ਪੰਜਾਬ ਬੰਦ ਦੇ ਸੱਦੇ 'ਤੇ ਸਿਆਸੀ ਪਾਰਟੀਆਂ ਦੀ ਪਰਖ

ਪੰਜਾਬ ਬੰਦ ਦੇ ਸੱਦੇ 'ਤੇ ਸਿਆਸੀ ਪਾਰਟੀਆਂ ਦੀ ਪਰਖ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਪਰਖ ਦੀ ਘੜੀ ਹੈ। ਹੁਣ ਪਤਾ ਲੱਗੇਗਾ ਕਿਹੜਾ ਕਿੰਨਾ ਕੁ ਬੰਦੀ ਸਿੰਘਾਂ ਦੇ ਹੱਕ 'ਚ ਹੈ ਤੇ ਕਿਹੜਾ ਸਿਰਫ਼ ਸਿਆਸਤ ਤਕ ਹੀ ਸੀਮਿਤ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਸੱਦੇ ਦਾ ਕਿਹੜੀ-ਕਿਹੜੀ ਸਿਆਸੀ ਪਾਰਟੀ ਤੇ ਸਿਆਸਤਦਾਨ ਸਮਰਥਨ ਕਰਦਾ ਹੈ, ਸੜਕਾਂ ਉੱਤੇ ਉੱਤਰ ਕੇ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਂਦਾ ਹੈ ਤੇ ਕੇਂਦਰ ਸਰਕਾਰ ਤਕ ਇਸ ਸੰਬੰਧੀ ਜ਼ੋਰਦਾਰ ਆਵਾਜ਼ ਉਠਾਉਂਦਾ ਹੈ। ‌ਵੇਖਣਾ ਹੋਵੇਗਾ ਕਿ ਕਾਂਗਰਸ, ਭਾਜਪਾ, ਬਾਦਲਕੇ ਤੇ ਝਾੜੂ ਵਾਲੇ ਕੀ ਕਰਦੇ ਹਨ!
ਮੁੱਖ ਮੰਤਰੀ ਭਗਵੰਤ ਮਾਨ ਆਖਦਾ ਹੈ ਕਿ ਉਸਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਦਸ ਦਿਨਾਂ ਦੀ ਪੈਰੋਲ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਚਿੱਠੀ ਲਿਖ ਕੇ ਅਤੇ ਮੁਲਾਕਾਤ ਕਰਕੇ ਸਿਫ਼ਾਰਿਸ਼ ਕੀਤੀ ਹੈ। ਤੇ ਉਹ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਸੰਗਤਾਂ ਉੱਤੇ ਕੀਤੇ ਜ਼ੁਲਮ ਅਤੇ ਸਿੱਖ ਆਗੂਆਂ ਉੱਤੇ ਕੀਤੇ ਪਰਚੇ ਦੀ ਨਿਖੇਧੀ ਤਾਂ ਕਰਦਾ ਹੈ ਪਰ ਕੀ ਹੁਣ ਭਗਵੰਤ ਮਾਨ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰੇਗਾ ?
ਸੁਖਬੀਰ ਬਾਦਲ ਵੈਸੇ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਕਹਿੰਦਾ ਹੈ ਤੇ ਇਹ ਵੀ ਆਖਦਾ ਹੈ ਕਿ "ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੈਂ ਘੁੱਗੀ ਮਾਰ ਕੇ ਸਾਰੇ ਬੰਦੀ ਸਿੰਘ ਰਿਹਾਅ ਕਰ ਦਊਂ।" ਪਰ ਕੀ ਹੁਣ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਪੰਜਾਬ ਬੰਦ ਕਰਵਾਉਣ ਲਈ ਆਵਾਜਾਈ ਅਤੇ ਰੇਲ ਗੱਡੀਆਂ ਰੋਕੇਗੀ ?
ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਦਾ ਪੋਤਾ ਰਵਨੀਤ ਬਿੱਟੂ (ਭਾਜਪਾਈ ਆਗੂ) ਅਤੇ ਗੁਰਕੀਰਤ ਕੋਟਲੀ (ਕਾਂਗਰਸੀ ਆਗੂ) ਆਖਦੇ ਹਨ ਕਿ "ਬੰਦੀ ਸਿੰਘਾਂ ਨੂੰ ਰਿਹਾਈ ਦਿੱਤੀ ਜਾਵੇ, ਸਾਨੂੰ ਕੋਈ ਸਮੱਸਿਆ ਨਹੀਂ।" ਪਰ ਕੀ ਹੁਣ ਇਹ ਆਪਣੇ ਲਾਮ-ਲਸ਼ਕਰ ਨਾਲ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣਗੇ ?
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਅਦਾਰੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ ਪਰ ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਅਤੇ ਇਹਨਾਂ ਵੱਲੋਂ ਬਣਾਈ ਗੁੰਡਾ ਫੋਰਸ ਸੜਕਾਂ ਉੱਤੇ ਆ ਕੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਏਗੀ ?
