ਭਾਈ ਪਰਮਿੰਦਰ ਸਿੰਘ ਝੋਟੇ ਦੀ ਸ਼ਹਾਦਤ ਦੇ ਮਾਇਨੇ

ਭਾਈ ਪਰਮਿੰਦਰ ਸਿੰਘ ਝੋਟੇ ਦੀ ਸ਼ਹਾਦਤ ਦੇ ਮਾਇਨੇ

ਸਿਆਣਿਆਂ ਦੀ ਕਹਾਵਤ ਹੈ ਕਿ ਸੌ ਹੱਥ ਰੱਸਾ ਤੇ ਸਿਰੇ ਕੇ ਗੰਢ । ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸੌ ਗੱਲਾਂ ਦੀ ਇੱਕ ਹੀ ਗੱਲ, ਅੱਜ ਨਹੀਂ ਤੇ ਕੱਲ੍ਹ, ਸਿੱਖਾਂ ਦੇ ਪੰਜਾਬੀਆਂ ਦੇ , ਕਿਸਾਨੀ ਦੇ , ਜਵਾਨੀ ਦੇ , ਪਰਵਾਸ ਦੇ , ਪਰਵਾਸੀਆਂ ਦੇ , ਭ੍ਰਿਸ਼ਟਾਚਾਰ ਦੇ , ਸ਼ਿਸ਼ਟਾਚਾਰ ਦੇ , ਗਰੀਬੀ ਦੇ , ਬੇਰੁਜ਼ਗਾਰੀ ਦੇ ,ਝੂਠੇ ਪੁਲਿਸ ਮੁਕਾਬਲਿਆਂ ਦੇ , ਨਸ਼ਿਆਂ ਦੇ , ਕਤਲਾਂ ਦੇ , ਚੋਰੀਆਂ ਦੇ , ਬਲਾਤਕਾਰਾਂ ਦੇ , ਧੱਕੇਸ਼ਾਹੀਆਂ ਦੇ , ਪਾਣੀਆਂ ਦੇ , ਧਾਰਮਿਕ,ਸਮਾਜਿਕ , ਆਰਥਿਕ, ਸੱਭਿਆਚਾਰਕ, ਰਾਜਨੀਤਿਕ, ਡੇਰਾਵਾਦ , ਧਰਮ ਪਰਿਵਰਤਨ, ਔਰਤਾਂ ਦੀ ਸ਼ੋਸ਼ਣਬਾਜੀ ਆਦਿਕ ਸਾਰੇ ਹੀ ਮਸਲਿਆਂ ਦਾ ਹੱਲ ਸਿਰਫ ਅਤੇ ਸਿਰਫ ਪੰਜਾਬ ਨੂੰ ਭਾਰਤੀ ਕਬਜ਼ੇ ਵਿੱਚੋਂ ਆਜ਼ਾਦ ਕਰਾ ਕੇ ਇੱਕ ਵੱਖਰਾ ਦੇਸ਼ ਬੇ ਗਮ ਪੁਰਾ ਭਾਵ ਕਿ ਖਾਲਿਸਤਾਨ ਬਣਾ ਕੇ ਹੀ ਹੋਵੇਗਾ । 

ਦਿਨ ਦਿਹਾੜੇ ਲਾਈਵ ਚੱਲਦਿਆਂ ਇੱਕ ਹਿੰਦੂ ਅੱਤਵਾਦੀ ਅਸ਼ਵਨੀ ਕੁਮਾਰ, ਡਰੱਗ ਡੀਲਰ ਪੰਜਾਬ ਦੇ ਮਾਫੀਆ ਗੈਂਗ ਦੇ ਮੈਂਬਰ ਵੱਲੋਂ ਬਾਈ ਪਰਮਿੰਦਰ ਸਿੰਘ ਝੋਟੇ ਦਾ ਕਤਲ ਤਿੰਨ ਗੋਲੀਆਂ ਮਾਰ ਕੇ ਕਰ ਦੇਣਾ ਅਤੇ ਕਤਲ ਕਰਕੇ ਓਸ ਜਗ੍ਹਾ ਤੋਂ ਫਰਾਰ ਹੋ ਜਾਣਾ ਅਤੇ ਸਮੇਤ ਓਸੇ ਰਿਵਾਲਵਰ ਦੇ ਜਿਸ ਨਾਲ ਓਸ ਨੇ ਝੋਟੇ ਦਾ ਕਤਲ ਕੀਤਾ ਰਾਜਸਥਾਨ ਤੱਕ ਚਲੇ ਜਾਣਾ, ਕਤਲ ਕਰਨ ਤੋਂ ਪਹਿਲਾਂ ਕਿਸੇ ਮਾਫੀਆ ਗੈਂਗ ਦੇ ਸਰਗਣੇ ਨੂੰ ਫੋਨ ਕਰਨਾ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ । 

