ਸਿੱਖੀ ਦਾ ਪ੍ਰਚਾਰ ਬਨਾਮ ਅਜੋਕਾ ਫਿਲਮ ਜਗਤ
- ਮਨੋਰੰਜਨ
- 14 Apr,2025

ਅਖੇ ਪਹਿਲਾਂ ਫਿਲਮ ਵੇਖ ਕੇ ਆਉ। (ਭਾਵ:- ਪਹਿਲਾਂ ਸਾਨੂੰ ਟਿਕਟ ਦਾ ਚੜਾਵਾ ਚੜਾਉ ਬਾਅਦ ਚ ਵਿਰੋਧ ਕਰੀ ਜਾਉ ਸਾਨੂੰ ਕੀ ਅਸੀਂ ਮੁਨਾਫੇ ਚ ਚਲੇ ਜਾਵਾਂਗੇ।)
ਫਿਲਮਾਂ ਸਿੱਖਿਆ ਤੇ ਜਾਂ ਸਿਧਾਂਤ ਤੇ ਠੀਕ ਆ ਪਰ ਸਿਧਾਂਤ ਦੇ ਉਲਟ ਜਾ ਕੇ ਬਾਣੀ, ਬਾਣੇ ਨਾਲ ਸਮਝੌਤਾ ਕਰਨਾ ਸਰਾਸਰ ਕੌਮ ਨਾਲ ਗੱਦਾਰੀ ਹੋਵੇਗੀ।
ਸੋਭਾ ਸਿੰਘੀ ਫੋਟੋ ਦੀ ਘੁੰਡ ਚੁਕਾਈ ਵੇਲੇ ਵੀ ਸਾਰੇ ਕਹਿੰਦੇ ਸੀ ਕਿ ਸਿੱਖੀ ਪ੍ਰਫੁੱਲਿਤ ਹੋ ਰਹੀ, ਸਿਰਫ ਇੱਕ ਨੇ ਵਿਰੋਧ ਕੀਤਾ ਸੀ
ਅੱਜ ਤੱਕ ਉਸ ਫੋਟੋ ਦੀ ਗੁਲਾਮੀ ਗਲ ਪਈ, #akaal ਮੰਨੋਰੰਜਨ ਦਾ ਸਾਧਨ ਤੱਕ ਹੀ ਠੀਕ ਆ ਪਰ ਸਾਨੂੰ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਕਿ ਇਸ ਨਾਲ ਸਿੱਖੀ ਵਧੇ ਫੁੱਲੇਗੀ ਅਜਿਹਾ ਇੱਕ ਵਹਿਮ ਪਾਲਣ ਤੋਂ ਵੱਧ ਕੁਝ ਵੀ ਨਹੀਂ, ਪ੍ਰਚਾਰ- ਪ੍ਰਸਾਰ ਤਾਂ ਹੀ ਹੋ ਸਕਦਾ ਜੇ ਧਰਮ ਪ੍ਰਚਾਰ ਕਮੇਟੀ (ਸ਼੍ਰੋ. ਗੁ. ਪ੍ਰ. ਕ.) ਅਤੇ ਪੰਥਪ੍ਰਸਤ ਸੰਸਥਾਵਾਂ ਖੁਦ ਜਿੰਮੇਵਾਰ ਹੋ ਕੇ ਸਾਬਤ ਸੂਰਤ ਅਤੇ ਪੰਥ ਦਰਦੀ ਕਲਾਕਾਰਾਂ ਦੀ ਟੀਮ ਨਾਲ ਆਪ ਪ੍ਰੋਜੈਕਟ ਕਰੇ। ਕਿਉਂਕਿ ਕਮਰਸ਼ੀਅਲ ਲੋਕ ਆਪਣੀ ਸੋਚ/ ਪੁਆਇੰਟ ਆਫ ਵਿਊ ਨਾਲ ਫਿਲਮਾਂ ਬਣਾਉਣਗੇ। ਪੰਥ ਵਿਰੋਧੀ ਤਾਕਤਾਂ ਪੰਜਾਬੀ ਕਲਾਕਾਰਾਂ ਦੇ ਮੋਢਿਆਂ ਤੇ ਰੱਖ ਕੇ ਗੁਰੂ ਸਾਹਿਬਾਂ ਦੀ ਨਕਲ ਕਰ ਕੇ ਮੂਰਤੀ ਪੂਜਾ ਨੂੰ ਨਵਾਂ ਰੂਪ ਦੇਣ ਲਈ ਕਾਹਲੀਆਂ ਹਨ।
ਜੇ ਏਨਾਂ ਈ ਸਿੱਖੀ ਨਾਲ ਪਿਆਰ ਹੁੰਦਾ ਤਾਂ ਗੁਰ ਇਤਿਹਾਸ ਅਤੇ ਖਾਲਸਾ ਰਾਜ ਦੇ ਇਤਿਹਾਸ ਦੀਆਂ ਮੁਹਿਸ਼ਮਾਂ ਵਿੱਚ ਮਿਲਾਵਟ ਨਾਂ ਹੁੰਦੀ ਸਿੱਖ ਕਲਾਕਾਰ ਮਜਾਕ ਦਾ ਪਾਤਰ ਨਾ ਹੁੰਦੇ। ਨਿਰੋਲ 1849-1984 ਤੇ ਹਾਅ ਦਾ ਨਾਹਰਾ ਮਾਰ ਕੇ ਦਿਖਾਉਂਦੇ।
ਪਰ ਸੋਚਣਾ ਇਹ ਵੀ ਪੈਣਾ ਕਿ ਆਪਣੇ ਬੱਚਿਆਂ ਨੂੰ ਮੋਟੂ ਪਤਲੂ, ਛੋਟੇ ਭੀਮ ਵਰਗੀਆਂ ਚੀਜਾਂ ਤੋਂ ਹਟਾ ਕੇ ਸਹੀ ਪਾਸੇ ਕਿਵੇਂ ਲਾਇਆ ਜਾਵੇ।
ਵੈਸੇ ਜਦ ਤੱਕ ਪੰਥ ਪ੍ਰਸਤ ਜਿੰਮੇਵਾਰੀ ਨਾਲ ਅੱਗੇ ਨਹੀਂ ਆਉਂਦੇ ਤਦ ਤੱਕ ਸਕ੍ਰੀਨਿੰਗ ਨਾਲੋਂ ਖੇਡਾਂ ਵੱਲ ਲਗਾ ਕੇ ਹੱਥ ਕਿਤਾਬਾਂ ਫੜਾ ਕੇ ਹੀ ਕੌਮੀ ਖੂਨ ਦਾ ਬੀਜ ਬੀਜਿਆ ਜਾਵੇਗਾ, ਬਾਕੀ ਸਭ ਬੇਕਾਰ ਹੀ ਆ।
#akaal
Posted By:

Leave a Reply