ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ

ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ

ਵਲਟੋਹਾ ਗੁਰਮੀਤ ਸਿੰਘ ਵਲਟੋਹਾ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਲਾਖਣਾ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਲਾਜ਼ਰ ਲਾਖਣਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਮਹਾਨ ਯੋਧੇ ਹਨ ਜਿਨ੍ਹਾਂ ਸਾਡੇ ਕਿਸਾਨਾਂ ਮਜ਼ਦੂਰਾਂ ਨੌਜਵਾਨਾ ਤੇ ਔਰਤਾਂ ਲਈ ਮਹਾਨ ਸਵਿਧਾਨ ਬਣਾਇਆ ਜੋ ਸਾਡੀ ਰਾਖੀ ਕਰਦਾ ਹੈ ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਦੇ ਵਿਚਾਰ ਇਹ ਕਹਿੰਦੇ ਹਨ ਧਰਮ ਵਿਅਕਤੀ ਦਾ ਨਿਜੀ ਮਾਮਲਾ ਹੈ ਅਤੇ ਧਰਮ ਦਾ ਸਮਾਜ ਨਾਲ ਕਿਸੇ ਤਰਾਂ ਦਾ ਕੋਈ ਸਰੋਕਾਰ ਹੀ ਨਹੀਂ।ਧਰਮ ਦਾ ਅਧਾਰ ਵਿਅਕਤੀ ਦਾ ਵਿਅਕਤੀ ਦੁਆਰਾ ਕੀਤੇ ਜਾ ਰਹੇ ਸ਼ੋਸਣ ਅਤੇ ਭੇਦ ਭਾਵ ਨੂੰ ਖਤਮ ਕਰਨਾ ਹੋਣਾ ਚਾਹੀਦਾ ਹੈ। ਪੂੰਜੀਵਾਦ ਅਤੇ ਬ੍ਰਾਹਮਣ ਦਲਿਤ ਕੌਮਾਂ ਦੇ ਸਭ ਤੋਂ ਵਡੇ ਅਤੇ ਪਹਿਲੇ ਦੁਸ਼ਮਣ ਹਨ।ਛੂਤ ਛਾਤ ਗੁਲਾਮੀ ਤੋਂ ਬਹੁਤ ਹੀ ਜਿਆਦਾ ਘਟੀਆ ਹੈ।ਖੋਹ ਚੁੱਕੇ ਅਧਿਕਾਰ,ਭੀਖ ਮੰਗਣ ਜਾਂ ਬੇਨਤੀਆਂ ਕਰਨ ਨਾਲ ਨਹੀਂ,ਇਹ ਕਠੋਰ ਸੰਘਰਸ਼ਾਂ ਨਾਲ ਹੀ ਪ੍ਰਾਪਤ ਹੁੰਦੇ ਹਨ, ਉਹਨਾਂ ਕਿਹਾ ਕਿ ਅੱਜ ਸਾਰੇ ਨੌਜਵਾਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਇਹ ਸਪੰਲਕ ਲੈਏ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਏ ਤਾਂ ਜ਼ੋ ਭਗਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਵਾਲਾ ਸਮਾਜ ਸਿਰਜਿਆ ਜਾ ਸਕੇ ਇਸ ਮੌਕੇ ਸੇਵਕ ਸਿੰਘ ਸੋਨੂੰ ਸਿੰਘ ਨਿਸ਼ਾਨ ਸਿੰਘ ਕੁਲਬੀਰ ਸਿੰਘ ਹਰਜਿੰਦਰ ਸਿੰਘ ਲੱਖਾ ਸਿੰਘ ਮਨਜੀਤ ਸਿੰਘ ਹਾਜ਼ਰ ਸਨ