ਮੋਹਾਲੀ ਸ਼ਹਿਰ ਦੀ ਖੂਬਸੂਰਤੀ ਨੂੰ ਰੱਖਿਆ ਜਾਵੇਗਾ ਹਰ ਪੱਖੋਂ ਬਰਕਰਾਰ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਲਿਆ ਸਫਾਈ ਪ੍ਰਬੰਧਾਂ ਦਾ ਜਾਇਜ਼ਾ....

ਮੋਹਾਲੀ ਸ਼ਹਿਰ ਦੀ ਖੂਬਸੂਰਤੀ ਨੂੰ ਰੱਖਿਆ ਜਾਵੇਗਾ ਹਰ ਪੱਖੋਂ ਬਰਕਰਾਰ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਲਿਆ ਸਫਾਈ ਪ੍ਰਬੰਧਾਂ ਦਾ ਜਾਇਜ਼ਾ....

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਜੂਨ (ਮੰਗਤ ਸਿੰਘ ਸੈਦਪੁਰ) : ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਮੋਹਾਲੀ ਸ਼ਹਿਰ ਵਿੱਚ ਸਾਫ- ਸਫਾਈ, ਕੂੜੇ ਦੀਆਂ ਥਾਂ-ਥਾਂ ਲੱਗ ਰਹੀਆਂ ਢੇਰੀਆਂ ਅਤੇ ਬਿਊਟੀਪੇਸ਼ਨ ਨਾਲ ਸੰਬੰਧਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਮੇਅਰ ਸ਼੍ਰੀ ਸਮਾਣਾ ਦੇ ਨਾਲ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਸਮੇਤ ਮੋਹਾਲੀ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਮੌਜੂਦ ਰਹੇ, ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਹਨਾਂ ਅੱਜ ਆਈਸਰ ਜਗਤਪੁਰ, ਪੀ.ਸੀ.ਏ. ਸਟੇਡੀਅਮ ਫੇਸ-9, ਆਰ.ਐਮ.ਸੀ. ਪੁਆਇੰਟ ਅਤੇ ਫੇਸ -7 ਲਾਈਟਾਂ ਵਾਲੇ ਪਾਸੇ ਕੰਮ ਦਾ ਜਾਇਜ਼ਾ ਲਿਆ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਨੂੰ ਖਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਨਾਂ ਨੇ ਨਾਲ ਸ਼ਹਿਰ ਦੀ ਖੂਬਸੂਰਤੀ ਨੂੰ ਖਰਾਬ ਕੀਤੀ ਉਹ ਆਪਣੇ ਜਿੰਮੇਵਾਰੀ ਨੂੰ ਸਮਝਦੇ ਹੋਏ ਮੁਹਾਲੀ ਦੀ ਸਿਆਸਤ ਤੋਂ ਅਲੱਗ ਹੋ ਗਏ ਹਨ। ਜਿਨ੍ਹਾਂ 'ਚ ਮੋਹਾਲੀ ਮਿਊਸਿਪਲ ਕਾਰਪੋਰੇਸ਼ਨ ਵੋਟਿੰਗ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਕਰਦਿਆਂ ਕਾਰਪੋਰੇਸ਼ਨ ਦੀਆਂ ਦੀਆਂ ਚੋਣਾਂ ਵਿੱਚ ਖੜਨ ਦੀ ਜ਼ੁਰਅਤ ਵੀ ਨਹੀਂ ਰਹੀ। ਜਿਨ੍ਹਾਂ ਨੇ ਮੋਹਾਲੀ ਸ਼ਹਿਰ ਦੇ ਵਾਸੀਆਂ ਨਾਲ ਧੋਖਾ ਕੀਤਾ ਅਤੇ ਆਪਣੀਆਂ ਨਿੱਜੀ ਜਾਇਦਾਦਾਂ ਬਣਾਉਣ ਲਈ ਕਾਂਗਰਸ ਸਰਕਾਰ ਵੇਲੇ ਗੈਰ ਕਾਨੂੰਨੀ ਤੌਰ 