ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਸੈਕਟਰ 70 ਨੇ ਮੇਅਰ ਸਰਬਜੀਤ ਸਿੰਘ ਸਮਾਣਾ ਦਾ ਕੀਤਾ ਵਿਸ਼ੇਸ਼ ਸਨਮਾਨ...

ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਸੈਕਟਰ 70 ਨੇ ਮੇਅਰ ਸਰਬਜੀਤ ਸਿੰਘ ਸਮਾਣਾ ਦਾ ਕੀਤਾ ਵਿਸ਼ੇਸ਼ ਸਨਮਾਨ...

ਹਲਕਾ ਮੋਹਾਲੀ ਦੇ ਪਿੰਡ, ਕਸਬਿਆਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਮਾਣ-ਸਤਿਕਾਰ ਲਈ ਰਹਾਂਗੇ ਹਮੇਸ਼ਾ ਰਿਣੀ : ਵਿਧਾਇਕ ਕੁਲਵੰਤ ਸਿੰਘ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਸੈਕਟਰ -70 ਦੀਆਂ ਬੀਬੀਆਂ ਦੇ ਵੱਲੋਂ ਵਿਸ਼ੇਸ਼ ਤੌਰ ਤੇ- ਸਰਬਜੀਤ ਸਿੰਘ ਸਮਾਣਾ- ਮੇਅਰ ਨਗਰ ਨਿਗਮ ਦਾ ਸਨਮਾਨ ਕਰਨ ਦੇ ਲਈ ਇੱਕ -ਵਿਸ਼ੇਸ਼ ਸਨਮਾਨ ਸਮਾਰੋਹ- ਦਾ ਆਯੋਜਨ ਕੀਤਾ ਗਿਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਨਮਾਨ ਭਾਵੇਂ ਸਾਨੂੰ ਬਾਹਰੋਂ ਜਿੰਨੇ ਵੀ ਮਿਲਣ, ਪ੍ਰੰਤੂ ਜੋ ਸਨਮਾਨ ਸਾਨੂੰ ਸਾਡੇ ਭਾਈਚਾਰੇ ਵਿੱਚੋਂ, ਸਾਡੇ ਏਰੀਏ ਦੇ ਵਿੱਚੋਂ ਮਿਲਦਾ ਹੈ, ਉਸ ਦਾ ਕੋਈ ਮੁੱਲ ਨਹੀਂ ਹੈ। ਸਰਬਜੀਤ ਸਿੰਘ ਦਾ 70 -ਸੈਕਟਰ ਦੇ ਵਿੱਚ ਸਹੁਰਾ ਪਰਿਵਾਰ ਹੈ। ਸਰਬਜੀਤ ਸਿੰਘ ਦੇ ਮੇਅਰ ਬਣਨ ਦੀ ਖੁਸ਼ੀ ਵਿੱਚ ਸਨਮਾਨ ਸਮਾਰੋਹ ਰੱਖਿਆ ਗਿਆ ਹੈ। ਇਸ ਦੇ ਲਈ ਅਸੀਂ ਹਮੇਸ਼ਾ ਸੈਕਟਰ -70 ਦੇ ਨਿਵਾਸੀਆਂ ਦੇ ਰਿਣੀ ਰਹਾਂਗੇ ਜਿਨਾਂ ਨੇ ਸਰਬਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਸੈਕਟਰ- 70 ਵਿਖੇ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਮੋਹਾਲੀ ਨਗਰ ਨਿਗਮ ਦੇ ਚੁਣੇ ਗਏ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਸਨਮਾਨ ਸਮਾਰੋਹ ਦੇ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਉਹਨਾਂ ਕਿਹਾ ਕਿ ਸਰਬਜੀਤ ਸਿੰਘ ਦੀ ਨਾ ਸਿਰਫ ਆਪਣੇ ਸਹੁਰਾ ਪਰਿਵਾਰ ਸੈਕਟਰ- 70 ਲਈ ਸਗੋਂ ਪੂਰੇ ਮੁਹਾਲੀ ਨਗਰ ਨਿਗਮ ਦੇ ਵਿੱਚ ਪੈਂਦੇ ਏਰੀਏ ਦੇ ਸਰਬਪੱਖੀ ਵਿਕਾਸ ਕੀਤੇ ਜਾਣ ਪ੍ਰਤੀ ਜਿੰਮੇਵਾਰੀ ਹੋਰ ਪੁਖਤਾ ਹੋ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਛੋਟੀ ਉਮਰ ਦੇ ਵਿੱਚ ਹੀ ਲਗਾਤਾਰ ਤੀਸਰੀ ਵਾਰ ਕੌਂਸਲਰ ਬਣ ਕੇ ਮੋਹਾਲੀ ਨਗਰ ਨਿਗਮ ਦਾ ਮੇਅਰ ਬਣਾਉਣ ਦੇ ਲਈ ਸਾਡਾ ਪਰਿਵਾਰ ਮੋਹਾਲੀ ਹਲਕੇ ਦੇ ਲੋਕਾਂ ਦਾ ਹਮੇਸ਼ ਧੰਨਵਾਦੀ ਰਹੇਗਾ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬਤੌਰ ਮੇਅਰ ਹੁੰਦਿਆਂ ਬਲੌਂਗੀ ਤੋਂ ਬਾਵਾ ਵਾਈਟ ਹਾਊਸ ਵੱਲ ਨੂੰ ਜਾਂਦੀ ਸੜਕ ਵਿੱਚ ਨਵੀਂ ਸੀਵਰੇਜ ਲਾਈਨ ਪਵਾਈ, 26 ਕਰੋੜ ਦੀ ਲਾਗਤ ਨਾਲ ਇਸ ਲਾਈਨ ਨੂੰ ਠੀਕ ਕਰਵਾਇਆ ਅਤੇ ਜੇਕਰ ਇਹ ਲਾਈਨ ਬੰਦ ਹੋ ਜਾਂਦੀ ਤਾਂ ਮੋਹਾਲੀ ਦਾ ਕੀ ਹਾਲ ਹੋਣਾ ਸੀ ਇਸ ਦਾ ਅੰਦਾਜ਼ਾ ਤੁਸੀਂ ਸਭ ਲਗਾ ਸਕਦੇ ਹੋ, ਵਿਧਾਇਕ ਕੁਲਵੰਤ ਸਿੰਘ ਹੋਰਾ ਕਿਹਾ ਕਿ ਮੋਹਾਲੀ ਦੇ ਵਿੱਚ ਹੋਰ ਵੀ ਜਿਹੜੀਆਂ ਅੰਡਰਗਰਾਊਂਡ ਪਾਈਪਾਂ ਹਨ , ਇਹਨਾਂ ਸਭ ਦੀ ਲੇਟੈਸਟ ਟੈਕਨੀਕ- ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ। ਜਿੱਥੇ-ਜਿੱਥੇ ਵੀ ਪਾਈਪਾਂ ਬਦਲੀਆਂ ਜਾਣੀਆਂ ਚਾਹੀਦੀਆਂ ਹਨ। ਉਸ ਨੂੰ ਤੁਰੰਤ ਬਦਲਿਆ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਚੁੱਕਾ ਹੈ। ਲੋਕਾਂ ਨੂੰ ਇਹਨਾਂ ਸਕੀਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ, ਜੋ ਸਬੰਧਿਤ ਸਕੀਮਾਂ ਸਬੰਧੀ ਵਿਸਥਾਰਤ ਜਾਣਕਾਰੀ ਸੂਬੇ ਦੀ ਜਨਤਾ ਨੂੰ ਮੁਹੱਆ ਕਰਵਾ ਰਹੇ ਹਨ। ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਸੈਕਟਰ-70 ਵੱਲੋਂ ਕਰਵਾਏ ਗਏ। ਸਨਮਾਨ ਸਮਾਰੋਹ ਦੇ ਦੌਰਾਨ ਆਪ ਦ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਰਵੀ ਦੀਪ ਰਾਣਾ, ਰਾਮਤੇਸ਼ ਸਿੰਘ ਬੈਂਸ ਰਿਟਾ. ਚੀਫ ਇੰਜ਼, ਜਸਪ੍ਰੀਤ ਕੌਰ ਪ੍ਰਿੰਸੀਪਲ ਸਰਕਾਰੀ ਕਾਲਜ ਮੋਹਾਲੀ, ਐਡਵੋਕੇਟ ਟੀ.ਪੀ. ਸਿੰਘ, ਪ੍ਰਿਥੀ ਚੰਦ ਰਿਟਾ. ਆਈਏਐਸ. ਨਿਰਮਲ ਸਿੰਘ ਰਿਟਾ ਚੀਫ਼ ਇਲੈਕਟਰੀਕਲ ਪੰਜਾਬ, ਐਚ.ਪੀ. ਸਿੰਘ ਰਾਇਲ ਪ੍ਰਾਪਰਟੀ, ਐੱਸ.ਐੱਸ. ਘੁੰਮਣ ਰਿਟਾ ਐਕਸੀਅਨ, ਆਰ.ਪੀ. ਸ਼ਰਮਾ ਸੀਨੀਅਰ ਡਿਪਟੀ ਮੇਅਰ, ਹਰਪਾਲ ਸਿੰਘ ਚੰਨਾ ਡਿਪਟੀ ਮੇਅਰ, ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ ਸਟੇਟ ਅਵਾਰਡੀ, ਰਣਦੀਪ ਸਿੰਘ, ਦਰਸ਼ਨ ਸਿੰਘ, ਸਤਵਿੰਦਰ ਸਿੰਘ, ਤਰਲੋਚਨ ਸਿੰਘ, ਜਸਪਾਲ ਸਿੰਘ, ਗੋਵੀ ਮਾਵੀ, ਜਗਦੇਵ ਸ਼ਰਮਾ, ਵੀ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.