ਪੰਥ ਦਿਓ ਲੀਡਰੋ ਏਕਤਾ ਦਾ ਸਬੂਤ ਦਿਓ...

ਪੰਥ ਦਿਓ ਲੀਡਰੋ ਏਕਤਾ ਦਾ ਸਬੂਤ ਦਿਓ...

ਇਹ ਗੱਲ ਮੈਂ ਨਹੀਂ ਕਹਿੰਦਾ ਪਰ ਸਿਆਣੇ ਜਰੂਰ ਕਹਿੰਦੇ ਹੁੰਦੇ ਹਨ ਕਿ ਖੰਡ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਹੁੰਦਾ , ਖੰਡ ਖਾਣੀ ਪੈਂਦੀ ਹੈ ਤੇ ਫੇਰ ਹੀ ਮੂੰਹ ਮਿੱਠਾ ਹੁੰਦਾ ਹੈ ਜੀ । ਅਸੀਂ ਭਾਵੇਂ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਪਰ ਪੰਜਾਬ ਦੀ ਅਸੀਂ ਸਾਰੀ ਖਬਰ ਰੱਖਦੇ ਹਾਂ । ਮੈਨੂੰ ਤਾਂ ਇਹ ਵੀ ਨਹੀਂ ਪਤਾ ਆਸਟਰੀਆ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ ਅਤੇ ਕੌਣ ਪ੍ਰਧਾਨ ਮੰਤਰੀ ਹੈ । ਪਰ ਪੰਜਾਬ ਦੀ ਸਿਆਸਤ ਉੱਤੇ ਅਸੀਂ ਜਰੂਰ ਬਾਜ਼ ਅੱਖ ਰੱਖਦੇ ਹਾਂ ਅਤੇ ਸਾਡਾ ਫਰਜ ਵੀ ਬਣਦਾ ਹੈ। 
ਭਰੋਸੇਯੋਗ ਸੂਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਗਦਾਰ ਅਕਾਲੀ ਦਲ ਬਾਦਲ ਅਤੇ ਬੇਈਮਾਨ ਜਨਤਾ ਪਾਰਟੀ ਵਿੱਚ ਏਕਤਾ ਤਕਰੀਬਨ ਤਕਰੀਬਨ ਹੋ ਹੀ ਗਈ ਹੈ । ਸਟੇਜਾਂ ਤੋਂ ਵਾਰ ਵਾਰ ਦੁਹਾਈ ਦਈ ਜਾਣੀ ਕਿ ਜਿੰਨਾ ਚਿਰ ਸਾਡੇ ਵਿੱਚ ਏਕਤਾ ਨਹੀਂ ਹੁੰਦੀ, ਜਿੰਨਾ ਚਿਰ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਨਹੀਂ ਹੁੰਦੀ, ਓਨਾ ਚਿਰ ਕੁੱਝ ਨਹੀਂ ਬਣਨਾ , ਓਨਾ ਚਿਰ ਪੰਥ ਅਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ । ਏਹੀ ਗੱਲਾਂ ਅਸੀਂ 1980-1990 ਦੇ ਦਹਾਕੇ ਵਿੱਚ ਵੀ ਸੁਣਿਆ ਕਰਦੇ ਸੀ , ਏਹੀ ਗੱਲਾਂ ਅਸੀਂ ਅੱਜ 2026 ਵਿੱਚ ਸੁਣ ਰਹੇ ਹਾਂ । ਇਹ ਓਹੀ ਗੱਲ ਖੰਡ ਖੰਡ ਖੰਡ ਕਰਨ ਵਾਲੀ ਹੈ, ਪਰ ਏਕਤਾ ਕਰਨ ਰੂਪੀ ਖੰਡ ਖਾਣ ਨੂੰ ਤਿਆਰ ਕੋਈ ਵੀ ਨਹੀਂ ਹੁੰਦਾ ਹੈ । 
ਅਸੀਂ ਏਹ ਵੀ ਨਹੀਂ ਕਹਿੰਦੇ ਕਿ ਆਪਣੀਆਂ ਜਥੇਬੰਦੀਆਂ ਨੂੰ ਭੰਗ ਕਰਕੇ ਅਤੇ ਅਕਾਲੀ ਦਲ ਵਾਰਿਸ ਦੇ ਵਿੱਚ ਆ ਜਾਓ , ਲੇਕਿਨ ਜੇ ਆਇਆ ਜਾਵੇ ਤਾਂ ਮਾੜੀ ਗੱਲ ਵੀ ਕੋਈ ਨਹੀਂ ਹੈ ਅਤੇ ਜਿਹੜਾ ਵੀ ਆਉਂਦਾ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਲਿਆਂ ਨੂੰ ਵੀ ਚਾਹੀਦਾ ਹੈ ਉੱਸਦਾ ਬਣਦਾ ਮਾਨ ਸਨਮਾਨ ਕੀਤਾ ਜਾਵੇ ਅਤੇ ਓਸ ਨੂੰ ਬਣਦਾ ਅਹੁਦਾ ਵੀ ਦਿੱਤਾ ਜਾਵੇ ਜੀ । 
