ਖਾਲਸੇ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਟਾਂਗਰਾ ਵਿਖੇ ਦੀਵਾਨ ਸਜਾਏ ਗਏ।

ਖਾਲਸੇ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਟਾਂਗਰਾ ਵਿਖੇ ਦੀਵਾਨ ਸਜਾਏ ਗਏ।

ਖਾਲਸੇ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਟਾਂਗਰਾ ਵਿਖੇ ਦੀਵਾਨ ਸਜਾਏ ਗਏ।

ਟਾਂਗਰਾ 14 ਅਪ੍ਰੈਲ , ਸੁਰਜੀਤ ਸਿੰਘ ਖਾਲਸਾ

ਖਾਲਸੇ ਦੇ ਪ੍ਰਗਟ ਦਿਵਸ ਨੂ ਸਮਰਪਿਤ ਅੱਡਾ ਟਾਂਗਰਾ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਸਹਿਜ ਪਾਠਦੇ ਭੋਗ ਅਰਦਾਸ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿਧ ਢਾਡੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਨੇ ਗੁਰਬਾਣੀ ਦੀ ਵਿਚਾਰਧਾਰਾ ਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਸਿਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਵੀ ਖੰਡੇ ਦੀ ਪਹੁਲ ਲੈ ਕੇ ਗੁਰੂ ਸਾਹਿਬਾਨਾਂ ਦੀ ਸਿਖਿਆ ਤੇ ਚਲਦਿਆਂ ਜਾਤ ਪਾਤ ਖਤਮ ਕਰਕੇ ਸਰਬਸ਼ਾਂਝੀ ਵਾਲਤਾ ਬਣਾਉਣੀ ਚਾਹੀਦੀ ਹੈ ਅਤੇ ਆਪਣੇ ਨਾਮ ਨਾਲ ਨੌਜਵਾਨ ਸਿੰਘ ਸ਼ਬਦ ਅਤੇ ਬੀਬੀਆਂ ਕੌਰ ਸ਼ਬਦ ਜਰੂਰ ਲਿਖਣ।ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਣ ਲਈ ਗੁਰੂ ਦੇ ਲੜ ਲਗਣਾ ਚਾਹੀਦਾ ਹੈ।ਇਸ ਸਮੇਂ ਪ੍ਰਧਾਨ ਅਵਤਾਰ ਸਿੰਘ,ਧਰਮਵੀਰ ਸਿੰਘ,ਅਜਮੇਰ ਸਿੰਘ ਢਿਲੋਂ,ਬਰਿੰਦਰਪਾਲ ਸਿੰਘ,ਗੁਰਪਾਲ ਸਿੰਘ,ਸਰਪੰਚ ਗੁਰਦੇਵ ਸਿੰਘ ਦੇਬੀ,ਆਦਿਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ  ਹਾਜਰ ਸੀ ।