ਸ਼ਾਨਦਾਰ ਰਵਾਇਤਾਂ ਨਾਲ ਮੇਅਰ ਸਨਮਾਨ ਸਮਾਰੋਹ ਆਯੋਜਿਤ 'ਚ ਮੇਅਰ, ਸੀਨੀ. ਡਿਪਟੀ, ਡਿਪਟੀ ਮੇਅਰ ਅਤੇ ਕੌਂਸਲਰਾਂ ਦਾ ਵੀ ਪੂਰੇ ਜਾਹੋ-ਜਲਾਲ ਨਾਲ ਕੀਤਾ ਸਨਮਾਨ...

ਸ਼ਾਨਦਾਰ ਰਵਾਇਤਾਂ ਨਾਲ ਮੇਅਰ ਸਨਮਾਨ ਸਮਾਰੋਹ ਆਯੋਜਿਤ 'ਚ ਮੇਅਰ, ਸੀਨੀ. ਡਿਪਟੀ, ਡਿਪਟੀ ਮੇਅਰ ਅਤੇ ਕੌਂਸਲਰਾਂ ਦਾ ਵੀ ਪੂਰੇ ਜਾਹੋ-ਜਲਾਲ ਨਾਲ ਕੀਤਾ ਸਨਮਾਨ...

ਕਾਰਪੋਰੇਸ਼ਨ ਦੀ ਨਵੀਂ ਚੁਣੀ ਗਈ ਟੀਮ ਦੇ ਸਨਮਾਨ ਸਮਾਰੋਹ ਦੀ ਉਮਰ ਭਰ ਸਭਨਾਂ ਦੇ ਦਿਲ 'ਚ ਬਣੀ ਰਹੇਗੀ ਅਭੁੱਲ ਯਾਦ : ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਜੂਨ (ਮੰਗਤ ਸਿੰਘ ਸੈਦਪੁਰ) : ਮੋਹਾਲੀ ਕਾਰਪੋਰੇਸ਼ਨ ਦੀ ਨਵੀਂ ਚੁਣੀ ਗਈ ਟੀਮ ਦਾ ਸਨਮਾਨ ਕਰਨ ਦੇ ਲਈ 'ਸਨਮਾਨ ਸਮਾਰੋਹ' ਦਾ ਆਯੋਜਨ ਸ਼ਾਨਦਾਰ ਰਵਾਇਤਾਂ ਦੇ ਅਨੁਸਾਰ ਕੀਤਾ ਗਿਆ। ਇਸ ਮੌਕੇ ਤੇ ਵਾਰਡ ਨੰਬਰ-44 ਦੇ ਨਿਵਾਸੀਆਂ ਦੇ ਵੱਲੋਂ ਜਿੱਥੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਮੁੱਚੇ ਕੌਂਸਲਰਾਂ ਨੂੰ ਜੀ ਆਇਆ ਆਖਿਆ ਗਿਆ। ਉੱਥੇ ਮਹਿਲਾ ਕੌਂਸਲਰਾਂ ਨੂੰ ਵਾਰਡ ਨੰਬਰ- 44 ਦੀਆਂ ਮਹਿਲਾਵਾਂ ਦੇ ਵੱਲੋਂ ਇਕੱਲੇ-ਇਕੱਲੇ ਤੌਰ 'ਤੇ ਪੂਰੇ ਜਾਹੋ -ਜਲਾਲ ਦੇ ਨਾਲ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਪੰਡਾਲ ਵਿੱਚ ਬਿਠਾਇਆ ਗਿਆ।

 ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਹ ਸਨਮਾਨ ਸਮਾਰੋਹ ਸਬੰਧੀ ਸਮਾਗਮ ਸੈਕਟਰ 91 ਵਿਖੇ ਵਾਰਡ ਨੰਬਰ -44 ਦੇ ਨਿਵਾਸੀਆਂ ਦੇ ਵੱਲੋਂ ਸਟੇਟ ਐਵਾਰਡੀ ਅਤੇ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਫੂਲਰਾਜ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੀ ਨਵੀਂ ਚੁਣੀ ਗਈ ਟੀਮ ਦਾ ਬਹੁਤ ਥਾਵਾਂ ਤੇ ਸਨਾਮਾਨ ਸਮਾਰੋਹ ਰੱਖਿਆ ਗਿਆ ਹੈ ਅਤੇ ਰੱਖਿਆ ਜਾ ਰਿਹਾ ਹੈ ਪ੍ਰੰਤੂ ਚੁਣੇ ਹੋਏ ਨੁਮਾਇੰਦਿਆਂ ਦਾ ਜਿਸ ਤਰ੍ਹਾਂ ਦਾ ਸਨਮਾਨ ਵਾਰਡ ਨੰਬਰ- 44 ਦੇ ਨਿਵਾਸੀਆਂ ਵੱਲੋਂ ਫੂਲਰਾਜ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਹੈ। ਇਸ ਦੀ ਉਦਾਹਰਨ ਹੋਰ ਕਿਧਰੇ ਨਹੀਂ ਮਿਲਦੀ। ਇਹ ਆਪਣੇ- ਆਪ ਵਿੱਚ ਇੱਕ ਨਿਵੇਕਲਾ ਸਨਮਾਨ ਸਮਾਰੋਹ ਹੋ ਨਿਬੜਿਆ ਜੋ ਕਿ ਹਾਜ਼ਰੀਨ ਸਭਨਾ ਦੇ ਜ਼ਹਿਨ ਵਿੱਚ ਵਿੱਚ ਉਮਰ ਭਰ ਵੱਖਰੀ ਅਤੇ ਅਭੁੱਲ ਯਾਦ ਬਣ ਕੇ ਉਕਰਿਆ ਰਹੇਗਾ।

 ਇਸ ਮੌਕੇ 'ਤੇ ਇੰਪਰੂਵਮੈਂਟ ਟਰਸਟ ਨਾਭਾ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਜਿਲਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਸਟੇਟ ਅਵਾਰਡੀ- ਫੂਲਰਾਜ ਸਿੰਘ ਸਿੰਘ ਨੇ ਚੁਣੇ ਹੋਏ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸਭਨਾ ਕੌਂਸਲਰਾਂ ਦੇ ਸੰਘਰਸ਼ ਦੇ ਸਬੰਧ ਵਿੱਚ ਵਿਸਥਾਰ ਵਿੱਚ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਗੁਰਮੀਤ ਸਿੰਘ ਸੈਣੀ, ਜਸਜੀਤ ਸਿੰਘ ਭਾਟੀਆ, ਵਿਕਰਮ ਸਿੰਘ ਸਰਾਉ, ਮਨਿੰਦਰ ਸਿੰਘ, ਹਰਭਜਨ ਸਿੰਘ ਭਾਟੀਆ, ਜਗਸੀਰ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ, ਪਵਨ ਧੀਮਾਨ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ ਬਰਾੜ, ਗਾਬਾ ਸਾਹਿਬ, ਗੁਰਵਿੰਦਰ ਸਿੰਘ,ਗੁਰਬੀਰ ਸਿੰਘ, ਬਚਿੱਤਰ ਸਿੰਘ, ਪ੍ਰਧਾਨ ਰਜਿੰਦਰ ਸਿੰਘ ਸਿੱਧੂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ- 90-91, ਬੰਮਰਾ ਸਾਹਿਬ ਚੇਅਰਮੈਨ ਮਲਟੀਟੈੱਕ, ਜਗਵਿੰਦਰ ਸਿੰਘ ਢਿੱਲੋਂ, ਨਰਿੰਦਰ ਸਿੰਘ ਮੱਲੀ, ਸੁਖਬੀਰ ਸਿੰਘ- ਪ੍ਰਧਾਨ ਜੀਐਲਸੀ, ਕਰਮ ਚੰਦ ਪ੍ਰਧਾਨ ਮੁੰਡੀ ਸੁਸਾਇਟੀ- 90-91, ਗੁਰਪ੍ਰੀਤ ਸਿੰਘ ਲਿਖਾਰੀ ਪ੍ਰਧਾਨ ਸਵਿੱਤਰੀ ਟਾਵਰ, ਗੁਲਾਟੀ ਸਾਹਿਬ, ਅਵਤਾਰ ਸਿੰਘ -ਜਨਰਲ ਸਕੱਤਰ, ਗਾਬਾ ਸਾਹਿਬ, ਜਸਪਾਲ ਸਿੰਘ, ਸਮਰ ਸੰਧੂ, ਕੇ ਐਸ ਮਾਨ , ਗੁਰਪ੍ਰੀਤ ਢਿੱਲੋਂ, ਰਿਜੈਸੀ ਹਾਈਟ, ਮਾਈ ਭਾਗੋ ਇਸਤਰੀ ਸਤਿਸੰਗ ਸਭਾ ਵੀ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.