸਿੰਘ ਪਲੋੜ, ਰੁਪਿੰਦਰ ਸਿੰਘ ਰਿੰਕੂ ਸਾਰੰਗਪੁਰ, ਬਰਿੰਦਰ ਸਿੰਘ ਬਾਕਰਪੁਰ, ਸਰਦੂਲ ਸਿੰਘ ਅਭੇਪੁਰ, ਗੁਰਪਾਲ ਸਿੰਘ ਪਲੋੜ, ਸੰਦੀਪ ਸਿੰਘ ਨਨਹੇੜੀਆਂ, ਗੁਰਿੰਦਰ ਸਿੰਘ ਭਜੌਲੀ, ਸੁਖਦੇਵ ਸਿੰਘ ਨਨੇੜੀਆਂ ਕੁਲਵੀਰ ਸਿੰਘ ਬਹਾਦਰਪੁਰ, ਕੁਲਵਿੰਦਰ ਸਿੰਘ ਸ਼ੇਖਪੁਰਾ, ਜਸਪ੍ਰੀਤ ਸਿੰਘ ਮੋਹਾਲੀ, ਜਗਜੀਤ ਸਿੰਘ ਕਨੌੜਾ, ਪਰਮਜੀਤ ਸਿੰਘ ਨਿਉਲਕਾ, ਮਿੱਠੂ ਸਹੋੜਾ, ਨਰਿੰਦਰਜੀਤ ਸਿੰਘ ਫਤਿਹਗੜ੍ਹ, ਆਦਿ ਕਿਸਾਨ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.