'ਤੇ ਪੰਚਾਇਤੀ ਜੈ ਦਾਦਾ ਨੂੰ ਹੁਣ ਆਖਣ ਲਈ ਵੱਡੇ ਪੱਧਰ ਤੇ ਘੋਸ਼ਿਤ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਸੜਕਾਂ ਦੇ ਕਿਨਾਰੇ ਸਫਾਈ ਦਾ ਬਹੁਤ ਬੁਰਾ ਹਾਲ ਸੀ, ਅਤੇ ਥਾਂ -ਥਾਂ ਤੇ ਤਾਰਾਂ ਪਾਉਣ ਦੇ ਬਹਾਨੇ ਸੜਕਾਂ ਦੀ ਟੁੱਟ ਭੱਜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੰਬੰਧਿਤ ਠੇਕੇਦਾਰਾਂ ਨੂੰ ਇਸ ਸਬੰਧੀ ਸਪਸ਼ਟ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਸੜਕਾਂ ਬਿਨਾਂ ਵਜਹਾ ਖਰਾਬ ਨਾ ਕੀਤੀਆਂ ਜਾਣ, ਉਹਨਾਂ ਕਿਹਾ ਕਿ ਜਿਹੜੇ ਏਰੀਏ ਦੇ ਵਿੱਚ ਮੰਡੀ ਲੱਗਦੀ ਹੈ, ਉਸ ਸੰਬੰਧਿਤ ਠੇਕੇਦਾਰ ਨੂੰ ਵੀ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਮੰਡੀ ਲੱਗਣ ਤੋਂ ਬਾਅਦ ਸਮੇਂ ਸਿਰ ਸਾਫ -ਸਫਾਈ ਦਾ ਕੰਮ ਕਰਵਾ ਲੈਣ ਤਾਂ ਕਿ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਮੇਅਰ ਸ੍ਰੀ ਸਮਾਣਾ ਨੇ ਕਿਹਾ ਕਿ ਡੰਪਿੰਗ ਪੁਆਇੰਟ ਵਾਲੀ ਥਾਂ ਤੇ ਸੀ.ਸੀ. ਟੀਵੀ ਕੈਮਰੇ ਲਗਾਏ ਜਾ ਰਹੇ ਹਨ। ਤਾਂ ਕਿ ਮਹੱਤਵਪੂਰਨ ਥਾਵਾਂ ਤੇ ਸਾਫ -ਸਫਾਈ ਦਾ ਸਮੁੱਚਾ ਪ੍ਰਬੰਧ ਤੇ ਤੀਸਰੀ ਅੱਖ ਦੇ ਨਾਲ ਵੀ ਨਜ਼ਰ ਅੱਖ ਨਾਲ ਨਜ਼ਰ ਰੱਖੀ ਜਾ ਸਕੇ, ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸ਼ਹਿਰ ਦੀ ਬਿਊਟੀਫਿਕੇਸ਼ਨ ਨੂੰ ਲੈ ਕੇ ਮ ਸਬੰਧਤ ਅਧਿਕਾਰੀਆਂ ਨੂੰ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਸਮਾਂ ਰਹਿੰਦਿਆਂ ਹਰ ਇੱਕ ਚੀਜ਼ ਦਾ ਧਿਆਨ ਰੱਖਣ, ਉਹਨਾਂ ਕਿਹਾ ਕਿ ਸਾਫ- ਸਫਾਈ ਦਾ ਕੰਮ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪੂਰੀ ਤਰਹਾਂ ਲੀਹ ਉੱਤੇ ਆ ਜਾਵੇਗਾ, ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਖੂਬਸੂਰਤੀ ਨੂੰ ਲੈ ਕੇ ਹਰ ਇੱਕ ਸ਼ਹਿਰ ਵਾਸੀ ਦਾ ਸੁਝਾਅ ਉਹਨਾਂ ਦੇ ਲਈ ਮਹੱਤਵਪੂਰਨ ਹੋਵੇਗਾ, ਅਤੇ ਹਰ ਕੋਈ ਉਸਨੂੰ ਕਿਸੇ ਵੀ ਵੇਲੇ ਫੋਨ ਤੇ ਸਿੱਧਾ ਸੰਪਰਕ ਕਰ ਸਕੇ ਕਰ ਸਕਦਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.