ਸਿੱਖ ਪੰਥ ਜੋ ਸਿਆਸੀ ਪਾਰਟੀਆਂ ਦੇ ਨਾਲ-ਨਾਲ ਧਾਰਮਿਕ ਆਗੂਆਂ ਦੀ ਭੂਮਿਕਾ ਵੱਲ ਵੀ ਪੰਥ ਬੜੀ ਗਹਿਰੀ ਨਜ਼ਰ ਨਾਲ ਵੇਖ ਰਿਹਾ ਹੈ। ਕੀ ਭਾਜਪਾ ਲਈ ਵੋਟਾਂ ਮੰਗਣ ਵਾਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਕਰਨ ਵਾਲੇ ਬਾਬਾ ਧੁੰਮਾਂ ਵੀ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣਗੇ ਤੇ ਉਹਨਾਂ ਦੇ ਚੇਲੇ-ਚਾਪਟੇ ਸ਼ਹਿਰਾਂ ਨੂੰ ਬੰਦ ਕਰਵਾਉਣਗੇ ? ਬਾਬੇ ਧੁੰਮੇ ਦਾ ਨਵਾਂ ਬਣਾਇਆ ਦਮਦਮੀ ਟਕਸਾਲ ਸੇਵਕ ਜੱਥਾ ਹੁਣ ਕਦੋਂ ਕੰਮ ਆਊ ? ਕੀ ਬੁੱਢਾ ਦਲ, ਤਰਨਾ ਦਲ, ਬਾਬਾ ਬਿਧੀ ਚੰਦ ਦਲ, ਨਾਨਕਸਰੀਏ, ਕਾਰ ਸੇਵਾ ਵਾਲੇ ਅਤੇ ਹੋਰ ਸੰਪਰਦਾਵਾਂ ਦੇ ਮੁਖੀ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਤਰਨਗੇ ?
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (20 ਅਗਸਤ) ਪੰਥ ਦੇ ਗ਼ੱਦਾਰ ਲੌਂਗੋਵਾਲ ਦੀ ਬਰਸੀ 'ਤੇ ਤਿੰਨ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਪਰ ਕੀ ਹੁਣ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਦੇ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕਰੇਗਾ ? ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰ ਤੇ ਸਕੂਲ-ਕਾਲਜ ਬੰਦ ਰੱਖੇਗਾ ?
ਇਸ ਦੇ ਉਲ਼ਟ ਪੰਜਾਬ ਬੰਦ ਦੇ ਸੱਦੇ ਵਿੱਚ ਰੁਕਾਵਟਾਂ ਪਾਉਣ ਲਈ ਭਗਵੰਤ ਮਾਨ ਦੇ ਹੁਕਮਾਂ ਉੱਤੇ ਪੰਜਾਬ ਪੁਲਿਸ ਜੋ ਕੌਮੀ ਇਨਸਾਫ਼ ਮੋਰਚੇ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਫੜੋ-ਫੜਾਈ ਜ਼ਰੂਰ ਕਰ ਸਕਦੀ ਹੈ। ਇਸ ਲਈ ਸਾਰੇ ਆਗੂ ਆਪਣੇ ਘਰਾਂ 'ਚੋਂ ਪਹਿਲਾਂ ਹੀ ਪਾਸੇ ਰਹਿਣ ਦੀ ਕੋਸ਼ਿਸ਼ ਕਰਨ ਅਤੇ ਗੁਪਤ ਟਿਕਾਣਿਆਂ ਤੋਂ 21 ਅਗਸਤ ਨੂੰ ਸਵੇਰੇ ਨਿਕਲ ਕੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ। ਇਸ ਦੇ ਨਾਲ ਅੱਜ ਹੀ ਸਾਰੀਆਂ ਪੰਥਕ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਮਨੁੱਖੀ ਅਧਿਕਾਰ ਅਤੇ ਡਾ. ਅੰਬੇਦਕਰ ਵਾਲੀਆਂ ਜਥੇਬੰਦੀਆਂ, ਸਿੰਘ ਸਭਾਵਾਂ ਤੇ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਨ ਤੇ ਹਰ ਸ਼ਹਿਰ ਵਿੱਚ ਆਗੂਆਂ ਦੀਆਂ ਡਿਊਟੀਆਂ ਲਾਉਣ।
ਸਿੱਖ ਨੌਜਵਾਨ, ਜਥੇਬੰਦੀਆਂ ਤੇ ਸੰਗਤਾਂ ਆਪ ਮੁਹਾਰੇ ਹੀ ਜਾਬਤੇ ਵਿੱਚ ਰਹਿ ਕੇ ਆਵਾਜਾਈ ਅਤੇ ਬਜ਼ਾਰ ਬੰਦ ਕਰਵਾਉਣ ਤੇ ਪਟੜੀਆਂ ਉੱਤੇ ਰੇਲ ਗੱਡੀਆਂ ਨੂੰ ਰੋਕਣ ਤੇ ਪੂਰੇ ਪੰਜਾਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਹਰੇ ਅਤੇ ਤਕਰੀਰਾਂ ਗੂੰਜਣ ਤਾਂ ਜੋ ਭਾਰਤ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਆਵਾਜ਼ ਪਹੁੰਚੇ ਅਤੇ ਪੰਥਕ ਸੰਘਰਸ਼ਾਂ ਦੀ ਸਫ਼ਲਤਾ ਨਾਲ ਬੰਦੀ ਸਿੰਘ ਰਿਹਾਅ ਹੋ ਸਕਣ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.