ਡਰੱਗ ਡੀਲਰ , ਪੁਲਿਸ ਪ੍ਰਸ਼ਾਸਨ, ਅਤੇ ਮੌਜੂਦਾ ਸਰਕਾਰ ਦੇ ਮੰਤਰੀ ਅਤੇ ਕੇਂਦਰ ਦੀ ਬੀ ਜੇ ਪੀ ਸਰਕਾਰ ਰਲ ਕੇ ਇੱਕ ਬੜੀ ਹੀ ਸੋਚੀ ਸਮਝੀ ਚਾਲ ਨਾਲ ਇਟਾਲੀਅਨ ਮਾਫੀਆ ਵਾਂਗ ਨਸ਼ਿਆਂ ਦਾ ਕਾਰੋਬਾਰ ਪੰਜਾਬ ਵਿੱਚ ਚਲਾ ਰਹੇ ਹਨ । ਹਿੰਦੋਸਤਾਨ ਦੇ ਹੋਰ ਕਿਸੇ ਵੀ ਰਾਜ ਵਿੱਚ ਪੰਜਾਬ ਜਿੰਨਾ ਚਿੱਟਾ ਕਿਉਂ ਨਹੀਂ ਵਿਕ ਰਿਹਾ? ਕਿਉਂਕਿ ਪੰਜਾਬ ਅਤੇ ਸਿੱਖਾਂ ਨੂੰ ਹੀ ਖਤਮ ਕਰਨਾ ਹੈ । 

ਕਰਨਾ ਕਿਉਂ ਹੈ ਕਿ ਪੰਜਾਬ ਅਤੇ ਸਿੱਖ ਹੀ ਹਰ ਸਮੇਂ ਕੇਂਦਰ ਦੀਆਂ ਜਾਲਮ ਤੇ ਬੇਈਮਾਨ ਸਰਕਾਰਾਂ ਮੂਹਰੇ ਅੜਦੇ ਹਨ ਅਤੇ ਖੜ੍ਹਦੇ ਹਨ । ਅੜਦੇ ਅਤੇ ਖੜ੍ਹਦੇ ਰਹਿਣਗੇ ਵੀ । ਨਾ ਹੀ ਪੰਜਾਬ ਖਤਮ ਹੋਣਾ ਹੈ ਤੇ ਨਾ ਹੀ ਸਿੱਖੀ ਖਤਮ ਹੋਣੀ ਹੈ! ਬਾਈ ਪਰਮਿੰਦਰ ਸਿੰਘ ਝੋਟਾ ਆਪਣੀ ਜਿੰਦਗੀ ਪੰਜਾਬ ਦੇ ਪੰਜਾਬੀਆਂ ਦੇ ਸਿੱਖੀ ਦੇ ਲੇਖੇ ਲਗਾ ਕੇ ਆਪਣੀ ਸ਼ਹਾਦਤ ਦੇ ਕੇ ਆਪਣਾ ਖੂਨ ਡੋਲ੍ਹ ਕੇ ਹਮੇਸ਼ਾਂ ਲਈ ਅਮਰ ਹੋ ਗਿਆ ਹੈ । ਅਤੇ ਮੌਜੂਦਾ ਪੰਜਾਬ ਸਰਕਾਰ ਝਾੜੂ ਪਾਰਟੀ ਸਰਕਾਰ ਅਤੇ ਮੂਰਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹ ਉੱਤੇ ਵੱਟ ਵੱਟ ਕੇ ਚਪੇੜਾਂ ਵੀ ਮਾਰ ਗਿਆ ਹੈ । ਪੰਜਾਬ ਪੁਲੀਸ ਨੂੰ ਵੀ ਨੰਗਿਆਂ ਕਰ ਗਿਆ ਹੈ । 