ਅੱਜ ਸਾਡਾ ਮਕਸਦ ਸਾਡਾ ਨਿਸ਼ਾਨਾ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਜਿੱਤਣ ਦਾ ਹੈ । ਪਹਿਲਾਂ ਤਾਂ ਸਾਰੀਆਂ ਹੀ ਪੰਥਕ ਧਿਰਾਂ, ਪੰਥਕ ਧਿਰਾਂ ਦੇ ਸੀਨੀਅਰ ਆਗੂ ਇੱਕ ਮੰਚ ਉੱਪਰ ਇਕੱਠੇ ਹੋਣ ਅਤੇ ਸਾਰੀਆਂ ਹੀ 117 ਵਿਧਾਨ ਸਭਾ ਸੀਟਾਂ ਦੀ ਵੰਡ ਕਿਸੇ ਵਧੀਆ ਢੰਗ ਤਰੀਕੇ ਨਾਲ ਕਰਨ ਜੀ । ਇਹ ਇੱਕ ਬਹੁਤ ਵੱਡਾ ਘੋਲ ਹੈ, ਜਿਸ ਲਈ ਪੂਰੀ ਅਤੇ ਚੰਗੀ ਤਰ੍ਹਾਂ ਜੋਰ ਅਜਮਾਈ ਕਰਨੀ ਪਵੇਗੀ । ਅਕਾਲੀ ਦਲ ਬਾਦਲ ਨੇ ਤਾਂ ਰੁੜ੍ਹ ਹੀ ਜਾਣਾ ਸੀ , ਏਸ ਵਾਰੇ ਤਾਂ ਸਭ ਨੂੰ ਪਹਿਲਾਂ ਹੀ ਪਤਾ ਸੀ । ਅਸੀਂ ਤਾਂ ਓਹਨਾ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਲਕੀਰ ਦੇ ਓਸ ਪਾਸੇ ਨਾ ਹੀ ਜਾਓ ਜਿੱਧਰ ਪੰਥ ਅਤੇ ਪੰਜਾਬ ਨੂੰ ਉਜਾੜਨ ਵਾਲੇ ਬੈਠੇ ਹਨ , ਲਕੀਰ ਦੇ ਏਸ ਪਾਸੇ ਪੰਥ ਵਾਲੇ ਪਾਸੇ ਰਹੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਨਸਲਾਂ ਤੁਹਾਨੂੰ ਲਾਹਣਤਾਂ ਨਾ ਪਾਉਣ । 
ਪਹਿਲਾਂ ਗਦਾਰੀਆਂ ਕਰ ਕਰ ਕੇ ਕਿਹੜਾ ਇਨਾਮ ਤੁਹਾਨੂੰ ਮਿਲ ਗਿਆ ਹੈ, ਮੱਥੇ ਉੱਤੇ ਗਦਾਰੀਆਂ ਅਤੇ ਬੇਅਦਬੀਆਂ ਦਾ ਕਲੰਕ ਹੀ ਬਾਦਲੋ ਤੁਸੀਂ ਲਗਵਾਇਆ ਹੈ । ਬਾਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼ੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸੰਯੁਕਤ ਅਕਾਲੀ ਦਲ, ਭਾਈ ਬਲਦੇਵ ਸਿੰਘ ਬਡਾਲਾ , ਸਾਬਕਾ ਜਥੇਦਾਰ ਰਣਜੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ ਅਤੇ ਬਾਕੀ ਸਭ ਨੂੰ ਬੇਨਤੀ ਹੈ ਕਿ ਹੋ ਜਾਓ ਇਕੱਠੇ ਜੀ । ਕਿਰਪਾ ਕਰੋ ਰਹਿਮ ਕਰੇ ਮਿਹਰ ਕਰੋ ਕੁੱਝ ਕੁ ਤਰਸ ਕਰੋ ਜੀ ਪੰਥ ਅਤੇ ਪੰਜਾਬ ਉੱਤੇ ਜੀ । ਇਹ ਪ੍ਰਧਾਨਗੀਆਂ ਦੀਆਂ ਪੂਛਾਂ ਤਾਂ ਪਿਛਿਓਂ ਲਾਹੁਣੀਆਂ ਹੀ ਪੈਣਗੀਆਂ ਜੀ । ਪ੍ਰਧਾਨ ਵੀ ਬਣੇ ਰਹੋ ਜੀ , ਪਰ ਪੰਜਾਬ , ਪੰਥ ਨੌਜਵਾਨੀ ਅਤੇ ਕਿਸਾਨੀ ਦੇ ਭਵਿੱਖ ਲਈ ਕੁੱਝ ਕੁ ਤਿਆਗ ਭਾਵਨਾ ਆਪਣੇ ਆਪਣੇ ਹਿਰਦਿਆਂ ਵਿੱਚ ਲਿਆਉਣ ਦਿ ਕਿਰਪਾਲਤਾ ਕਰੋ ਜੀ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.