ਜਿੰਨਾਂ ਵੀ ਸਮਾਂ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਆਪਣੇ ਅੰਦਰਾਂ ਵਿੱਚੋਂ ਹਰ ਕਿਸਮ ਦਾ ਡਰ ਕੱਢ ਕੇ , ਕਿਤੇ ਮਰ ਹੀ ਨਾ ਜਾਈਏ, ਕਿਤੇ ਜੇਹਲ ਹੀ ਨਾ ਹੋ ਜਾਵੇ, ਕਿਤੇ ਕਾਰੋਬਾਰ ਹੀ ਨਾ ਪ੍ਰਭਾਵਿਤ ਹੋ ਜਾਵੇ, ਵਿਦੇਸ਼ਾਂ ਤੋਂ ਵਾਪਸ ਪੰਜਾਬ ਜਾ ਕੇ ਕਿਤੇ ਭੁੱਖੇ ਹੀ ਨਾ ਮਰ ਜਾਈਏ, ਸਾਡੇ ਪਰਿਵਾਰਾਂ ਦਾ ਕੀ ਬਣੇਗਾ, ਸਾਡੇ ਬੱਚਿਆਂ ਦਾ , ਘਰਾਂ ਦਾ , ਜਮੀਨਾਂ ਦਾ , ਵਪਾਰ ਦਾ ਕੀ ਬਣੇਗਾ ਇਹ ਸਾਰੇ ਹੀ ਡਰ ਦਿਲਾਂ ਵਿੱਚੋਂ ਕੱਢ ਕੇ ਹੀ ਖਾਲਿਸਤਾਨ ਦੀ ਲੜਾਈ ਲੜੀ ਜਾਣੀ ਹੈ । 

ਜੇਕਰ ਖਾਲਿਸਤਾਨ ਦੀ ਲੜਾਈ ਨਾ ਲੜੀ ਤਾਂ ਉੱਪਰ ਜੋ ਕੁੱਝ ਵੀ ਲਿਖਿਆ ਹੈ ਏਹ ਤਾਂ ਬ੍ਰਾਹਮਣ ਨੇ ਇੰਡੀਆ ਨੇ ਭਾਰਤ ਨੇ ਹਿੰਦੋਸਤਾਨ ਨੇ ਸਾਡਾ ਕੋਲ ਰਹਿਣ ਹੀ ਨਹੀਂ ਦੇਣਾ । ਪੰਜਾਬ ਵੈਸੇ ਹੀ ਖਾਲਿਸਤਾਨ ਦੀ ਜਗ੍ਹਾ ਪੰਜਾਹ ਕੁ ਪ੍ਰਤੀਸ਼ਤ ਤਾਂ ਭਈਆਸਤਾਨ ਬਣ ਹੀ ਗਿਆ ਹੈ । ਅਗਰ ਸੰਨ ਸੰਨ 2027 ਦੀਆਂ ਚੋਣਾਂ ਦੀ ਜੰਗ ਵੀ ਅਕਾਲੀ ਦਲ ਵਾਰਿਸ ਪੰਜਾਬ ਵਾਲੇ , ਸਿੱਖ ਕੌਮ ਹਾਰ ਗਈ ਤਾਂ 2032 ਵਿੱਚ ਤਾਂ ਵੈਸੇ ਵੀ ਕੋਈ ਭਈਆ ਹੀ ਮੁੱਖ ਮੰਤਰੀ ਪੰਜਾਬ ਬਣੇਗਾ । ਪਿੰਡਾਂ ਦੇ ਸਰਪੰਚ ਵੀ ਭਈਏ ਹੀ ਬਣਨਗੇ । ਖਾਲਿਸਤਾਨ ਬਣਾਉਂਦਿਆਂ ਬਣਾਉਂਦਿਆਂ ਕਿਤੇ ਪੰਜਾਬ ਨੂੰ ਖਾਲੀ ਸਤਾਨ ਹੀ ਨਾ ਬਣਾ ਬੈਠੀਏ । 

ਓਸ ਤਰ੍ਹਾਂ ਤਾਂ ਭਗਵੰਤ ਮਾਨ ਕਹਿੰਦਾ ਸਾਨੂੰ ਪੰਜਾਬ ਵਿੱਚ ਕੀੜੀ ਤੁਰੀ ਜਾਂਦੀ ਵੀ ਦਿਸਦੀ ਹੈ ਪਰ ਆਹ ਜਿਹੜੇ ਟਰੱਕਾਂ ਦੇ ਟਰੱਕ ਪਰਵਾਸੀਆਂ ਦੇ ਯੂਪੀ ਸੀਪੀ ਮੱਧ ਪ੍ਰਦੇਸ਼ ਉੜੀਸਾ ਬਿਹਾਰ ਅਤੇ ਹੋਰ ਰਾਜਾਂ ਤੋਂ ਲਿਆ ਲਿਆ ਕੇ ਰਾਤਾਂ ਦੇ ਹਨੇਰਿਆਂ ਵਿੱਚ ਪੰਜਾਬ ਵਿੱਚ ਸੁੱਟੇ ਜਾ ਰਹੇ ਹਨ ਉੱਹ ਏਹਨਾਂ ਨੂੰ ਕਿਉਂ ਨਹੀਂ ਦਿਖਾਈ ਦਿੰਦੇ ? 92 ਐਮ ਐਲ ਏ ਜਿਤਾ ਕੇ ਦਿੱਤੇ ਪਰ ਸਾਰੇ ਹੀ ਖੁਸਰੇ ਹੀ ਨਿੱਕਲੇ । 

ਏਸ ਕਰਕੇ ਸਾਰੇ ਹੀ ਸਿੱਖੋ ਅਤੇ ਸਾਰੇ ਹੀ ਪੰਜਾਬੀਓ ਜਾਗੋ । ਕੱਲ੍ਹ ਨੂੰ ਤੁਹਾਡੇ ਕਿਸੇ ਝੋਟੇ ਵਰਗੇ ਪੁੱਤਰਾਂ ਦੇ ਵੀ ਗੋਲੀਆਂ ਵੱਜ ਸਕਦੀਆਂ ਹਨ । ਇੰਡੀਅਨ ਕਹਿਣਾ ਤੇ ਕਹਾਉਣਾ ਬੰਦ ਕਰੋ । ਆਪਣੇ ਆਪ ਨੂੰ ਪੰਜਾਬੀ ਜਾਂ ਖਾਲਿਸਤਾਨੀ ਸਮਝੋ । ਗੋਰਿਆਂ ਵਾਂਗ ਏਹਨਾ ਨਾਲ ਵੀ ਨਾ ਮਿਲਵਰਤਣ ਲਹਿਰ ਸ਼ੁਰੂ ਕੀਤੀ ਜਾਵੇਗੀ। ਚੋਣਾਂ ਵੀ ਲੜਨੀਆਂ ਲੜ ਲਓ ਨਹੀਂ ਤਾਂ ਅੱਗ ਲਾਓ ਚੋਣਾਂ ਨੂੰ ਵੀ । ਰਹਿਣਾ ਤਾਂ ਇੰਡੀਆ ਦੇ ਥੱਲੇ ਹੀ ਪੈਣਾ ਹੈ । ਫੇਰ ਕੀ ਫਾਇਦਾ ਹੈ ਚੋਣਾਂ ਲੜਨ ਦਾ ਵੀ ? ਸਿੱਖਾਂ ਦੇ ਸਾਰੇ ਹੀ ਮਸਲਿਆਂ ਦਾ ਇੱਕ ਹੀ ਹਲ ਹੈ ( ਖਾਲਿਸਤਾਨ, ਖਾਲਿਸਤਾਨ ਅਤੇ ਖਾਲਿਸਤਾਨ) 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.